Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ 11 ਅਤੇ 12 ਜੂਨ ਨੂੰ ਇੰਡੀਅਨਐਪਲਸ, ਅਮਰੀਕਾ ਵਿਖੇ ਕੀਰਤਨ ਕੀਤਾ

ਇੰਡੀਅਨਐਪਲਸ, ਦੀਆਂ ਸੰਗਤਾਂ ਦੇ ਬੁਲਾਵੇ 'ਤੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ 11-12 ਜੂਨ 2011 ਨੂੰ ਇੰਡੀਅਨਐਪਲਸ ਗੁਰਦੁਆਰੇ ਵਿਖੇ ਕੀਰਤਨ ਕੀਤਾ। ਸੰਗਤਾਂ ਦੇ ਜੋਸ਼ ਅਤੇ ਭਰਵੇਂ ਹੁੰਗਾਰੇ ਨੇ ਇਹ ਦਰਸਾ ਦਿੱਤਾ ਹੈ ਕਿ ਸੰਗਤਾਂ ਜਾਗਰੂਕ ਹਨ, ਅਤੇ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖਿਆਂ ਤੋਂ ਦੂਰ ਹੋ ਰਹੀਆਂ ਹਨ। ਅਖੌਤੀ ਜਥੇਦਾਰਾਂ ਦੇ ਕੂੜ੍ਹਨਾਮਿਆਂ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਆਪਣੇ ਆਪ ਨੂੰ 11 ਗੁਰੂ ਸਮਝਣ ਵਾਲੇ ਅਖੌਤੀ ਜਥੇਦਾਰਾਂ ਦੀ ਕੌਡੀ ਜਿੰਨੀ ਵੀ ਔਕਾਤ ਨਹੀਂ, ਜਿਸ ਕਰਕੇ ਹੁਣ ਤਾਂ ਇਹ ਹਾਲਾਤ ਹੋ ਗਏ ਹਨ, ਕਿ ਜਿਥੇ ਵੀ ਇਹ ਜਥੇਦਾਰ ਜਾਂਦੇ ਹਨ, ਉਥੇ ਹੀ ਇਨ੍ਹਾਂ ਦੀ ਬੇਇਜ਼ਤੀ ਹੁੰਦੀ ਹੈ, ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਸਦੇ ਉਲਟ ਜਿਥੇ ਵੀ ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਦੇਣ ਜਾਂਦੇ ਹਨ, ਸੰਗਤਾਂ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕਰਦੀਆਂ ਹਨ ਅਤੇ ਕੀਰਤਨ ਸਮਾਗਮ ਕਰਵਾਉਂਦੀਆਂ ਹਨ। ਪ੍ਰੋ. ਦਰਸ਼ਨ ਸਿੰਘ ਖਾਲਸਾ  ਨੇ ਭਗਤ ਕਬੀਰ ਦਾ ਇਹ ਸ਼ਬਦ ਗਾਇਨ ਕੀਤਾ।

ਐਸੋ ਅਚਰਜੁ ਦੇਖਿਓ ਕਬੀਰ ॥ ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥ ਹਰੀ ਅੰਗੂਰੀ ਗਦਹਾ ਚਰੈ ॥ ਨਿਤ ਉਠਿ ਹਾਸੈ ਹੀਗੈ ਮਰੈ ॥੧॥ ਮਾਤਾ ਭੈਸਾ ਅੰਮੁਹਾ ਜਾਇ ॥ ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥ ਕਹੁ ਕਬੀਰ ਪਰਗਟੁ ਭਈ ਖੇਡ ॥ ਲੇਲੇ ਕਉ ਚੂਘੈ ਨਿਤ ਭੇਡ ॥੩॥

ਸ੍ਰ. ਦਲਜੀਤ ਸਿੰਘ (ਅਖੌਤੀ ਸੰਤਾਂ ਦੇ ਕੌਤਕ ਫੇਸਬੁੱਕ ਗਰੁੱਪ ਵਾਲੇ) ਅਤੇ ਸ੍ਰ. ਰੇਸ਼ਮ ਸਿੰਘ (ਬਚਿੱਤਰ ਨਾਟਕ, ਅਖੌਤੀ ਦਸਮ ਗ੍ਰੰਥ ਫੇਸਬੁੱਕ ਗਰੁਪ ਵਾਲੇ) ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸ੍ਰ. ਰਾਜੀਵਪਾਲ ਸਿੰਘ ਨਾਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top