Share on Facebook

Main News Page

ਧਰਮ ਦੇ ਠੇਕੇਦਾਰ ਬਣੇ ਜਥੇਦਾਰੋ, ਅਕਲ ਨੂੰ ਥੋੜਾ ਹੱਥ ਮਾਰੋ, ਸਿੱਖ ਕੌਮ ਤੁਹਾਥੋਂ ਜਵਾਬ ਮੰਗਦੀ ਹੈ!

ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਾਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਕਾਬਲੇ ਚਾਰ ਹੋਰ ਪਾਵਨ ਗੁਰਧਾਮਾਂ ਨੂੰ ਆਪਣੇ ਮਤਲਬ ਲਈ ਤਖਤਾਂ ਦਾ ਨਾਮ ਦੇ ਕੇ ਆਪਣੀ ਮਨਮੱਤੀ ਅਤੇ ਅਲੋਕਾਰੀ ਪੰਚ ਪ੍ਰਧਾਨੀ ਮਰਿਆਦਾ ਰਾਹੀਂ ਸਿੱਖੀ ਦਾ ਘਾਣ ਕਰਨ ਵਾਲੇ ਅਜੋਕੇ ਜਥੇਦਾਰੋ, ਤੁਸੀਂ ਸਿੱਖ ਪੰਥ ਦਾ ਕੁੱਝ ਸੰਵਾਰਣ ਦੀ ਬਜਾਏ ਸਿੱਖੀ ਸਿਧਾਂਤਾਂ ਨੂੰ ਪੈਰਾਂ ਥੱਲੇ ਰੋਲ ਕੇ ਕੌਮ ਨੂੰ ਖੇਰੂੰ ਖੇਰੂੰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਪਣੀ ਚੌਧਰ ਦੇ ਨਸ਼ੇ ਵਿੱਚ ਧੁੱਤ ਹੋ ਕੇ ਹੰਕਾਰ ਭਰਪੂਰ ਮਨਮਰਜ਼ੀਆਂ ਕਰਨ ਵਾਲੇ ਮੱਕੜ ਸ਼ੱਕੜ ਦੀ ਜੁੰਡਲੀ ਦੇ ਗੁੰਡਿਓ, ਜੇ ਤੁਸੀਂ ਪੰਥ ਦਾ ਕੁਝ ਸੰਵਾਰ ਨਹੀਂ ਸਕਦੇ ਤਾਂ ਘੱਟ ਤੋਂ ਘੱਟ ਇਸ ਦਾ ਮਾਸ ਨੋਚਣ ਤੋਂ ਤਾਂ ਗੁਰੇਜ਼ ਕਰੋ।

ਜੇ ਤੁਹਾਡੇ ਅੰਦਰ ਇੱਕ ਕੀੜੇ ਮਾਤਰ ਵੀ ਜ਼ਮੀਰ ਜਿਉਂਦੀ ਜਾਗਦੀ ਹੈ ਤਾਂ ਅਪ੍ਰੈਲ ਮਹੀਨੇ ਦੇ 22 ਕੰਮ ਕਰਨ ਵਾਲੇ ਦਿਨਾਂ ਲਈ 22 ਮੁੱਦੇ ਭੇਜ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਜੇ ਤੁਸੀਂ ਇੱਕ ਕਰਤੂਤ ਵੀ ਹਰ ਰੋਜ਼ ਵਿਚਾਰੋ ਤਾਂ ਤੁਹਾਡੀਆਂ ਅਤੇ ਤੁਹਾਡੇ ਝੋਲੀ ਚੁੱਕਾਂ ਵਲੋਂ ਕੀਤੀਆਂ ਕਰਤੂਤਾਂ ਸਦਕਾ ਤੁਹਾਨੂੰ ਚੱਪਣੀ ਵਿੱਚ ਪਾਏ ਪਾਣੀ ਵਿੱਚ ਮੂੰਹ ਡੁਬੋਕੇ ਮਰ ਜਾਣਾਂ ਹੀ ਬੇਹਤਰ ਲਗੇਗਾ।
ਪੜ੍ਹ ਲਉ ਤੁਹਾਡੀਆਂ ਕੁਝ ਕੁ ਕਰਤੂਤਾਂ ਦੀ ਲਿਸਟ
  1. ਦਮਦਮੀ ਟਕਸਾਲ ਦੇ ਸੰਤ ਗੁਰਬਚਨ ਸਿੰਘ ਵਿਦਿਆ ਮਾਰਤੰਡ ਵਲੋਂ ਗੁਰਬਾਣੀ ਪਾਠ ਦਰਸ਼ਨ 1969 ਐਡੀਸ਼ਨ ਵਾਲੀ ਕਿਤਾਬ ਵਿੱਚ ਇਹ ਲਿਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਕਰੀਬਨ 1500 ਗਲਤੀਆਂ ਹਨ ਪਰ ਤੁਸੀਂ ਅਕਲ ਦੇ ਅੰਨ੍ਹਿਆਂ ਨੇ ਕਦੇ ਕਿਸੇ ਨੂੰ ਤਲਬ ਨਹੀਂ ਕੀਤਾ ਇਸ ਬੇਅਦਬੀ ਲਈ। ਕਿਉਂ ਨਹੀਂ?
  2. ਅਗਸਤ 2005 ਵਿੱਚ ਦਮਦਮੀ ਟਕਸਾਲ ਦੇ ਅਖੌਤੀ ਨਿਰਮਲੇ ਮੁਖੀ ਹਰਨਾਮ ਧੁੰਮਾਂ ਨੇ ਆਪਣੀ ਤਾਜਪੋਸ਼ੀ ਵੇਲੇ ਲਗਾਤਾਰ 40 ਦਿਨਾਂ ਹਵਨ ਅਤੇ ਚਾਲੀਹੇ ਕੀਤੇ ਪਰ ਤੁਸੀਂ ਇਸ ਦੋ ਗਿੱਠੇ ਇਨਸਾਨ ਨੂੰ ਸਿਰ ਤੇ ਬਿਠਾ ਲਿਆ ਹੈ। ਕਿਉਂ?
  3. ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ. ਪੀ. ਐਸ ਗਿੱਲ ਨੇ 25,000 ਤੋਂ ਵੱਧ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਕੇ ਅਤੇ ਲਾਸ਼ਾਂ ਲਾਵਾਰਸ ਗਰਦਾਨਕੇ ਮਿੱਟੀ ਦਾ ਤੇਲ ਪਾਕੇ ਸਾੜੀਆਂ, ਪਰ 24 ਜੂਨ 2009 ਨੂੰ ਇਸੇ ਧੁੰਮੇਂ ਨੇ ਸਿਰੋਪਾਉ ਦੇ ਕੇ ਉਸ ਬੁੱਚੜ ਨੂੰ ਸਨਮਾਣਿਆ। ਕਿਸ ਕਿੱਲੇ ਤੇ ਟੰਗ ਦਿੱਤੇ ਨੇ ਸਿੱਖੀ ਸਿਧਾਂਤ?
  4. ਮਸਤੂਆਣੇ ਵਾਲੇ ਲੋਟੂ ਲਾਣੇਂ ਨੇ ਪਾਵਨ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਉੱਪਰ ਇੱਕ ਸ਼ਰੀਕ ਦਰਬਾਰ ਬਣਾਉਣਾਂ ਸ਼ੁਰੂ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਨੋਟਿਸ ਦੇ ਬਾਵਜੂਦ ਵੀ ਉਹਨਾਂ ਚਿੱਟੇ ਚੋਲੇ ਵਾਲੇ ਮੁਸ਼ਟੰਡਿਆਂ ਨੇ ਬੇਪਰਵਾਹ ਹੋ ਕੇ ਇਹ ਕਾਰਜ਼ ਕੀਤਾ। ਨਹੀਂ ਆਇਆ ਸੀ ਓਸ ਵੇਲੇ ਅਕਾਲ ਤਖ਼ਤ ਦੀ ਇੱਜ਼ਤ ਦਾ ਖਿਆਲ ਤੁਹਾਨੂੰ, ਲ੍ਹਾਨਤੀਓ?
  5. ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਦੀ ਘੋਰ ਉਲੰਘਣਾਂ ਕਰਦਿਆਂ 2006 ਵਿੱਚ ਭਾਈ ਕੇ ਦਇਆਲਪੁਰੇ ਪਖੰਡੀ ਸਾਧਾਂ ਅਤੇ ਅਖੌਤੀ ਜਥੇਦਾਰਾਂ ਨੇ ਸਿੱਖਾਂ ਦੇ ਇੱਕੋ ਇੱਕ ਸਦੀਵੀ ਅਤੇ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਰਾਬਰ ਗੰਦ ਨਾਲ ਭਰੇ ਬਚਿਤ੍ਰ ਨਾਟਕ ਵਰਗੇ ਅਖੌਤੀ ਦਸਮ ਗ੍ਰੰਥ ਦਾ ਟੋਕਰਾ ਰੱਖਿਆ। ਕੀ ਤੁਸੀਂ ਆਪ ਹੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਨਹੀਂ ਉਡਾ ਰਹੇ?
  6. ਦਮਦਮੀ ਟਕਸਾਲ ਦੇ ਸਾਬਕਾ ਮੁੱਖੀ ਬਾਬੇ ਠਾਕੁਰ ਸਿੰਘ ਨੇ 21 ਸਾਲ ਸੰਗਤਾਂ ਨੂੰ ਕੌਮ ਦੇ ਮਹਾਨ ਸ਼ਹੀਦ ਜੋਧੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਿਉਂਦਾ ਹੋਣ ਦਾ ਝੂਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਰ ਵਾਰ ਬੋਲਿਆ ਅਤੇ ਕੌਮ ਨੂੰ ਗੁਮਰਾਹ ਕੀਤਾ। ਤੁਸੀਂ ਉਸਨੂੰ ਨੂੰ ਪੰਥ ਰਤਨ, ਬ੍ਰਹਮ ਗਿਆਨੀ ਅਤੇ ਮਹਾਂਪੁਰਖ ਦਾ ਖਿਤਾਬ ਦੇ ਕੇ ਨਿਵਾਜ਼ਦੇ ਹੋ। ਕਿਉਂ ਸ਼ਰਮ ਦੀਆਂ ਹੱਦਾਂ ਟਪ ਗਏ ਹੋ ਤੁਸੀਂ?
  7. ਸੁੱਚਾ ਸਿੰਘ ਲੰਗਾਹ ਵਰਗੇ ਸਿੱਖ ਸਿਆਸਤਦਾਨ ਨੇ 500 ਪਾਠ ਰਮਾਇਣ ਦੇ ਕਰਵਾਏ। ਕੀ ਇਹ ਸਿੱਖੀ ਦੀ ਸੇਵਾ ਸੀ ਜਾਂ ਦਸਮ ਗ੍ਰੰਥ ਦੀ ਪਰੋਮੋਸ਼ਨ?
  8. ਪੰਜਾਬ ਵਿੱਚ ਹੋਏ ਨਿਰਦੋਸ਼ ਸਿੱਖ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਕਤਲੇਆਮ ਦੀ ਕਦੇ ਵੀ ਮੰਗ ਇਸ ਪਿਉ ਪੁਤਾਂ ਦੀ ਜੋੜੀ ਵਾਲੀ ਅਖੌਤੀ ਅਕਾਲੀ ਸਰਕਾਰ ਨੇ ਅੱਜ ਤੱਕ ਕਦੇ ਨਹੀਂ ਕੀਤੀ। ਤੁਸੀਂ ਉਹਨਾਂ ਹੀ ਪਿਉ ਪੁੱਤਾਂ ਦੀਆਂ ਜੁੱਤੀਆਂ ਦੇ ਤਲਵੇ ਚੱਟਦੇ ਹੋ, ਦੋ ਦਿਨਾਂ ਦੀਆਂ ਸਹੂਲਤਾਂ ਦੀ ਖਾਤਿਰ। ਕਿਉਂ ਨਹੀਂ ਪੁਛੱਦੇ ਇਨ੍ਹਾਂ ਬਘਿਆੜਾਂ ਨੂੰ?
  9. 1984 ਵਿੱਚ ਆਪਣੇ ਇਸ਼ਟ ਦੀ ਬੇਅਦਬੀ ਸਦਕਾ ਦਿਲਾਂ ਤੋਂ ਬੇਕਾਬੂ ਹੋਕੇ ਬੈਰਕਾਂ ਛੱਡਣ ਵਾਲੇ ਧਰਮ ਫੌਜੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੈਸਾ ਵੀ ਨਹੀਂ ਖਰਚਿਆ। ਕੀ ਅਰਬਾਂ ਦਾ ਬਜਟ ਤੁਹਾਡੀਆਂ ਗੋਗੜਾਂ ਭਰਨ ਦੇ ਲਈ ਹੀ ਹੈ?
  10. ਇਸੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਪਨੂੰ ਦੀ ਜਦੋਂ ਉਤਰਾਂਚਲ ਵਿਖੇ ਕਾਰ ਐਕਸੀਡੈਂਟ ਵਿੱਚ ਮੌਤ ਹੋਈ ਤਾਂ ਉਸ ਦੀ ਕਾਰ ਵਿੱਚ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਗੈਰ ਔਰਤ ਵੀ ਸੀ। ਕੀ ਪੰਨੂ ਦੇ ਸੰਸਕਾਰ ਤੋਂ ਬਾਅਦ ਬਚਿਆ ‘ਸਮਾਨ’ ਤੁਸੀਂ ਆਪਣੇ ਲਈ ਰਾਖਵਾਂ ਰੱਖਿਆ ਸੀ? ਕਿਉਂ ਨਾ ਉਦੋਂ ਕੁੱਝ ਬੋਲੇ?
  11. ਧਨਵੰਤ ‘ਸਿੰਘ’ ਗੁਰਦਾਸਪੁਰੀਆ ਨੇ 14 ਸਾਲਾਂ ਦੀ ਆਪਣੇ ਹੀ ਡੇਰੇ ਦੇ ਪੈਰੋਕਾਰ ਦੀ ਕੁੜੀ ਨਾਲ ਬਲਾਤਕਾਰ ਕੀਤਾ ਅਤੇ ਅਦਾਲਤ ਨੇ ਉਸ ਨੂੰ ਦਸ ਸਾਲ ਦੀ ਸਖਤ ਸਜ਼ਾ ਅਤੇ 10,000 ਰਪਏ ਦਾ ਜ਼ੁਰਮਾਨਾ ਕੀਤਾ ਪਰ ਅਕਾਲ ਤਖ਼ਤ ਦੇ ਕਾਜ਼ੀਆਂ ਨੇ ਉਸ ਨਾਲ ਅਕਾਲ ਤਖਤ ਵਾਲੇ ਉਸੇ ਸੈਕਟਰੀਏਟ ਵਿੱਚ ਬੈਠ ਕੇ ਸਮਝੌਤਾ ਕੀਤਾ ਜਿੱਥੇ ਤੁਸੀਂ ਹੁਣ ਪ੍ਰੋ. ਦਰਸ਼ਨ ਸਿੰਘ ਜੀ ਨੂੰ ਮਜ਼ਬੂਰ ਕਰਕੇ ਲਿਆਉਣਾਂ ਚਾਹੁੰਦੇ ਸੀ। ਕੀ ਇਹ ਹੈ ਉਸ ਅਕਾਲ ਦੇ ਤਖ਼ਤ ਦੀ ਮਰਿਯਾਦਾ?
  12. ਇਹੀ  ਧਨਵੰਤ ‘ਸਿੰਘ’ ਗੁਰਦਾਸਪੁਰੀਆ ਪਿਛਲੇ ਸਾਲ ਫਰੀਮੋਂਟ (ਕੈਲੀਫੋਰਨੀਆ) ਵਿਚ ਟਕਸਾਲ ਦੇ ਗੁਰਦੁਆਰੇ ਵਿੱਚ ਸੰਗਤਾਂ ਨੂੰ ‘ਨਿਹਾਲ’ ਕਰਕੇ ਇੱਕ ਇੱਕਲੀ ਬੀਬੀ ਦੇ ਘਰ ਚਾਲੀਸਾ ਕਰਕੇ ਗਿਆ। ਕੀ ਕਾਰਵਾਈ ਕੀਤੀ ਹੈ ਤੁਸੀਂ ਜਿਉਂਦੀਆਂ ਜਾਗਦੀਆਂ ਲਾਸ਼ਾਂ ਨੇ?
  13. ਇੱਕ ਐਸਾ ਹੀ ਅਖੌਤੀ ਪਖੰਡੀ ਦੰਭੀ ਸਾਧ ਸ਼ਿਕਾਗੋ ਵਾਲਾ, ਜਿਸ ਨੂੰ ਜਾਗਰੂਕ ਸੰਗਤਾਂ ਨੇ ਰਾਤ ਵੇਲੇ ਇੱਕ ਗੈਰ ਜ਼ਨਾਨੀ ਨਾਲ ਉਥੋਂ ਦੇ ਇੱਕ ਮੋਟਲ ਦੇ ਕਮਰੇ ਵਿੱਚ ਘੇਰ ਲਿਆ ਸੀ ਅਤੇ ਜਿਸ ਨੂੰ ਉਥੋਂ ਦੀ ਪੁਲਿਸ ਨੇ ਆਕੇ ਖਹਿੜਾ ਛੁਡਾਇਆ। ਅੱਜ ਉਹੀ ਲਫੰਗਾ ਸਾਧ ਤੁਹਾਡੀ ਪੰਜਾਂ ਹੀ ਜਥੇਦਾਰਾਂ ਦੀ ਅਮਰੀਕਨ ਰਿਹਾਇਸ਼ ਅਤੇ ਐਸ਼ ਦਾ ਅੱਡਾ ਹੈ ਅਤੇ ਤੁਸੀਂ ਉਸ ਕੋਲੋਂ ਲਿਫਾਫੇ ਭਰ ਭਰ ਲੈਂਦੇ ਹੋ। ਕਿਉਂ ਕਸਾਈ ਦੀ ਦੁਕਾਨ ਦੇ ਬਾਹਰ ਬੈਠੇ ਕੁੱਤੇ ਵਾਲੀ ਦੁਰਦਸ਼ਾ ਕਰਵਾਂਉਂਦੇ ਹੋ ਆਪਣੀ?
  14. ਰੇਡੀਉ ਹਮਸਫਰ ਤੇ ਇਸ ਮਹੀਨੇ ਪਟਨੇ ਵਾਲੇ ਮਹੰਤ ਇਕਬਾਲ ‘ਸਿੰਘ’ ਨੇ ਇਹ ਕਬੂਲਿਆ ਕਿ ਦਸਮ ਪਾਤਸ਼ਾਹ ਨੂੰ ਇੱਕ ਬਦਚਲਣ ਜ਼ਨਾਨੀ ਅਨੂਪ ਕੌਰ ਦੇ ਨਾਲ ਸੰਬਧਤ ਦਸਦੀ ਕਿਤਾਬ ਲਈ ਉਸ ਨੇ ਖੁਦ ਪ੍ਰਸ਼ੰਸਾ ਪੱਤਰ ਜਾਰੀ ਕੀਤਾ। ਕੀ ਇਹ ਹੈ ਤੁਹਾਡੀ ਵਿਦਵਤਾ ਦਾ ਨਮੂੰਨਾ ਜਿਸ ਨਾਲ ਪੰਥ ਦੀ ‘ਚੜ੍ਹਾਈ’ ਕਰਵਾਉਣਾਂ ਚਾਹੁੰਦੇ ਹੋ?
  15. ਇਸੇ ਹੀ ਪਟਨੇ ਵਾਲੇ ਅਖੌਤੀ ਜਥੇਦਾਰ ਇੱਕਬਾਲ ਨੇ ਮੁਸਲਮਾਨਾਂ ਵਾਂਗ ਕਈ ਪਤਨੀਆਂ ਰੱਖ ਕੇ ਵੀ ਚਰਿਤ੍ਰੋ ਪਖਿਆਨ ਪੜ੍ਹਕੇ ਸਿਰ ਚੜ੍ਹੇ ਕਾਮ ਦੀ ਪੂਰਤੀ ਲਈ ਇੱਕ ਗਰਲਫਰੈਂਡ ਵੀ ਰੱਖੀ ਹੋਈ ਹੈ ਅਤੇ ਆਪਣੀਂ ਧਰਮ ਪਤਨੀ ਨੂੰ ਕੁੱਟਦਾ ਮਾਰਦਾ ਹੈ ਅਤੇ ਗ੍ਰੰਥੀ ਸਿੰਘ ਨਾਲ ਵੀ ਸਮਲਿੰਗੀ ਸੰਬਧ ਕਰਨ ਦਾ ਇਲਜ਼ਾਮ ਹੈ। ਬੜੀ ਸੋਹਣੀ ਉਦਾਹਰਨ ਬਣ ਰਹੇ ਹੋ ਸਾਡੀ ਨਵੀਂ ਪੀੜ੍ਹੀ ਲਈ?
  16. ਲਾਂਬੂ ਲਾਉਣ ਵਾਲਾ ਲਾਂਬਾ ‘ਦਸਮ ਗ੍ਰੰਥ’ ਅਤੇ ਗੁਰੂ ਗ੍ਰੰਥ ਸਾਹਿਬ ਨੂੰ “ਇੱਕ ਨੂੰ ਮੂੰਹ ਤੇ ਲਾਉਣ ਵਾਲੀ ਦੂਸਰੇ ਨੂੰ ਬਵਾਸੀਰ ਤੇ ਲਾਉਣ ਵਾਲੀ ਕਰੀਮ” ਕਹਿੰਦਾ ਹੈ। ਕਦੇ ਪੁੱਛ ਲੈਣਾਂ ਇਸ ਨੂੰ ਕਿ ਉਸ ਮੁਤਾਬਕ ਕਿਹੜੀ ਮੂੰਹ ਤੇ ਲਾਉਣ ਵਾਲੀ ਹੈ ਤੇ ਕਿਹੜੀ ਬਵਾਸੀਰ ਤੇ?
  17. ਲਾਂਬੂ ਲਾਉਣ ਵਾਲੇ ਲਾਂਬੇ ਨੂੰ ਅੱਜ ਤੱਕ ਤੁਹਾਡੇ ਵਿਚੋਂ ਕਿਸੇ ਨੇ ਨਹੀਂ ਪੁਛਿੱਆ ਕਿ ਉਹ ਕਿਸ ਅਧਾਰ ਤੇ ਰਾਸ਼ਟਰੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਪ੍ਰਚਾਰਕ ਕਹਿ ਰਿਹਾ ਹੈ ਜਦਕੇ ਇਹ ਸੰਸਥਾ ਸਿੱਖਾਂ ਦਾ ਘਾਣ ਕਰ ਰਹੀ ਹੈ। ਕੀ ਤੁਸੀਂ ਵੀ ਇਸ ਦੇ ਥਾਪੇ ਹੋਏ ਧਰਮ ਪ੍ਰਚਾਰਕ ਕਾਜ਼ੀ ਤਾਂ ਨਹੀਂ?
  18. ਮਾਨ ਸਿਉਂ ਪਿਹੋਵੇ ਵਾਲੇ ਨੂੰ ਜਦੋਂ ਸੰਗਤਾਂ ਦੇ ਰੋਹ ਦਾ ਸਾਹਮਣਾਂ ਕੈਨੇਡਾ ਵਿੱਚ ਕਰਨਾ ਪਿਆ ਤਾਂ ਪੁਲਿਸ ਨੇ ਉਸ ਦੀ ਛਿੱਤਰ ਪਰੇਡ ਹੋਣੋ ਬਚਾਈ । ਪਰ ਤੁਸੀਂ ਅਖੌਤੀ ਜਥੇਦਾਰ ਉਸੇ ਹੀ ਬਦਚਲਣ ਸਾਧ ਕੋਲੋਂ ਸੋਨੇ ਦੇ ਖੰਡੇ ਤੋਹਫੇ ਲੈ ਰਹੇ ਹੋ। ਐਵੇਂ ਨੀ ਸਿਆਣੇ ਕਹਿੰਦੇ ਕਿ ਲੰਡੇ ਨੂੰ ਖੁੰਡਾ ਵਲ ਪਾਕੇ ਮਿਲਦਾ !
  19. ਸਿਹੋੜੇ ਵਾਲੇ ਸਾਧ ਬਲਵੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਨੰਗਿਆਂ ਹਰਦੁਆਰੀ ਸਾਧੂਆਂ ਅਤੇ ਭ੍ਰਿਸ਼ਟ ਸਿਆਸੀ ਆਗੂਆਂ ਕੋਲੋਂ ਤਿਲਕ ਲਗਵਾਕੇ ਗੁਰਤਾ ਗੱਦੀ ਦਾ ਢਗਵੰਚ ਰਚਾਇਆ ਅਤੇ ਆਪਣੇ ਆਪ ਨੂੰ ਮੱਥਾ ਟਕਵਾਇਆ। ਜੇ ਭੋਰਾ ਵੀ ਸ਼ਰਮ ਹੁੰਦੀ ਤਾਂ ਹਜ਼ੂਰੀਏ ਗਲ ਨਾਲ ਬੰਨ੍ਹਕੇ ਪੱਖਿਆਂ ਤੇ ਝੂਟੇ ਹੀ ਲੈ ਲੈਂਦੇ ਤੁਸੀਂ ਪੰਜ ਜਾਣੇ!
  20. ਬੀਬੀ ਬਾਦਲ ਨੇ ਆਸ਼ੂਤੋਸ਼ ਬਿਹਾਰੀ ਕੋਲੋਂ ਹਵਨ ਕਰਵਾਏ ਤੇ ਤੁਸੀਂ ਉਸ ਝਾਟਾ ਕਾਲਾ ਕਰਕੇ ਰੋਮਾਂ ਦੀ ਬੇਅਦਬੀ ਕਰਨ ਵਾਲੀ ਨੂੰ ਮਾਤਾ ਖੀਵੀ ਦਾ ਖਿਤਾਬ ਦਿੱਤਾ। ਦੇਖਿਉ, ਟੁੱਕੜਬੋਚੋ, ਕਿਤੇ ਚਾਰ ਖੰਨਿਆਂ ਦੀ ਖਾਤਰ ਕਿਤੇ ਅਕਲ ਦੇ ਅੰਨੇ, ਅੱਤ ਦੇ ਭ੍ਰਿਸ਼ਟ ਬੇਜ਼ਮੀਰੇ ਬਾਦਲ ਨੂੰ ਗੁਰੂ ਅੰਗਦ ਹੀ ਨਾ ਐਲਾਨ ਦਿਉ?
  21. ਇਸੇ ਹੀ ਬੀਬੀ ਬਾਦਲ ਦੇ ਦਰਬਾਰ ਸਾਹਿਬ ਦੇ ਲੰਗਰ ਵਿੱਚ ‘ਸੇਵਾ’ ਕਰਨ ਦੇ ਡਰਾਮੇਂ ਵੇਲੇ ਸਾਰੀਆਂ ਸੰਗਤਾਂ ਨੂੰ ਬਾਹਰ ਕੱਢ ਦੇਣ ਦਾ ਹੁਕਮ ਵੀ ਤੁਸੀਂ ਆਪਣੇ ਮਾਲਕ ਬਾਦਲ ਨੂੰ ਖੁਸ਼ ਕਰਨ ਲਈ ਕਰਦੇ ਹੋ। ਕੀ ਇਹ ਹੈ ਦਰਬਾਰ ਸਾਹਿਬ ਦੇ ਚਾਰ ਦਰਵਾਜ਼ਿਆ ਦੇ ਹਮੇਸ਼ਾਂ ਖੁਲੇ ਰਹਿਣ ਦਾ ਉਪਦੇਸ਼?
  22. ਗੁਰੂ ਗ੍ਰੰਥ ਸਾਹਿਬ ਨੂੰ ਅਪੰਗ ਅਤੇ ਅਧੂਰਾ ਕਹਿਣ ਦਾ ਕੋਹੜੀ ਬੋਲ ਵੀ ਅਕਾਲ ਤਖ਼ਤ ਦਾ ਅਖੌਤੀ ਕਾਬਜ਼ ਕਾਜ਼ੀ ਹੋਣ ਦੇ ਨਾਤੇ ਤੁਹਾਨੂੰ ਹੀ ਸ਼ੋਭਨੀਕ ਹੋਇਆ। ਕਿਉਂ ਨਾਂ ਤੁਹਾਡੀ ਜ਼ੁਬਾਨ ਨੂੰ ਕੀੜੇ ਪੈ ਗਏ, ਪੰਥ ਦੋਖੀਉ?
ਅਸੀਂ ਤਾਂ ਖੁਦ ਉਸ ਮਾਲਕ ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੂਕਰ ਹਾਂ ਅਤੇ ਭੌਂਕ ਭੌਂਕ ਕੇ ਸਿੱਖਾਂ ਨੂੰ ਜਗਾਉਣਾਂ ਸਾਡਾ ਫਰਜ਼ ਹੈ। ਜੇ ਹੋ ਸਕੇ ਤਾਂ ਦੱਸਿਉ ਧਰਮ ਦੇ ਠੇਕੇਦਾਰੋ, ਕੀ ਤੁਹਾਡੇ ਕੰਨਾਂ ਤੱਕ ਵੀ ਸਾਡੀ ਅਵਾਜ਼ ਪਹੁੰਚੀ ਕਿ ਨਹੀਂ?

ਗੁਰੂ ਪੰਥ ਦੇ ਦਰਦੀ ਸਿੰਘ!
ਮਿਸ਼ਨ ਖ਼ਾਲਸਾ, ਕੈਨੇਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top