![]() |
Share on Facebook | |
|
ਸੰਗਤਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਹੈ,
ਕਿ ਸਿੱਖ ਸੰਗਤਾਂ ਪ੍ਰੋ. ਦਰਸ਼ਨ ਸਿੰਘ ਜੀ ਦੇ ਵਿਚਾਰਾਂ ਦੀਆਂ
ਕਾਇਲ ਹਨ: ਸ੍ਰ. ਰੇਸ਼ਮ ਸਿੰਘ
ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਸਮੇਂ ਵਿੱਚ ਜਿਸ ਢੰਗ ਨਾਲ ਪ੍ਰੋ. ਦਰਸ਼ਨ ਸਿੰਘ ਜੀ ਨੂੰ ਝੂਠੀ ਦੂਸ਼ਣਬਾਜੀ ਅਧੀਨ ਪੰਥ ਵਿੱਚੋਂ ਖਾਰਜ ਕਰਨ ਦੀ ਕਾਰਵਾਈ ਕੀਤੀ ਗਈ, ਉਸ ਇਤਹਾਸ ਨੂੰ ਇੱਕ ਵਾਰ ਫਿਰ ਦੁਹਰਾਉਣ ਨਾਲ ਇਹ ਸਾਬਤ ਹੋ ਗਿਆ ਹੈ, ਕਿ ਗਿਆਨੀ ਦਿੱਤ ਸਿੰਘ ਵਰਗੀ ਸੋਚ ਨੂੰ ਸਿੱਖ ਪੰਥ ਕੋਲੋਂ ਖੋਹ ਕੇ ਕੌਮ ਦੇ ਘਰ ਵੱਡਾ ਡਾਕਾ ਮਾਰਣ ਵਾਲੇ ਅਜੇ ਵੀ ਕਾਇਮ ਹਨ। ਸਰਦਾਰ ਰੇਸ਼ਮ ਸਿੰਘ ਨੇ ਅੱਗੇ ਕਿਹਾ ਕਿ ਬੀਤੇ ਵਰੇ ਵੀ ਪ੍ਰੋ. ਦਰਸ਼ਨ ਸਿੰਘ ਜੀ ਨੇ ਇਸੇ ਗੁਰੁ ਘਰ ਵਿਖੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਸੀ, ਉਸ ਸਮੇਂ ਕੁੱਝ ਕਲਮਾਂ ਨੇ ਆਪਣੇ ਅਤੀਤ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ ਲਈ ਇਹ ਲਿੱਖ ਮਾਰਿਆ, ਕਿ ਪ੍ਰੋ. ਦਰਸ਼ਨ ਸਿੰਘ ਜੀ ਇੰਡੀਅਨਐਲਪਸ ਵਿੱਚ ਪ੍ਰੋਗਰਾਮ ਚੋਰੀ ਛਿਪੇ ਕਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰੋਗਰਾਮ ਨੂੰ ਅਖਬਾਰਾਂ ਵਿੱਚ ਐਲਾਨ ਦਿੱਤਾ ਸੀ, ਤਾਂ ਕਿ ਸਾਰੀ ਸਿੱਖ ਸੰਗਤ ਨੂੰ ਪਤਾ ਲੱਗ ਜਾਵੇ।
ਸਰਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਜਿਸ ਜੋਸ਼ ਨਾਲ ਪ੍ਰੋ. ਦਰਸ਼ਨ ਸਿੰਘ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਵੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹਨ, ਉਹ ਪੁਰਾਤਨ ਸਾਖੀਆਂ ਉੱਤੇ ਮੋਹਰ ਹੈ ਕਿ ਖਾਲਸਾ ਪੰਥ ਤੇ ਭਾਰੀਆਂ ਆਉਂਦੀਆਂ ਰਹੀਆਂ ਪਰ ਸਿੱਖ ਮਰਜੀਵੜੇ ਆਪਣੀ ਮੰਜਿਲ ਵੱਲ ਇੱਕ ਸਾਰਤਾ ਨਾਲ ਵਧਦੇ ਰਹੇ। ਚੇਤੇ ਰਹੇ ਕਿ ਅਮਰੀਕਾ ਦੀ ਹੀ ਪੱਤਰਕਾਰਾਂ ਦੀ ਇੱਕ ਤਿੱਕੜੀ ਨੇ ਪ੍ਰੋ.ਦਰਸ਼ਨ ਸਿੰਘ ਜੀ ਦੇ ਇੱਕ ਕੀਰਤਨ ਦੀ ਕੱਟ ਵੱਢ ਕਰਕੇ ਸੰਸਾਰ ਭਰ ਵਿੱਚ ਝੂਠ ਨੂੰ ਸੱਚ ਦੀ ਝੂਠੀ ਲੇਪ ਚਾੜ ਕੇ ਸੁੱਟਣ ਦੀ ਨਿੰਦਣਯੋਗ ਹਰਕਤ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਸਿੱਖ ਕੌਮ ਤਾਂ ਦੁਬਿਧਾ ਵਿੱਚ ਪਈ ਹੀ ਪਈ ਨਾਲ ਦੀ ਨਾਲ ਅਕਾਲ ਤੱਖਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਪਰਮਾਣ ਉਸ ਸਮੇਂ ਮਿਲ ਜਾਂਦਾ ਹੈ, ਜਦੋਂ ਵੱਖ ਵੱਖ ਦੇਸ਼ਾਂ ਵਿੱਚ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਸੰਗਤ ਸਵਾਲ ਜਵਾਬ ਕਰਨ ਲਈ ਤਿਆਰ ਹੁੰਦੇ ਹਨ, ਪਰ ਜਦੋਂ ਪੱਤਰਕਾਰਾਂ ਦੀ ਤਿੱਕੜੀ ਵਲੋਂ ਪਾਏ ਗਏ ਪੁਆੜੇ ਨੂੰ ਉਹ ਜਾਇਜ਼ ਕਰਾਰ ਦੇਣ ਤੋਂ ਅਸਮਰਥ ਰਹਿੰਦੇ ਹਨ, ਤਾਂ ਸਿੱਖ ਸੰਗਤਾਂ ਵਿੱਚ ਰੋਹ ਜਾਗ ਪੈਂਦਾ ਹੈ। ਹਲਾਤ ਐਸੇ ਬਣ ਜਾਂਦੇ ਹਨ ਕਿ ਜਿੱਥੇ ਸਿੰਘ ਸਾਹਿਬਾਨ ਜੀ ਦਾ ਸ਼ਾਨਦਾਰ ਸਵਾਗਤ ਹੋਣਾ ਹੁੰਦਾ ਹੈ, ਉੱਥੇ ਖੱਪ ਖਾਨੇ ਦਾ ਮਾਹੌਲ ਬਣ ਜਾਂਦਾ ਹੈ। ਪ੍ਰੋ: ਦਰਸ਼ਨ ਸਿੰਘ ਜੀ ਵਲੋਂ ਇੰਡੀਅਨਐਪਲਸ ਵਿਖੇ ਕੀਤੇ ਗਏ ਕੀਰਤਨ ਨੂੰ ਸੁਣਨ ਲਈ ਇੱਥੇ ਕਲਿਕ ਕਰੋ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|