Share on Facebook

Main News Page

ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜਸਵੰਤ ਸਿੰਘ ਕਾਨਪੁਰ ਦੇ ਵੀਰਾਂ ਦੇ ਸਵਾਲਾਂ ਤੋਂ ਡਰਦਾ ਭਜਿਆ

* ਮੈਂ ਅਧੀਨ ਹਾਂ’-ਗਿਆਨੀ ਜਸਵੰਤ ਸਿੰਘ, ਹੈਡ ਗ੍ਰੰਥੀ ਦਰਬਾਰ ਸਾਹਿਬ

12 ਜੂਨ 2011 ਨੂੰ ਕਾਨਪੁਰ ਫੇਰੀ ਤੇ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜਸਵੰਤ ਸਿੰਘ ਆਇਆ ਹੋਇਆ ਸੀ, ਕਥਾ ਕਰਨ ਤੋ ਉਪਰਾਂਤ ਜਿਵੇਂ ਹੀ ਬਾਹਰ ਆਇਆ ਕਾਨਪੁਰ ਦੇ ਦੋ ਸੁਚੇਤ ਵੀਰ ਕਵਲ ਪਾਲ ਸਿੰਘ ਤੇ ਵੀਰ ਜਸਬੀਰ ਸਿੰਘ ਗੋਲਡੀ ਨੇ ਉਸ ਨੂੰ ਕੁਝ ਸਵਾਲ ਪੁਛਣੇ ਚਾਹੇ ਤੇ ਉਹ ਨਾਂ ਨੁਕਰ ਕਰਕੇ ਉਥੋਂ ਭਜਣ ਲਗਾ, ਲੇਕਿਨ ਉਨ੍ਹਾਂ ਦੇ ਹੋਰ ਸਾਥੀਆਂ ਦੇ ਉਥੇ ਇਕੱਠੇ ਹੋ ਜਾਣ ਤੇ ਉਹ ਉਥੋ ਭਜ ਨਹੀਂ ਸਕਿਆ ਤੇ ਜਵਾਬ ਦੇਣ ਲਈ ਖੜਾ ਹੋ ਗਇਆ। ਉਨ੍ਹਾਂ ਵੀਰਾਂ ਨੇ ਉਸ ਕੋਲੋਂ ਇਹ ਪੁਛਣਾ ਚਾਹਿਆ ਕਿ ਜੇ ਤੁਸਾਂ ਸਿੱਖਾਂ ਦੇ ਹਰ ਦਿਨ ਦਿਹਾੜੇ ਦੀ ਤਾਰੀਖ ਆਪ ਤੈ ਕਰਨੀ ਹੈ, ਤੇ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਦੀ ਕੀ ਲੋੜ ਸੀ? ਇਸ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਕੀ ਮਹੱਤਵ ਰਹਿ ਗਇਆ? ਜਿਵੇਂ ਕੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਵਿੱਚ ਫੇਰਬਦਲ ਕੀਤਾ ਹੈ?

ਇਸ ਦਾ ਜਵਾਬ ਦੇਣ ਦੀ ਬਜਾਇ ਉਹ ਬੋਲਿਆ ਮੈਂ ਉਸ ਫੇਰ ਬਦਲ ਕਰਨ ਵਾਲੀ ਕਮੇਟੀ ਵਿਚ ਸ਼ਾਮਿਲ ਨਹੀਂ ਸੀ। ਇਹ ਸਵਾਲ ਉਨਾਂ ਕੋਲੋਂ ਹੀ ਪੁਛੋ।

ਵੀਰਾਂ ਨੇ ਕਹਿਆ ਕੇ ਕੋਈ ਗਲ ਨਹੀਂ ਜੇ ਤੁਸੀਂ ਉਸ ਕਮੇਟੀ ਵਿਚ ਸ਼ਾਮਿਲ ਨਹੀਂ ਸੀ। ਤੁਸੀਂ ਇਹ ਦਸੋ ਕਿ ਇਹ ਸਭ ਠੀਕ ਹੋਇਆ ਜਾਂ ਗਲਤ? ਉਸ ਨੇ ਕਹਿਆ ਉਹ ਸੁਪ੍ਰੀਮ ਕੋਰਟ ਦਾ ਫੈਸਲਾ ਹੈ, ਜੋ ਫੈਸਲਾ ਹੋ  ਗਿਆ ਸੋ ਹੋ ਗਿਆ।

ਮੈਂ ਅਧੀਨ ਹਾਂ, ਮੈਂ ਉਨਾਂ ਦੇ ਅਧੀਨ ਹਾਂ। ਇਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ। ਇਹ ਕਹਿਕੇ ਉਹ ਉਥੋ ਜਾਣ ਲਗਾ ਤੇ ਉਨ੍ਹਾਂ ਵੀਰਾਂ ਨੇ ਆਪਣੇ ਸਵਾਲਾਂ ਦਾ ਜਵਾਬ ਨਾਂ ਮਿਲਦਿਆਂ ਵੇਖ ਕੇ ਉਸ ਨੂੰ ਕਹਿ ਦਿਤਾ ਕੇ ਜੇ ਪੈਸੇ ਪਿਛੇ ਹੀ ਤੂੰ ਗ੍ਰੰਥੀ ਬਣਿਆ ਹੈ, ਸੱਚ ਕਹਿਣ ਅਤੇ ਬੋਲਣ ਦੀ ਵੀ ਤੇਰੇ ਵਿੱਚ ਤਾਕਤ ਨਹੀਂ ਤੇ ਗ੍ਰੰਥੀ ਦੀ ਨੌਕਰੀ ਛਡ ਕੇ ਕਿਧਰੇ ਟੇਂਪੂ ਜਾਂ ਟੈਕਸੀ ਚਲਾ ਕੇ ਆਪਣਾ ਗੁਜਾਰਾ ਕਰ ਲੈ, ਐਵੇਂ ਸਿੱਖੀ ਨੂੰ ਬਦਨਾਮ ਤੇ ਨਾਂ ਕਰ।

ਤੁਹਾਡੇ ਤੇ ਬ੍ਰਾਹਮਣ ਪੁਜਾਰੀਆਂ ਵਿਚ ਫਰਕ ਹੀ ਕੀ ਰਹਿ ਗਇਆ? ਜੋ ਬ੍ਰਾਹਮਣ ਪੁਜਾਰੀ ਕਹਿੰਦਾ ਹੈ, ਉਹ ਹੀ ਲੋਕੀ ਮਣਦੇ ਤੇ ਕਰਦੇ ਨੇ। ਉਹ ਜੋ ਕਹੇ ਉਸ ਤੇ ਕੋਈ ਕਿੰਤੂ ਨਾਂ ਕਰੋ, ਇਹ ਹੀ ਬ੍ਰਾਹਮਣ ਦਾ ਕੰਮ ਹੈ ਤੇ ਇਹ ਹੀ ਕੰਮ ਤੁਸੀਂ ਕਰੀ ਜਾ ਰਹੇ ਹੋ। ਜੋ ਤੁਸੀਂ ਕਹੋ ਉਹ ਪੰਥ ਚੁਪ ਚਪੀਤੇ ਮੰਨ ਲਵੇ, ਉਸ ਤੇ ਕਿੰਤੂ ਕਰੇ ਜਾਂ ਸਵਾਲ ਕਰੇ ਤੇ ਤੁਸੀਂ ਉਸ ਨੂੰ ਪੰਥ ਤੋਂ ਛੇਕ ਦੇਂਦੇ ਹੋ? ਕੀ ਤੁਸੀ ਵੀ ਕੇਸਾਧਾਰੀ ਬ੍ਰਾਹਮਣ ਨਹੀਂ?

ਉਨਾਂ ਵੀਰਾਂ ਦੇ ਇਹ ਤਾਹਨੇ ਬਰਦਾਸ਼ਤ ਨਾਂ ਕਰਦੇ ਹੋਏ ਉਹ ਉਥੋ ਭਜ ਗਿਆ। ਬਾਅਦ ਵਿੱਚ ਇਹ ਵੀ ਸੁਣਿਆ ਹੈ ਕਿ ਉਹ ਪ੍ਰਬੰਧਕਾਂ ਨੂੰ ਕਹਿ ਗਿਆ ਹੈ ਕਿ ਮੈਂ ਦੋਬਾਰਾ ਕਾਨਪੁਰ ਨਹੀ ਵੜਨਾਂ।

ਖਾਲਸਾ ਜੀ, ਇਨ੍ਹਾਂ ਸਰਕਾਰੀ ਪੁਜਾਰੀਆਂ ਨੂੰ ਸਾਰੇ ਆਪੋ ਆਪਣੇ ਸ਼ਹਿਰਾਂ ਵਿੱਚ ਘੇਰੋ, ਤੇ ਇਨ੍ਹਾਂ ਨੂੰ ਇਨ੍ਹਾਂ ਦੇ ਕੇਸਾਧਾਰੀ ਬ੍ਰਾਹਮਣ ਹੋਣ ਦਾ ਇਹਿਸਾਸ ਕਰਾਵੋ, ਸ਼ਾਇਦ ਇਨਾਂ ਨੂੰ ਕੁੱਝ ਮਤਿ ਆ ਜਾਵੇ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top