Share on Facebook

Main News Page

ਬ੍ਰਾਹਮਣਾਂ ਦਾ ਕੰਮ ਹੀ ਹੈ, ਅੰਧ ਵਿਸ਼ਵਾਸ਼ ਨੂੰ ਵਧਾਉਣਾਂ ਤੇ ਆਪਣੀਆਂ ਦੁਕਾਨਾਂ ਦੀਆਂ ਗੋਲਕਾਂ ਨੂੰ ਭਰਨਾ

ਪੰਥ ਦੇ ਸੁਚੇਤ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਡਾ. ਹਰਨਾਮ ਸਿੰਘ ਸ਼ਾਨ ਦੀ ਅੰਤਿਮ ਅਰਦਾਸ ਵਿਚ ਸ਼ਿਰਕਤ ਕਰਦਿਆਂ ਹਾਜਿਰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਉਤੇ ਬਹੁਤ ਵਡੀ ਤਾਦਾਦ ਵਿਚ ਰੂਮਾਲੇ ਚੜਾਉਣ ਦੀ ਪ੍ਰਥਾ ਦੀ ਜੋ ਅਲੋਚਨਾਂ ਕੀਤੀ ਉਹ ਗੁਰਮਤਿ ਅਨੁਸਾਰੀ ਤੇ ਸਾਰਥਕ ਸੀ।ਲੇਕਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਕੱੜ ਨੂੰ ਇਹ ਗਲ ਨਾਗਵਾਰ ਗੁਜਰੀ ਤੇ ਉਥੇ ਹੀ ਮਾਈਕ ਤੇ ਉਸ ਨੇ ਜਗਤਾਰ ਸਿੰਘ ਜਾਚਕ ਨੂੰ ਅਪਣੀ ਹਦ ਵਿਚ ਰਹਿਣ ਦੀ ਹਿਦਾਇਤ ਤਕ ਦੇ ਦਿਤੀ ਤੇ ਇਹ ਕਹਿਆ ਕੇ ਉਹ ਸਿੱਖਾਂ ਦੀ ‘ਸ਼ਰਧਾ’ ਦਾ ਅਪਮਾਨ ਕਰਕੇ ਭੰਬਲਭੂਸੇ ਖੜੇ ਕਰਨ ਵਾਲਾ ਪ੍ਰਚਾਰ ਨਾਂ ਕਰਨ।

ਬ੍ਰਾਹਮਣਾਂ ਦਾ ਕੰਮ ਤੇ ਭੋਲੇ ਭਾਲੇ ਤੇ ਅਣਜਾਨ ਲੋਕਾਂ ਵਿਚ ਅੰਧਵਿਸ਼ਵਾਸ਼ ਨੂੰ ਵਧਾਉਣਾਂ ਤੇ ਅਪਣੀਆਂ ਦੁਕਾਨਾਂ ਦੀ ਗੋਲਕ ਨੂੰ ਨਕੋ ਨਕ ਭਰਨਾਂ, ਸ਼ੁਰੂ ਤੋਂ ਹੀ ਰਿਹਾ ਹੈ। ਧਰਮ ਕਰਮ ਦੇ ਨਾਮ ਤੇ ਉਨਾਂ ਕੋਲ ਹੋਰ ਤੇ ਕੁਝ ਹੁੰਦਾ ਨਹੀਂ ਵੰਡਣ ਲਈ, ਇਸ ਲਈ ਉਹ ਲੋਕਾਂ ਨੂੰ ‘ਸ਼ਰਧਾ’ ਦੇ ਨਾਮ ਤੇ ‘ਅੰਧਵਿਸ਼ਵਾਸ਼’ ਹੀ ਵੰਡਦੇ ਤੇ ਭੀੜ ਇਕੱਠੀ ਕਰਦੇ ਹਨ, ਜੋ ਉਨ੍ਹਾਂ ਦੀ ਆਮਦਨ ਦਾ ਮੁਖ ਜ਼ਰੀਆ ਹੁੰਦੀ ਹੈ।

ਮਕੱੜ ਨੂੰ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਤਾ ਨਹੀਂ ਕਿਵੇਂ ਬਣਾ ਦਿਤਾ ਗਇਆ ਹੈ, ਜਿਸ ਨੂੰ “ਸ਼ਰਧਾ” ਤੇ “ਅੰਧਵਿਸ਼ਵਾਸ਼” ਦੋਹਾਂ ਸ਼ਬਦਾਂ ਦੇ ਬਹੁਤ ਵੱਡੇ ਅੰਤਰ ਦਾ ਵੀ ਗਿਆਨ ਨਹੀਂ ਹੈ। ‘ਸ਼ਰਧਾ’ ਗਿਆਨ ਨਾਲ ਪੈਦਾ ਹੁੰਦੀ ਹੈ, ਤੇ ‘ਅੰਧਵਿਸ਼ਵਾਸ਼’ ਅਗਿਆਨਤਾ ਦਾ ਸੂਚਕ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦਾ ਇਕ ਲੱਮੇ ਸਮੇਂ ਤੋ ਅੰਧਵਿਸ਼ਵਾਸ਼ ਫੈਲਾ ਕੇ ਉਥੋਂ ਦੀਆਂ ਗੋਲਕਾਂ ਭਰਨਾਂ ਹੀ ਮੁਖ ਉਦੇਸ਼ ਬਣ ਗਇਆ ਹੈ, ਇਸ ਲਈ ਭਾਵੇਂ ਗੁਰਮਤਿ ਤੇ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਹੀ ਕਿਉਂ ਨਾਂ ਦੇਣੀ ਪਵੇ।

ਇਹ ਹੀ ਕਾਰਣ ਹੈ ਕੇ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਚਹੇਤੇ ਦੁਕਾਨ ਦਾਰ 100-150 ਰੁਪਏ ਮੁਲ ਦੇ ਰੁਮਾਲੇ 500-600 ਤੋਂ ਵੱਧ ਕੀਮਤ ਲੈ ਕੇ ਸ਼ਰਧਾਲੂਆਂ ਨੂੰ ਇਨਾਂ ਦੀਆਂ ਅੱਖਾਂ ਸਾਮ੍ਹਣੇ ਲੁਟ ਰਹੇ ਹਨ।

ਪੂਰਨਮਾਸ਼ੀ, ਮਸਿਆ ਤੇ ਸ਼ੰਗ੍ਰਾਂਦ ਜਹੇ ਬ੍ਰਾਹਮਣੀ ਦਿਹਾੜੇ (ਜਿਨ੍ਹਾਂ ਦਾ ਗੁਰਮਤਿ ਤੇ ਸਿੱਖ ਸਿਧਾਂਤਾਂ ਨਾਲ ਦੂਰ ਦੂਰ ਦਾ ਵੀ ਵਾਸਤਾ ਨਹੀਂ) ਦਾ ਖਾਸ ਬੋਰਡ ਲਾ ਕੇ ਪ੍ਰਚਾਰ ਕੀਤਾ ਜਾਂਦਾ ਹੈ। ਇਨ੍ਹਾਂ ਦਿਹਾੜਿਆਂ ਨਾਲ ਕੌਮ ਨੂੰ ਇਸ ਲਈ ਸਦੀਵੀਂ ਤੌਰ ਤੇ ਜੋੜ ਦਿਤਾ ਗਇਆ ਕੇ ਭੋਲੇ ਭਾਲੇ ਪੇਂਡੂ ਸਿੱਖ ਇਨ੍ਹਾਂ ਦਿਹਾੜਿਆਂ ਨੂੰ ਖਾਸ ਮੰਨ ਕੇ, ਉਥੇ ਹਾਜਰੀ ਭਰਨ ਤੇ ਰਸਦ, ਪੈਸਾ ਆਦਿਕ ਭੇਂਟ ਕਰਨ। ਇਹ ਹੀ ਕੰਮ ਬ੍ਰਾਹਮਣ ਕਰਦਾ ਆਇਆ ਹੈ ਜੋ ਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਅਪਣੀ ਦੁਕਾਨ ਚਲਾਉਣ ਲਈ ਕਰ ਰਹੇ ਹਨ। ਇਸ ਬਾਰੇ ਕਈ ਖੱਤ ਉਨਾਂ ਨੂੰ ਲਿਖੇ ਲੇਕਿਨ ਇਕ ਦਾ ਵੀ ਜਵਾਬ ਨਹੀਂ ਦੇਂਦੇ।

ਅਕਾਲ ਤਖਤ ਦੇ ਮੁਖ ਸੇਵਾਦਾਰ ਗੁਰਬਚਨ ਸਿੰਘ ਨਾਲ ਦਾਸ ਦੀ ਇਕ ਲੰਮੀ ਬਹਿਸ ਉਸ ਦੀ ਕਾਨਪੁਰ ਫੇਰੀ ਦੇ ਦੌਰਾਨ ਹੋਈ ਸੀ, ਜਿਸ ਵਿੱਚ ਉਨਾਂ ਦਾ ਪੀ.ਏ. ਤੇ ਉਨਾਂ ਦੇ ਹਥਿਆਰ ਬੰਦ ਸੁਰਖਿਆ ਗਾਰਡ ਵੀ ਦਾਸ ਨਾਲ ਔਖੇ ਹੋ ਗਏ ਸਨ। ਉਸਨੇ ਕਿਸੇ, ਇਕ ਵੀ ਗਲ ਦਾ ਜਵਾਬ ਨਾਂ ਦਿਤਾ ਤੇ ਅਸੀਂ ਉਸ ਨੂੰ ਇਕ ਲਿਖਤ ਖਤ ਵੀ ਦਿਤਾ, ਜਿਸ ਵਿਚ ਇਨ੍ਹਾਂ ਸਾਰੀਆਂ ਗੁਰਮਤਿ ਵਿਰੋਧੀ ਮਰਿਯਾਦਾਵਾਂ ਬਾਰੇ ਸਵਾਲ ਕੀਤੇ ਗਏ ਸਨ। ਇਸ ਲੜੀ ਵਿਚ 100 ਰੁਪਏ ਤੋਂ ਵਧ ਮੱਥਾ ਟੇਕਣ ਵਾਲੇ ਨੂੰ ਸਿਰੋਪਾ ਦੇਣ ਦੀ ਵੀ ਨਿਖੇਦੀ ਕੀਤੀ ਗਈ ਸੀ ਤੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੀੜ੍ਹੇ ਨਾਲ ਛੋ ਕੇ ਦੇਣ ਨੂੰ ਵੀ ਮਨਮਤਿ ਕਹਿਆ ਗਇਆ ਸੀ ਜਿਸਦਾ ਲਿਖਤ ਜਵਾਬ ਅੱਜ ਤੱਕ ਸਾਨੂੰ ਪ੍ਰਾਪਤ ਨਹੀਂ ਹੋਇਆ।

ਖਾਲਸਾ ਜੀ ! ਗਿਆਨੀ ਜਗਤਾਰ ਸਿੰਘ ਜਾਚਕ ਦੀ ਗੁਰਮਤਿ ਅਨੁਸਾਰੀ ਗੱਲ ਮਕੜ ਨੂੰ ਕਿਵੇਂ ਚੰਗੀ ਲਗਦੀ। ਬ੍ਰਾਹਮਣ ਨੂੰ ਉਪਦੇਸ਼ ਚੰਗੇ ਨਹੀਂ ਲਗਦੇ ਉਹ ਵੀ ਜਦੋਂ ਸੱਚੋ ਸੱਚ ਮੂੰਹ ਤੇ ਕਹਿਆ ਜਾਵੇ। ਬ੍ਰਾਹਮਣ ਆਪਣੇ ਕਰਮਕਾਂਡਾਂ ਤੇ ਕੋਈ “ਕਿੰਤੂ” ਬਰਦਾਸ਼ਤ ਨਹੀਂ ਕਰਦਾ ਕਿਉਂਕਿ ਉਹ ਉਨ੍ਹਾਂ ਕਰਮਕਾਂਡਾ ਦਾ ਦਿਤਾ ਹੀ ਤੇ ਖਾਂਦਾ ਹੈ। ਆਪਣੀ ਮਨਮਤਿ ਕਾਇਮ ਕਰਨਾਂ ਤੇ ਉਸ ਦਾ ਕੌਮ ਕੋਲੋਂ ਬਿਨਾਂ ਕਿਸੇ ਕਿੰਤੂ ਦੇ ਪਾਲਨ ਕਰਵਾਉਣਾਂ ਹੀ ਉਸ ਦਾ ਮੁਖ ਕੰਮ ਹੁੰਦਾ ਹੈ। ਇਹ ਹੀ ਕੰਮ ਸਾਡੇ ਕੇਸਾਧਾਰੀ ਬ੍ਰਾਹਮਣ ਆਗੂ ਵੀ ਕਰ ਰਹੇ ਨੇ। ਇਨ੍ਹਾਂ ਨੂੰ ਰੁਮਾਲੇ ਚਾੜ੍ਹਨੇ ਸਿੱਖ ਰਹਿਤ ਮਰਿਯਾਦਾ ਦਾ ਇਕ ਹਿੱਸਾ ਨਜਰ ਆਂਉਦੇ ਨੇ, ਲੇਕਿਨ ਹਜੂਰ ਸਾਹਿਬ ਵਿਚ ਸ਼ਸ਼ਤਰਾਂ ਦੀ ਪੂਜਾ, ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਰ ਗ੍ਰੰਥਾਂ ਦਾ ਪ੍ਰਕਾਸ਼ (ਹਨੇਰਾ) ਤੇ ਘੰਟੀਆਂ ਅਤੇ ਘੜਿਆਲ ਵਜਦੇ ਵੇਖ ਇਨਾਂ ਨੂੰ ਸਿੱਖ ਰਹਿਤ ਮਰਿਯਾਦਾ ਚੇਤੇ ਕਿਉਂ ਨਹੀਂ ਆਉਂਦੀ? ਉਥੇ ਜਾ ਕੇ ਤੇ ਇਹ ਆਪਣੇ ਪਜਾਮੇ ਲਾਹ ਕੇ ਉਨਾਂ ਨਾਲ ਇਸ ਬ੍ਰਾਹਮਣੀ ਮਰਿਯਾਦਾ ਵਿਚ ਸ਼ਰੀਕ ਹੋ ਜਾਂਦੇ ਨੇ।

ਪੰਥ ਦੇ ਜਾਗਰੂਕ ਪ੍ਰਚਾਰਕਾਂ ਅਗੇ ਦਾਸ ਦੀ ਬੇਨਤੀ ਹੈ, ਕਿ ਜਿਸ ਸਟੇਜ ਤੇ ਇਹ ਕੇਸਾਧਾਰੀ ਬ੍ਰਾਹਮਣ ਆਗੂ ਬੈਠੇ ਹੋਣ, ਗਿਆਨੀ ਜਗਤਾਰ ਸਿੰਘ ਜਾਚਕ ਵਾਂਗ ਉਨ੍ਹਾਂ ਨੂੰ ਖਰੀ ਖਰੀ ਸੁਨਾਉਣ ਵਿੱਚ ਰੱਤਾ ਵੀ ਪਰਹੇਜ ਨਾ ਕਰਨ, ਤਾਂਕਿ ਇਨ੍ਹਾਂ ਢੀਠਾਂ ਨੂੰ ਆਪਣੀ ਬ੍ਰਾਹਮਣਵਾਦੀ ਸੋਚ ਦਾ ਅਹਿਸਾਸ ਹੋ ਸਕੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top