Share on Facebook

Main News Page

2003 ਵਾਲੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਪਾਕਿਸਤਾਨ ਵਿਚ ਮਨਾਇਆ ਗਿਆ ਗੁਰਪੁਰਬ

ਅੰਮ੍ਰਿਤਸਰ, 17 ਜੂਨ (ਹ.ਬ.) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦੇ ਚਲਦੇ ਅਤੇ ਅਕਾਲ ਤਖ਼ਤ ਦੇ ਆਦੇਸ਼ ਦੀ ਉ¦ਘਣਾ ਕਰਦੇ ਹੋਏ ਲਾਹੌਰ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਤਰ੍ਹਾਂ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀਆਂ ਗਈਆਂ ਤਬਦੀਲੀਆਂ ਨੂੰ ਖਾਰਜ ਕਰਕੇ ਅਕਾਲ ਤਖ਼ਤ ਦੁਆਰਾ 2003 ਵਿਚ ਜਾਰੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਇਸ ਨੂੰ ਮਨਾਇਆ। ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਇੱਥੇ ਗੁਰਦੁਆਰਾ ਡੇਰਾ ਸਾਹਿਬ ਵਿਚ ਭਾਰੀ ਗਿਣਤੀ ਵਿਚ ਸੰਗਤ ਪਹੁੰਚੀ, ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸਲੀ ਕੈਲੰਡਰ ਅਨੁਸਾਰ ਸਿੱਖ ਪੰਥ ਦੇ ਤਿਉਹਾਰਾਂ ਨੂੰ ਮਨਾਉਣ ਦਾ ਐਲਾਨ ਕੀਤਾ।

ਨਾਨਕਸ਼ਾਹੀ ਕੈਲੰਡਰ ਅਤੇ ਐਸਜੀਪੀਸੀ ਅਤੇ ਦੂਜੇ ਸਿੱਖ ਸੰਗਠਨਾਂ ਨੇ ਚਲ ਰਹੇ ਟਕਰਾਅ ਕਾਰਨ ਜਿੱਥੇ ਐਸਜੀਪੀਸੀ ਨੇ ਗੁਰਪੁਰਬ ਬਦਲੇ ਕੈਲੰਡਰ ਅਨੁਸਾਰ 5 ਜੂਨ ਨੂੰ ਮਨਾਇਆ, ਉਥੇ ਦਿੱਲੀ ਕਮੇਟੀ ਸਮੇਤ ਹੋਰ ਸਿੱਖ ਸੰਗਠਨਾਂ ਨੇ ਸ਼ਹੀਦੀ ਦਿਵਸ 16 ਜੂਨ ਨੂੰ ਮਨਾਇਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਨੇ ਐਸ.ਜੀ.ਪੀ.ਸੀ ਅਤੇ ਅਕਾਲ ਤਖ਼ਤ ਤੋਂ ਕੈਨੰਡਰ ਵਿਚ ਸਿੱਖ ਸੰਗਠਨਾਂ ਦੀ ਸਹਿਮਤੀ ਦੇ ਬਿਨਾ ਕੀਤੇ ਗਏ ਬਦਲਾਵ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਪੁਰਾਣੇ ਕੈਲੰਡਰ ਨੂੰ ਨਹੀਂ ਛੱਡਣਗੇ।

ਪੀਐਸਜੀਪੀਸੀ ਦੇ ਮੀਤ ਪ੍ਰਧਾਨ ਭਾਈ ਸਵਰਣ ਸਿੰਘ ਨੇ ਵੀ ਪੁਰਾਣੇ ਨਾਨਕਸ਼ਾਹੀ ਕੈਲੰਡਰ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਵਿਸ਼ਵ ਭਰ ਦੇ ਸਿੱਖ ਪੁਰਾਣੇ ਨਾਨਕਸ਼ਾਹੀ ਕੈਲੰਡਰ ਹੀ ਅਪਣਾਉਂਦੇ ਹਨ। ਇਸੇ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਚਾਲਕ ਪ੍ਰਿਤਪਾਲ ਨੇ ਪਾਕਿਸਤਾਨ ਦੇ ਸਿੱਖਾਂ ਤੋਂ ਇਲਾਵਾ ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਪੁਰਾਣੇ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਤਿਉਹਾਰ ਮਨਾਉਣ ਦੇ ਲਈ ਸ਼ੁਕਰਾਨਾ ਕੀਤਾ। ਇਸ ਦੌਰਾਨ ਭਾਈ ਮਰਦਾਨਾ ਦੇ ਵਾਰਸ ਭਾਈ ਲਾਲ ਦੇ ਰਾਗੀ ਜੱਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ ਕੁਝ ਸਿੱਖ ਸੰਗਠਨਾਂ ਵਲੋਂ ਗੁਰਪੁਰਬ ’ਤੇ ਛਬੀਲਾਂ ਅਤੇ ¦ਗਰ ਲਗਾ ਕੇ ਗੁੱਪਚੁੱਪ ਢੰਗ ਨਾਲ ਮਨਾਇਆ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top