Share on Facebook

Main News Page

ਸਾਨੂੰ ਭੁਲੇਖਾ ਪਾਉਣ ਲਈ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੇ ਹੀ ਦਹੀ ਦੀ ਮਟਕੀ ਦੇ ਨਜ਼ਦੀਕ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ: ਪ੍ਰੋ. ਦਰਸ਼ਨ ਸਿੰਘ ਖਾਲਸਾ

* ਸੰਗਤਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਦੀਆਂ ਕਾਇਲ ਹਨ
* ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਖ਼ਾਰਜ ਕੀਤੇ ਜਾਣ ਦੀ ਕਾਰਵਾਈ ਨੇ ਇਤਹਾਸ ਨੂੰ ਇੱਕ ਵਾਰ ਫਿਰ ਦੁਹਰਾ ਕੇ ਇਹ ਸਾਬਤ ਕਰ ਦਿੱਤਾ ਹੈ, ਕਿ ਗਿਆਨੀ ਦਿੱਤ ਸਿੰਘ ਵਰਗੀ ਸੋਚ ਨੂੰ ਸਿੱਖ ਪੰਥ ਕੋਲੋਂ ਖੋਹ ਕੇ ਕੌਮ ਦੇ ਘਰ ਵਿੱਚ ਵੱਡਾ ਡਾਕਾ ਮਾਰਣ ਵਾਲੇ ਅਜੇ ਵੀ ਕਾਇਮ ਹਨ: ਰੇਸ਼ਮ ਸਿੰਘ ਇੰਡੀਆਨਾ

ਬਠਿੰਡਾ, 19 ਜੂਨ (ਕਿਰਪਾਲ ਸਿੰਘ): ਸਾਨੂੰ ਭੁਲੇਖਾ ਪਾਉਣ ਲਈ ਗੁਰੂ ਦੇ ਸਿੱਖ ਅਖਵਾਉਣ ਵਾਲਿਆਂ ਨੇ ਹੀ ਦਹੀ ਦੀ ਮਟਕੀ ਦੇ ਨਜ਼ਦੀਕ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ ਇਸ ਲਈ ਸਾਡੀ ਅਰਦਾਸ ਹੈ ਕਿ ਗੁਰੂ ਸਾਨੂੰ ਇੰਨੀ ਸੋਝੀ ਦੇਵੇ ਕਿ ਦਹੀ ਤੇ ਪਾਣੀ ਦੀ ਪਛਾਣ ਹੋ ਜਾਵੇ। ਇਹ ਸ਼ਬਦ ਇੰਡੀਆਨਾ ਵਿਖੇ ਸਥਾਨਿਕ ਗੁਰਦਵਾਰਾ ਗੁਰੁ ਨਾਨਕ ਸਿੱਖ ਸੁਸਾਇਟੀ ਦੇ ਖਚਾ ਖਚ ਭਰੇ ਹਾਲ ਵਿੱਚ ਗੁਰੂ ਗੰ੍ਰਥ ਸਾਹਿਬ ਜੀ ਦੇ ਪੰਨਾ ਨੰ: 326 ’ਤੇ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ’ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥1॥ ਰਹਾਉ ॥’ ਦਾ ਕੀਰਤਨ ਕਰਦੇ ਹੋਏ ਵਿਆਖਿਆ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਕਹੇ।

ਉਨ੍ਹਾਂ ਦੱਸਿਆ ਕਿ ਇਸ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ ਤੇ ਕੁਦਰਤੀ ਤੌਰ ਤੇ ਉਹ ਅਖ਼ੀਰਲਾ ਬੰਦ ਹੀ ਹੋ ਸਕਦਾ ਹੈ। ਤੀਜੇ ਬੰਦ ਵਿਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ । ਸ਼ੁਰੂ ਵਿਚ ਲਿਖਦੇ ਹਨ ਕਿ ਜਗਤ ਵਿਚ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ-ਜੀਵ, ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ਭਾਵ, ਵਿਅਰਥ ਤੇ ਉਲਟਾ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ। ਲਾਭ ਵਾਲਾ ਕੰਮ ਤਾਂ ਇਹ ਹੈ ਕਿ ਮਨ ਵਾਹਿਗੁਰੂ ਦੇ ਸਿਮਰਨ ਵਿਚ ਜੁੜੀ ਰਹੇ ਬੁੱਧੀ ਦੇ ਅਧੀਨ ਰਹੇ। ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿਚ ਉਲਟੀ ਖੇਡ ਹੋ ਰਹੀ ਹੈ। ਬੁਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ: ’ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥3॥’ ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ ।

ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ ਕਿਵੇਂ ਆਈ ਹੈ ਤੇ ਹੋਰਨਾਂ ਲੋਕਾਂ ਨੂੰ ਭੀ ਕਿਵੇਂ ਆ ਸਕਦੀ ਹੈ। ਇਸ ਘੁੰਡੀ ਨੂੰ ਖੋਲ੍ਹਣ ਲਈ ਗੁਰੂ ਅਰਜਨ ਸਾਹਿਬ ਨੇ ਅਖ਼ੀਰਲਾ ਬੰਦ ਨੰ: 4 ਆਪਣੇ ਵਲੋਂ ਲਿਖ ਕੇ ਨਾਲ ਰਲਾ ਦਿੱਤਾ ਹੈ। ਇਹ ਸਮਝ ਕਿਸ ਨੇ ਪਾਈ ਹੈ, ਕਬੀਰ ਸਾਹਿਬ ਨੇ ਇਸ ਗੁਹਜ ਭਾਵ ਵਿੱਚ ਲਿਖਿਆ ਪਰ ਗੁਰੂ ਸਾਹਿਬ ਨੇ ਇਸ ਨੂੰ ਇਹ ਲਿਖ ਕੇ ਸਪਸ਼ਟ ਕਰ ਦਿੱਤਾ ਹੈ:

ਰਾਮ ਰਮਤ ਮਤਿ ਪਰਗਟੀ ਆਈ ॥ ਕਹੁ ਕਬੀਰ ਗੁਰਿ ਸੋਝੀ ਪਾਈ ॥4॥1॥14॥

ਜਿਸ ਦਾ ਅਰਥ ਹੈ:- ਹੇ ਕਬੀਰ ਆਖ-ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ, (ਜਿਸ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ) ।4।1।14।

ਪ੍ਰੋ. ਦਰਸ਼ਨ ਸਿੰਘ ਜੀ ਕਿਹਾ ਜਿਸ ਸਿੱਖ ਦੀ ਮੱਤ ਗੁਰੂ ਦੀ ਸਿਖਿਆ ਧਾਰਨ ਕਰਕੇ ਜਾਗ ਪਈ ਉਹ ਇਹ ਨਹੀਂ ਕਹਿ ਸਕਦਾ ਕਿ ਆਪਣੇ ਘਰ ਵਿੱਚ ਹੋ ਰਹੀ ਚੋਰੀ ਦੀ ਉਸ ਨੂੰ ਸਮਝ ਨਹੀਂ। ਪਰ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਅੱਜ ਦੇ ਸਿੱਖ ਮੁੱਕਰ ਰਹੇ ਹਨ ਕਿ ਉਨ੍ਹਾਂ ਨੇ ਤਾਂ ਪੜ੍ਹਿਆ ਹੀ ਨਹੀਂ, ਉਨ੍ਹਾਂ ਨੂੰ ਨਹੀਂ ਪਤਾ ਕਿ ਗੁਰੂ ਦਾ ਸ਼ਬਦ ਕਿਹੜਾ ਹੈ। ਕਬੀਰ ਸਾਹਿਬ ਅਜਿਹੇ ਸਿੱਖਾਂ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਵੱਡੇ ਸਿੱਖ ਸਮਝਦੇ ਹਨ, ਜਿਹੜੇ ਆਪ ਨੁੂੰ ਦੂਸਰਿਆਂ ਨੂੰ ਦੂਜਿਆਂ ਤੋਂ ਉੱਤਮ ਦੱਸਣ ਲਈ ਵੱਖਰੀ ਕਿਸਮ ਦਾ ਖਾਣ ਪਾਣ ਅਤੇ ਵਖਰੀ ਕਿਸਮ ਦਾ ਹੀ ਲਿਬਾਸ ਪਹਿਨਦੇ ਹਨ ਉਨ੍ਹਾਂ ਨੇ ਦਹੀਂ ਦੇ ਮਟਕੇ ਦੇ ਨੇੜੇ ਹੀ ਪਾਣੀ ਦੀ ਮਟਕੀ ਰੱਖ ਦਿੱਤੀ ਹੈ। ਪ੍ਰੋ. ਦਰਸ਼ਨ ਸਿੰਘ ਨੇ ਹੋਰ ਸਪਸ਼ਟ ਕਰਦੇ ਹੋਏ ਦੱਸਿਆ ਕਿ ਕੈਲੇਫ਼ੋਰਨੀਆਂ ਵਿੱਚ ਹੀ ਦਹੀਂ ਰੂਪੀ ਮਟਕੀ ਗੁਰੂ ਗੰ੍ਰਥ ਦੇ ਨਜ਼ਦੀਕ ਹੀ ਪਾਣੀ ਦੋ ਮਟਕੀਆਂ ਭਾਵ ਇੱਕ ਅਖੌਤੀ ਦਸਮ ਗ੍ਰੰਥ ਅਤੇ ਦੂਸਰੀ ਭਾਈ ਬੰਨੋ ਵਾਲੀ ਬੀੜ ਰੱਖ ਦਿਤੀਆਂ ਹਨ ਤੇ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਗੁਰੂ ਘਰ ਨਾਲ ਸਬੰਧਤ ਦੁਰਲੱਭ ਵਸਤੂਆਂ ਇਸ ਅਸਥਾਨ ’ਤੇ ਪਹੁੰਚੀਆਂ ਹਨ, ਸਿੱਖ ਸੰਗਤਾਂ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਨ। ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਹ ਦਹੀਂ ਦੇ ਭੁਲਾਵੇਂ ਪਾਣੀ ਹੀ ਰਿੜਕ ਰਹੇ ਹਨ ਪਰ ਜਿਨ੍ਹਾਂ ਦੀ ਮੱਤ ਗੁਰੂ ਦੀ ਸਿਖਿਆ ਰਾਹੀਂ ਜਾਗ ਪਈ ਉਹ ਇਸ ਭੁਲੇਖੇ ਵਿੱਚ ਨਹੀਂ ਪੈ ਸਕਦੇ। ਪ੍ਰੋ: ਦਰਸ਼ਨ ਸਿੰਘ ਜੀ ਵਲੋˆ ਇੰਡੀਅਨਐਪਲਸ ਵਿਖੇ ਕੀਤਾ ਗਿਆ ਕੀਰਤਨ ਇੱਥੇ ਕਲਿਕ ਕਰਕੇ ਸਣਿਆ ਜਾ ਸਕਦਾ ਹੈ।
ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਰੇਸ਼ਮ ਸਿੰਘ ਇੰਡੀਆਨਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਦੋ ਦਿਨ ਦੀਵਾਨਾˆ ਦੀ ਹਾਜਰੀ ਭਰ ਕੇ ਨਿਹਾਲ ਕੀਤਾ। ਕਿ ਸੰਗਤਾˆ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ, ਕਿ ਸਿੱਖ ਸੰਗਤਾਂ ਉਨ੍ਹਾਂ ਦੇ ਵਿਚਾਰਾਂ ਦੀਆਂ ਕਾਇਲ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਸਮੇਂ ਵਿੱਚ ਜਿਸ ਢੰਗ ਨਾਲ ਪ੍ਰੋ. ਦਰਸ਼ਨ ਸਿੰਘ ਜੀ ਨੂੰ ਝੂਠੀ ਦੂਸ਼ਣਬਾਜੀ ਅਧੀਨ ਪੰਥ ਵਿੱਚੋਂ ਖਾਰਜ ਕਰਨ ਦੀ ਕਾਰਵਾਈ ਕੀਤੀ ਗਈ, ਉਸ ਨੇ ਇਤਹਾਸ ਨੂੰ ਇੱਕ ਵਾਰ ਫਿਰ ਦੁਹਰਾ ਕੇ ਇਹ ਸਾਬਤ ਕਰ ਦਿੱਤਾ ਹੈ, ਕਿ ਗਿਆਨੀ ਦਿੱਤ ਸਿੰਘ ਵਰਗੀ ਸੋਚ ਨੂੰ ਸਿੱਖ ਪੰਥ ਕੋਲੋਂ ਖੋਹ ਕੇ ਕੌਮ ਦੇ ਘਰ ਵਿੱਚ ਵੱਡਾ ਡਾਕਾ ਮਾਰਣ ਵਾਲੇ ਅਜੇ ਵੀ ਕਾਇਮ ਹਨ। ਸਰਦਾਰ ਰੇਸ਼ਮ ਸਿੰਘ ਨੇ ਅੱਗੇ ਕਿਹਾ ਕਿ ਬੀਤੇ ਵਰ੍ਹੇ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ ਇਸੇ ਗੁਰੁ ਘਰ ਵਿਖੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸੀ, ਉਸ ਸਮੇˆ ਕੁੱਝ ਕਲਮਾਂ ਨੇ ਆਪਣੇ ਅਤੀਤ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ ਲਈ ਇਹ ਲਿੱਖ ਮਾਰਿਆ, ਕਿ ਪ੍ਰੋ. ਦਰਸ਼ਨ ਸਿੰਘ ਜੀ ਦਾ ਇੰਡੀਅਨਐਲਪਸ ਵਿੱਚ ਪ੍ਰੋਗਰਾਮ ਚੋਰੀ ਛਿਪੇ ਕਰਾ ਦਿੱਤਾ। ਸ: ਰੇਸ਼ਮ ਸਿੰਘ ਨੇ ਕਿਹਾ ਕਿ ਇਸ ਵਾਰ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਨੂੰ ਅਖਬਾਰਾਂ ਵਿੱਚ ਖੁਲ੍ਹੇ ਤੌਰ ’ਤੇ ਐਲਾਨ ਦਿੱਤਾ ਸੀ, ਤਾਂ ਕਿ ਸਾਰੀ ਸਿੱਖ ਸੰਗਤ ਨੂੰ ਪਤਾ ਲੱਗ ਜਾਵੇ।

ਜਿਕਰਯੋਗ ਹੈ, ਕਿ ਗੁਰੂ ਘਰ ਦੀ ਕਮੇਟੀ ਵਲੋˆ ਸਮੁੱਚੀ ਸਾਧ ਸੰਗਤ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਗੁਰੂ ਨਾਨਕ ਸਿੱਖ ਸੁਸਾਇਟੀ ਵਿਖੇ ਪ੍ਰੋ.ਦਰਸ਼ਨ ਸਿੰਘ ਜੀ ਨੇ ਲਗਾਤਾਰ ਦੋ ਦਿਨ ਕੀਰਤਨ ਕੀਤਾ। 11 ਜੂਨ ਦੀ ਸ਼ਾਮ ਅਤੇ 12 ਜੂਨ ਨੂੰ ਦੁਪਿਹਰ ਦੇ ਸਮੇਂ ਐਤਵਾਰ ਦੇ ਦੀਵਾਨਾਂ ਵਿੱਚ ਸੰਗਤ ਪ੍ਰੋ. ਦਰਸ਼ਨ ਸਿੰਘ ਜੀ ਦੇ ਕੀਰਤਨ ਨੂੰ ਸੁਣਨ ਲਈ ਭਾਰੀ ਗਿਣਤੀ ਵਿੱਚ ਪਹੁੰਚੀ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾˆ ਨਾਲ ਲੰਗਰ ਵੀ ਛਕੇ ਅਤੇ ਦੀਵਾਨਾˆ ਤੋˆ ਉਪਰੰਤ ਖੁੱਲ੍ਹੀਆˆ ਵਿਚਾਰਾˆ ਵੀ ਕੀਤੀਆˆ।

ਸ: ਰੇਸ਼ਮ ਸਿੰਘ ਨੇ ਕਿਹਾ ਕਿ ਜਿਸ ਜੋਸ਼ ਨਾਲ ਪ੍ਰੋ. ਦਰਸ਼ਨ ਸਿੰਘ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਵੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹਨ, ਉਹ ਪੁਰਾਤਨ ਸਾਖੀਆਂ ਉੱਤੇ ਮੋਹਰ ਹੈ ਕਿ ਖਾਲਸਾ ਪੰਥ ’ਤੇ ਭਾਰੀਆਂ ਆਉਂਦੀਆਂ ਰਹੀਆਂ ਪਰ ਸਿੱਖ ਮਰਜੀਵੜੇ ਆਪਣੀ ਮੰਜਿਲ ਵੱਲ ਇੱਕ ਸਾਰਤਾ ਨਾਲ ਵਧਦੇ ਰਹੇ।

ਚੇਤੇ ਰਹੇ ਕਿ ਅਮਰੀਕਾ ਦੀ ਹੀ ਪੱਤਰਕਾਰਾਂ ਦੀ ਇੱਕ ਤਿੱਕੜੀ ਨੇ ਪ੍ਰੋ. ਦਰਸ਼ਨ ਸਿੰਘ ਜੀ ਦੇ ਇੱਕ ਕੀਰਤਨ ਸੀਡੀ ਦੀ ਕੱਟ ਵੱਢ ਕਰਕੇ ਸੰਸਾਰ ਭਰ ਵਿੱਚ ਝੂਠ ਨੂੰ ਸੱਚ ਦੀ ਝੂਠੀ ਲੇਪ ਚਾੜ ਕੇ ਸੁੱਟਣ ਦੀ ਨਿੰਦਣਯੋਗ ਹਰਕਤ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਸਿੱਖ ਕੌਮ ਤਾਂ ਦੁਬਿਧਾ ਵਿੱਚ ਪਈ ਹੀ ਪਈ, ਨਾਲ ਦੀ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਪਰਮਾਣ ਉਸ ਸਮੇˆ ਮਿਲ ਜਾਂਦਾ ਹੈ, ਜਦੋਂ ਵੱਖ ਵੱਖ ਦੇਸ਼ਾਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਸੰਗਤ ਸਵਾਲ ਜਵਾਬ ਕੀਤੇ ਜਾਂਦੇ ਜਿਸ ਦੌਰਾਨ ਉਹ ਪੱਤਰਕਾਰਾਂ ਦੀ ਤਿੱਕੜੀ ਵਲੋਂ ਪਾਏ ਗਏ ਪੁਆੜੇ ਨੂੰ ਜਾਇਜ਼ ਸਿੱਧ ਕਰਨ ਤੋਂ ਅਸਮਰਥ ਰਹਿਣ ਕਰਕੇ ਸਿੱਖ ਸੰਗਤਾਂ ਵਿੱਚ ਰੋਹ ਜਾਗ ਪੈਂਦਾ ਹੈ। ਹਲਾਤ ਐਸੇ ਬਣ ਜਾਂਦੇ ਹਨ ਕਿ ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਜੀ ਦਾ ਸ਼ਾਨਦਾਰ ਸਵਾਗਤ ਹੋਣਾ ਹੁੰਦਾ ਹੈ, ਉਥੇ ਖੱਪ ਖਾਨੇ ਦਾ ਮਾਹੌਲ ਬਣ ਜਾˆਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top