Share on Facebook

Main News Page

ਫ਼ੇਸਬੁਕ 'ਤੇ "ਸੰਤਾਂ ਦੇ ਕੌਤਕ" ਗਰੁੱਪ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ
 

ਅੰਮ੍ਰਿਤਸਰ: ਪੰਜਾਬ ਵਿੱਚ ਸਿੱਖਾਂ ਅਤੇ ਪੰਜਾਬ ਵਾਸੀਆਂ ਨੂੰ ਅੰਧਵਿਸ਼ਵਾਸਾਂ ਵਿੱਚ ਉਲਝਾ ਕੇ ਮੋਟੀਆਂ ਕਮਾਈਆਂ ਕਰਨ ਵਾਲੇ ਵਿਹਲੜ ਸਾਧਾਂ ਦੀ ਕਮੀ ਨਹੀਂ ਰਹੀ । ਜਿਸ ਕਰਕੇ ਇਹਨਾਂ ਨੇ ਆਪੋ-ਆਪਣੀ ਪ੍ਰਸਿੱਧੀ, ਆਪਣੀ ਸੰਤਤਾਈ, ਆਪਣੇ ਡੇਰੇ ਦੀ ਪ੍ਰਸਿੱਧੀ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਆਸਰਾ ਲੈਂਦਿਆਂ ਆਪਣੇ ਡੇਰੇ ਵਿੱਚ ਗੁਰੂ ਸਾਹਿਬ ਦੇ ਸਰੂਪ ਪ੍ਰਕਾਸ਼ਿਤ ਕੀਤੇ । ਤਾਂ ਕਿ ਭੋਲੀ ਭਾਲੀ ਸੰਗਤ ਅਤੇ ਪਿੰਡਾਂ ਦੇ ਘੱਟ ਪੜ੍ਹੇ ਵਸਨੀਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੋਟੀ ਪਾਣੀ ਚੱਲਦਾ ਰਹੇ ਸਗੋਂ ਵਧੀਆ ਮਹਿੰਗੀਆਂ ਗੱਡੀਆਂ ਦੇ ਝੂਟਿਆਂ ਸਮੇਤ ਅਲੀਸ਼ਾਨ ਡੇਰਿਆਂ ਦਾ ਆਨੰਦ ਮਾਣਦੇ ਰਹਿਣ ।

ਇਸ ਡੇਰਾਵਾਦ ਕਾਰਣ ਹੀ ਅੱਜ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹਨਾਂ ਦੇ ਮਿੱਥਿਹਾਸ ਦੇ ਥੱਲੇ ਗਵਾੳਚਣ ਲੱਗ ਪਿਆ ਹੈ । ਅਤੇ ਲੋਕ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਇਹਨਾਂ ਅਖੌਤੀ ਦੇਹਧਾਰੀਆਂ ਦੇ ਬਚਨਾਂ ਨੂੰ ਜਿਆਦਾ ਮਾਨਤਾ ਦੇਣ ਲੱਗ ਪਏ ਹਨ।

ਸੰਤਾਂ ਦੇ ਕੌਤਕ ਦੇ ਸ੍ਰ. ਦਲਜੀਤ ਸਿੰਘ ਸ਼ੇਰੇ ਪੰਜਾਬ ਰੇਡਿਓ 'ਤੇ

 

ਇਸ ਅਖੌਤੀ ਡੇਰਾਵਾਦ ਦਾ ਵਿਰੋਧ ਹਮੇਸ਼ਾਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਤਾ ਜਾਂਦਾ ਰਿਹਾ ਹੈ ਅਤੇ ਰਹੇਗਾ ਤਾਂ ਕਿ ਗੁਰਬਾਣੀ ਦੇ ਆਕਮਗਿਰੀ ਸਿਧਾਤਾਂ ਨੂੰ ਇਹਨਾਂ ਬਨਾਰਸ ਕੇ ਠੱਗਾਂ ਤੋਂ ਬਚਾਇਆ ਜਾ ਸਕੇ । ਇਸ ਤਹਿਤ ਹੀ ਫੇਸਬੁੱਕ ਨਾਮੀ ਸੋਸ਼ਲ ਵੈੱਬਸਾਈਟ ਰਾਹੀਂ ਕੁੱਝ ਜਾਗਰੂਕ ਧਿਰਾਂ ਵੱਲੋਂ ‘ਸੰਤਾਂ ਦੇ ਕੌਤਕ’ ਨਾਮੀ ਗਰੁੱਪ ਬਣਾਇਆ ਗਿਆ, ਜਿਸ ਵਿੱਚ ਇਹਨਾਂ ਅਖੌਤੀ ਵਿਹਲੜ ਮਹਾਂਪੁਰਸ਼ਾਂ ਦੇ ਅਸਲੀ ਚਿਹਰਾ ਲੋਕਾਂ ਦੀ ਕਚਹਿਰੀ ਵਿੱਚ ਬੇ-ਨਕਾਬ ਕੀਤੇ ਜਾਣ ਲੱਗੇ, ਇਹਨਾਂ ਦੀਆਂ ਮਾੜੀਆਂ ਕਰਤੂਤਾਂ ਅਤੇ ਪਰਦੇ ਪਿਛਲਾ ਸੱਚ ਲੋਕ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਖੁਸ਼ੀ ਦੀ ਗੱਲ ਹੈ ਕਿ ਕੁੱਝ ਕੁ ਦਿਨਾਂ ਵਿੱਚ ਹੀ ਇਸ ਗਰੁੱਪ ਨਾਲ ਸਹਿਮਤੀ ਪ੍ਰਗਟ ਕਰਨ ਵਾਲਿਆਂ ਦੀ ਗਿਣਤੀ ਹੁਣ ਤੱਕ 12,000 ਤੋਂ ਵੀ ਉੱਪਰ ਟੱਪ ਚੁੱਕੀ ਹੈ, ਜਿਸਦੇ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਦੁਗੁੱਣੀ ਹੋਣ ਦੀ ਸੰਭਵਾਨਾ ਹੈ । ਇਸ ਗਰੁੱਪ ਵੱਲੋਂ ਸਾਧਾਂ ਦੇ ਚੇਲਿਆਂ ਨੂੰ ਵੀ ਤਰਕ ਅਤੇ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਮੁੱਖਧਾਰਾ ਨਾਲ ਜੁੜ ਸਕਣ। ਇਸ ਕਾਮਯਾਬੀ ਲਈ ਦਾਸ ਆਪਣੇ ਵੱਲੋਂ ਪ੍ਰਮਾਤਮਾ ਅੱਗੇ ਇਸ ਗਰੁੱਪ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ ਇਹੀ ਕਾਮਨਾ ਕਰਦਾ ਹੈ ਕਿ ਇਸ ਗਰੁੱਪ ਲਈ ਲੋਕ ਸੱਚਾਈ ਨੂੰ ਸਮਝਣ ਅਤੇ ਪਹਿਚਾਨਣ ਤਾਂ ਕਿ ਪੰਜਾਬ ਨੂੰ ਡੇਰਾਵਾਦ, ਬਾਬਾਵਾਦ, ਸੰਤਵਾਦ ਤੋਂ ਨਿਜਾਤ ਮਿਲ ਸਕੇ ਤੇ ਪੰਜਾਬੀ ਲੋਕ ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਜੋ ਇਹਨਾਂ ਦੇ ਡੇਰਿਆਂ ਤੇ ਬਰਬਾਦ ਕਰਦੇ ਹਨ ਉਹ ਇਸਨੂੰ ਕੌਮੀ ਹਿੱਤਾਂ ਅਤੇ ਪੰਜਾਬ ਦੀ ਤੱਰਕੀ ਲਈ ਵਰਤ ਸਕਣ। ਆਮੀਨ

ਇਕਵਾਕ ਸਿੰਘ ਪੱਟੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top