Share on Facebook

Main News Page

ਹੁਣ ਪਿੰਦਰਪਾਲ ਸਿੰਘ ਨੂੰ ਅਖੌਤੀ ਦਸਮ ਗ੍ਰੰਥ ਦਾ ਹੇਜ ਜਾਗਿਆ
     
 

ਪਿੰਦਰਪਾਲ ਸਿੰਘ, ਜੋ ਕਿ ਗੁਰਮਤਿ ਮਿਸ਼ਨਰੀ ਕਾਲੇਜ ਤੋਂ ਪੜ੍ਹਕੇ, ਗੁਰਮਤਿ ਗਿਆਨ ਹਾਸਿਲ ਕਰਕੇ, ਗੁਰਮਤਿ ਨੂੰ ਛੱਡ, ਟਕਸਾਲੀ ਅਤੇ ਬਾਬਿਆਂ ਘੋੜੀ ਚੜ੍ਹ ਗਿਆ। ਹੁਣ ਉਹੀ, ਘਿਸਿਆ ਪਿਟਿਆ ਰਿਕਾਰਡ ਕਿ ਦਸਮ ਗ੍ਰੰਥ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਪੜ੍ਹਦੇ ਹੁੰਦੇ ਸਨ, ਉਨ੍ਹਾਂ ਨੇ ਜਾਪ ਸਾਹਿਬ ਦੀ ਕਥਾ ਕੀਤੀ...

ਉਹ ਭਲਿਆ, ਜਾਪ ਸਾਹਿਬ ਦੀ ਕਥਾ ਤਾਂ ਕਰ ਦਿੱਤੀ, ਚਰਿਤਰੋਪਾਖਿਆਨ ਦੀ ਕਿਉਂ ਛੱਡ ਦਿੱਤੀ, ਉਹ ਵੀ ਤਾਂ ਅਖੌਤੀ ਦਸਮ ਗ੍ਰੰਥ 'ਚ ਹੀ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ, ਦਲੇਰੀ 'ਚ ਕਿਸੇ ਨੂੰ ਕੋਈ ਸ਼ੱਕ ਨਹੀਂ, ਹਰ ਸਿੱਖ ਮੰਨਦਾ ਹੈ ਕਿ ਜਿਹੜਾ ਕੰਮ ਉਨ੍ਹਾਂ ਨੇ ਕੀਤਾ, ਹਰ ਕਿਸੇ ਵੱਸ ਦੀ ਗੱਲ ਨਹੀਂ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਹਰ ਗੱਲ ਪੱਥਰ 'ਤੇ ਲਕੀਰ ਹੈ। ਉਹ ਕੋਈ ਗੁਰੂ ਨਹੀਂ, ਇੱਕ ਇਨਸਾਨ ਸੀ, ਇੱਕ ਸਿੱਖ ਸੀ। ਅਕਾਲਪੁਰਖ ਅਤੇ ਗੁਰੂ ਤੋਂ ਅਲਾਵਾ ਹਰ ਕੋਈ ਭੁਲਣਹਾਰ ਹੈ।

ਜਿੰਨ੍ਹਾਂ ਪ੍ਰਚਾਰਕਾਂ ਵੱਲ ਤੁਹਾਡਾ ਇਸ਼ਾਰਾ ਹੈ, ਸੁਹ ਉਦੋਂ ਵੀ ਸੱਚ ਬੋਲਦੇ ਸੀ, ਤੇ ਅੱਜ ਵੀ ਸੱਚ, ਤੁਹਾਡੀ ਤਰ੍ਹਾਂ ਨਹੀਂ, ਜਿਸ ਥਾਲੀ 'ਚ ਖਾਦਾ, ਉਸੇ 'ਚ ਛੇਦ। ਬਾਬੇ ਦੀ ਡਾਂਗ ਦਾ ਡਰਾਵਾ ਦੇਕੇ ਝੂਠ ਨੂੰ ਵੀ ਸੱਚ ਬੋਲੀ ਜਾਣਾ, ਟਕਸਾਲੀਆਂ ਦੀ ਫਿਤਰਤ ਹੋ ਸਕਦੀ ਹੈ, ਕਿਸੇ ਸਿੱਖ ਦੀ ਨਹੀਂ। ਡਾਂਗਾਂ ਨਾਲ ਸੱਚ ਨਹੀਂ ਝੁੱਕਦਾ। ਡਾਂਗ ਨਾਲ ਚਲਾਈ ਕੋਈ ਵੀ ਮੁਹਿੰਮ ਸਫਲ ਨਹੀਂ ਹੋਈ, ਜਿਸਦਾ ਸਬੂਤ ਅੱਜ ਦੇ ਪੰਜਾਬ ਦੇ ਹਾਲਾਤ ਦਸਦੇ ਹਨ।

ਜਰਨੈਲ ਸਿੰਘ ਭਿੰਡਰਾਂਵਾਲੇ ਜਿਹੜੀ ਟਕਸਾਲ ਤੋਂ ਉਹ ਪੜ੍ਹੇ ਸੀ, ਉਥੇ ਤਾਂ ਹੈ ਹੀ ਬ੍ਰਾਹਮਣਵਾਦ ਦਾ ਬੋਲਬਾਲਾ, ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਉਥੇ ਹੁੰਦਾ ਹੈ, ਤਾਂ ਉਸ ਦਾ ਅਸਰ ਉਨ੍ਹਾਂ 'ਤੇ ਵੀ ਸੀ।  ਉਨ੍ਹਾਂ ਨੇ ਤਾਂ ਟਕਸਾਲ ਤੋਂ ਪੜਕੇ ਵੀ, ਬ੍ਰਾਹਮਣਵਾਦੀ ਹਕੂਮਤ ਦੇ ਖਿਲਾਫ ਜੰਗ ਲੜੀ, ਤੁਹਾਡੇ ਵਰਗੇ ਪ੍ਰਚਾਰਕ ਖੁਦ ਬ੍ਰਾਹਮਣ ਬਣ ਗਏ, ਅਤੇ ਤੱਤ ਗੁਰਮਤਿ ਛੱਡ, ਬਾਬਿਆਂ ਦੇ ਝੋਲੀ ਚੱਕ ਬਣ ਗਏ, ਜਥੇਦਾਰੀ ਦੀ ਭਾਲ 'ਚ ਬੀਬੀ ਬਾਦਲ ਦੇ ਚਾਪਲੂਸ ਬਣ ਗਏ।

ਉਨ੍ਹਾਂ ਤੋਂ ਪਹਿਲੇ ਟਕਸਾਲ ਦੇ ਮੁੱਖੀ ਗੁਰਬਚਨ ਸਿੰਘ ਜਿੰਨ੍ਹਾਂ ਦੀ ਲਿਖੀ ਕਿਤਾਬ "ਗੁਰਬਾਣੀ ਪਾਠ ਦਰਸ਼ਨ" ਤਾਂ ਹੈ ਹੀ ਗੱਪਾਂ ਦਾ ਭੰਡਾਰ। ਪੇਸ਼ ਹਨ ਕੁੱਝ ਕੁ ਗਪੌੜਾਂ, ਜੇ ਤੁਹਾਨੂੰ ਇਹ ਗਪਾਂ ਤੁਹਾਨੂੰ ਵੀ ਪਸੰਦ ਹਨ, ਤਾਂ ਇਹ ਸੁਣਾਇਆ ਕਰੋ, ਜਿਸ ਤਰ੍ਹਾਂ ਤੁਹਾਡੇ ਨਾਲ ਦੇ ਪ੍ਰਚਾਰਕ ਹਰੀ ਪ੍ਰਸਾਦ ਰੰਧਾਵਾ ਅਤੇ ਅਖੌਤੀ ਗਿਆਨੀ ਠਾਕੁਰ ਸਿੰਘ ਸੁਣਾਉਂਦੇ ਹਨ।

* ਭਾਈ ਦਇਆ ਸਿੰਘ (ਪਿਆਰਾ) ਲਊ ਦੇ ਅਵਤਾਰ ਸਨ।(ਪੰਨਾ-19)
* ਭਾਈ ਧਰਮ ਸਿੰਘ (ਪਿਆਰਾ) ਧੰਨਾ ਜੀ ਦੇ ਅਵਤਾਰ ਸਨ।(ਪੰਨਾ-19)
* ਭਾਈ ਹਿੰਮਤ ਸਿੰਘ (ਪਿਆਰਾ) ਚਤੁਰ ਭੁਜੀ ਦੇ ਅਵਤਾਰ ਸਨ।(ਪੰਨਾ-19)
* ਭਾਈ ਮੋਹਕਮ ਸਿੰਘ (ਪਿਆਰਾ) ਨਾਮਦੇਵ ਜੀ ਦੇ ਅਵਤਾਰ ਸਨ।(ਪੰਨਾ-19)
* ਭਾਈ ਸਾਹਿਬ ਸਿੰਘ (ਪਿਆਰਾ) ਸੈਣ ਜੀ ਦੇ ਅਵਤਾਰ ਸਨ।(ਪੰਨਾ-19)
* ਸਿੱਖਾਂ ਨੂੰ ਕੇਸ ਇਸ ਕਰਕੇ ਦਿੱਤੇ ਕਿ, ਨਰਕਾਂ ਚੋਂ ਉਨ੍ਹਾਂ ਨੂੰ ਜੂੜੇ ਤੋਂ ਫੜਕੇ ਕਢਿਆ ਜਾ ਸਕੇ...
* ਇਕ ਬੀਬੀ ਨੇ ਪਤੀ ਬ੍ਰਤ ਸ਼ਕਤੀ ਕਾਰਨ (ਪਤੀ ਮਰਨ ਤੇ) ਸੂਰਜ ਚੜ੍ਹਨੋ ਰੋਕ ਲਿਆ ਪਤੀ ਜੀਵਤ ਕੀਤਾ।(ਪੰਨਾ-22)
* ਸਤਿਗੁਰਾਂ ਨੇ ਸੂਹਾ ਵੇਸ ਪਾਉਣ ਦੀ ਆਗਿਆ ਨਹੀਂ ਕੀਤੀ।(ਪੰਨਾ-23)
* "ਮੂਲ ਮੰਤਰ" ਨਾਨਕ ਹੋਸੀ ਭੀ ਤਕ।(ਪੰਨਾ-24)
* ਨਾਰਦ ਮੁਨੀ ਨੇ 75 ਹਜ਼ਾਰ ਬਰਸ ਵਿਦਿਆ ਪੜ੍ਹੀ।(ਪੰਨਾ-30)
* ਵੇਦ-ਵਿਆਸ ਗਿਆਰਾਂ ਹਜ਼ਾਰ ਬਰਸ ਤਪ ਸਾਧਨਾ ਕਰਦਾ ਰਿਹਾ।(ਪੰਨਾ-32)
* ਸਤੇ-ਬਲਵੰਡ ਅਤੇ ਭੱਟਾਂ ਨੂੰ ਕਾਂਸੀ ਦੇ ਬ੍ਰਾਹਮਣਾਂ ਵੱਲੋਂ ਸ਼ਰਾਪ ਮਿਲਿਆ ਹੋਇਆ ਸੀ।(ਪੰਨਾ-33)
* "ਆਸਾ ਕੀ ਵਾਰ" 84 ਦੇ ਗੇੜ ਵਿਚੋਂ ਕੱਢਦੀ ਹੈ।(ਪੰਨਾ-34)
* ਸੁਖਮਨੀ ਸਾਹਿਬ ਦੇ 24 ਹਜ਼ਾਰ ਅੱਖਰ ਹਨ, 24 ਹਜ਼ਾਰ ਸੁਆਸ ਸਫਲ ਕਰਦੀ ਹੈ।(ਪੰਨਾ-34)
* ਧਰੂ ਨੇ 36000 ਵਰੇ ਅਟਲ ਰਾਜ ਕੀਤਾ।(ਪੰਨਾ-36)
* ਫਰੀਦ ਦੇ ਮੁਸੱਲੇ ਹੇਠਾਂ ਸ਼ੱਕਰ ਹੀ ਸ਼ੱਕਰ, ਖੰਡ-ਮਿਸ਼ਰੀ ਦੇ ਢੇਰ ਲੱਗ ਗਏ।(ਪੰਨਾ-36)
* ਬਾਰ੍ਹਾਂ ਸਾਲ ਜੰਗਲੀਂ ਤਪ ਕਰਦੇ ਰਹੇ, ਪੱਤੇ ਖਾਂਦੇ ਰਹੇ, ਫਰੀਦ ਜੀ।(ਪੰਨਾ-36)
* ਜੂੰਆਂ ਪੈ ਗਈਆਂ, ਮਾਤਾ ਨੇ ਕੱਢੀਆਂ ਪੱਤੇ ਖਾਣੋ ਵਰਜਿਆ ਫਰੀਦ ਜੀ ਨੂੰ (ਪੰਨਾ-36)
* ਫਰੀਦ ਜੀ ਨੇ ਫਿਰ ਖੂਹ ਵਿਚ ਲਟਕ ਕੇ ਤੇਰਾਂ ਸਾਲ ਤਪ ਕੀਤਾ।(ਪੰਨਾ-36)
* ਫਰੀਦ ਜੀ ਨੇ ਕਾਠ ਦੀ ਰੋਟੀ ਢਿੱਡ ਨਾਲ ਬੰਨੀ ਰੱਖੀ।(ਪੰਨਾ-36)
* ਇਕ ਪੰਡਿਤ ਸਰਾਪ ਕਾਰਨ ਕਾਂਸੀ ਵਿਚ ਕੁੱਤਾ ਬਣਿਆ ਗੁਰੂ ਨਾਨਕ ਸਾਹਿਬ ਜੀ ਨੇ ਸਰਾਪ ਕੱਟਿਆ।(ਪੰਨਾ-39)
* ਧਰਮਰਾਜ ਯੁਧਿਸ਼ਟਰ ਦਾ ਇਮਤਿਹਾਨ ਲੈਣ ਆਇਆ।(ਪੰਨਾ-40)
* ਗੁਰੂ ਗੋਬਿੰਦ ਸਿੰਘ 1699 ਦੀ ਵਿਸਾਖੀ ਤੋਂ ਪਹਿਲਾਂ ਤੇਰਾਂ ਮਹੀਨੇ ਇਕਾਂਤ ਦੇਸ਼ ਵਿਚ ਰਹੇ ਸਨ, ਓਥੇ ਕੋਈ ਸਰੀਰ ਨਹੀਂ ਆਉਂਦਾ।(ਪੰਨਾ- 42)
* ਭਾਈ ਦਇਆ ਸਿੰਘ ਦਾ ਸੀਸ ਕੱਟਕੇ, ਅੰਦਰ ਗੁਰੂ ਗ੍ਰੰਥ ਸਾਹਿਬ ਅੱਗੇ ਭੇਟ ਕੀਤਾ-ਗੋਹਜ ਪੋਥੀ ਵਿਚ ਹੈ।(ਪੰਨਾ-43)
* ਭਾਈ ਧਰਮ ਸਿੰਘ ਦਾ ਸੀਸ ਕੱਟ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਭੇਟ ਕੀਤਾ (ਪੰਨਾ-44)
* ਭਾਈ ਹਿੰਮਤ ਸਿੰਘ ਚਤੁਰਭੁਜੀ ਪੰਛ ਫੜੋ, ਸਰਾਪ, ਰਬ ਖੁਦ ਆਇਆ ਪੰਛੀ ਬਣਿਆ ਤੇ ਕਿਹਾ ਤੈਨੂੰ ਦਸਮੇ ਜਾਮੇਂ ਵਿਚ ਸਿਰ ਲੈ ਕੇ ਮੁਆਫ ਕਰਾਂਗੇ (ਪੰਜ ਪਿਆਰੇ ਪੰਜ ਭਗਤਾਂ ਦੇ ਅਵਤਾਰ) (ਪੰਨਾ-45)
* ਇਹਨਾਂ ਪੰਜਾਂ ਉੱਪਰ ਅੰਮ੍ਰਿਤ ਛਿੜਕੇ ਜਿਉਂਦੇ ਕੀਤਾ, ਨਵੇਂ ਸਿਰ ਪੈਦਾ ਕੀਤੇ।(ਪੰਨਾ-45)
* ਗੁਰੂ ਸਾਹਿਬ ਜੀ ਨੇ ਚਿੜੀ-ਚਿੜੇ ਨੂੰ ਅੰਮ੍ਰਿਤ ਪਾ ਦਿਤਾ, ਉਹ ਲੜਕੇ ਓਥੇ ਹੀ ਮਰ ਗਏ।(ਪੰਨਾ-46)
* ਗੁਰਬਖ਼ਸ਼ ਸਿੰਘ ਨਾਮੀ ਸਿੱਖ ਭੱਜ ਕੇ ਮਾਤਾ ਜੀ ਨੂੰ ਲਿਆਇਆ ਉਹਨਾਂ ਪਤਾਸੇ ਪਾਏ ਤਾਂ "ਅੰਮ੍ਰਿਤ" ਸਾਂਤੀ ਵਾਲਾ ਹੋ ਗਿਆ।(ਪੰਨਾ-46)
* ਪਿਆਰਿਆਂ ਕਿਹਾ-ਅੰਮ੍ਰਿਤ ਵੱਟੇ ਕੀ ਦਿਓਗੇ? ਸ਼ਰਬੰਸ ਦਿਆਂਗਾ (ਕੀ ਇਹ ਸਰਾਪ ਨਹੀਂ)।(ਪੰਨਾ-47)
* ਪਿਆਰਿਆਂ ਕਿਹਾ-ਜਿਵੇਂ ਰਾਮ ਚੰਦਰ ਨੇ ਬਾਂਦਰਾਂ ਨੂੰ ਵਡਿਆਈ ਦਿੱਤੀ ਸੀ ਸਾਨੂੰ ਦੇ ਰਹੇ ਹੋ।(ਪੰਨਾ-47)
* ਜਲ ਕੇਵਲ ਦਰਿਆ ਜਾਂ ਖੁਹ ਦਾ ਵਰਤਣਾ ਅੰਮ੍ਰਿਤ ਬਣਾਉਣ ਲਈ।(ਪੰਨਾ-49)
* ਪੰਜ ਪਿਆਰੇ ਅੰਮ੍ਰਿਤ ਤਿਆਰੀ ਕਰਦੇ ਬਾਣੀ ਪੜ੍ਹਨ ਅਭਿਲਾਖੀ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਰਹਿਣ(ਪੰਨਾ-52)
* ਪੰਜ ਪਿਆਰਿਆਂ ਦੀਆਂ ਦਸ ਅੱਖਾਂ ਦਸ ਗੁਰੂਆਂ ਦਾ ਪ੍ਰਤੀਕ ਹਨ, ਦਸ ਹੱਥ ਭੀ ਦਸ ਗੁਰੂਆਂ ਦਾ ਪ੍ਰਤੀਕ ਮੰਨੀਦੇ ਹਨ। (ਪੰਨਾ-52)
* ਮੂਲ ਮਤਰ ਹੋਸੀ ਭੀ ਤੱਕ ਪੜ੍ਹਨਾ-ਵਰਨਾ ਫਲ ਕਾਰਜ ਸਿਧੀ ਨਹੀਂ ਹੋਵੇਗੀ (ਪੰਨਾ-56)
* ਰਾਮ ਚੰਦਰ ਨੇ ਖ਼ੁਸ਼ ਹੋ ਕੇ ਹੰਨੂਮਾਨ ਨੂੰ ਕਛਿਹਰਾ ਦਿੱਤਾ।(ਪੰਨਾ-62)
* ਜੇ ਕਛਿਹਰਾ ਪਾਉਣ ਵਿਚ ਕੁਤਾਹੀ ਹੋ ਗਈ ਤਾਂ ਪੰਜ ਸਿੰਘਾਂ ਤੋਂ ਅਰਦਾਸ ਕਰਾਏ, ਪੰਜ ਜਪੁਜੀ ਪਾਠ ਕਰੇ (ਪੰਨਾ-62)
* ਪਖਾਨੇ ਜਾ ਕੇ ਪੰਜ ਵਾਰੀ ਮਿਟੀ ਨਾਲ ਹੱਥ ਮਾਂਜਣੇ, ਭਾਡੇ ਮਿੱਟੀ ਨਾਲ ਦੋ ਵਾਰੀ ਮਾਂਜਣੇ (ਪੰਨਾ-83)
* ਜਿਸ ਨੇ ਇਕ ਵਾਰੀ ਅੰਮ੍ਰਿਤ ਛਕ ਲਿਆ। ਭਾਵੇਂ ਜਿੰਨੀਆਂ ਮਰਜੀ ਗਲਤੀਆਂ ਕਰੀ ਜਾਵੇ ਤਾਂ ਭੀ ਉਸ ਨੂੰ ਦਸ ਹਜ਼ਾਰ ਵਰ੍ਹੇ (ਬਰਸ) ਤੱਕ ਨਰਕਾਂ ਵਿਚ ਨਹੀਂ ਪੈਣ ਦਿਆਂਗੇ (ਪੰਨਾ-88)
* ਬਾਣੀ ਘੱਟ ਪੜ੍ਹਨ ਕਰਕੇ ਅੰਮ੍ਰਿਤ ਵਿਚ ਸ਼ਕਤੀ ਘੱਟ ਜਾਂਦੀ ਹੈ, ਚੌਪਈ ਅਨੰਦ ਵੱਡਾ ਪੜ੍ਹੋ।(ਪੰਨਾ-93)

ਜੇ ਹੋਰ ਗਪੌੜ ਪੜਨੇ ਹੋਣ ਤਾਂ ਇਥੇ ਕਲਿੱਕ ਕਰੋ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top