Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਾੜਾ ਭਾਈ ਕਾ (ਫਰੀਦਕੋਟ) ਵਿਖੇ 5-6-11 ਤੋਂ 10-6-11 ਤੱਕ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ

ਗੁਰਮਤਿ ਚੇਤਨਾ ਕੈਂਪ (ਵਾੜਾ ਭਾਈ ਕਾ): ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗਿਆਨੀ ਗੁਰਸ਼ਰਨ ਸਿੰਘ ਡੱਲ ਦੀ ਅਗਵਾਈ ਹੇਠ ਗੁਰਮਤਿ ਸਿਖਲਾਈ ਕੈਂਪ ਵਾੜਾ ਭਾਈ ਕਾ {ਫਰੀਦਕੋਟ} ਵਿਖੇ 5-6-11 ਤੋਂ 10-6-11 ਤੱਕ ਲਗਾਇਆ ਗਿਆ, ਜਿਸ ਵਿੱਚ 200 ਬੱਚਿਆਂ ਨੇ ਭਾਗ ਲਿਆ ਬੱਚਿਆਂ ਨੂੰ ਧਾਰਮਿਕ ਸਿਖਿਆ, ਗੁਰਬਾਣੀ, ਗੁਰ ਇਤਿਹਾਸ, ਰਹਿਤ ਮਰਿਯਾਦਾ ਬਾਰੇ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ 6 ਗਰੁੱਪ ਵਿੱਚ ਵੰਡ ਕੇ, ਟੈਸਟ ਲਿਆ ਗਿਆ। ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾ ਵੱਲੋ ਸਾਰੇ ਬੱਚਿਆਂ ਨੂੰ ਇੱਕ -ਇੱਕ ਪੇਨਸਿਲ, ਅਤੇ ਕਾਪੀ ਵੀ ਵੰਡੇ ਗਏ। ਬੱਚਿਆਂ ਵੱਲੋਂ ਇੱਕ ਨਾਟਕ ਵੀ ਖੇਡਿਆ ਗਿਆ। ਸਮਾਗਮ ਦੀ ਸਮਾਪਤੀ ਸਮਾਰੋਹ ਸਮੇਂ ਬੱਚਿਆਂ ਨੇ ਕਵਿਤਾਵਾਂ ਅਤੇ ਕਵੀਸ਼ਰੀ ਪੇਸ਼ ਕੀਤੀ। ਇਸ ਸਮੇ ਸਕੂਲ ਦੀ ਪ੍ਰਿੰ. ਵਰਿੰਦਰ ਕੌਰ ਜੀ ਨੇ ਕਾਲਜ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਸਮੇ ਪ੍ਰਧਾਨ ਗੁਰਚਰਨ ਸਿੰਘ, ਮਿੱਠਾ ਸਿੰਘ, ਡਾਕਟਰ ਬਲਬੀਰ ਸਿੰਘ, ਨਿਰਮਲ ਸਿੰਘ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top