Share on Facebook

Main News Page

ਆਮ ਬੰਦਾ ਸੋਨਾ ਇਕੱਠਾ ਕਰੇ ਤਾਂ ਗੱਲ ਸਮਝ ਆਉਂਦੀ ਹੈ, ਪਰ ਅਜੋਕੇ ਅਖੌਤੀ ਭਗਵਾਨਾਂ ਬਾਰੇ ਕੀ ਕਹੀਏ?: ਭਾਈ ਜਗਤਾਰ ਸਿੰਘ

Open sesame! Baba & his chamber of secrets
G.S. RADHAKRISHNA

June 17: Nike and Adidas sneakers. Whole cupboards of perfume and hairspray. Packets full of — and gold crowns studded with — diamonds.

Total worth Rs 35 crore and counting.

The world knew that Sai Baba lived in a cocoon of riches. Only since yesterday has it seen for itself.


Around 8.30 on Thursday morning, the doors were thrown open at Yajur Mandir, the late spiritual leader’s two-storey living quarters at the centre of his Puttaparthi ashram that had been out of bounds for almost everyone for the past 25 years.

A team of chartered accountants, income-tax and bank officials, and members of the Sathya Sai Central Trust walked into the half-dozen rooms to which only Satyajit, the monk’s personal attendant for the past 20 years, had so far had access.

What they found, after Satyajit negotiated the combination locks and biometric security, left everyone staggered, ashram sources said.

If the Rs 11.5 crore in currency notes stashed in cabinets were a surprise, hardly anyone had expected separate almirahs for hair spray and expensive shoes, for dry fruits and biscuits. (See chart)

Thirty-six hours on, the bank officials and student volunteers from the Sathya Sai Educational Institute had just finished counting the cash, aided by three machines from the State Bank of India (SBI). The inventory of jewellery and stones was still incomplete late tonight.

“There are numerous cloth packets with diamonds, whose number and value has not yet been assessed. They and most other valuables will be shifted to the vaults of the SBI’s Puttaparthi branch,” said a trust member.

Some of the gold, silver and personal belongings will stay on at Yajur Mandir, which will be converted into a museum for the monk, who is believed to have left behind assets of Rs 40,000 crore to Rs 1.5 lakh crore.

Only a handful of VIP visitors had ever been inside the building, and even they would have seen only the outer chamber where the Sai Baba received them.

The complex was locked immediately after the monk was admitted to hospital on March 28, four weeks before he died on April 24. Even yesterday and today, nobody other than the official team was allowed in.

Source: http://www.telegraphindia.com/1110618/jsp/nation/story_14130452.jsp

ਦੁਨੀਆਂ ਨੇ ਵੇਖ ਲਿਆ ਹੈ ਕਿ ਇਹ ਇਕੱਤਰ ਕੀਤਾ ਸੋਨਾ ਚਾਂਦੀ ਤੇ ਧਨ ਪਦਾਰਥਾਂ ਵਿੱਚੋਂ ਕੁਝ ਵੀ ਉਸ ਦੇ ਸਾਥ ਨਹੀਂ ਗਿਆ ਤੇ ਪਿੱਛੇ ਵੀ ਝਗੜੇ ਹੀ ਛੱਡ ਗਿਆ। ਉਸ ਦਾ ਇੱਕ ਚੇਲਾ ਕਹਿ ਰਿਹਾ ਹੈ ਕਿ ਉਸ ਦਾ ਗੁਰੂ ਉਸ ਦੇ ਨਾਮ ਵਸੀਹਤ ਕਰ ਗਿਆ ਸੀ, ਭਤੀਜਾ ਕਹਿ ਰਿਹਾ ਹੈ ਕਿ ਉਹ ਆਪਣੇ ਚਾਚੇ ਦੀ ਜਾਇਦਾਦ ਦਾ ਕਨੂੰਨੀ ਵਾਰਸ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਇਹ ਕੌਮੀ ਜਾਇਦਾਦ ਹੈ ਇਸ ਲਈ ਇਸ ਦੀ ਮਾਲਕ ਸਰਕਾਰ ਹੈ। ਇਹ ਝਗੜੇ ਹੀ ਤਾਂ ਹੈ ਹੋਰ ਕੀ ਹੈ?

ਬਠਿੰਡਾ, 18 ਜੂਨ (ਕਿਰਪਾਲ ਸਿੰਘ): ਆਮ ਬੰਦਾ ਸੋਨਾ ਇਕੱਠਾ ਕਰੇ ਤਾਂ ਗੱਲ ਸਮਝ ਆਉਂਦੀ ਹੈ, ਕਿ ਉਸ ਨੂੰ ਸਮਝ ਨਹੀਂ ਕਿ ਇਹ ਕੱਚਾ ਧਨ ਹੈ ਤੇ ਹਮੇਸ਼ਾਂ ਲਈ ਨਾਲ ਨਿਭਣ ਵਾਲਾ ਨਹੀਂ ਹੈ, ਪਰ ਆਪਣੇ ਆਪ ਨੂੰ ਭਗਵਾਨ ਅਖਵਾਉਣ ਵਾਲਾ ਵੀ ਜੇ ਸਾਰੀ ਉਮਰ ਸੋਨਾ ਹੀ ਇੱਕੱਠਾ ਕਰਦਾ ਫਿਰੇ ਤਾਂ ਉਸ ਬਾਰੇ ਕੀ ਕਿਹਾ ਜਾਵੇ? ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਥਾ ਕਰਦਿਆਂ ਅੱਜ ਸਵੇਰੇ ਕਥਕਾਰ ਭਾਈ ਜਗਤਾਰ ਸਿੰਘ ਨੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਫਾਸਟ ਵੇ ਟੀਵੀ ਚੈਨਲ ’ਤੇ ਹੋ ਰਿਹਾ ਸੀ। ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫ਼ੁਰਮਾਨ ‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥1॥ ਰਹਾਉ ॥’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ, ਕਿ ਹੇ ਭਾਈ! ਜਿਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾˆਦਾ ਹੈ)।

ਭਾਈ ਜਗਤਾਰ ਸਿੰਘ ਨੇ ਕਿਹਾ ਜਿਸ ਮਨੁੱਖ ਨੂੰ ਸੁੱਖਾਂ ਨਾਲ ਮੋਹ ਹੈ, ਤੇ ਦੁਖਾਂ ਨੂੰ ਵੇਖ ਕੇ ਘਬਰਾ ਜਾਂਦਾ ਹੈ ਉਹ ਹੀ ਇਨ੍ਹਾਂ ਦੁਖਾਂ ਤੋਂ ਬਚਣ ਲਈ ਇਸ ਉਮੀਦ ਵਿੱਚ ਸੋਨਾ ਤੇ ਧਨ ਪਦਾਰਥ ਇਕੱਠਾ ਕਰਦਾ ਹੈ, ਕਿ ਦੁੱਖਾਂ ਵਿੱਚ ਔਖੇ ਸਮੇਂ ਇਹ ਕੰਮ ਆਵੇਗਾ ਤੇ ਇਸ ਨਾਲ ਸੁੱਖ ਮਿਲਣਗੇ, ਪਰ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਇਹ ਸਮਝ ਆ ਜਾਵੇ ਕਿ ਇਹ ਕੱਚਾ ਧਨ ਹੈ, ਇਹ ਹਮੇਸ਼ਾਂ ਨਾਲ ਨਿਭਣ ਵਾਲਾ ਨਹੀਂ ਹੈ ਇਹ ਧਨ ਨਾ ਕਿਸੇ ਦੇ ਸਾਥ ਗਿਆ ਹੈ, ਅਤੇ ਨਾ ਹੀ ਕਿਸੇ ਦੇ ਸਾਥ ਜਾਵੇਗਾ, ਉਨ੍ਹਾਂ ਨੂੰ ਸੋਨਾ ਮਿੱਟੀ ਦੇ ਸਮਾਨ ਹੀ ਦਿਸਦਾ ਹੈ, ਭਾਵ ਸੋਨੇ ਤੇ ਮਿੱਟੀ ਵਿੱਚ ਕੋਈ ਅੰਤਰ ਨਹੀਂ ਦਿੱਸਦਾ, ਇਸ ਲਈ ਉਹ ਸੋਨਾ ਇਕੱਠਾ ਕਰਨ ਵਿੱਚ ਆਪਣੀ ਅਮੋਲਕ ਜਿੰਦਗੀ ਖਰਾਬ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਸਾਰੇ ਧਰਮ ਪ੍ਰਚਾਰਕ ਇਸ ਦਾ ਪ੍ਰਚਾਰ ਵੀ ਕਰਦੇ ਹਨ, ਕਿ ਅੱਗੇ ਕੋਈ ਚੀਜ਼ ਨਾਲ ਨਹੀਂ ਜਾਣੀ ਪਰ ਇਸ ਦੇ ਬਾਵਯੂਦ ਪਿੱਛੇ ਜਿਹੇ ਜਿਸ ਸਬੰਧੀ ਕਿਹਾ ਜਾਂਦਾ ਸੀ, ਕਿ ਇਸ ਸਦੀ ਦਾ ਭਗਵਾਨ (ਬਾਬਾ ਸਾਂਈ ਦਾਸ) ਇਸ ਦੁਨੀਆਂ ਨੂੰ ਛੱਡ ਗਿਆ ਹੈ, ਉਸ ਦੀ 4 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਤਾਂ ਪਹਿਲਾਂ ਹੀ ਐਲਾਨੀ ਗਈ ਹੈ, ਪਰ ਹੁਣ ਉਸ ਦੇ ਨਿੱਜੀ ਕਮਰੇ ਜਿਸ ਵਿੱਚ ਉਸ ਖ਼ੁਦ ਅਤੇ ਉਸ ਦੇ ਇੱਕ ਨਿੱਜੀ ਵਿਸ਼ਵਾਸ਼ਪਾਤਰ ਚੇਲੇ ਤੋਂ ਬਗੈਰ ਹੋਰ ਕਿਸੇ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਸੀ, ਉਹ ਪਿਛਲੇ ਦਿਨੀ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 95 ਕਿੱਲੋ ਸੋਨਾ, 307 ਕਿਲੋ ਚਾਂਦੀ ਤੇ ਕਰੋੜਾਂ ਰੁਪਏ ਦੀ ਨਕਦੀ ਨਿਕਲੀ। ਐਡੀ ਵੱਡੀ ਜਾਇਦਾਦ ਅਤੇ ਖ਼ਜ਼ਾਨੇ ਨੂੰ ਵੇਖ ਕੇ ਤਾਂ ਲਗਦਾ ਹੈ ਕਿ ਉਹ ਖ਼ੁਦ ਹੀ ਅਸਲ ਸੁਖਾਂ ਦੇ ਖ਼ਜ਼ਾਨੇ ਦੀ ਸਾਰ ਨਹੀਂ ਜਾਣ ਸਕਿਆ ਤੇ ਆਮ ਆਦਮੀਆਂ ਦੀ ਸੋਚ ਤੋਂ ਉਸ ਦਾ ਸਤਰ ਕੋਈ ਵਖਰਾ ਨਹੀਂ ਸੀ ਇਸੇ ਕਾਰਣ ਉਹ ਉਸ ਦੇਸ਼ ਵਿੱਚ ਸੋਨੇ ਦੇ ਕੋਠੇ ਹੀ ਭਰਦਾ ਰਿਹਾ ਜਿਸ ਦੇਸ਼ ਵਿੱਚ ਕਰੋੜਾਂ ਬੰਦੇ ਭੁੱਖੇ ਸੌਂਦੇ ਹਨ, ਤਾਂ ਉਹ ਕਾਹਦਾ ਭਗਵਾਨ ਹੋਇਆ। ਉਸ ਨੂੰ ਤਾਂ ਗੁਰੂ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਗੁਰੁ ਦੀ ਸਿੱਖਿਆ ਤਾਂ ਉਸ ਦੇ ਆਪਣੇ ਨੇੜ ਦੀ ਨਹੀਂ ਲੰਘੀ।

ਭਾਈ ਜਗਤਾਰ ਸਿੰਘ ਨੇ ਕਿਹਾ ਸਾਰੀ ਦੁਨੀਆਂ ਨੇ ਵੇਖ ਲਿਆ ਹੈ ਕਿ ਇਹ ਇਕੱਤਰ ਕੀਤਾ ਸੋਨਾ ਚਾਂਦੀ ਤੇ ਧਨ ਪਦਾਰਥਾਂ ਵਿੱਚੋਂ ਕੁਝ ਵੀ ਉਸ ਦੇ ਸਾਥ ਨਹੀਂ ਗਿਆ ਤੇ ਪਿੱਛੇ ਵੀ ਝਗੜੇ ਹੀ ਛੱਡ ਗਿਆ। ਉਸ ਦਾ ਇੱਕ ਚੇਲਾ ਕਹਿ ਰਿਹਾ ਹੈ ਕਿ ਉਸ ਦਾ ਗੁਰੂ ਉਸ ਦੇ ਨਾਮ ਵਸੀਹਤ ਕਰ ਗਿਆ ਸੀ, ਭਤੀਜਾ ਕਹਿ ਰਿਹਾ ਹੈ ਕਿ ਉਹ ਆਪਣੇ ਚਾਚੇ ਦੀ ਜਾਇਦਾਦ ਦਾ ਕਨੂੰਨੀ ਵਾਰਸ ਹੈ ਤੇ ਸਰਕਾਰ ਕਹਿ ਰਹੀ ਹੈ, ਕਿ ਇਹ ਕੌਮੀ ਜਾਇਦਾਦ ਹੈ, ਇਸ ਲਈ ਇਸ ਦੀ ਮਾਲਕ ਸਰਕਾਰ ਹੈ। ਉਨ੍ਹਾਂ ਕਿਹਾ ਕਿ ਇਹ ਝਗੜੇ ਹੀ ਤਾਂ ਹਨ ਹੋਰ ਕੀ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top