Share on Facebook

Main News Page

ਚਿਦੰਬਰਮ ਦੀ ਸਿੱਖਾਂ ਨੂੰ ਸਲਾਹ - ਅਖੇ 1984 ਦੇ ਸਿੱਖ ਕਤਲੇਆਮ ਨੂੰ ਭੁੱਲ ਜਾਉ

* ਸਿੱਖ '84 ਦੇ ਕਤਲੇਆਮ ਲਈ ਸਾਨੂੰ ਮੁਆਫ਼ ਕਰ ਦੇਣ: ਚਿਦੰਬਰਮ
* ਅਖੇ ਹਿੱਕ ਠੋਕ ਠੋਕ ਇਨਸਾਫ ਮੰਗਣ ਦੀ ਬਜਾਏ ਸੱਭ ਕੁਝ ਭੁੱਲ ਜਾਉ

ਨਵੀਂ ਦਿੱਲੀ, (25 ਜੂਨ, ਪੀ.ਐਸ.ਐਨ): ਕੇਂਦਰ ਸਰਕਾਰ ਦਾ ਗ੍ਰਹਿ ਮੰਤਰੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਿੱਕ ਠੋਕਣ ਦੀ ਥਾਂ ਸਿੱਖਾਂ ਨੂੰ ਸਿੱਖ ਕਤਲੇਆਮ ਨੂੰ ਭੁੱਲ ਜਾਣਾ ਚਾਹੀਦਾ ਹੈ। ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਯਾਦਾਂ ਨੂੰ ਭੁੱਲਣ ਦੀ ਅਪੀਲ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਇਸ ਦੁਖਦਾਈ ਘਟਨਾ ਤੋਂ ਅੱਗੇ ਵਧ ਗਿਆ ਹੈ, ਅਤੇ ਇਸ ਵੇਲੇ ਮੁਆਫ ਕਰਨ ਅਤੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਹੈ।

ਚਿਦੰਬਰਮ ਨੇ ਕਿਹਾ ਕਿ ਉਹ ਵੇਲਾ ਆ ਗਿਆ ਹੈ ਜਦੋਂ ਸਾਨੂੰ ਮੁਆਫੀ ਦਿੱਤੀ ਜਾਵੇ ਅਤੇ ਇੱਕ ਨਵੇਂ ਭਾਰਤ ਨਿਰਮਾਣ ਕਰਨ ਦੇ ਲਈ ਅਸੀਂ ਅੱਗੇ ਵਧੀਏ, ਜਿਥੇ ਨਾਗਰਿਕਾਂ ਦੇ ਲਈ ਧਰਮ ਤੇ ਵਿਚਾਰ ਕੀਤੇ ਬਿਨ੍ਹਾਂ ਬਰਾਬਰ ਥਾਂ ਹੋਵੇ। ਉਨ੍ਹਾਂ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਦਰਅਸਲ 142 ਸਿੱਖਾਂ ਦਾ ਨਾਮ ਕਾਲੀ ਸੂਚੀ 'ਚ ਹਟਾਏ ਜਾਣ 'ਚ ਚਿਦੰਬਰਮ ਦੀ ਭੂਮਿਕਾ ਨੂੰ ਲੈ ਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਚਿਦੰਬਰਮ ਨੇ 1984 ਦੀ ਦੁਖਦਾਈ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਦੇਸ਼ ਉਥੋਂ ਅੱਗੇ ਨਿਕਲ ਚੁੱਕਾ ਹੈ ਅਤੇ ਕਾਲੀ ਸੂਚੀ ਤੋਂ ਵੱਡੀ ਗਿਣਤੀ 'ਚ ਸਿੱਖਾਂ ਦੇ ਨਾਮ ਹਟਾਉਣ ਦਾ ਛੋਟਾ ਜਿਹਾ ਕੰਮ ਬਾਕੀ ਰਹਿ ਗਿਆ ਸੀ, ਜਿਸ ਨੂੰ ਹਾਲ ਹੀ 'ਚ ਸਰਕਾਰ ਨੇ ਪੂਰਾ ਕਰ ਲਿਆ ਹੈ।

ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ 1984 ਦੇ ਸਿੱਖ ਕਤਲੇਆਮ ਦੀਆਂ ਯਾਦਾਂ ਨੂੰ ਭੁੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਇਸ ਦੁਖਦ ਘਟਨਾ ਤੋਂ ਅੱਗੇ ਵਧ ਗਿਆ ਹੈ ਅਤੇ ਇਹ ਸਮਾਂ ‘ਮੁਆਫ਼ ਕਰਨ' ਅਤੇ ਇਕ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਸਾਨੂੰ ਮੁਆਫ਼ੀ ਦਿਤੀ ਜਾਵੇ ਅਤੇ ਇਕ ਨਵੇਂ ਭਾਰਤ ਦੀ ਉਸਾਰੀ ਲਈ ਅਸੀਂ ਅੱਗੇ ਵਧੀਏ ਜਿਥੇ ਆਮ ਲੋਕਾਂ ਦੇ ਧਰਮ ਬਾਰੇ ਵਿਚਾਰ ਕੀਤੇ ਬਗ਼ੈਰ ਉਨ੍ਹਾਂ ਨੂੰ ਸਨਮਾਨਤ ਸਥਾਨ ਮਿਲੇ। 142 ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾਏ ਜਾਣ ਵਿਚ ਚਿਦੰਬਰਮ ਦੀ ਭੂਮਿਕਾ ਨੂੰ ਲੈ ਕੇ ਕੇਂਦਰੀ ਗੁਰੂ ਸਿੰਘ ਸਭਾ ਵਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਆਖੀਆਂ। ਦੇਸ਼ ਦੇ ਵਿਕਾਸ ਵਿਚ ਸਿੱਖਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਨੇ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿਤਾ। 1984 ਦੇ ਸਿੱਖ ਕਤਲੇਆਮ ਨੂੰ ਦੁਖਦ ਘਟਨਾ ਕਰਾਰ ਦਿੰਦਿਆਂ ਚਿਦੰਬਰਮ ਨੇ ਕਿਹਾ ਕਿ ਸਰਕਾਰ ਸਿੱਖਾਂ ਦੀ ਹਰ ਸ਼ਿਕਾਇਤ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਮ ਹਟਾਉਣ ਦਾ ਛੋਟਾ ਜਿਹਾ ਕੰਮ ਬਾਕੀ ਰਹਿ ਗਿਆ ਸੀ ਜਿਸ ਨੂੰ ਪੂਰਾ ਕਰ ਲਿਆ ਗਿਆ ਹੈ। ‘‘ਮੈਂ ਇਸ ਗੱਲ ਨੂੰ ਲੈ ਕੇ ਖ਼ੁਸ਼ ਹਾਂ ਕਿ 142 ਸਿੱਖਾਂ ਦੇ ਨਾਮ ਕਾਲੀ ਸੂਚੀ ਵਿਚੋਂ ਹਟਾਉਣ ਦੀ ਛੋਟੀ ਜਿਹੀ ਭੂਮਿਕਾ ਮੈਂ ਅਦਾ ਕੀਤੀ।''

ਉਨ੍ਹਾਂ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਹਿੰਸਾ ਕਾਰਨ ਭਾਰਤ ਪਰਤੇ ਸਿੱਖਾਂ ਦੀ ਮਦਦ ਲਈ ਸਰਕਾਰ ਛੇਤੀ ਹੀ ਹੁਕਮ ਜਾਰੀ ਕਰੇਗੀ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿਣ ਵਾਲੇ ਸਿੱਖ ਲਈ ਭਾਰਤ ਉਸ ਦਾ ਘਰ ਹੈ, ਇਸ ਲਈ ਜਦੋਂ ਕਦੇ ਵੀ ਸਿੱਖ ਅਪਣੇ ਘਰ ਪਰਤਦੇ ਹਨ ਤਾਂ ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਦਾ ਸਵਾਗਤ ਕਰੀਏ। ਚਿਦੰਬਰਮ ਨੇ ਨਨਕਾਣਾ ਸਾਹਿਬ ਵਿਖੇ ਸਿੱਖਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਵੀ ਛੇਤੀ ਹੱਲ ਕੀਤਾ ਜਾਵੇਗਾ। ਚਿਦੰਬਰਮ ਨੇ ਸੰਸਦ ਵਿਚ ਡਾ. ਮਨਮੋਹਨ ਸਿੰਘ ਦੇ ਭਾਸ਼ਨ ਦਾ ਹਵਾਲਾ ਵੀ ਦਿਤਾ ਜਦੋਂ ਉੁਨ੍ਹਾਂ ਨੇ 1984 ਦੇ ਕਤਲੇਆਮ ਲਈ ਸਿੱਖਾਂ ਤੋਂ ਮੁਆਫ਼ੀ ਵੀ ਮੰਗੀ ਸੀ। ਸਮਾਗਮ ਵਿਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਵੀ ਮੌਜੂਦ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top