Share on Facebook

Main News Page

ਜਰਨੈਲ ਸਿੰਘ ਭਿੰਡਰਾਂਵਾਲੇ "ਸ਼ਹੀਦ" ਹੋਏ ਨੇ ਤੇ ਉਨ੍ਹਾਂ ਨੂੰ ਸ਼ਹੀਦ ਸਿੱਖ ਹੀ ਰਹਿਣ ਦਿੱਤਾ ਜਾਵੇ... ਗੁਰੂ ਨਾ ਬਣਾਇਆ ਜਾਵੇ
Feedback from Facebook

ਪਿੰਦਰ ਪਾਲ ਦਾ ਕਥਨ ਕਿ ਦਸਮ ਗ੍ਰੰਥ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਪੜ੍ਹਦੇ ਹੁੰਦੇ ਸਨ....... ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਨਾ ਕਿ ਭਾਈ ਜਰਨੈਲ ਸਿੰਘ ਤੇ ਜਰਨੈਲ ਸਿੰਘ ਹੋਰਾਂ ਦੇ ਪੜਨ ਨਾਲ ਦਸਮ ਗ੍ਰੰਥ ਨੂੰ ਮਾਨਤਾ ਨਹੀ ਮਿਲ ਜਾਂਦੀ..... ਜਿਸ ਬ੍ਰਾਹਮਣੀ ਟਕਸਾਲ ਵਿਚੋਂ ਭਾਈ ਜਰਨੈਲ ਸਿੰਘ ਪੜੇ ਸੀ ਉਹ ਉਸੇ ਦੀ ਭਾਸ਼ਾ ਬੋਲਦੇ ਸੀ, ਹੋ ਸਕਦਾ ਇਹ ਗੱਲ ਕਿਸੇ ਨੂੰ ਹਜ਼ਮ ਨਾ ਹੋਵੇ, ਸਿਵਾਏ ਸਾਕਾ 84 ਵਿੱਚ ਸ਼ਹੀਦ ਹੋਣ ਦੇ ਉਨਾਂ ਅਸਲ ਸਿੱਖੀ ਸਿਧਾਂਤ ਨੂੰ ਨਹੀਂ ਸਮਝਿਆ ਅਤੇ ਨਾਹੀ ਪ੍ਰਚਾਰਿਆ, ਇਹ ਉਨਾਂ ਦੀ ਬੁਨਿਆਦੀ ਟਕਸਾਲੀ ਸਿੱਖਿਆ ਦਾ ਕਾਰਨ ਸੀ।

1984 ਦੇ ਸਿੱਖ ਸੰਘਰਸ਼ ਵਿੱਚ ਉਹਨਾਂ ਦੀ ਵਿਰੋਧੀ ਵਿਚਾਰਧਾਰਾ ਵਾਲੇ ਅਤੇ ਕੱਟੜ ਵਿਰੋਧੀ ਸਿੱਖ ਵੀ ਸ਼ਹੀਦ ਹੋਏ ਹਨ, ਅਖੰਡ-ਕੀਰਤਨੀ ਜੱਥਾ ਅਤੇ ਟਕਸਾਲ ਦੀ ਸਦਾ ਹੀ ਖੂਨੀ ਵਿਰੋਧਤਾ ਰਹੀ ਹੈ, ਅਖੰਡ-ਕੀਰਤਨੀ ਜੱਥੇ ਦੇ ਮੈਂਬਰ ਸਿੱਖ ਵੀ 1984 ਦੇ ਸਾਕੇ ਅਤੇ ਬਾਅਦ ਵਿੱਚ ਸ਼ਹੀਦ ਹੋਏ ਹਨ ਅਤੇ ਅਖੰਡ-ਕੀਰਤਨੀ ਜੱਥਾ "ਰਾਗਮਾਲਾ" ਦਾ ਵਿਰੋਧੀ ਹੈ, ਕਿ ਬੱਬਰ ਸਿੰਘਾਂ ਦੇ ਸ਼ਹੀਦ ਹੋਣ ਨਾਲ "ਰਾਗਮਾਲਾ" "ਬਾਣੀ ਨਹੀਂ" ਮੰਨ ਲਿਆ ਗਿਆ ਜਾਂ ਪ੍ਰਵਾਨ ਹੋ ਗਿਆ।

ਬਬਰ ਖਾਲਸਾ ਦੇ ਬਾਨੀ ਕਨੇਡਾ ਵਾਲੇ ਜਥੇਦਾਰ ਤਲਵਿੰਦਰ ਸਿੰਘ 'ਬੱਬਰ' ਜਿਨਾਂ ਜਰਨੈਲ ਸਿੰਘ ਤੋਂ ਵੀ ਪਹਿਲਾਂ ਸਿਖ ਸੰਘਰਸ਼ ਤੋਰਿਆ ਅਤੇ ਨਰਕਧਾਰੀਆਂ ਨੂੰ ਸੋਧੇ ਲਾਏ, ਭਾਈ ਤਲਵਿੰਦਰ ਸਿੰਘ ਪੰਥ ਪ੍ਰਵਾਨਿਤ ਮਰਯਾਦਾ(ਅਕਾਲ ਤਖਤ) ਦੇ ਧਾਰਨੀ ਅਤੇ ਦ੍ਰਿੜ ਪ੍ਰਚਾਰਕ ਸਨ ਅਤੇ ਅਖੰਡ-ਕੀਰਤਨੀ ਅਤੇ ਟਕਸਾਲ ਨਾਲ ਇਸ ਗੱਲ ਤੇ ਸਦਾ ਮੱਤਭੇਦ ਰਹੇ, ਕਿ ਉਸ ਸੂਰਮੇ ਨੇ ਵਿਦੇਸ਼ ਦੇ ਸੁੱਖ ਛੱਡਕੇ ਸ਼ਹੀਦੀ ਨਹੀਂ ਪਾਈ , ਕਿ ਭਾਈ ਤਲਵਿੰਦਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਾਰੇ ਸਿੱਖਾਂ ਨੇ ਪੰਥ ਪ੍ਰਵਾਨਿਤ ਮਰੜਾਦਾ ਨੂੰ ਮਾਨਤਾ ਦੇ ਦਿੱਤੀ... ਨਹੀਂ ਕਦੇ ਨਹੀਂ ਦਿੱਤੀ, ਬਲਕਿ ਜਰਨੈਲ ਸਿੰਘ ਜੀ ਨੇ ਤਾਂ ਆਪਣਾ ਰਸੂਖ ਵਰਤਕੇ 1979-80 ਵਿੱਚ ਅਕਾਲ ਤਖਤ ਵਾਲੀ ਮਰਯਾਦਾ ਵਿੱਚ ਅਮ੍ਰਿਤ ਸੰਸਕਾਰ ਵੇਲੇ ਪੂਰਾ ਅਨੰਦ ਸਾਹਿਬ ਪੜਨ ਦੀ ਸੋਧ ਬਿਨਾਂ ਕਿਸੇ ਪੰਥਕ ਇਕੱਠ ਤੋਂ ਕਰਵਾ ਦਿੱਤੀ ਜੋ, ਕਿ ਸਰਾਸਰ ਧੱਕਾ ਸੀ । ਦਯਾ ਸਿੰਘ "ਸੁਰ ਸਿੰਘ ਵਾਲਾ" ਜਰਨੈਲ ਸਿੰਘ ਦੇ ਬਹਤ ਨੇੜੇ ਸੀ ਅਤੇ ਸ਼ਰੇਆਮ ਮਜ਼ਬੀ ਸਿੰਘਾਂ ਦੀ ਬੇਜ਼ਤੀ ਤੇ ਵਿਤਕਰਾ ਇਸਦੇ ਡੇਰੇ ਵਿੱਚ ਹੁੰਦਾ ਸੀ ਅਤੇ ਹੁੰਦਾ ਹੈ ਜੋ ਕਿ ਗੁਰਮਤਿ ਦਾ ਘੋਰ ਅਪਮਾਨ ਹੈ ਪਰ ਭਾਈ ਜਰਨੈਲ ਸਿੰਘ ਜੀ ਨੇ ਇਸ ਨੂੰ ਕਦੇ ਵੀ ਸੁਧਾਰਨ ਦਾ ਉਪਰਾਲਾ ਜਾਂ ਕੋਸ਼ਿਸ਼ ਨਹੀਂ ਕੀਤੀ, ਇਸਨੂੰ ਅੱਖੋ ਪਰੋਖੇ ਕੀਤਾ ਕਿਉਂ, ਇਹ ਉਹੀ ਜਾਣਦੇ ਸਨ।

ਸਿੰਘ ਸਭਾ ਲਹਿਰ ਵੇਲੇ ਬਹੁਤ ਸਿੱਖ ਪ੍ਰਚਾਰਕ ਤੇ ਸੁਧਾਰਕ ਹੋਏ ਹਨ ਅਤੇ ਸਿਧਾਂਤਕ ਤੌਰ ਤੇ ਉਹਨਾਂ ਜਰਨੈਲ ਸਿੰਘ ਤੋਂ ਕਿਤੇ ਜ਼ਿਆਦਾ ਸਿੱਖੀ ਦਾ ਪ੍ਰਚਾਰ ਤੇ ਗੁਰਮਤਿ ਦ੍ਰਿੜ ਕਰਵਾਈ ਅਤੇ ਇਨਕਲਾਬੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ। ਭਾਈ ਜਰਨੈਲ ਸਿੰਘ "ਸ਼ਹੀਦ " ਹੋਏ ਨੇ ਤੇ ਉਹਨਾਂ ਨੂੰ ਸ਼ਹੀਦ ਸਿੱਖ ਹੀ ਰਹਿਣ ਦਿੱਤਾ ਜਾਵੇ..ਗੁਰੂ ਨਾ ਬਣਾਇਆ ਜਾਵੇ, ਉਹਨਾਂ ਦੀ ਕਹੀ ਕੋਈ ਵੀ ਗੱਲ ਪੰਥ ਲਈ ਗੁਰੂ ਦਾ ਇਲਾਹੀ ਹੁਕਮ ਨਹੀਂ ਹੋ ਸਕਦਾ... ਉਹਨਾਂ ਦੀ ਸ਼ਹੀਦੀ ਸਿੱਖ ਪੰਥ ਲਈ ਜਿੰਨੀ ਮਾਨਤਾ ਰੱਖਦੀ ਹੈ, ਉਨੀ ਮਾਨਤਾ ਹੀ ਬੱਬਰ ਤਲਵਿੰਦਰ ਸਿੰਘ ਤੇ ਬੱਬਰ ਸੁਖਦੇਵ ਸਿੰਘ ਦੀ ਸ਼ਹੀਦੀ ਰੱਖਦੀ ਹੈ, ਇਹ ਸਾਰੇ ਸਿੰਘ ਸਾਡੇ ਮਹਾਨ ਸ਼ਹੀਦ ਹਨ... ਗੁਰੂ ਨਹੀਂ... ਜੇ ਕਿਸੇ ਵੀਰ/ਭੈਣ ਦਾ ਦਿਲ ਦੁਖਿਆ ਹੋਵੇ ਤਾਂ ਖਿਮਾਂ ਮੰਗਦੇ ਹਾਂ.... ਗੁਰੂ-ਰਾਖਾ

ਝੂਠੀ ਟਕਸਾਲ

ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਆਮ ਬੰਦੇ ਨੂੰ ਗੁਰੂ ਤੋਂ ਉਪਰ ਨਹੀਂ ਸਮਝਣਾ ਚਾਹੀਦਾ ਬਾਬਾ ਜਰਨੈਲ ਸਿੰਘ ਤੋਂ ਪਹਿਲਾਂ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕੌਮ ਨੂੰ ਭੁੱਲ ਚੁੱਕੇ ਹਨ ਹੁਣ ਤਾਂ ਜਰਨੈਲ ਸਿੰਘ ਦੀ ਮੁਰਤੀ ਪੂਜਾ ਵੀ ਸ਼ੁਰੂ ਹੋ ਗਈ ਹੈ ਵਿਦੇਸ਼ਾਂ ਵਿਚ ਕਈ ਗੁਰਦੁਆਰਿਆ ਅਤੇ ਨਗਰ ਕੀਰਤਨਾਂ ਸਮੇਂ ...ਜਰਨੈਲ ਸਿੰਘ ਦੀਆਂ ਫੋਟੋਆਂ ਲਾਉਣ ਤੇ ਲਾਹੁਣ ਤੋਂ ਲੜਾਈਆਂ ਹੁੰਦੀਆਂ ਆ ਰਹੀਆਂ ਹਨ, ਦੱਸੋ ਇਹ ਕੀ ਹੈ? ਕੀ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਬਾਈ ਮਨੀ ਸਿੰਘ, ਭਾਈ ਤਾਰੂ ਸਿੰਘ ਆਦਿਕ ਸਿੱਖਾਂ ਤੋਂ ਬਾਰੇ ਇਹ ਕੀ ਸੋਚਦੇ ਹਨ?

ਪ੍ਰੋ. ਇੰਦਰ ਸਿੰਘ ਘੱਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top