Share on Facebook

Main News Page

"ਸਰਹਿੰਦ ਫਤਿਹ ਦਿਵਸ" ਵਾਂਗ "ਖਾਲਸਾ ਰਾਜ ਫਤਿਹ ਦਿਵਸ" ਮਨਾਉਣ ਦੀ ਸਖਤ ਲੋੜ ਹੈ

ਕਾਨਪੁਰ 25 ਜੂਨ 2011: ਕਾਨਪੁਰ ਸਿੱਖ ਵੇਲਫੇਯਰ ਸੁਸਾਈਟੀ, ਅਸ਼ੋਕ ਨਗਰ, ਕਾਨਪੁਰ ਦੇ ਉਪਰਾਲੇ ਨਾਲ ਇਕ ਸੈਮੀਨਾਰ "ਸਰਹਿੰਦ ਫਤਿਹ ਦਿਵਸ" ਦੇ ਰੂਪ ਵਿਚ ਰਖਿਆ ਗਇਆ ਹੈ। ਇਸ ਵਿਚ ਪੰਥ ਦੇ ਉਘੇ ਇਤਿਹਾਸਕਾਰ ਡਾ. ਸੰਗਤ ਸਿੰਘ ਨੂੰ ਉਨਾਂ ਦੇ ਵਿਚਾਰ ਸੁਨਣ ਲਈ, ਉਨਾਂ ਨੂੰ ਉਚੇਚੇ ਤੌਰ ਤੇ ਸੱਦਾ ਦਿਤਾ ਗਇਆ। ਅਜ ਦੁਪਹਿਰ ਉਨਾਂ ਦੇ ਕਾਨਪੁਰ ਆਗਮਨ ਤੇ ਕਾਨਪੁਰ ਸੇਂਟ੍ਰਲ ਸਟੇਸ਼ਨ ਤੇ ਕਾਨਪੁਰ ਦੇ ਪਤਵੰਤੇ ਸਜਣਾਂ ਨੇ ਉਨਾਂ ਦਾ ਭਰਵਾਂ ਸਵਾਗਤ ਕੀਤਾ। ਜਿਸ ਵਿਚ ਸ. ਮੋਹਕਮ ਸਿੰਘ ਤੇ ਉਨਾਂ ਦੇ ਹੋਰ ਸਾਥੀ ਵੀ ਮੌਜੂਦ ਸਨ। ਇਸ ਮੌਕੇ ਤੇ ਅਜ ਸ਼ਾਮ ਕਾਨਪੁਰ ਵਿਚ ਇਕ ਰੈਲੀ ਮਾਰਚ ਕੀਤਾ ਜਾਏਗਾ। ਰਾਤ 9 ਵਜੇ ਇਕ ਸੇਮੀਨਾਰ ਦਾ ਪ੍ਰਬੰਧ ਕੀਤਾ ਗਇਆ ਹੈ, ਜਿਸ ਵਿਚ ਪ੍ਰਬੰਧਕਾਂ ਵਲੋ ਕਾਨਪੁਰ ਯੁਨੀਵਰਸਿਟੀ ਦੇ ਵਾਈਸ ਚਾਂਨਸਲਰ ਐਚ. ਕੇ. ਸਹਿਗਲ ਤੇ ਹੋਰ ਵਿਦਵਾਨਾਂ ਨੂੰ ਬੁਲਾਇਆ ਦਇਆ ਹੈ।

ਕਾਨਪੁਰ ਸਿੱਖ ਵੇਲਫੇਯਰ ਸੋਸਾਇਟੀ ਦੇ ਪ੍ਰਬੰਧਕਾਂ ਅਤੇ ਡਾ. ਸੰਗਤ ਸਿੰਘ ਹੋਰਾਂ ਨਾਲ ਗਲਬਾਤ ਕਰਦਿਆ ਦਾਸ ਨੇ ਉਨਾਂ ਅਗੇ ਅਪਣੇ ਵੀਚਾਰ ਸਾਂਝੇ ਕਰਦਿਆ ਅਪਣੇ ਇਹ ਵੀਚਾਰ ਰਖੇ ਕੇ- ਇਸ ਤਰ੍ਹਾਂ ਦੇ ਸੇਮੀਨਾਰ ਅਪਣੇ ਅਮੀਰ ਵਿਰਸੇ ਨੂੰ ਇਤਿਹਾਸਕ ਪਖੋ ਪੇਸ਼ ਕਰਕੇ ਇਨਾਂ ਪ੍ਰਬੰਧਕਾਂ ਨੇ ਬਹੁਤ ਸਲਾਘਾਂ ਯੋਗ ਕਮ ਕੀਤਾ ਹੈ। ਲੇਕਿਨ 'ਸਰਹਿੰਦ ਫਤਿਹ ਦਿਵਸ' ਮਨਾਉਣਾਂ ਤੇ ਇਸ ਲੜੀ ਦੀ ਪਹਿਲੀ ਕੜੀ ਹੈ। ਨਵੀਂ ਸਿੱਖ ਪਨੀਰੀ ਨੂੰ ਅਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਸਾਨੂੰ "ਖਾਲਸਾ ਰਾਜ ਫਤਿਹ ਦਿਵਸ" ਵਰਗੇ ਦਿਹਾੜੇ ਜੋ ਕੌਮ ਲਈ ਬਹੁਤ ਅਹਿਮ "ਈਵੇਂਟ" ਹਨ, ਵੀ ਮਣਾਏ ਜਾਣੇਂ ਚਾਹੀਦੇ ਹਨ।ਉਸ ਸਵੈਮਾਨ ਤੇ ਗੌਰਵ ਮਈ ਦਿਹਾੜੇ ਨੂੰ ਕੌਮ ਨੇ ਉਕਾ ਹੀ ਭੁਲਾ ਦਿਤਾ ਹੈ।

ਇਸ ਦਿਨ ਜਥੇਦਾਰ ਜੱਸਾ ਸਿੰਘ ਆਲਹੂਵਾਲੀਆ ਤੇ ਖਾਲਸਾ ਫੌਜ ਦੇ ਜਰਨੈਲ ਭਾਈ ਭਗੇਲ ਸਿੰਘ ਨੇ ਤੀਹ ਹਜਾਰੀ ਫੋਜ ਲੈ ਕੇ ਦਿੱਲੀ ਨੂੰ ਫਤਿਹ ਕੀਤਾ ਤੇ ਲਾਲ ਕਿਲੇ ਤੇ "ਕੇਸਰੀ ਨਿਸ਼ਾਨ" ਫਹਿਰਾ ਕੇ ਹਿੰਦੁਸਤਾਨ ਦੇ ਤਖਤ ਤੇ "ਖਾਲਸਾ ਰਾਜ" ਕਾਇਮ ਕੀਤਾ। ਜੇ ਇਹੋ ਜਹਿਆ ਗੌਰਵ ਮਈ ਦਿਹਾੜਾ ਭਾਰਤ ਦੀ ਕਿਸੇ ਹੋਰ ਕੌਮ ਕੋਲ ਹੁੰਦਾ ਤੇ ਉਹ ਇਸ ਨੂੰ ਬਹੁਤ ਵੱਡੇ ਪੱਧਰ ਤੇ ਇਸ ਦਾ ਪ੍ਰਚਾਰ ਕਰਦੀ ਤੇ ਦੁਣੀਆ ਨੂੰ ਇਸ ਬਾਰੇ ਦਸਦੀ। ਲੇਕਿਨ ਇਹ ਬਹੁਤ ਹੀ ਦੁਖ ਦੀ ਗਲ ਹੈ ਕੇ ਸਿੱਖ ਇਤਿਹਾਸ ਵਿਚ ਉਸ ਬਹੁਤ ਹੀ "ਅਹਿਮ ਦਿਹਾੜੇ" ਨੂੰ ਕੌਮ ਦੇ ਆਗੂ ਤੇ ਵਿਦਵਾਨਾਂ ਨੇ ਮੂਡੋਂ ਹਿ ਭੁਲਾ ਦਿਤਾ ਹੈ। ਅਸੀਂ ਗੁਰਪੁਰਬ ਤੇ ਬਹੁਤ ਵਡੇ ਪਧਰ ਤੇ ਮਨਾਉਂਦੇ ਹਾਂ, ਇਸ ਵਿਚ ਰਾਗੀਆਂ ਨੂੰ 51000 ਤੋਂ ਲੈ ਕੇ 150000 ਤਕ ਫੀਸ ਦਿੰਦੇ ਹਾਂ, ਤੇ ਉਹ ਅਠ ਦਸ ਸ਼ਬਦ ਸੁਣਾ ਕੇ ਅਪਣੇ ਬੋਝੇ ਭਰਦੇ ਤੇ ਸੰਗਤਾਂ ਲੰਗਰ ਛਕ ਕੇ ਘਰ ਨੂੰ ਤੁਰ ਜਾਂਦੀਆਂ ਹਨ। ਇਨਾਂ ਵਿਚੋਂ ਬਹੁਤੇ ਰਾਗੀ ਤੇ ਪ੍ਰਚਾਰਕ ਇਨਾਂ ਦਿਹਾੜਿਆਂ ਪ੍ਰਤੀ ਆਪ ਹੀ ਅਨਜਾਣ ਹੁੰਦੇ ਨੇ। ਇਹੋ ਜਹੇ ਸੈਮੀਨਾਰ ਤੇ ਵਿਦਵਾਨਾਂ ਦੀਆਂ ਤਕਰੀਰਾਂ ਅਪਣੇ "ਅਮੀਰ ਵਿਰਸੇ" ਦੀ ਜਾਣਕਾਰੀ ਤੇ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਕ ਹੁੰਦੇ ਨੇ। ਮੇਰੀ ਪ੍ਰਬੰਧਕਾਂ ਨੂੰ ਬਿਨਤੀ ਹੈ ਕੇ ਉਹ ਇਸ ਸੇਮੀਨਾਰ ਵਾਂਗ ਅਗਲੀ ਵਾਰ "ਖਾਲਸਾ ਰਾਜ ਫਤਿਹ ਦਿਵਸ" ਵੀ ਮਨਾਂਉਣ ਦਾ ਉਪਰਾਲਾ ਜਰੂਰ ਕਰਣ।ਦਾਸ ਦੇ ਇਸ ਸੁਝਾਵ ਨੂੰ ਫੋਰਨ ਹੀ ਕਾਨਪੁਰ ਸਿੱਖ ਵੇਲਫਅਰ ਸੋਸਾਈਟੀ ਦੇ ਪ੍ਰਬੰਧਕਾਂ ਨੇ ਇਸ ਤੇ ਵੀਚਾਰ ਕਰਨ ਤੇ ਉਸ ਤੇ ਅਮਲ ਕਰਨ ਲਈ ਸਵੀਕਾਰ ਕਰ ਲਿਆ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top