Share on Facebook

Main News Page

ਇਹ "ਹੈਡ" ਹਨ ਕਿ "ਟੇਲ"?

ਇਕ ਵੀਰ ਨੇ ਮੈਨੂੰ ਫੋਨ ਕਰ ਕੇ ਕਹਿਆ ਕਿ ਤੁਸੀਂ ਕਲ ਵੈਬਸਾਈਟਾਂ 'ਤੇ ਛਪੇ ਆਪਣੇ ਲੇਖ "ਮੈਂ ਅਧੀਨ ਹਾਂ" ਵਿਚ ਗਿਆਨੀ ਜਸਵੰਤ ਸਿੰਘ ਨੂੰ ਗਲਤੀ ਨਾਲ 'ਹੈਡ ਗ੍ਰੰਥੀ' ਲਿਖ ਦਿਤਾ ਜਦੋਂ ਕਿ 'ਹੈਡ ਗ੍ਰੰਥੀ' ਤਾਂ ਗਿਆਨੀ ਜਸਵਿੰਦਰ ਸਿੰਘ ਹੈ। ਮੈਂ ਉਸ ਨੂੰ ਸਮਝਾਇਆ, ਵੀਰ ਜੀਉ 'ਹੈਡ' ਦਾ ਕੀ ਮਤਲਬ ਹੈ ? ਵੱਡਾ ! ਉਰਦੂ ਵਿਚ ਇਸ ਨੂੰ 'ਖਲੀਫਾ" ਵੀ ਕਹਿੰਦੇ ਨੇ ਤੇ ਅੰਗ੍ਰੇਜੀ ਵਿਚ ਇਸ ਨੂੰ "ਹੈਡ" ਕਹਿੰਦੇ ਨੇ। ਸਾਡੇ ਆਗੂ ਤਾਂ ਸਾਰੇ ਹੀ 'ਖਲੀਫਾ' ਹੀ ਹਨ । ਦਰਬਾਰ ਸਾਹਿਬ ਜੇੜ੍ਹਾ ਸੇਵਾਦਾਰ ਸੰਗਤਾਂ ਨੂੰ ਰੋਕਣ ਲਈ ਸੰਗਤਾਂ ਅਗੇ ਡੰਡਾ ਖੜਾ ਕਰਦਾ ਹੈ, ਉਹ ਵੀ ਅਪਣੇ ਆਪ ਨੂੰ ਦਰਬਾਰ ਸਾਹਿਬ ਦਾ "ਹੈਡ" ਹੀ ਸਮਝਦਾ ਹੈ। ਦਰਬਾਰ ਸਾਹਿਬ ਦਾ ਅਰਦਾਸੀਆ ਵੀ ਅਪਣੇ ਆਪ ਨੂੰ "ਹੈਡ" ਸੇਵਾਦਾਰ ਹੀ ਸਮਝਦਾ ਹੈ। ਜੇ ਮੈਂ ਗਿਆਨੀ ਜਸਵੰਤ ਸਿੰਘ ਨੂੰ "ਹੈਡ" ਲਿਖ ਦਿਤਾ ਤਾਂ ਕੀ ਗਲਤ ਕੀਤਾ ? ਸਮਝਦਾ ਤਾਂ ਉਹ ਵੀ ਆਪਣੇ ਆਪ ਨੂੰ "ਹੈਡ" ਹੀ ਹੋਣਾਂ ਹੈ, ਜਾਂ ਇਹ ਸੁਫਨਾਂ ਵੇਖ ਰਿਹਾ ਹੋਣਾਂ ਹੈ, ਕਿ ਕਦੋਂ ਮੈ "ਹੈਡ" ਬਣ ਜਾਵਾਂ'। ਕਿਸੇ ਪੁਲਸਿਏ ਨੂੰ ਜੇ 'ਥਾਣੇਦਾਰ ਸਾਹਿਬ" ਕਹਿ ਦਿਉ ਤੇ ਉਹ ਖੁਸ਼ ਹੋ ਜਾਂਦਾ ਹੈ ।

ਚਲੋ ਇਸੇ ਬਹਾਨੇ ਗਿਆਨੀ ਜਸਵੰਤ ਸਿੰਘ ਨੂੰ ਥੋੜੀ ਦੇਰ ਲਈ ਖੁਸ਼ ਹੋ ਜਾਣ ਦੇਉ ! ਸਾਡੀ ਡਿਕਸ਼ਨਰੀ ਵਿਚ ਤੇ "ਹੈਡ ਗ੍ਰੰਥੀ" ਨਾਮ ਦਾ ਕੋਈ ਸ਼ਬਦ ਹੈ ਨਹੀਂ, ਜਿਨਾਂ ਦੀ ਡਿਕਸ਼ਨਰੀ ਵਿਚ ਇਸ ਦਾ ਕੋਈ ਮਹਤੱਵ ਹੈ, ਉਨ੍ਹਾਂ ਦੀ ਜਾਨਕਾਰੀ ਲਈ ਇੰਨਾਂ ਜਰੂਰ ਕਹਿ ਦੇਣਾਂ ਚਾਹੁੰਦਾ ਹਾਂ ਕੇ ਜੋ "ਹੈਡ ਗ੍ਰੰਥੀ" ਹੈ ਉਹ ਵੀ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇਣ ਵਾਲਾ। ਕਿਉਂਕਿ ਇਹ ਨਾਮ ਦੇ "ਹੈਡ" ਹਨ ਕੰਮ ਵਿਚ ਤੇ ਇਹ ਪ੍ਰਧਾਂਨਾਂ ਦੀ 'ਟੇਲ' ਤੋਂ ਵਧ ਕੁਝ ਨਹੀਂ। ਇਨਾਂ ਦੀ ਜਮੀਰ ਦੇ ਸਿੱਕੇ ਦੇ ਦੋਹਾਂ ਪਾਸਿਆਂ ਤੇ "ਹੈਡ" ਨਾਮ ਦੀ ਮੁਹਰ ਹੀ ਨਹੀਂ ਉਸ ਸਿੱਕੇ ਦੇ ਦੋਨੋ ਪਾਸੇ ਪ੍ਰਧਾਨਾਂ ਦੀ 'ਟੇਲ' ਹੀ ਹੈ । ਇਸ 'ਟੇਲ' ਨੂੰ ਉਹ ਹਿਲਾ ਹਿਲਾ ਕੇ ਅਾਪਣੀ ਨੌਕਰੀ ਬਚਾਉਂਦੇ ਦਿਸਦੇ ਹਨ। ਸੱਚ ਦੀ ਗਲ ਕਰਨਾ ਇਨ੍ਹਾਂ ਦੀ ਫਿਤਰਤ ਨਹੀਂ। ਚਲੋ ਉਸ ਵੀਰ ਦੇ ਫੋਨ ਨੇ ਦਾਸ ਨੂੰ ਇਨ੍ਹਾਂ ਗ੍ਰੰਥੀਆਂ ਤੇ (ਭਾਵੇ ਉਹ 'ਹੇਡ' ਹਨ ਭਾਵੇਂ 'ਟੇਲ' ) ਤੇ ਇਕ ਹੋਰ ਵਿਅੰਗ ਕਰਨ ਦਾ ਮੌਕਾ ਦੇ ਦਿਤਾ।

ਬੇਨਤੀ: ਏਡੀਟਰ ਜੀ : ਇਸ ਟਿਪਣੀ ਨੂੰ ਹੋ ਸਕੇ ਤੇ ਅਪਣੀ ਵੇਬ ਸਾਈਟ ਤੇ ਕਲ ਛਾਪ ਦੇਣਾਂ ਤਾਂਕੇ ਕਿਸੇ ਹੋਰ ਵੀਰ ਨੂੰ ਇਨਾਂ ਦੇ 'ਹੇਡ' ਤੇ 'ਟੇਲ' ਹੋਣ ਦਾ ਭੁਲੇਖਾ ਦੋਬਾਰਾ ਨਾਂ ਪਵੇ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top