Share on Facebook

Main News Page

ਸ਼੍ਰੋਮਣੀ ਕਮੇਟੀ ਵਲੋਂ ਚੱਲ ਰਿਹਾ ਗੁਰਮਤਿ ਕੈਂਪ ਹੈ ਜਾਂ ਕੋਈ ਵਿਆਹ ਦੀ ਪਾਰਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (ਪੈਸਾ ਖਾਊ) ਕਮੇਟੀ ਨੇ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਟੀਚਰਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਵਾਸਤੇ 13 ਤੋਂ 19 ਜੂਨ 2011 ਤੱਕ ਇੱਕ ਗੁਰਮਤਿ ਕੈਂਪ ਚੱਲ ਰਿਹਾ ਹੈ, ਜਿਸ ਵਿੱਚ ਗੁਰਮਤਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਰ, ਜਿਸ ਕਿਸਮ ਦੀ ਪ੍ਰਬੰਧਕ ਕਮੇਟੀ ਹੈ, ੳਸਦਾ ਪ੍ਰਧਾਨ ਹੈ, ਜਿਸ ਨੂੰ ਬਾਦਲ ਦੀਆਂ ਜੁੱਤੀਆਂ ਚੱਟਣ ਤੋਂ ਵਿਹਲ ਨਹੀਂ, ਕੌਮੀ ਪੈਸਾ ਬਰਬਾਦ ਕਰਨ 'ਚ ਹੀ ਗੜੁੱਚ ਹੈ, ਉਹ ਧਰਮ ਬਾਰੇ ਜਾਣਕਾਰੀ ਕੀ ਦੇਵੇਗੀ।

ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ, ਕਈ ਗੈਰਤਮੰਦ ਸਿਖਿਆਰਥੀ ਇਹ ਕੈਂਪ ਛੱਡ ਚੁੱਕੇ ਹਨ। ਬਾਕੀ ਜਿਨ੍ਹਾਂ ਨੂੰ ਮੱਕੜ ਦੀ ਚਾਮਚਾਗਿਰੀ ਕਰਨੀ ਹੈ, ਉਹ ਬੇਗੈਰਤ ਉਥੇ ਕੌਮ ਦਾ ਪੈਸਾ ਅਤੇ ਕੌਮ ਨੂੰ ਬਰਬਾਦ ਕਰਨ ਦੀ ਟ੍ਰੇਨਿੰਗ ਲੈ ਰਹੇ ਨੇ। ਸਿੱਖਣਾ ਸਿਖਾਉਣਾ ਤਾਂ ਦੂਰ ਦੀ ਗੱਲ ਹੈ, ਸਿਰਫ 20 ਬੇਗੈਰਤਾਂ ਲਈ ਕਿਸ ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਹਨ, ਕਿਤੇ ਵੀ ਕੋਈ ਗੁਰਮਤਿ ਦੀ ਗੱਲ ਨਹੀਂ, ਸਿਰਫ ਵੱਖ ਵੱਖ ਕਿਸਮਾਂ ਦੇ ਪਕਵਾਨ ਹੀ ਹਨ, ਉਸ 'ਤੇ ਜ਼ਰਾ ਝਾਤ ਮਾਰੋ। ਸਿੱਖ ਜੱਦ ਤੱਕ ਗੁਰਦੁਆਰਿਆਂ 'ਚ ਪੈਸਾ ਚੜ੍ਹਾਉਣਾ ਬੰਦ ਨਹੀਂ ਕਰਦੇ, ਤੱਦ ਤੱਕ ਉਨ੍ਹਾਂ ਦਾ ਪੈਸਾ ਇਸ ਤਰ੍ਹਾਂ ਹੀ ਬਰਬਾਦ ਹੋਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top