Share on Facebook

Main News Page

ਕੀ ਸਿੱਖਾਂ ਨੂੰ ਇੰਨਸਾਫ ਨਾ ਦੇਣਾ ਹੀ ਇੰਨਸਾਫ ਹੈ?

ਜੰਮੂ ਦੇ ਗੁਰੂਦੁਆਰਾ ਸਿੰਘ ਸੱਭਾ ਗੁਰੂ ਨਾਨਕ ਨਗਰ ਤੋਂ ਗੁਰੂਦੁਆਰਾ ਬਾਬਾ ਫਤਹਿ ਸਿੰਘ ਜੀ ਗਾਂਧੀ ਨਗਰ ਜੰਮੂ ਤਕ ਦਸਮੇਸ਼ ਯੂਥ ਆਰਗੇਨਾਇਜੇਸ਼ਨ ਜੰਮੂ ਕਸ਼ਮੀਰ ਅਤੇ ਯੂਨਾਟਿਡ ਸਿੱਖ ਕੌਂਸਲ ਜੇ ਐਂਡ ਕੇ ਵਲੋਂ ਇੰਨਸਾਫ ਮਾਰਚ ਕੱਡਿਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ।

ਮਾਰਚ ਵਿਚ ਨੌਜਵਾਨਾਂ ਵਲੋਂ "ਜਸਟਿਸ ਫੌਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ" "ਪ੍ਰੋ. ਭੁੱਲਰ ਕੌਮ ਦਾ ਸਪੂਤ" " ਪ੍ਰੋ. ਭੁੱਲਰ ਅਸੀ ਤੇਰੇ ਨਾਲ ਹਾਂ" ਦੇ ਨਾਹਰੇ ਲਗਾਏ ਗਏ।ਮਨਮੋਹਨ ਸਿੰਘ ਜੰਮੂ ਨੇ ਮੀਡੀਏ ਨਾਲ ਗਲ ਕਰਦੇ ਹੋਏ ਕਿਹਾ ਕਿ "ਪ੍ਰੋ. ਭੁੱਲਰ ਨੂੰ ਫਾਸੀਂ ਦੇਣੀ ਸਿੱਖਾਂ ਨੂੰ ਗੁਲਾਮੀਂ ਦਾ ਇਹਸਾਸ ਕਰਵਾਉਣਾ ਹੋਵੇਗਾ,ਪ੍ਰੋ. ਭੁੱਲਰ ਨੂੰ ਬਿਨਾ ਕਿਸੇ ਠੌਸ ਸਪੂਤ ਤੋਂ ਫਾਂਸੀ ਦੇਣ ਦਾ ਫੈਸਲਾ ਫਿਰਕੂ ਸੋਚ ਅਦੀਨ ਹੈ। ਜੇ ਪ੍ਰੋ. ਭੁੱਲਰ ਨੂੰ ਫਾਂਸੀ ਦਿਤੀ ਗਈ ਤਾਂ ਕਾਨੂੰਨੀ ਨਿਆ ਪ੍ਰਣਾਲੀ ਤੋਂ ਨਿਰਾਸ਼ ਹੋਕੇ ਕਈ ਹੋਰ ਨੌਜਵਾਨ ਪ੍ਰੋ. ਭੁੱਲਰ,ਹਵਾਰੇ ਭਾਈ ਰਾਜੋਆਣੇ ਪੈਦਾ ਹੋਣਗੇ। ਜੇ ਹਜ਼ਾਰਾਂ ਸਿੱਖਾਂ ਮੁਸਲਮਾਨਾਂ ਦੇ ਕਾਤਲਾਂ ਨੂੰ ਬੰਬ ਧਮਾਕਿਆਂ ਅਤੇ ਕਤਲ-ਏ-ਆਮਾਂ ਵਿਚ ਕਤਲ ਕਰਣ ਵਾਲੇ ਹਿੰਦੂ ਅੱਤਵਾਦੀਆਂ ਨੂੰ ਅਜ਼ ਤਕ ਪ੍ਰੋ. ਭੁੱਲਰ ਵਰਗੀ ਕੋਈ ਸਜ਼ਾ ਨਹੀਂ ਪਰ ਸਿੱਖਾਂ ਦੇ ਬਚਿੱਆਂ ਨੂੰ ਬਿਨਾ ਕਿਸੇ ਸਬੂਤ ਤੋਂ 16 ਸਾਲ ਜ਼ੇਲ ਤੋਂ ਬਾਅਦ ਵੀ ਫਾਂਸੀ ਦੀ ਸਜ਼ਾ ਦੇਣੀ ਨਾ ਭੁੱਲਣਯੌਗ ਨਾ ਇੰਨਸਾਫੀ ਹੈ"।

ਇੱਥੋ ਤਕ ਕਿ ਪ੍ਰੋ. ਭੁੱਲਰ ਦੇ ਪਿਤਾ ਤੇ ਮਾਸੜ ਨੂੰ ਗੈਰ ਕਾਨੂੰਨੀ ਢੰਗ ਨਾਲ ਗ੍ਰਿੱਫਤਾਰ ਕਰਕੇ ਕਤਲ ਕਰਣ ਵਾਲੇ ਪੰਜਾਬ ਪੁਲਿਸ ਦੇ ਆਫਿਸਰ ਸੁਮੇਧ ਸੈਣੀ ਉਤੇ ਅਜ਼ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਇਸ ਨਾ ਇੰਨਸਾਫੀ ਸਿੱਖਾਂ ਦੇ ਕਤਲਾਂ, ਸਿੱਖ ਧੀ-ਭੈਣਾਂ ਦੇ ਨਾਲ ਕੀਤੇ ਗਏ ਗੈਂਗ ਰੇਪਾਂ ਅਤੇ ਧਰਮ ਗ੍ਰੰਥਾਂ ਤੇ ਗੁਰੂਦੁਆਰਿਆ ਦੀ ਬੇਅਦਵੀ ਵਿਰੁਧ ਹਾਕਮਾਂ ਦੇ ਦੋਹਰੇ ਮਾਪਡੰਡਾਂ ਤੋ ਨਿਰਾਸ਼ ਹੋਕੇ ਜ਼ੁਲਮ ਵਿਰੁਧ ਅਵਾਜ਼ ਉਠਾਉਣ ਵਾਲੇ ਸਿੱਖ ਨੌਜਵਾਨਾ ਨੂੰ 17 ਸਾਲ ਜੇਲ ਕਟਾਉਣ ਤੋਂ ਬਾਅਦ ਰਿਹਾਈ ਦੀ ਥਾਂ ਫਾਂਸੀ। ਸਾਡਾ ਰੋਸ ਮਾਰਚ ਦੇਸ਼ ਦੇ ਹਾਕਮਾਂ, ਮੀਡੀਏ ਅਤੇ ਅਵਾਂਮ ਤੋਂ ਇਹ ਸੁਆਲ ਕਰਦਾ ਹੈ? ਕੀ ਸਿੱਖਾਂ ਨੂੰ ਕਦੀ ਇੰਨਸਾਫ ਮਿਲੇਗਾ? ਕੀ ਸਿੱਖਾਂ ਨੂੰ ਇੰਨਸਾਫ ਨਾ ਦੇਣਾ ਹੀ ਇੰਨਸਾਫ ਹੈ?

ਜੇ ਕਾਨੂੰਨ ਸਭ ਲਈ ਇਕ ਹੈ, ਫਿਰ ਅਪੀਲ ਤੇ ਰਹਿਮ ਦੀ ਅਪੀਲਾਂ ਕਿਊ? ਇਸ ਲਈ ਅਸੀ ਅਪੀਲ ਨਹੀਂ ਇੰਨਸਾਫ ਚਾਹੁੰਦੇ ਹਾਂ, ਮੰਗ ਕਰਦੇ ਹਾਂ ਪ੍ਰੋ. ਭੁੱਲਰ ਨੂੰ ਬਿਨਾ ਕਿਸੇ ਦੇਰੀ ਤੋਂ ਰਿਹਾ ਕੀਤਾ ਜਾਵੇ। ਮਾਰਚ ਵਿਚ ਸ. ਕੁਲਦੀਪ ਸਿੰਘ, ਕਰਮਜੀਤ ਸਿੰਘ, ਗੁਰਦੀਪ ਸਿੰਘ, ਮਨਕਮਲ ਸਿੰਘ, ਅਮਰਜੀਤ ਸਿੰਘ, ਸਤਪਾਲ ਸਿੰਘ, ਰਣਜੀਤ ਸਿੰਘ ਆਦਿ ਤੋਂ ਅਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਗਈ।

ਦਸਮੇਸ਼ ਯੂਥ ਆਰਗੇਨਾਇਜੇਸ਼ਨ ਅਤੇ ਯੂਨਾਇਟਿਡ ਸਿੱਖ ਕੌਂਸਲ ਜੰਮੂ ਕਸ਼ਮੀਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top