Share on Facebook

Main News Page

ਦਾ ਖਾਲਸਾ ਗਰੁਪ ਨੇ ਸਿੰਘ-ਸਭਾ ਗੋਲ ਮਾਰਕਿਟ ਦੇ ਆਰਥਿਕ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਨਗਰ (ਉਤ੍ਰਾਖੰਡ) ਵਿਚ ਗੱਡੀ , ਗੁਰਮਤਿ ਗਿਆਨ ਦੀ ਮੋੜ੍ਹੀ

ਇਹ ਇਸ ਇਲਾਕੇ ਦੇ ਸੱਠ ਸਾਲ ਦੇ ਇਤਿਹਾਸ ਵਿਚ ਇਕ ਨਵਾਂ ਤਜਰਬਾ ਸੀ, ਜਿਸ ਨੂੰ ਸ਼ੁਰੂ ਕਰਨ ਵੇਲੇ ਤਕ ਪ੍ਰਬੰਧਕਾਂ ਦੇ ਦਿਲ ਇਸ ਬਾਰੇ , ਇਸ ਫਿਕਰ ਵਿਚ ਸਨ ਕਿ ਪੰਥ ਦੇ ਮੌਜੂਦਾ ਹਾਲਾਤ ਵਿਚ , ਪਤਾ ਨਹੀਂ ਸੰਗਤ ਕਿਵੇਂ ਜਿਹਾ ਹੁੰਗਾਰਾ ਦੇਵੇਗੀ ? ਪਰ ਇਲਾਕੇ ਵਿਚ ਪਿਛਲੇ ਇਕ ਸਾਲ ਦੀ ਮਿਹਨਤ ਨੇ ਰੰਗ ਵਿਖਾਇਆ , ਕੈਂਪ ਨੂੰ ਸ਼ੁਰੂ ਕਰਨ ਵਾਲੇ ਦਿਨ ਤਕ 480 ਬੱਚੇ-ਬੱਚੀਆਂ ਦਾਖਲਾ ਲੈ ਚੁੱਕੇ ਸਨ , ਅਤੇ ਬਹੁਤ ਸਾਰੇ ਅਜੇ ਵੀ ਪਹੁੰਚ ਕਰ ਰਹੇ ਸਨ , ਜਿਨ੍ਹਾਂ ਨੂੰ ਮਜਬੂਰੀ ਵੱਸ ਮਨ੍ਹਾ ਕਰਨਾ ਪਿਆ।

30 ਮਈ ਤੋਂ 10 ਜੂਨ ਤਕ ਹਰ ਰੋਜ਼ , ਸਵੇਰੇ 8 ਵਜੇ ਤੋਂ 11-30 ਵਜੇ ਤਕ ਕੈਂਪ ਲੱਗਾ , ਜਿਸ ਵਿਚ ਇਲਾਕੇ ਦੇ ਚਾਰ ਗੁਰਦਵਾਰਿਆਂ ਨੇ , ਬੱਸਾਂ ਰਾਹੀਂ ਬੱਚੇ ਕੈਂਪ ਵਾਲੈ ਥਾਂ ਤੇ ਅਪੜਾਉਣ ਅਤੇ ਵਾਪਸ ਲਿਜਾਣ ਦੀ ਸੇਵਾ ਨਿਭਾਈ।

ਗਿਆਨ ਅੰਜਨ ਸਮਰ ਕੈਂਪ” ਦੇ ਨਾਮ ਥੱਲੇ ਲੱਗੇ ਇਸ ਕੈਂਪ ਦਾ ਸਲੇਬਸ ਹੇਠ ਲਿਖੇ ਅਨੁਸਾਰ ਸੀ ।

1. ਗੁਰਮੁਖੀ ਅੱਖਰ ਗਿਆਨ :- ਕੈਂਪ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿਖਾਈ ਗਈ । ਇਸ ਦਾ ਸਭ ਤੋਂ ਉਜਲਾ ਪੱਖ ਇਹ ਸੀ ਕਿ ਇਸ ਵਿਚ 40 ਦੇ ਕਰੀਬ ਬਜ਼ੁਰਗ ਬੀਬੀਆ ਅਤੇ ਵੀਰਾਂ ਨੇ ਵੀ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖੀ।

2. ਗੁਰਬਾਣੀ ਵਿਚਾਰ ਅਤੇ ਸੰਥਿਆ :- ਸਾਰੇ ਬੱਚਿਆਂ ਨੂੰ ਗੁਰਮਤ ਨਾਲ ਸਬੰਧਤ ਵਿਸ਼ੇ, ਸਿੱਖ, ਸਿੱਖੀ, ਸੁਚਮਤਾ, ਅਤੇ ਹੁਕਮ ਨੂੰ ਵਿਸਤਾਰ ਨਾਲ ਸਮਝਾਇਆ ਗਿਆ ਅਤੇ ਕਰਮ-ਕਾਂਡਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ । +2 ਤੋਂ ਵੱਡੇ ( ਪੰਜਵੇਂ ਗਰੁਪ , ਜਿਸ ਦਾ ਨਾਮ ਡਾ. ਸਾਹਿਬ ਸਿੰਘ ਗਰੁਪ ਸੀ) ਬੱਚਿਆਂ ਨੂੰ ਜਪੁ ਬਾਣੀ ਦੀਆਂ ਪਹਿਲੀਆਂ ਪੰਜ ਪਉੜੀਆਂ ਦਾ ਅਰਥਾਂ ਸਹਿਤ ਗਿਆਨ ਦਿੱਤਾ ਗਿਆ । (ਇਹ ਵੀ ਵਰਨਣ ਯੋਗ ਹੈ ਕਿ ਪੰਜਾਂ ਗਰੁਪਾਂ ਦੇ ਨਾਮ ਵੀ, ਮਹਾਨ ਸਿੱਖ ਸ਼ਕਸੀਅਤਾਂ ਦੇ ਨਾਵਾਂ ਤੇ ਰੱਖੇ ਗਏ ਸਨ, ਜਿਵੇਂ ਪਹਿਲੀ ਦੂਸਰੀ ਦੇ ਬੱਚਿਆਂ ਦੇ ਗਰੁਪ ਦਾ ਨਾਮ, ਗਿਆਨੀ ਦਿੱਤ ਸਿੰਘ ਗਰੁਪ। ਤੀਸਰੀ ਤੋਂ ਪੰਜਵੀਂ ਤਕ ਦੇ ਗਰੁਪ ਦਾ ਨਾਮ , ਪ੍ਰੋ . ਗੁਰਮੁਖ ਸਿੰਘ ਗਰੁਪ । ਛੇਵੀਂ ਤੋਂ ਅੱਠਵੀਂ ਤਕ ਦੇ ਬੱਚਿਆਂ ਦੇ ਗਰੁਪ ਦਾ ਨਾਮ , ਭਾਈ ਕਾਨ੍ਹ ਸਿੰਘ ਨਾਭਾ ਗਰੁਪ ਅਤੇ ਨੌਵੀਂ ਤੋਂ ਗਿਆਰਵੀਂ ਤਕ ਦੇ ਬੱਚਿਆਂ ਦੇ ਗਰੁਪ ਦਾ ਨਾਮ ਭਾਈ ਕਰਮ ਸਿੰਘ ਹਿਸਟੋਰੀਅਨ ਗਰੁਪ ਰੱਖਿਆ ਗਿਆ ਸੀ)

3. ਇਤਿਹਾਸ :- ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪੂਰੀਆਂ ਉਤਰਦੀਆਂ ਸਾਖੀਆਂ ਰਾਹੀਂ, ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ।

4. ਦਸਤਾਰ ਅਤੇ ਕੇਸਕੀ ਸਿਖਲਾਈ :- ਬੱਚਿਆਂ ਨੂੰ ਦਸਤਾਰ ਸਜਾਉਣੀ ਸਖਾਈ ਗਈ । 30 ਬੱਚੀਆਂ ਨੇ ਵੀ ਕੇਸਕੀ ਸਜਾਉਣੀ ਸਿੱਖੀ , ਜਿਨ੍ਹਾਂ ਵਿਚੋਂ 7 ਨੇ ਤਾਂ ਪੱਕੇ ਤੌਰ ਤੇ ਕੇਸਕੀ ਧਾਰਨ ਕੀਤੀ।

5. ਇੰਗਲਿਸ਼ ਸਪੀਕਿੰਗ :- ਕੈਂਪ ਵਿਚ ਬੱਚਿਆਂ ਨੂੰ ਅੰਗਰੇਜ਼ੀ ਬੋਲਣੀ ਵੀ ਸਿਖਾਈ ਗਈ।

6. ਹੈਲਥ ਅਵੇਅਰਨੈਸ :- ਡਾ. ਹਰਪਾਲ ਸਿੰਘ ਅਤੇ ਡਾ. ਬੀਬੀ ਸਿਮਰਨ ਜੀਤ ਕੌਰ ਨੇ ਬੱਚਿਆਂ ਨੂੰ ਸਿਹਤ ਪੱਖੌ ਵੀ ਜਾਗਰੂਕ ਕੀਤਾ। ਇਸ ਤੋਂ ਇਲਾਵਾ ਬੱਚਿਆਂ ਨੂੰ ਗਤਕਾ ਵੀ ਸਿਖਾਇਆ ਗਿਆ ਅਤੇ ਖੇਡਾਂ ਦੇ
ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੀ ਸਭ ਤੋਂ ਵੱਡੀ ਉਪਲਭਧੀ ਤਦ ਸਾਮ੍ਹਣੇ ਆਈ  ਜਦ 7 ਜੂਨ ਵਾਲੇ ਦਿਨ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਬਾਰੇ , ਉਸ ਦੀ ਲੋੜ ਬਾਰੇ ਗਿਆਨ ਦਿੱਤਾ, ਤਾਂ ਪ੍ਰਬੰਧਕਾਂ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਬੱਚਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਵੀ ਪ੍ਰਬੰਧ ਕਰਨਾ ਪਵੇਗਾ। ਬੱਚਿਆਂ ਵਿਚ 7 ਤੋਂ ਹੀ ਇਸ ਬਾਰੇ ਚਰਚਾ ਚਲ ਪਈ ਸੀ ਪਰ ਪ੍ਰਬੰਧਕਾਂ ਨੂੰ 8 ਨੁੰ ਹੀ ਭਿਣਕ ਲੱਗੀ। ਜਦ ਬੱਚਿਆਂ ਨੂੰ ਮਾਂ ਬਾਪ ਕੋਲੌਂ ਲਿਖਵਾ ਕੇ ਲਿਆਉਣ ਲਈ ਕਿਹਾ ਗਿਆ ਤਾਂ 9 ਤਕ 75 ਬੱਚਿਆਂ ਦੇ ਮਾਂ-ਬਾਪ ਦੀ ਮੰਜੂਰੀ ਮਿਲ ਗਈ ਸੀ। ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਪ੍ਰਬੰਧ ਕੀਤਾ ਗਿਆ। ਮੌਕੇ ਤੇ ਪੰਜ ਹੋਰ ਬੱਚੇ ਤਿਆਰ ਹੋਏ, 10 ਜੂਨ ਨੂੰ ਕੁਲ 80 ਬੱਚੇ-ਬੱਚੀਆਂ ਨੂੰ ਖੰਡੇ-ਬਾਟੇ ਦੀ ਪਾਹੁਲ ਦਿੱਤੀ ਗਈ।

10 ਤਾਰੀਖ ਦੇ ਇਨਾਮ ਵੰਡ ਸਮਾਗਮ ਦੇ ਦੀਵਾਨ ਵਿਚ, ਬੱਚਿਆਂ ਨੇ ਆਪ ਹੀ ਕੀਰਤਨ ਕੀਤਾ, ਆਪ ਹੀ ਅਰਦਾਸ ਕੀਤੀ, ਆਪ ਹੀ ਹੁਕਮ-ਨਾਮਾ ਲਿਆ ਅਤੇ ਆਪ ਹੀ ਪ੍ਰਸ਼ਾਦ ਵਰਤਾਇਆ। ਇਕ ਹੋਰ ਗੱਲ ਵਰਨਣ ਯੋਗ ਹੈ ਕਿ ਸਰਦੀਆਂ ਦੇ ਦੋ ਦਿਨ ਦੇ ਕੈਂਪ ਲਈ ਵੀ ਬੁਕਿੰਗ, ਅਤੇ ਅਗਲੀਆਂ ਗਰਮੀਆਂ ਦੇ ਕੈਂਪ ਲਈ ਵੀ ਬੁਕਿੰਗ ਜ਼ੋਰ-ਸ਼ੋਰ ਤੇ ਚਾਲੂ ਹੈ। ਜੇ ਇਸ ਤਰ੍ਹਾਂ ਹੀ ਬੱਚਿਆਂ ਵਿਚ ਉਤਸ਼ਾਹ ਬਣਿਆ ਰਿਹਾ ਤਾਂ 2-3 ਸਾਲ ਵਿਚ 4-5 ਹੋਰ ਥਾਵਾਂ ਤੇ ਵੀ ਕੈਂਪ ਲਗਾਉਣ ਦਾ ਪ੍ਰਬੰਧ ਕਰਨਾ ਪਿਆ ਕਰੇਗਾ।

ਕੈਂਪ ਵਿਚ ਦਾਖਲੇ ਦੀ, ਪੜ੍ਹਾਉਣ ਦੀ, ਸਕਿਉਰਟੀ ਦੀ, ਦੁਪਹਿਰ ਦਾ ਖਾਣਾ ਬਨਾਉਣ ਅਤੇ ਵਰਤਾਉਣ ਦੀ, ਮੈਡੀਕਲ ਏਡ ਦੀ, ਦਸਤਾਰ ਅਤੇ ਕੇਸਕੀ ਸਜਾਉਣਾ ਸਿਖਾਉਣ ਦੀ, ਮਾਰਸ਼ਲ ਆਰਟ ਸਿਖਾਉਣ ਦੀ ਸੇਵਾ, ਸ. ਦਰਸ਼ਨ ਸਿੰਘ, ਸ. ਪਰਿਤਪਾਲ ਸਿੰਘ, ਸ. ਗੁਰਭੇਜ ਸਿੰਘ, ਸ. ਸੰਦੀਪ ਸਿੰਘ, ਸ. ਸੁਖਬੀਰ ਸਿੰਘ, ਸ. ਬਲਜੀਤ ਸਿੰਘ, ਬੀਬੀ ਅਮਨ ਦੀਪ ਕੌਰ, ਬੀਬੀ ਸਿਮਰਨ ਜੀਤ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਹਰਬੰਸ ਕੌਰ, ਬੀਬੀ ਸਤਨਾਮ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਮਨਵੀਨ ਕੌਰ, ਬੀਬੀ ਬਲਵੀਨ ਕੌਰ, ਸ. ਸਤਨਾਮ ਸਿੰਘ, ਸ. ਗੁਰਜੀਤ ਸਿੰਘ, ਡਾ. ਹਰਪਾਲ ਸਿੰਘ, ਸ. ਜ਼ੋਰਾਵਰ ਸਿੰਘ, ਸ. ਰਵਿੰਦਰ ਸਿੰਘ, ਸ. ਕਰਮਜੀਤ ਸਿੰਘ ਅਤੇ ਸ. ਕੁਲਦੀਪ ਸਿੰਘ ਨੇ ਬੜੀ ਸ਼ਰਧਾ ਸਹਿਤ ਨਿਸ਼ੁਲਕ ਕੀਤੀ।

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਸਿਖਿਆ ਪਰਾਪਤ ਸ. ਪਰਮਜੀਤ ਸਿੰਘ ਨੇ ਕੈਂਪ ਦੇ ਇੰਚਾਰਜ ਦਾ ਫਰਜ਼ ਬੜੀ ਯੋਗਤਾ ਅਤੇ ਸੂਝ-ਬੂਝ ਨਾਲ ਨਿਭਾਇਆ ।

ਅਮਰਜੀਤ ਸਿੰਘ ਚੰਦੀ
ਫੋਨ:- 95685 41414
 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top