Share on Facebook

Main News Page

ਹੁਣ ਟਕਸਾਲੀ ਹਰਨਾਮ ਧੁੰਮਾ ਦੇ ਆਰ.ਐਸ.ਐਸ ਨਾਲ ਸੰਬੰਧ ਨਸ਼ਰ ਹੋਏ

ਹਰਨਾਮ ਧੁੰਮਾ, ਆਰ.ਐਸ.ਐਸ ਦੇ ਸਵਾਮੀ ਪਰਮਾਨੰਦ ਨਾਲ

ਦਲਜੀਤ ਨਿਰਮਲੇ ਦੇ ਆਰ.ਐਸ.ਐਸ ਨਾਲ ਅਤੇ ਸਾਧਵੀ ਰਿਤੰਬਰਾ ਦੇ ਨਾਲ ਸੰਬੰਧਾਂ ਤੋਂ ਬਾਅਦ ਹੁਣ ਹੋਰ ਵੀ ਕਈ ਅਖੌਤੀ ਬਾਬਿਆਂ ਅਤੇ ਧਾਰਮਿਕ ਸਖਸ਼ੀਅਤਾਂ ਦੇ ਪਾਜ ਉਭਰਨੇ ਸ਼ੁਰੂ ਹੋ ਗਏ ਹਨ , ਠਾਕੁਰ ਸਿੰਘ ਕਥਾਕਾਰ ਦੀ ਸੰਘ ਨਾਲ ਯਾਰੀ ਦਾ ਜਦੋਂ ਖੁਲਾਸਾ ਹੋਇਆ ਤਾਂ ਉਸ ਨੇ ਨਿਊਜੀਲੈਂਡ ਵਿੱਚ ਕਥਾ ਕਰਦਿਆਂ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਮੈਂ ਤਾਂ ਰੁਲਦਾ ਸਿੰਹੁ ਦੇ ਘਰ ਨਹੀਂ ਜਾਣਾ ਸੀ, ਮੈਨੂੰ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮੇ ਨੇ ਭੇਜਿਆ ਸੀ। ਪੰਜਾਬ ਸਪੈਕਟ੍ਰਮ ਦੀ ਟੀਮ ਨੇ ਹੋਰ ਘੋਖ ਆਰੰਭ ਕੀਤੀ ਕਿ ਇਸ ਦੇ ਪੂਰੇ ਪਿਛੋਕੜ ਦਾ ਪਤਾ ਲਗਾਇਆ ਜਾਵੇ ਕਿ ਅਸਲੀਅਤ ਕੀ ਹੈ...ਪਰ ਸੱਚ ਇਹ ਹੈ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ।

ਦਰਅਸਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਸ਼ਹਾਦਤ ਤੋਂ ਬਾਅਦ ਟਕਸਾਲ ਵਿੱਚ ਆਰ.ਐਸ.ਐਸ ਦੀ ਦਖਲਅੰਦਾਜੀ ਆਰੰਭ ਹੋ ਗਈ, ਅਤੇ ਸਿਂਖ ਆਜ਼ਾਦੀ ਦੇ ਸੰਘਰਸ਼ ਨੂੰ ਢਾਹ ਲਾਉਣ ਦੀਆ ਸਾਜਿਸ਼ਾਂ ਦਾ ਕਾਰਜਕ੍ਰਮ ਆਰੰਭ ਹੋ ਗਿਆ। ਬਜਰੰਗ ਦਲ ਦੇ ਵਰਕਰਾਂ ਦਾ ਟਕਸਾਲ ਵਿੱਚ ਕਥਾ ਸਿੱਖਣ ਦੇ ਬਹਾਨੇ ਅੰਦਰ ਦਾਖਲ ਹੋਣਾਂ ਅਤੇ ਰੁਲਦਾ ਸਿੰਹੁ ਵਰਗਿਆਂ ਦਾ ਆਪਣੇ ਆਪ ਨੂੰ ਟਕਸਾਲੀ ਅਖਵਾਉਣਾ, ਇਸੇ ਹੀ ਲੜੀ ਦਾ ਇਕ ਹਿੱਸਾ ਸੀ। ਸਿੱਖ ਕੌਮ ਦੀਆ ਧਾਰਮਿਕ ਪਰੰਪਰਾਵਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਰੋਲਣ ਲਈ ਜਿਥੇ ਸੰਘ ਦੇ ਕਹਿਣ ਉਪਰ ਟਕਸਾਲ ਦਾ ਮੁਖੀ ਧੁੰਮੇ ਵਰਗੇ ਨਾਲਾਇਕ ਵਿਆਕਤੀ ਨੂੰ ਬਣਾਇਆ ਗਿਆ, ਉਥੇ ਦੂਸਰੇ ਪਾਸੇ ਵਿਦੇਸ਼ਾਂ ਵਿੱਚ ਆਰ.ਐਸ.ਐਸ ਦੀਆ ਨੀਤੀਆਂ ਦਾ ਪ੍ਰਚਾਰ ਕਰਨ ਲਈ ਠਾਕੁਰ ਸਿੰਘ ਵਰਗੇ ਜਰਖਰੀਦ ਨੂੰ ਚੁਣਿਆ ਗਿਆ।

ਆਮ ਕਹਾਵਤ ਹੈ, ਕਿ ਇਕ ਝੂਠ ਨੂੰ ਛਪਾਉਣ ਲਈ ਕਈ ਝੂਠ ਬੋਲਣੇ ਪੈਂਦੇ ਹਨ ,ਦੇ ਉਪਰ ਚਲਦਿਆਂ ਠਾਕੁਰ ਸਿੰਘ ਨੇ ਇਹ ਤਾਂ ਕਹਿ ਦਿੱਤਾ, ਕਿ ਮੈਂ ਧੁੰਮੇ ਦੇ ਕਹਿਣ ਉਪਰ ਰੁਲਦੇ ਦੇ ਘਰ ਗਿਆ, ਪਰ ਹੁਣ ਜਦੋਂ ਰੁਲਦੇ ਦੇ ਦਲਜੀਤ ਨਿਰਮਲੇ ਅਤੇ ਸੰਘ ਦੇ ਬਾਬੇ ਨਾਲ ਸੰਪਰਕ ਸਾਹਮਣੇ ਆ ਗਏ, ਤਾਂ ਇਕ ਸਵਾਲ ਹਰ ਇਕ ਪਾਠਕ ਦੇ ਮਨ ਅੰਦਰ ਜਰੂਰ ਜਨਮ ਲਵੇਗਾ ਕਿ ਇਹ ਅਖੌਤੀ ਬਾਬੇ ਕਿੰਨਾ ਕੁ ਚਿਰ ਪੰਥ ਨਾਲ ਵਿਸਾਹਘਾਤ ਕਰਨਗੇ। ਇਹਨਾਂ ਅਖੌਤੀ ਬਾਬਿਆਂ ਦੇ ਚੇਲੇ ਆਪਣੇ ਬਾਬਿਆਂ ਦੀਆਂ ਸੰਤ ਜਰਨੈਲ ਸਿੰਘ ਜੀ ਨਾਲ ਤਸਵੀਰਾਂ ਦਾ ਆਸਰਾ ਲੈ ਕੇ, ਸੱਚੇ ਸਾਬਿਤ ਹੋਣ ਦੀ ਕੋਸ਼ਿਸ਼ ਕਰਦੇ ਹਨ, ਕਿ ਬਾਬਾ ਜੀ ਤਾਂ ਸੰਤ ਜੀ ਦੇ ਸਾਥੀ ਸਨ, ਪਰ ਸੰਤ ਜਰਨੈਲ ਸਿੰਘ ਜੀ ਨਾਲ ਤਾਂ ਬਾਦਲ, ਟੋਹੜਾ, ਲੋਂਗੋਵਾਲ, ਮਹਿਤਾ, ਚਾਵਲਾ, ਰਾਮੂਵਾਲ਼ੀਆ ਦੀਆਂ ਵੀ ਤਸਵੀਰਾਂ ਹਨ। ਉਹਨਾਂ ਬਾਰੇ ਇਹਨਾਂ ਦਾ ਕੀ ਵਿਚਾਰ ਹੈ।

ਹੁਣ ਜਦੋਂ ਇਸ ਸਾਰਾ ਸੱਚ ਸਾਹਮਣੇ ਆ ਰਿਹਾ ਹੈ ਕਿ ਦਲਜੀਤ ਨਿਰਮਲਾ, ਠਾਕੁਰ ਸਿੰਘ, ਧੁੰਮਾ, ਅਤੇ ਆਰ.ਐਸ.ਐਸ ਇਕੋ ਹੀ ਮਾਲਾ ਦੇ ਮਣਕੇ ਹਨ, ਤਾਂ ਫਿਰ ਸਵਾਲ ਪੈਦਾ ਹੁੰਦਾ ਹੈ, ਕਿ ਅਸੀਂ ਕਦੋਂ ਤੱਕ ਕੂੜ ਨੂੰ ਬਰਦਾਸ਼ਤ ਕਰਾਂਗੇ। ਅਖੀਰ ਤਾਂ ਸੱਚ ਹੀ ਸਾਮ੍ਹਣੇ ਆਉਣਾ ਹੈ। ਪੰਜਾਬ ਸਪੈਕਟ੍ਰਮ ਦਾ ਮੂੰਹ ਨੂੰ ਧਮਕੀਆਂ ਨਾਲ ਬੰਦ ਨਹੀਂ ਕੀਤਾ ਜਾ ਸਕਦਾ। ਅਸੀਂ ਤਾਂ ਸਿਰ ਦੇਣ ਦੀ ਖੇਡ ਦੇ ਖਿਡਾਰੀ ਹਾਂ। ਪਰ ਇਕ ਗੱਲ ਹੋਰ ਵੀ ਜ਼ਿਕਰਯੋਗ ਹੈ, ਕਿ ਕੁਝ ਲੋਕ ਇਹਨਾਂ ਪਖੰਡੀਆ ਦੀਆਂ ਕਰਤੂਤਾਂ ਦਾ ਆਸਰਾ ਲ਼ੈ ਕੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਵੀ ਗਲਤ ਟਿੱਪਣੀਆਂ ਕਰਦੇ ਹਨ, ਜਿਸ ਦੇ ਅਸੀਂ ਸਖਤ ਵਿਰੋਧੀ ਹਾਂ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top