Share on Facebook

Main News Page

ਕਿਸੇ ਗੈਰ ਸਿੱਖ ਨੂੰ ਅੰਮ੍ਰਿਤਸਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਲਗਾਏ ਜਾਣ ਦੀ ਵਿਰੋਧਤਾ ਕਿਸੇ ਸੰਭਾਵੀ ਸੰਵਿਧਾਨਕ ਸੰਕਟ ਤੋਂ ਬਚਣ ਦੀ ਕੋਸ਼ਿਸ਼ ਹੈ: ਮਨਜੀਤ ਸਿੰਘ ਕਲਕੱਤਾ

ਬਠਿੰਡਾ, 20 ਜੂਨ (ਕਿਰਪਾਲ ਸਿੰਘ): ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫਤਰ ਹੈ ਜਿਥੇ ਕਮੇਟੀ ਦੀ ਹਰ ਆਮ ਚੋਣ ਉਪਰੰਤ ਪਹਿਲੇ ਇਜਲਾਸ ਮੌਕੇ ਮੁਢਲੀ ਚੋਣ ਪ੍ਰਕ੍ਰਿਆ ਦੀ ਪ੍ਰਧਾਨਗੀ ਜਿਲ੍ਹੇ ਦਾ ਡਿਪਟੀ ਕਮਿਸ਼ਨਰ, ਮੁਖ ਚੋਣ ਅਧਿਕਾਰੀ ਵਜੋਂ ਕਰਦਾ ਹੈ। ਕਿਸੇ ਸੰਵਿਧਾਨਕ ਸੰਕਟ ਕਾਰਣ ਜੇਕਰ ਸ਼੍ਰੋਮਣੀ ਕਮੇਟੀ ਭੰਗ ਹੋ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਸ਼੍ਰੋਮਣੀ ਕਮੇਟੀ ਦਾ ਮੁਖੀ ਹੁੰਦਾ ਹੈ। ਜਿਸ ਤਰ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਦਾ ਮੁਖੀ ਇਕ ਸੇਵਾ ਮੁਕਤ ਹਿੰਦੂ ਜੱਜ ਜਸਟਿਸ ਜੇ.ਐਸ .ਵਰਮਾ ਲਗਾਏ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਤਰਾਜ ਕਰ ਸਕਦੀ ਹੈ, ਤਾਂ ਕਿਸੇ ਗੈਰ ਸਿੱਖ ਨੂੰ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਲਗਾਏ ਜਾਣ ਦੀ ਵਿਰੋਧਤਾ ਪਰੰਪਰਾਵਾਂ ਬਹਾਲ ਰੱਖੇ ਜਾਣ ਅਤੇ ਕਿਸੇ ਸੰਭਾਵੀ ਸੰਵਿਧਾਨਕ ਸੰਕਟ ਤੋਂ ਬਚਣ ਦੀ ਕੋਸਿਸ਼ ਹੈ।

ਇਹ ਸ਼ਬਦ ਪੰਥਕ ਕੌਂਸਿਲ ਦੇ ਚੇਅਰਮੈਨ  ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਅੰਮ੍ਰਿਤਸਰ ਜਿਲ੍ਹੇ ਦੇ ਨਵ ਨਿਯੁਕਤ ਗੈਰ ਸਿੱਖ ਡਿਪਟੀ ਕਮਿਸ਼ਨਰ ਬਾਰੇ ਪੰਥਕ ਧਿਰਾਂ ਵਲੋਂ ਉਠਾਏ ਇਤਰਾਜਾਂ ਬਾਰੇ ਸਪਸ਼ਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਦੀ ਇਹ ਮੰਗ ਕਿਸੇ ਦਵੈਸ਼ ਜਾਂ ਹਿੰਦੂ ਸਿੱਖ ਦੀ ਭਾਵਨਾ ਕਰਕੇ ਨਹੀਂ ਬਲਕਿ ਕੁਝ ਪ੍ਰੰਪਰਾਵਾਂ ਅਤੇ ਤਕਨੀਕੀ ਕਾਰਣਾਂ ਕਰਕੇ ਹੈ। ਸ੍ਰ ਕਲਕੱਤਾ ਨੇ ਦੱਸਿਆ ਕਿ ਇਹ ਪਰੰਪਰਾ ਰਹੀ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਹਮੇਸ਼ਾ ਕਿਸੇ ਸਿੱਖ ਨੂੰ ਹੀ ਲਗਾਇਆ ਜਾਂਦਾ ਰਿਹਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਹਰਿਦੁਆਰ, ਜਗਨ ਨਾਥ ਪੁਰੀ ਜਾਂ ਬਨਾਰਸ ਦਾ ਡਿਪਟੀ ਕਮਿਸ਼ਨਰ ਕਿਸੇ ਮੁਸਲਮਾਨ ਨੂੰ ਨਹੀਂ ਲਗਾਇਆ ਜਾਂਦਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਬਾਕੀ ਜਿਲਿਆਂ ਦੇ ਡਿਪਟੀ ਕਮਿਸ਼ਨਰ ਲਗਾਏ ਜਾਣ ਬਾਰੇ ਕਦੇ ਵੀ ਅਜੇਹੇ ਇਤਰਾਜ ਨਹੀਂ ਉਠਾਏ ਗਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top