Share on Facebook

Main News Page

ਸਿੱਖ ਪੰਥ ਦੇ ਦੋਖੀਆਂ ਦੀ ਇੱਕ ਹੋਰ ਕੋਝੀ ਹਰਕਤ ਸੰਤਾਂ ਦੇ ਕੌਤਕ’ ਫੇਸਬੁੱਕ ਗਰੁੱਪ ਹੈਕ

ਭੋਲੇ-ਭਾਲੇ ਸਿੱਖਾਂ ਦੀ ਹੱਕ-ਹਲਾਲ ਦੀ ਕਮਾਈ ਨੂੰ ਆਪਣੇ ਐਸ਼ੋ-ਅਰਾਮ ਦੀ ਭੇਟਾ ਚੜ੍ਹਾਉਣ ਵਾਲੇ ਵਿਹਲੜ ਸਾਧਾਂ ਅਤੇ ਅਖੌਤੀ ਦਸਮ ਗ੍ਰੰਥ ਪੱਖੀਆਂ ਨੇ ਆਪਣੇ ਸ਼ਰਾਰਤੀ ਅਤੇ ਪੰਥ ਵਿਰੋਧੀ ਦਿਮਾਗ ਦੀ ਵਰਤੋਂ ਕਰਦਿਆਂ ਅਖੌਤੀ ਸੰਤਾਂ ਦਾ ਸੱਚ ਸਾਰੇ ਲੋਕਾਂ ਅੱਗੇ ਲਿਆਉਣ ਵਾਲੇ ਫੇਸਬੁੱਕ ਉੱਪਰ ਕਾਮਯਾਬੀ ਨਾਲ ਵਧ ਰਹੇ ਗਰੁੱਪ ‘ਸੰਤਾਂ ਦੇ ਕੌਤਕ’ ਨੂੰ ਹੈਕ ਕਰਕੇ ਆਪਣੇ ਕੰਟਰੋਲ ਵਿੱਚ ਕਰ ਲਿਆ ਹੈ । ਪੰਥ ਦੋਖੀਆਂ ਦੀ ਇਸ ਹਰਕਤ ਦਾ ਪਤਾ ਚਲਦਿਆਂ ਹੀ ਗਰੁੱਪ ਦੇ ਪ੍ਰਬੰਧਕ ਸ: ਦਲਜੀਤ ਸਿੰਘ ‘ਇੰਡਿਆਨਾ’ ਨੇ ਫੋਨ ‘ਤੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਉਹਨਾਂ ਨੇ ਦੱਸਿਆ ਕਿ ਸੰਤਾਂ ਦੇ ਕੌਤਕ’ ਗਰੁੱਪ ਨੂੰ ਹੈਕ ਕਰਨ ਪਿੱਛੇ ਕਿਸੇ ‘ਜਸਮੀਨ ਕੌਰ’ ਨਾਮ ਵਾਲੀ ਆਈ.ਡੀ ਦਾ ਹੱਥ ਹੈ । ਕੱਲ੍ਹ ਹੀ ਉਹਨਾਂ ਨੂੰ ਇਸ ਨਾਮ ਵਾਲੀ ਆਈ.ਡੀ. ਤੋਂ ਪਰਸਨਲ ਦੋਸਤ ਬਣਾਉਣ ਲਈ ਬੇਨਤੀ ਕੀਤੀ ਗਈ ਸੀ । ਸਭ ਤੋਂ ਪਹਿਲਾਂ ਉਸਨੇ ‘ਦਲਜੀਤ ਸਿੰਘ ਦੀ’ ਆਈ ਡੀ ਨੂੰ ਹੈਕ ਕਰਕੇ ਆਪਣੇ ਆਪ ਨੂੰ ਇਸ ਗਰੁੱਪ ਦੀ ਐਡਮਿਨ ਬਣਾਇਆ, ਇਸ ਗਰੁੱਪ ਨੂੰ ਆਪਣੇ ਅਧੀਨ ਕਰਦਿਆਂ ਹੀ ਜਸਮੀਨ ਕੌਰ ਨੇ ਇੱਕ-ਇੱਕ ਕਰਕੇ ਇਸ ਗਰੁੱਪ ਦੇ ਮੂਹਰਲੀ ਕਤਾਰ ਦੇ ਮੈਂਬਰਾਂ ਅਤੇ ਸਾਰੇ ਪ੍ਰਬੰਧਕਾਂ ਨੂੰ ਇਸ ਗਰੁੱਪ ਤੋਂ ਪ੍ਰਤੀਬੰਧਿਤ (Block/ban) ਕਰ ਦਿੱਤਾ ਅਤੇ ਜਸਮੀਨ ਕੌਰ ਤੋਂ ਬਾਅਦ “ਅੰਕਿਤਾ ਸ਼ਰਮਾਂ’ਅਤੇ ਇਸਤੋਂ ਇਕਦਮ ਬਾਅਦ ਕਿਸੇ ‘ਖਾੜਕੂ ਸਿੰਘ’ ਨਾਮ ਵਾਲੀ ਆਈ.ਡੀ. ਨੂੰ ਪ੍ਰਬੰਧਕ ਬਣਾ ਦਿੱਤਾ ਗਿਆ । ਇਸ ਤੋਂ ਆਪਣਾ ਭੇਤ ਖੁੱਲਣ ਦੇ ਡਰੋਂ ਇਹਨਾਂ ਡਰਪੋਕਾਂ ਨੇ ਸ:ਦਲਜੀਤ ਸਿੰਘ ਇੰਡੀਆਂਨਾ ਦੀ ਫੇਕ ਆਈ.ਡੀ. ਬਣਾ ਕੇ ਪ੍ਰਬੰਧਕ ਬਣਾ ਦਿੱਤਾ ਅਤੇ ਬਾਕੀ ਦੋਵਾਂ ਜਸਮੀਨ ਕੌਰ ਅਤੇ ਖਾੜਕੂ ਸਿੰਘ ਨੂੰ ਵੀ ਪ੍ਰਬੰਦਕਾਂ ਦੀ ਸੂਚੀ ਵਿੱਚੋਂ ਹਟਾ ਲਿਆ । ਸ: ਦਲਜੀਤ ਸਿੰਘ ਨੇ ਦੱਸਿਆਂ ਕਿ ਇਹ ਸਾਰੀ ਕਾਰਵਾਈ ਲੋਕਾਂ ਵਿੱਚ ਆ ਰਹੀ ਜਾਗਰੂਕਤਾ ਦੇ ਕਾਰਨ ਆਪਣਾ ਭਾਂਡਾ ਫੁੱਟਣ ਤੋਂ ਡਰਦਿਆਂ ਅਖੌਤੀ ਸੰਤਾਂ ਨੇ ਆਪਣੇ ਚੇਲਿਆਂ ਅਤੇ ਦਸਮ ਗ੍ਰੰਥ ਪੱਖੀ ਵਿਆਕਤੀਆਂ ਨਾਲ ਮਿਲਕੇ ਉਕਤ ਕਾਰਵਾਈ ਕੀਤੀ ਹੈ।

ਦੱਸਣਯੋਗ ਹੈ ਕਿ ਇਸ ਗਰੁੱਪ ਨੇ ਸੰਤਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਲਈ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਹਨਾਂ ਦੇ ਪ੍ਰਚਾਰ ਸਦਕਾ ਹੀ ਬਹੁਤ ਤੇਜ਼ੀ ਨਾਲ ਇਸ ਗਰੁੱਪ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 12500 ਨੂੰ ਵੀ ਪਾਰ ਕਰ ਗਈ ਸੀ। ਇਸਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਖਾੜਕੂ ਸਿੰਘ ਨਾਮੀ ਵਿਆਕਤੀ ਨਾਲ ਇਸ ਗਰੁੱਪ ਦੇ ਮੈਂਬਰਾਂ ਦੀ ਦਸਮ ਗ੍ਰੰਥ ਦੇ ਮਸਲੇ ‘ਤੇ ਥੋੜ੍ਹਾ ਸਮਾਂ ਪਹਿਲਾਂ ਕਾਫੀ ਬਹਿਸ ਹੋ ਚੁੱਕੀ ਹੈ। ਖਾੜਕੂ ਸਿੰਘ ਨਾਮੀ ਇਸ ਵਿਆਕਤੀ ਨੇ ਆਪਣਾ ਦਸਮ ਗ੍ਰੰਥ ਦੇ ਕੂੜ ਪ੍ਰਚਾਰ ਲਈ ਇੱਕ ਗਰੁੱਪ ਵੀ ਸ਼ੁਰੂ ਕੀਤਾ ਹੋਇਆ ਹੈ।

ਪੰਥਦੋਖੀ ਅਨਸਰਾਂ ਵੱਲੋਂ ਕੀਤੀ ਗਈ ਇਹ ਕਾਰਵਾਈ ਅਤਿ ਨਿੰਦਣਯੋਗ ਹੈ। ਇਹ ਤਕਤਾਂ ਨਹੀਂ ਚਾਹੁੰਦੀਆਂ ਕਿ ਸਿੱਖ ਕੌਮ ਇਹਨਾਂ ਅਖੌਤੀ ਭੇਖੀ ਸਾਧਾਂ ਦੇ ਚੁੰਗਲ ਵਿੱਚੋਂ ਅਜ਼ਾਦ ਹੋ ਕੇ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਕਿਉਂ ਕਿ ਜੇਕਰ ਇਸ ਤਰਾਂ ਹੋ ਗਿਆਂ ਤਾਂ ਇਹਨਾਂ ਦੀ ਕੋਈ ਬਾਤ ਨਹੀਂ ਪੁੱਛੇਗਾ ਅਤੇ ਇਹਨਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਜਾਵੇਗਾ । "ਸੰਤਾਂ ਦੇ ਕੌਤਕ" ਫੇਸਬੁਕ ਗਰੁਪ ਹੈਕ ਹੋਣ ਤੋਂ ਬਾਅਦ ਹਣ "ਅਖੌਤੀ ਸੰਤਾਂ ਦੇ ਕੌਤਕ" ਗਰੁਪ ਸ਼ੁਰੂ ਕੀਤਾ ਗਿਆ ਹੈ। ਸ: ਦਲਜੀਤ ਸਿੰਘ ਇੰਡਿਆਨਾ ਨੇ ਸਾਰੇ ਪੰਥ ਦਰਦੀ ਅਤੇ ਗਰੁੱਪ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ‘ਅਖੌਤੀ ਸੰਤਾਂ ਦੇ ਕੌਤਕ’ ਗਰੁੱਪ ਦੇ ਪ੍ਰਬੰਧਕਾਂ ਨੂੰ ਸਹਿਯੋਗ ਦੇਣ।

ਹੋਰ ਜਾਣਕਾਰੀ ਲਈ ਸੰਤਾਂ ਦੇ ਕੋਤਿਕ .ਕਾਮ ਤੇ ਵਿਜਟ ਕਰ ਸਕਦੇ ਹੋ।


ਪੂਰੀ ਕੌਮ ਹੀ ਬ੍ਰਾਹਮਣਾਂ ਨੇ ਹੈਕ ਕਰ ਲਈ ਹੈ

ਪੂਰੀ ਕੌਮ ਹੀ ਬ੍ਰਾਹਮਣਾਂ ਨੇ ਹੈਕ ਕਰ ਲਈ ਹੈ ਸਾਡੇ ਅਖੌਤੀ ਆਗੂ ਪ੍ਰਚਾਰਕ, ਟਕਸਾਲੀ ਤੇ ਅਕਾਲੀ ਸਾਰੇ ਹੀ ਹੈਕ ਕਰ ਲਏ ਗਏ ਨੇ। ਇਹ ਗ੍ਰੁਪ ਹੀ ਨਹੀ ਸਾਡਾ ਸਭ ਕੁਝ ਹੈਕ ਹੋ ਚੁਕਾ ਹੈ, ਸਾਡੇ ਚੇਹਰੇ ਤੋਂ ਦਾਹੜਾ, ਸਾਡੇ ਹਥਾ ਵਿਚੋਂ ਕੜੇ, ਸਾਡੇ ਸਿਰਾਂ ਤੋ ਪੱਗਾਂ। ਸਾਡੇ ਮਨ ਵਿਚੋਂ ਗੁਰਬਾਣੀ ਤੇ ਸਾਡੇ ਬਚਿਆ ਕੋਲੋਂ ਉਨਾਂ ਦਿ ਮਾਂ ਬੋਲੀ ਸਾਡਾ ਸਭ ਕੁਝ ਹੈਕ ਹੋ ਚੁਕਾ ਹੈ।

ਖਾਲਸਾ ਜੀ ਹੋਸ਼ ਵਿਚ ਆਉ। ਆਪਸੀ ਹਉਮੈ ਨੂੰ ਤਿਆਗ ਕੇ ਕੋਈ... ਐਸਾ ਉਪਰਾਲਾ ਕਰੋ ਜੋ ਸਾਰੇ ਪੰਥ ਦਰਦੀ ਇਕ ਪਲੇਟਫਾਰਮ ਤੇ ਇਕੱਠੇ ਹੋ ਸਕਨ। ਜੇ ਸੰਤਾ ਦੇ ਕੌਤਕ ਦਾ ਇਕ Database ਬਣਾਂ ਲਿਆ ਗਇਆ ਹੁੰਦਾ ਤੇ ਸਾਰੇ ਮੈਮਬਰਾਂ ਨੂੰ ਇਕ ਥਾਂ 'ਤੇ ਇਕੱਠਾ ਕੀਤਾ ਜਾ ਸਕਦਾ ਸੀ। ਖਾਲਸਾ ਜੀ ਫੇਸ ਬੁਕ ਨੂੰ ਮਾਧਿਅਮ ਬਣਾਂ ਕੇ 15000-20000 ਸਿੱਖਾਂ ਦਾ ਇਕ ਡੇਟਾਬੇਸ ਬਣਾ ਕੇ ਪਬਲਿਸ਼ ਕਰ ਦਿਤਾ ਜਾਵੇ, ਜੋ ਇਕ ਵਿਚਾਰ ਧਾਰਾ ਦੇ ਸਿੱਖ ਇਕ ਦੂਜੇ ਨਾਲ ਸੰਪਰਕ ਕਰ ਸਕਣ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top