Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਗੁਰਮਤਿ ਕੈਂਪ ਚ 250 ਬੱਚਿਆਂ ਨੇ ਭਾਗ ਲਿਆ

ਖਾਲੜਾ 15 ਜੂਨ(ਸੰਦੀਪ ਸਿੰਘ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਵਿਖੇ ਚਾਰ ਰੋਜਾ ਗੁਰਮਤਿ ਚੇਤਨਾਂ ਕੈਂਪ ਲਗਾਇਆ ਗਿਆ, ਜਿਸ ਚ ਇਲਾਕੇ ਭਰ ਚੋਂ ਲਗਭਗ 250 ਬੱਚਿਆਂ ਨੇ ਭਾਗ ਲਿਆ ਜਿਹਨਾਂ ਨੂੰ ਮਿਸ਼ਨਰੀ ਕਾਲਜ ਤੋਂ ਪਹੁੰਚੇ ਪ੍ਰਚਾਰਕਾਂ ਨੇ ਗੁਰਬਾਣੀ, ਇਤਿਹਾਸ, ਰਹਿਤ ਮਰਯਾਦਾ ਤੋਂ ਜਾਣੂੰ ਕਰਵਾਇਆ। ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ, ਕੇਂਦਰ ਪ੍ਰਚਾਰਕ ਜਤਿੰਦਰ ਸਿੰਘ ਮਾਹਣੇ, ਭਾਈ ਗੁਰਸ਼ਰਨ ਸਿੰਘ ਡੱਲ ਨੇ ਵੀ ਬੱਚਿਆਂ ਨੂੰ ਦੈਵੀ ਗੁਣਾਂ ਦੀ ਜਾਣਕਾਰੀ ਦਿੱਤੀ। ਕਂੈਪ ਦੇ ਅਖੀਰਲੇ ਦਿਨ ਬੱਚਿਆਂ ਦੀ ਲਿਖਤੀ ਪ੍ਰੀਖਿਆ ਲਈ ਗਈ ਜਿਸ ਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੁਰਦੁਆਰਾ ਭਾਈ ਤੇਜਾ ਸਿੰਘ ਜੀ ਪਿੰਡ ਮੂਸੇ ਵਿਖੇ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਬੱਚਿਆਂ ਨੇ ਕਵਿਤਾਵਾਂ, ਕਵੀਸ਼ਰੀ, ਲੈਕਚਰਾਂ ਦੀ ਵੀ ਪੇਸ਼ਕਾਰੀ ਕੀਤੀ ਤੇ ਕਈ ਬੱਚਿਆਂ ਨੇ ਕੇਸ ਨਾ ਕੱਟਣ ਦਾ ਪ੍ਰਣ ਵੀ ਕੀਤਾ। ਇਸ ਕਂੈਪ ਦੌਰਾਨ ਵੱਖ-ਵੱਖ ਪਿੰਡਾਂ ਚ ਧਾਰਮਿਕ ਫਿਲਮਾਂ ਵੀ ਵਿਖਾਈਆਂ ਗਈਆਂ। ਇਸ ਮੌਕੇ ਭਾਈ ਸੰਦੀਪ ਸਿੰਘ ਖਾਲੜਾ, ਬਾਬਾ ਤੇਜਾ ਸਿੰਘ ਨੌਜੁਆਨ ਸਭਾ ਮੂਸੇ ਦੇ ਸਮੂੰਹ ਪ੍ਰਬੰਧਕ, ਪਿੰ੍ਰ. ਗੁਰਵਿੰਦਰ ਸਿੰਘ ਸੁਰਸਿੰਘ, ਸੁਖਦੇਵ ਸਿੰਘ ਮਾਲੂਵਾਲ, ਗੁਰਮੀਤ ਸਿੰਘ, ਜਗਗੀਤ ਸਿੰਘ ਚੀਮਾਂ, ਹਰਪਾਲ ਸਿੰਘ ਐਮਾਂ ਆਦਿ ਹਾਜਿਰ ਸਨ।

ਸੰਪਰਕ:-9855341616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top