Share on Facebook

Main News Page

ਸੰਤਾਂ ਦਾ ਕੌਤਕ ਗੁਰੱਪ ਹੈਕ ਹੋਣ ਤੋਂ ਬਾਅਦ ਮੇਰਾ ਲੇਖ ‘ਅਖੌਤੀ ਸੰਤਾਂ ਦੇ ਗਰੁੱਪ ਨੂੰ ਭਰਵਾਂ ਹੁੰਗਾਰਾ 24 ਘੰਟਿਆਂ ਵਿੱਚ 10,000 ਤੋਂ ਵੱਧ ਲੋਕਾਂ ਨੇ ਜੁਆਇਨ ਕੀਤਾ” ਪੜ੍ਹਿਆ ਜਾਵੇ

ਬੀਤੇ ਦਿਨੀਂ ਮੇਰਾ ਇੱਕ ਲੇਖ ‘ਫ਼ੇਸਬੁੱਕ ਤੇ ਸੰਤਾਂ ਦੇ ਕੌਤਕ ਗਰੁੱਪ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ’ ਵੱਖ ਵੱਖ ਧਾਰਮਿਕ ਵੈੱਬ-ਸਾਈਟਾਂ ਤੇ ਛਪਿਆ ਸੀ । ਜਿਸਦਾ ਮਕਸਦ ਲੋਕਾਈ ਵਿੱਚ ਅਖੌਤੀ ਸੰਤਤਾਈ ਸਬੰਧੀ ਆ ਰਹੀ ਜਾਗ੍ਰਤੀ ਬਾਰੇ ਹੋਰਨਾਂ ਨੂੰ ਦੱਸਣਾ ਸੀ ਕਿ ਕਿਸ ਤਰ੍ਹਾਂ ਕੁੱਝ ਹੀ ਹਫਤਿਆਂ ਵਿੱਚ ਇਸ ਗਰੁੱਪ ਨੂੰ ਕਿਸ ਤਰ੍ਹਾਂ 12,000 ਲੋਕਾਂ ਨੇ ਅਪਣਾਇਆ ਅਤੇ ਇਸਦੇ ਮੈਂਬਰ ਬਣੇ । ਪਰ ਬਦਕਿਸਮਤੀ ਕਿ ਕੁੱਝ ਪੰਥ ਵਿਰੋਧੀਆਂ ਵੱਲੋਂ ਇਸ ਗਰੁੱਪ ਨੂੰ ਹੈਕ ਕਰ ਲਿਆ ਗਿਆ ਅਤੇ ਮਨਮੱਤ ਦਾ ਪ੍ਰਚਾਰ ਭਾਰੂ ਕਰ ਦਿੱਤਾ ਗਿਆ । ਜਿਸ ਤਰ੍ਹਾਂ ਹੀ ਇਹ ਖਬਰ ਪੰਥਕ ਹਲਕਿਆਂ ਵਿੱਚ ਪੁੱਜੀ ਤਾਂ ਉਸੇ ਵੇਲੇ ਸੱਬ ਨੂੰ ਦੁਖ ਤਾਂ ਜ਼ਰੂਰ ਹੋਇਆ ਪਰ ਸੰਤਾ ਦੇ ਕੌਤਕ (ਅਸਲੀ ਗਰੁੱਪ) ਵੱਲੋਂ ਉਸੇ ਵੇਲੇ ਨਵਾਂ ਗਰੁੱਪ ‘ਅਖੌਤੀ ਸੰਤਾਂ ਦੇ ਕੌਤਕ’ ਬਣਾ ਕੇ ਸਮੂਹ ਫੇਸਬੁੱਕ ਦੋਸਤਾਂ ਨੂੰ ਸੂਚਿਤ ਕੀਤਾ ਗਿਆ ਤੇ ਕੁੱਝ ਘੰਟਿਆਂ ਤੇ ਫਿਰ 24 ਘੰਟਿਆਂ ਵਿੱਚ ਹੀ ਦੁਬਾਰਾ ਅਸਲੀ ਗੁਰਮਤਿ ਸੁਧਾਰਕਾਂ ਨੇ ਉਸ ਪਹਿਲੇ ਵਾਲੇ ਗਰੁੱਪ ਨੂੰ ਛੱਡ ਕੇ ਇਸ ਨਵੇਂ ਗਰੁੱਪ “ਅਖੌਤੀ ਸੰਤਾਂ ਦੇ ਕੌਤਕ” ਨੂੰ ਅਪਣਾਇਆ ਤੇ ਗਿਣਤੀ ਮੁੜ 10,000 ਤੋਂ ਉਪਰ ਟੱਪ ਗਈ ।

ਸੋ ਮੈਂ ਜਿੱਥੇ ਵੀ ਮੇਰਾ ਇਹ ਲੇਖ ਛਪਿਆ ਸੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਰਾ ਲੇਖ ਜੇ ਹੋ ਸਕੇ ਤਾਂ ਵੈੱਬ-ਸਾਈਟ ਤੋਂ ਹਟਾ ਦਿਤਾ ਜਾਵੇ ਤਾਂ ਕਿ ਮੇਰੇ ਉਸ ਲੇਖ ਦੀ ਦੁਰਵਰਤੋਂ ਨਾ ਹੋ ਸਕੇ ।

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top