Share on Facebook

Main News Page

ਪ੍ਰੋ. ਭੁੱਲਰ ਸਾਹਿਬ ਹੱਕ ਵਿਚ ਨਿਤਰੀ ਯੂਰਪੀ ਯੂਨੀਅਨ – ਚਿੰਦਬਰਮ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, (17 ਜੂਨ, ਪੀ.ਐਸ.ਐਨ): ਯੂਰਪੀ ਯੂਨੀਅਨ ਅਤੇ ਜਰਮਨੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਦੀ ਮੌਤ ਦੀ ਸਜ਼ਾ ਦਾ ਵਿਰੋਧ ਕਰਦਿਆਂ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ।

ਜਰਮਨ ਸਫੀਰ ਥਾਮਸ ਮਟੂਸੇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਯੂਰਪੀ ਯੂਨੀਅਨ ਨਾਲ ਰਲ ਕੇ ਭਾਰਤ ਸਰਕਾਰ ਨੂੰ ਮੌਤ ਦੀ ਸਜ਼ਾ ਲਾਗੂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਯੂਰਪੀ ਯੂਨੀਅਨ ਦੀ ਪ੍ਰਤੀਨਿਧ ਕੈਥਰੀਨ ਐਸ਼ਟਨ ਨੇ ਇਸ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ। ਭੁੱਲਰ ਨੂੰ ਉਦੋਂ ਫਰੈਂਕਫਰਟ ਤੋਂ ਵਾਪਸ ਮੋੜ ਦਿੱਤਾ ਗਿਆ ਸੀ, ਜਦੋਂ ਸਿਆਸੀ ਪਨਾਹ ਦੀ ਉਹਦੀ ਅਰਜ਼ੀ ਜਰਮਨ ਸਰਕਾਰ ਨੇ ਖਾਰਜ ਕਰ ਦਿੱਤੀ ਸੀ। ਦੋ ਸਾਲ ਮਗਰੋਂ ਫਰੈਂਕਫਰਟ ਦੀ ਅਦਾਲਤ ਨੇ ਉਹਨੂੰ ਮੋੜਨ ਦਾ ਫੈਸਲਾ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ।

ਜਰਮਨ ਦੇ ਸਫੀਰ ਨੇ ਕਿਹਾ ਕਿ ਸਿਧਾਂਤਕ ਤੌਰ ‘ਤੇ ਉਨ੍ਹਾਂ ਦਾ ਮੁਲਕ ਮੌਤ ਦੀ ਸਜ਼ਾ ਦੇ ਖਿਲਾਫ ਹੈ ਤੇ ਕੌਮਾਂਤਰੀ ਅਦਾਲਤ ‘ਚ ਇਹ ਪੱਖ ਪੇਸ਼ ਕਰਦਾ ਰਹੇਗਾ, ਪਰ ਇਸ ਅਦਾਲਤ ‘ਚ ਭੁੱਲਰ ਦੀ ਤਰਫੋਂ ਅਪੀਲ ਨਹੀਂ ਕਰੇਗਾ।

ਸਫੀਰ ਨੇ ਕਿਹਾ ਕਿ ਉਦੋਂ ਜਰਮਨੀ ਨੇ ਗਲਤੀ ਨਾਲ ਪ੍ਰੋ. ਭੁੱਲਰ ਸਾਹਿਬ ਨੂੰ ਡਿਪੋਰਟ ਕਰ ਦਿੱਤਾ ਸੀ ਤੇ ਮਗਰੋਂ ਜਾ ਕੇ ਅਸਲੀਅਤ ਦਾ ਖੁਲਾਸਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰੋ ਭੁੱਲਰ ਦਾ ਕੇਸ ਅੱਜ ਜਰਮਨੀ ਦੀ ਅਦਾਲਤ ‘ਚ ਹੁੰਦਾ ਤੇ ਸਾਰੇ ਤੱਥ ਅਦਾਲਤ ਤੱਕ ਪੁੱਜੇ ਹੁੰਦੇ ਤਾਂ ਉਹਨੂੰ ਕਦੀ ਡਿਪੋਰਟ ਨਾ ਕੀਤਾ ਜਾਂਦਾ। ਪਿਛਲੇ ਮਹੀਨੇ ਭੁੱਲਰ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਵੱਲੋਂ ਖਾਰਜ ਕੀਤੀ ਜਾ ਚੁੱਕੀ ਹੈ।  ਸਾਰੀਆਂ ਸਿੱਖ ਜਥੇਬੰਦੀਆਂ ਭੁੱਲਰ ਦੀ ਮੌਤ ਦੀ ਸਜ਼ਾ ਮੁਆਫੀ ਦੇ ਹੱਕ ‘ਚ ਹਨ ਤੇ ਇਸ ਦਿਸ਼ਾ ‘ਚ ਚਾਰਾਜੋਈ ਵੀ ਕਰ ਰਹੀਆਂ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top