Share on Facebook

Main News Page

ਪ੍ਰੋ. ਭੁੱਲਰ ਦੀ ਸਜ਼ਾ ਦੇ ਹੱਕ ਜਾਂ ਵਿਰੋਧ ਵਿਚ ਹੋਈ ਬਿਆਨਬਾਜ਼ੀ ਨੇ ਸਾਬਿਤ ਕਰ ਦਿੱਤਾ ਹੈ, ਕਿ ਸਿੱਖ ਇੱਕ ਵੱਖਰੀ ਕੌਮ ਹੈ

ਬਰਨਾਲਾ, 8 ਜੂਨ : ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰਾਸ਼ਟਰਪਤੀ ਵੱਲੋਂ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਜੋ ਅਖਬਾਰੀ ਬਿਆਨਬਾਜ਼ੀ ਪ੍ਰੋ: ਭੁੱਲਰ ਦੀ ਸਜਾ ਦੇ ਹੱਕ ਜਾਂ ਵਿਰੋਧ ਵਿਚ ਹੋਈ ਹੈ, ਉਸਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਕੌਮੀ ਜਨਰਲ ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲਾਂ ਹਕੀਮਾਂ, ਬਾਬਾ ਸੁਰਿੰਦਰ ਹਰੀ ਸਿੰਘ ਸਰਾਏ ਨਾਗਾ ਨੇ ਇੱਕ ਪ੍ਰੈਸ ਬਿਆਨ ਵਿਚ ਕੀਤਾ। ਉਨਾਂ ਕਿਹਾ ਕਿ ਭਾਵੇਂ ਸਿੱਖ ਆਗੂਆਂ ਵਿਚ ਵੱਖ-ਵੱਖ ਸਿਆਸੀਆਂ ਪਾਰਟੀਆਂ ਹੋਣ ਕਰਕੇ ਜਾਂ ਸਿਧਾਤਾਂ ਤੇ ਮਰਿਯਾਦਾ ਨੂੰ ਲੈ ਕੇ ਕਈ ਵਖਰੇਵੇਂ ਹਨ। ਪਰ ਪ੍ਰੋ: ਭੁੱਲਰ ਦੀ ਫਾਂਸੀ ਦੀ ਸਜਾ ਤੇ ਹਰ ਸਿੱਖ ਆਗੂ ਤੜਫ਼ ਉਠਿਆ ਹੈ। ਜਿਥੇ ਸ੍ਰ: ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਕੁਝ ਹੋਰ ਪੰਥਕ ਜਥੇਬੰਦੀਆਂ ਪ੍ਰੌ: ਭੁੱਲਰ ਦੀ ਫਾਂਸੀ ਦਾ ਤਟਾਵਾਂ ਵਿਰੋਧੀ ਕਰ ਰਹੇ ਹਨ, ਉਥੇ ਸ੍ਰ: ਪ੍ਰਕਾਸ ਸਿੰਘ ਬਾਦਲ, ਸ੍ਰ ਸੁਖਬੀਰ ਸਿੰਘ ਬਾਦਲ, ਸ੍ਰ ਸੁਖਦੇਵ ਸਿੰਘ ਢੀਡਸਾ, ਜਥੇ: ਅਵਤਾਰ ਸਿੰਘ ਮਾਕੜ, ਸ੍ਰ: ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਅਤੇ ਤਖਤਾਂ ਦੇ ਜਥੇਦਾਰਾਂ ਨੇ ਵੀ ਇੱਕ ਅਵਾਜ ਹੋ ਕੇ ਭੁੱਲਰ ਦੀ ਫਾਂਸੀ ਨੂੰ ਅਨਿਆ ਗਰਦਾਨਿਆਂ ਹੈ। ਇਸ ਨਾਲ ਇੱਕ ਵਾਰੀ ਸਾਰੀ ਕੌਮ ਗੁਰੂ ਨਾਨਕ ਦੇ ਘਰ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਗਈ ਮਹਿਸੂਸ ਹੁੰਦੀ ਹੈ।

ਲੇਕਿਨ ਦੂਸਰੇ ਪਾਸੇ ਲਾਲ ਕ੍ਰਿਸ਼ਨ ਅਡਵਾਨੀ ਬੀ.ਜੇ.ਪੀ. ਆਰ.ਐਸ. ਐਸ., ਸ਼ਿਵ ਸੈਨਿਕ ਤੇ ਹੋਰ ਹਿੰਦੂਤਵੀ ਆਗੂ ਪ੍ਰੋ: ਭੁੱਲਰ ਨੂੰ ਤਰੁੰਤ ਫਾਹੇ ਲਾਉਣ ਦੀ ਵਕਾਲਤ ਕਰ ਰਹੇ ਹਨ। ਸ਼ਿਵ ਸੈਨਿਕਾਂ ਨੇ ਤਾਂ ਜਲਾਦ ਬਨਣ ਦੀ ਪੇਸ਼ਕਸ਼ ਕਰਕੇ ਹਿੰਦੂ ਸਿੱਖਾਂ ਦੇ ਨਹੁੰ ਮਾਧ ਦੇ ਰਿਸ਼ਤੇ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਹੈ। ਸਭ ਤੋਂ ਖਾਸ ਧਿਆਨ ਦੇਣ ਯੋਗ ਗੱਲ ਿੲਹ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਲੀਡਰ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਨੂੰ ਗਲਤ ਕਰਾਰ ਦੇਣ ਦੇ ਬਾਵਜੂਦ ਦੋ ਕਾਂਗਰਸੀ ਐਮ.ਪੀ. ਸ਼੍ਰੀ ਮਨੀਸ਼ ਤਿਵਾੜੀ (ਲੁਧਿਆਣਾ) ਅਤੇ ਸ੍ਰੀ ਵਿਜੈਇੰਦਰ ਸਿੰਗਲਾਂ ਐਮ.ਪੀ. (ਸੰਗਰੂਰ) ਨੇ ਲੱਖਾਂ ਸਿੱਖ ਵੋਟਰਾਂ ਨਾਲ ਗਦਾਰੀ ਕਰਕੇ ਕੱਟੜ ਤੇ ਮੁੱਤਸਬੀ ਸੋਚ ਅਧੀਨ ਭੁੱਲਰ ਦੀ ਫਾਂਸੀ ਨੂੰ ਜਾਇਜ ਦੱਸਿਆ ਹੈ। ਅਜਿਹਾ ਕਰਕੇ ਉਕਤ ਦੋਹਾਂ ਲੋਕ ਸਭਾ ਮੈਂਬਰਾਂ ਨੇ ਜਿਥੇ ਪੰਜਾਬ ਅਤੇ ਸਿੱਖ ਵੋਟਰਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਥੇ ਕਾਂਗਰਸ ਪਾਰਟੀ ਦਾ ਅਨੁਸਾਸਨ ਵੀ ਭੰਗ ਕੀਤਾ ਹੈ। ਉਕਤ ਆਗੂਆ ਨੇ ਕਿਹਾ ਵਿਜੈਇੰਦਰ ਸਿੰਗਲਾਂ ਦਾ ਤਾਂ ਸਿੱਖਾਂ ਦਾ ਵਿਰੋਧ ਕਰਨਾ ਪੁਸਤੈਨੀ ਕਿਰਦਾਰ ਬਣ ਗਿਆ ਹੈ, ਕਿਉਂਕਿ ਸਿੰਗਲਾਂ ਦ ਪਿਤਾ ਸ੍ਰ੍ਰੀ ਸੁਰਿੰਦਰ ਸਿੰਗਲਾਂ ਨੇ ਨੰਵਬਰ 1984 ਵਿਚ ਜਦੋ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਰਾਸਟਰਪਤੀ ਗਿਆਨੀ ਜੈਲ ਸਿੰਘ ਦੇ ਪੀ.ਏ. ਹੋਣ ਕਰਕੇ ਰਾਸਟਰਪਤੀ ਨੂੰ ਮਿਲਣ ਗਏ ਭਰਤੀ ਫੌਜ ਦੇ ਮਹਾਨ ਸਿੱਖ ਜਰਨੈਲਾਂ ਜਰਨਲ ਹਰਬਖਸ਼ ਸਿੰਘ ਬਡਰੁੱਖਾਂ ਅਤੇ ਜਰਨਲ ਜਗਜੀਤ ਸਿੰਘ ਅਰੌੜਾ ਵਰਗਿਆ ਨੂੰ ਗਾਲੀ ਗੋਲਚ ਕਰਕੇ ਰਸਟਰਪਤੀ ਨੂੰ ਮਿਲੇ ਬਿਨਾਂ ਹੀ ਵਾਪਸ ਮੋੜ ਦਿੱਤਾ ਸੀ, ਇਸ ਤਰਾਂ ਸ੍ਰੀ ਵਿਜੈਇੰਦਰ ਸਿੰਗਲਾਂ ਨੇ ਵੀ ਪਿਤਾ ਦੇ ਪਦ ਚਿੰਨਾਂ ਤੇ ਚਲਦਿਆਂ ਪੋ: ਭੁੱਲਰ ਦੀ ਫਾਂਸੀ ਦੇਣ ਦੀ ਵਿਕਾਲਤ ਕੀਤੀ ਹੈ।

ਅਕਾਲੀ ਦਲ (ਅ) ਦੇ ਆਗੂਆਂ ਨੇ ਕਿਹਾ ਕਿ ਜਿੰਨਾਂ ਸਿੱਖਾਂ ਨੇ ਵਿਜੈਇੰਦਰ ਸਿੰਗਲ ਜਾਂ ਮਨੀਸ਼ ਤਿਵਾੜੀ ਨੂੰ ਹੁੱਬ ਕੇ ਵੋਟਾ ਪਾਈਆਂ ਸਨ, ਉਨਾਂ ਨੂੰ ਹੁਣ ਇਸ ਗੁਸਤਾਖੀ ਬਦਲੇ ਗੁਰੂ ਅਤੇ ਖਾਲਸਾ ਪੰਥ ਅੱਗੇ ਪਸ਼ਚਾਤਾਪ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸ੍ਰੀ ਤਿਵਾੜੀ ਅਤੇ ਸਿੰਗਲਾਂ ਨੂੰ ਨੇਤਿਕ ਅਧਾਰ ਤੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਕਿ ਦੁਬਾਰਾ ਚੋਣ ਲੜ ਕੇ ਲੋਕਾ ਦਾ ਫਤਵਾ ਲੈਣਾ ਚਾਹੀਦਾ ਹੈ ਜਾਂ ਫਿਰ ਸਮੁੱਚੇ ਸਿੱਖ ਜਗਤ ਤੋਂ ਇਸ ਬੱਜਰ ਗਲਤੀ ਬਦਲੇ ਖੁੱਲੇਆਮ ਮਾਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਸਿੱਖ ਆਪਣੇ ਰੋਹ ਨੂੰ ਜਿਆਦਾ ਦੇਰ ਨਹੀਂ ਰੋਕ ਸਕਣਗੇ ਅਤੇ ਕਿਸੇ ਸਮੇਂ ਵੀ ਪੰਜਾਬ ਅਤੇ ਇਨਾਂ ਸਿੱਖ ਵਿਰੋਧੀ ਆਗੂਆ ਦਾ ਘਿਰਾਓ ਕਰ ਸਕਦੇ ਹਨ। ਉਕਤ ਆਗੂਆਂ ਨੇ ਸਾਰੇ ਸਿੱਖ ਲੀਡਰਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਵਿਚ ਕੰਮ ਕਰਦੇ ਹਨ ਉਨਾਂ ਨੂੰ ਸਿੱਖਾਂ ਦੀ ਮੁਕੰਮਲ ਅਜਾਦੀ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ, ਕਿ ਸਿੱਖ ਇੱਕ ਵੱਖਰੀ ਕੌਮ ਹੈ, ’ਤੇ ਸਿੱਖਾਂ ਦਾ ਭਵਿੱਖ ਹਿੰਦੂਸਤਾਨ ਵਿਚ ਕਿਸੇ ਵੀ ਤਰਾਂ ਸੁਰੱਖਿਅਤ ਨਹੀਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top