Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ 11 ਅਤੇ 12 ਜੂਨ ਨੂੰ ਇੰਡੀਅਨਐਪਲਸ, ਅਮਰੀਕਾ ਵਿੱਚ ਕੀਰਤਨ ਦੀਵਾਨਾਂ ਦੀ ਹਾਜਰੀ ਭਰਨਗੇ

ਇੰਡੀਅਨਐਪਲਸ: ਸਿੱਖ ਪੰਥ ਦੇ ਮਹਾਨ ਕੀਰਤਨੀਏ ਅਤੇ ਅਕਾਲ ਤੱਖਤ ਸਾਹਿਬ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ 11 ਅਤੇ 12 ਜੂਨ ਨੂੰ ਇੰਡੀਅਨਐਪਲਸ ਵਿੱਚ ਦੀਵਾਨਾਂ ਦੀ ਹਾਜਰੀ ਭਰਨਗੇ। ਇਹ ਜਾਣਕਾਰੀ ਸਰਦਾਰ ਰੇਸ਼ਮ ਸਿੰਘ ਨੇ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਪਿੱਛਲੇ ਸਾਲ ਵੀ ਇੰਡੀਅਨਐਪਲਸ ਕੀਰਤਨ ਕਰਕੇ ਗਏ ਸਨ। ਸਰਦਾਰ ਰੇਸ਼ਮ ਸਿੰਘ ਨੇ ਦੱਸਿਆ, ਕਿ ਪ੍ਰੋ. ਦਰਸ਼ਨ ਸਿੰਘ ਖਾਲਸਾ ਬੀਤੇ ਦਿਨੀ ਕੈਲੇਫੋਰਨੀਆਂ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਕੇ ਗਏ ਹਨ। ਸ੍ਰ. ਰੇਸ਼ਮ ਸਿੰਘ ਹੁਰਾਂ ਨੇ ਸਮੁੱਚੀ ਸਾਧ ਸੰਗਤ ਨੂੰ ਇੰਨ੍ਹਾਂ ਦੀਵਾਨਾਂ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਕੀਰਤਨ ਦੇ ਇਹ ਸਮਾਗਮ ਗੁਰਦਵਾਰਾ ਗੁਰੂ ਨਾਨਕ ਸਿੱਖ ਸੁਸਾਇਟੀ ਵਿਖੇ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top