Share on Facebook

Main News Page

ਰਾਗੀ ਬਲਵਿੰਦਰ ਸਿੰਘ ਰੰਗੀਲੇ ਵੱਲੋਂ ਦੇ "ਦੇਹ ਸ਼ਿਵਾ ਬਰ ਮੋਹਿ" ਗਾਉਣ 'ਤੇ ਸਿੱਖ ਨੌਜਵਾਨ ਸਭਾ ਨਾਗਪੁਰ ਅਤੇ ਜਾਗਰੂਕ ਸੰਗਤਾਂ ਵੱਲੋਂ ਵਿਰੋਧ

* ਨਾਗਪੁਰ ਦੀਆਂ ਸੰਗਤਾਂ ਵੱਲੋਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ

ਨਾਗਪੁਰ : ਸਿੱਖ ਪੰਥ ਦੀਆਂ ਪ੍ਰਰੰਪਰਾਵਾਂ ਨੂੰ ਅਤੇ ਨਾਨਕਸ਼ਾਹੀ ਕੈਲਡਰ 2003 ਨੂੰ ਮੁੱਖ ਰੁਖਦੇ ਹੋਏ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬ, ਬਾਬਾ ਬੁੱਢਾ ਜੀ ਨਗਰ, ਨਾਗਪੁਰ ਵਿਖੇ ਗੁਰੁ ਅਰਜਨ ਸਾਬਿਹ ਜੀ ਦਾ ਸ਼ਹੀਦੀ ਗੁਰਪੁਰਬ ਤਰੀਖ 14 ਤੋਂ 16 ਜੂਨ 2011 ਨੂੰ ਮਨਾਇਆ ਗਿਆ। ਜਿਸ ਵਿਚ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਸੁਖਵਿੰਦਰ ਸਿੰਘ ਜੀ ਦਦੇਹਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ ਅਤੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਉਚੇਚੇ ਤੋਰ ਤੇ ਪਹੁੰਚੇ।

ਇਸ ਤਿੰਨ ਦਿਨਾਂ ਸਮਾਗਮ ਦੌਰਾਨ ਨਾਗਪੁਰ ਦੀਆਂ ਸਮੂਹ ਸਿੱਖ ਸੰਗਤਾਂ ਗੁਰਬਾਣੀ ਕੀਰਤਨ,ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਰਾਹੀ ਸਿੱਖੀ ਇਤਿਹਾਸ ਨਾਲ ਜੁੜੇ। ਭਾਈ ਸੁਖਵਿੰਦਰ ਸਿੰਘ ਜੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਬਹੁਤ ਹੀ ਆਸਾਨ ਸਬਦਾਂ ਰਾਹੀ ਅਤੇ ਆਮ ਮਨੁੱਖ ਦੀ ਜਿੰਦਗੀ ਵਿਚ ਆਣ ਵਾਲੀਆਂ ਮੁਸ਼ਕਲਾਂ ਤੋ ਬਚਣ ਵਾਸਤੇ ਗੁਰਬਾਣੀ ਵਿਚਾਰਨ ਦਾ ਢੰਗ ਸਮਝਾਇਆ ਅਤੇ ਨਾਲ ਹੀ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ।

ਅਖੀਰਲੇ ਦਿਨ ਦਿਨ ਅੰਮ੍ਰਿਤ ਸੰਚਾਰ ਕਰਾਇਆ ਗਿਆ, ਜਿਸ ਵਿਚ 51 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ।

ਪਰ ਇਥੇ ਮਾਹੌਲ ਉਸ ਵੇਲੇ ਤਣਾ-ਪੂਰਨ ਹੋ ਗਿਆ ਜਦੋਂ ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਬਚਿੱਤਰ ਨਾਟਕ ਵਿਚੋ ਸ਼ਬਦ ‘ਦੇਹ ਸ਼ਿਵਾ ਬਰ ਮੋਹਿ’ ਪੜਨਾਂ ਆਰੰਭ ਕੀਤਾ। ਇਸ ਦਾ ਵਿਰੋਧ ਕਰਦੇ ਹੋਇਆ ਸਿੱਖ ਨੋਜਵਾਨ ਸਭਾ ਦੇ ਵੀਰਾਂ ਅਤੇ ਜਾਗਰੂਕ ਸੰਗਤਾਂ ਨੇ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਤੋ ਜਬਾਬ ਮੰਗਿਆ, ਤਾਂ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਨੇ ਗੱਲ ਨੂੰ ਗੋਲ ਮੋਲ ਕਰਦਿਆਂ ਇਹ ਜਵਾਬ ਦਿੱਤਾ, ਕਿ ਉਨ੍ਹਾਂ ਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ, ਕਿ ਪੰਥ ਵਿਚ ਇਸ ਤਰਾਂ ਦਾ ਕੋਈ ਵਿਵਾਦ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ 35 ਸਾਲ ਹੋ ਗਏ ਹਨ, ਕੀਰਤਨ ਕਰਦਿਆਂ, ਪਰ ਇਸ ਤਰ੍ਹਾਂ ਦਾ ਵਿਰੋਧ ਕਦੇ ਵੀ ਕਿਸੇ ਨੇ ਨਹੀਂ ਕੀਤਾ ਪਰ ਏਥੇ ਪਹਿਲੀ ਵਾਰੀ ਹੋਇਆ ਹੈ। ਜਦੋ ਸੰਗਤਾਂ ਨੇ ਅਤੇ ਨੌਜਵਾਨ ਵੀਰਾਂ ਨੇ ਪੁੱਛਿਆ, ਕਿ ਦੱਸੋ ਕਿ ਸ਼ਿਵਾ ਕੌਣ ਹੈ ਕੀ ਇਹ ਸ਼ਬਦ ਗੁਰਬਾਣੀ ਵਿਚ ਹੈ? ਤਾਂ ਰੰਗੀਲਾ ਜੀ ਦੇ ਸਾਥੀਆਂ ਨੇ ਕਿਹਾ ਕਿ “ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ, ਜਾ ਕੇ ਅਕਾਲ ਤਖਤ ਜਾਂ ਫਿਰ ਹਜ਼ੂਰ ਸਾਹਿਬ ਦੇ ਜੱਥੇਦਾਰ ਨੂੰ ਮਿਲੋ”।

ਬਾਅਦ ਵਿਚ ਸਥਿਤੀ ਨੂੰ ਦੇਖਦਿਆਂ ਹੋਇਆ ਗੁਰਦੁਆਰਾ ਗੁਰੁ ਤੇਗ ਬਹਾਦੁਰ ਸਾਹਿਬ ਦੇ ਪ੍ਰਧਾਨ ਸ. ਨਿਸ਼ਾਨ ਸ਼ਿੰਘ ਨੇ ਨੌਜਵਾਨ ਵੀਰਾਂ ਅਤੇ ਸੰਗਤਾਂ ਨੂੰ ਸਮਝਾਇਆ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਇਸ ਗੱਲ ਦੀ ਨਿਖੇਦੀ ਗੁਰਦੁਆਰਾ ਸਾਹਿਬ ਜੀ ਦੇ ਸਕੱਤਰ ਸ: ਅਜਮੇਰ ਸਿੰਘ ਜੀ ਨੇ ਸਟੇਜ ਤੇ ਕੀਤੀ।

ਗੁਰਪੁਰਬ ਦੌਰਾਨ ਛਬੀਲ ਲਗਾਈ ਗਈ ਅਤੇ ਗੁਰੂ ਕੇ ਲੰਗਰ ਅਟੱਟ ਵਰਤਾਏ ਗਏ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top