Share on Facebook

Main News Page

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਕੈਦੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਦਾੜ੍ਹੀ ਰੱਖਣ ਦੀ ਆਗਿਆ

ਵਾਸ਼ਿੰਗਟਨ, 12 ਜੂਨ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਕੈਦੀਆਂ ਨੂੰ ਉਨ੍ਹਾਂ ਦੇ ਧਰਮ ਮੁਤਾਬਕ ਦਾੜ੍ਹੀ ਰੱਖਣ ਦੀ ਆਗਿਆ ਦੇਣ ਬਾਰੇ ਸਹਿਮਤੀ ਦੇ ਦਿੱਤੀ ਗਈ ਹੈ। ਸਿੱਖ ਭਾਈਚਾਰੇ ਦੇ ਇਕ ਮੈਂਬਰ ਨੇ ਸ਼ਨੀਵਾਰ ਇਥੇ ਇਹ ਜਾਣਕਾਰੀ ਦਿੱਤੀ। ਸਿੱਖਾਂ ਵਲੋਂ ਇਕ ਸਿੱਖ ਕੈਦੀ ਸੁਖਜਿੰਦਰ ਸਿੰਘ ਬਸਰਾ ਵਲੋਂ ਕੈਲੀਫੋਰਨੀਆ ’ਚ ਸੁਧਾਰ ਅਤੇ ਮੁੜ ਵਸੇਬਾ ਵਿਭਾਗ ਵਿਰੁੱਧ ਦਾਇਰ ਮੁਕੱਦਮੇ ਵਿਚ ਇਹ ਸਮਝੌਤਾ ਕੀਤਾ ਗਿਆ ਹੈ।

‘ਸਿੱਖ ਕੂਲੀਸ਼ਨ’ ਮੁਤਾਬਕ ਸਮਝੌਤੇ ਅਧੀਨ ਬਸਰਾ ਦੇ ਦਾੜ੍ਹੀ ਨਾ ਕੱਟਣ ਦੇ ਅਨੁਸ਼ਾਸਨਾਮਤਕ ਰਿਕਾਰਡ ਨੂੰ ਵੇਖਦੇ ਹੋਏ ਉਸ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਜਾਏਗੀ।

ਬਸਰਾ ਨੂੰ ਇਸ ਲਈ ਕਈ ਵਾਰ ਅਨੁਸ਼ਾਸਨਾਮਤਕ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ। ਸਮਝੌਤੇ ਅਧੀਨ ਦਾੜ੍ਹੀ ਰੱਖਣ ਦੀ ਆਗਿਆ ਸਿਰਫ ਸਿੱਖਾਂ ਨੂੰ ਹੀ ਨਹੀਂ ਦਿੱਤੀ ਗਈ ਸਗੋਂ ਸਭ ਕੈਦੀਆਂ ਨੂੰ ਆਪਣੇ ਧਰਮ ਮੁਤਾਬਕ ਦਾੜ੍ਹੀ ਰੱਖਣ ਦੀ ਆਗਿਆ ਦਿੱਤੀ ਗਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top