Share on Facebook

Main News Page

ਹਰੀ ਸਿੰਘ ਰੰਧਾਵਾ ਜੀ ਨੂੰ ਬੇਨਤੀ

ਹਰੀ ਸਿੰਘ ਰੰਧਾਵਾ ਜੀ ਤਪ ਕਰ ਰਹੇ ਸਿੱਖਾਂ ਨੂੰ ਆਖੋ ਪੰਜਾਬ ਵਿੱਚ ਸਿੱਖਾਂ 'ਤੇ ਬੜੇ ਜੁਲਮ ਹੋ ਰਹੇ ਹਨ, ਕਿਰਪਾ ਕਰਕੇ ਤੁਸੀਂ ਹੁਣ ਆਵੋ ਅਤੇ ਆਕੇ ਤੁਸੀਂ ਸਾਡੀ ਰਛਿਆ ਕਰੋ।

ਅਤੇ ਆਖੋ ਕਿ ਸਾਡੇ ਸੰਤ ਸਮਾਜ ਦਾ ਸਾਰਾ ਜ਼ੋਰ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਮਲਿਆ ਮੇਟ ਕਰਨ ਤੇ ਲੱਗਾ ਹੋਇਆ ਹੈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸੰਘਰਸ਼ ਕਰਨ ਦਾ ਸਾਡੇ ਕੋਲ ਟਾਈਮ ਨਹੀਂ।

ਸਾਡੇ ਜਥੇਦਾਰ ਜਦੋਂ ਕੋਈ ਮਸਲਾ ਹੁੰਦਾ ਹੈ, ਤਾਂ ਕੌਮ ਨੂੰ ਫੁਰਮਾਨ ਜਾਰੀ ਕਰਦੇ ਹਨ, ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਹੁਣ ਇਹਨਾਂ ਨੂੰ ਕੌਣ ਸਮਝਾਵੇ, ਕਿ ਗੁਰੂ ਸਾਹਿਬ ਕੋਲ ਵੀ ਅਰਦਾਸਾਂ ਸੁਨਣ ਦਾ ਸਮਾਂ ਨਹੀਂ, ਕਿਉਂਕਿ ਉਨ੍ਹਾਂ ਨੂੰ ਅਸੀਂ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਇਕੋਤ੍ਰੀਆਂ ਵਿੱਚ ਐਸਾ ਫਸਾਇਆ ਹੈ, ਕਿ ਜੁਗਾਂ ਜੁਗਾਂ ਤਕ ਇਸ ਚੱਕਰ ਵਿਚੋਂ ਬਾਹਰ ਨਹੀਂ ਨਿਕਲ ਸਕਦੇ।

ਸਾਡੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਸਮ ਗ੍ਰੰਥ ਦੀਆਂ ਸਿਖਿਆਵਾਂ ਤੇ ਪਹਿਹਰਾ ਦੇ ਰਹੀਆਂ, ਉਨ੍ਹਾਂ ਮੁਤਾਬਿਕ ਜੇਕਰ ਕੋਈ ਜੰਗ ਲੜਨੀ ਹੋਵੇ ਤਾਂ ਨਸ਼ਾ ਕਰਨਾ ਜਰੂਰੀ ਹੈ, ਇਸ ਲਈ ਉਹ ਅਜੇ ਵਧਿਆ ਤੋਂ ਵਧਿਆ ਨਸ਼ੇ ਦੀ ਖੋਜ ਕਰਨ ਲਈ ਨਸ਼ਾ ਖੋਜ ਅਕੈਡਮਿਆਂ ਖੋਲ ਰਹੇ ਹਨ। ਉਂਜ ਵਧਿਆ ਨਸ਼ਾ ਕਰਨ ਤੋਂ ਬਾਅਦ ਇਨ੍ਹਾਂ ਕੋਲ ਵੀ ਅਜੇ ਜੁਲਮ ਨਾਲ ਲੜਨ ਦਾ ਸਮਾਂ ਨਹੀਂ ਕਿਉਕਿ ਇਨ੍ਹਾਂ ਨੂੰ ਇਕ ਹੋਰ ਜੰਗ ਦਸਮ ਗ੍ਰੰਥ ਦੇ ਵਿਰੋਧੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਨਾਲ ਲੜ੍ਨੀਂ ਪੈ ਰਹੀ ਹੈ।

ਸਾਡੀ ਕੌਮ ਦਾ ਹਰਿਆਵਲ ਦਸਤਾ ਸਿੱਖ ਸਟੂਡੇੰਟ ਫੈਡਰੇਸ਼ਨਾਂ, ਜਿਹਨਾਂ ਸਾਰਾ ਜ਼ੋਰ ਸੋਹਣੀਆਂ ਦਸਤਾਰਾਂ ਸਜਾਉਣ ਅਤੇ ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਭੀੜ ਇਕਠੀ ਕਰਨ ਲਈ ਦਿਹਾੜੀਦਾਰ ਕਾਮੇ ਲਭਣ ਅਤੇ ਫਿਰ ਉਨ੍ਹਾਂ ਰੈਲੀ ਵਾਲੀ ਥਾਂ 'ਤੇ ਛਡਕੇ ਆਉਣ ਤੇ ਲਗਾ ਹੋਇਆ ਹੈ ਙ ਫਿਰ ਸਿਆਸੀ ਲੀਡਰਾਂ ਦੀਆਂ ਕੋਠੀਆਂ ਤੇ ਸਵੇਰੇ ਸ਼ਾਮ ਹਾਜਰੀ ਭਰਨੀ ਪੈਂਦੀ ਹੈ ਉਹ ਵਿਚਾਰੇ ਵੇਹਲੇ ਕਿਥੇ?

ਬਾਕੀ ਰਹੇ ਆਵਦੇ ਆਪ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲੇ ਬੁਧੀਜੀਵੀ, ਤੱਤ ਗੁਰਮਤਿ ਪਰਿਵਾਰ, ਮਿਸ਼ਨਰੀ ਵੀਰ, ਇਹਨਾਂ ਦਾ ਸਾਰਾ ਜ਼ੋਰ ਸਾਡੇ ਵੱਲੋਂ ਗੁਰੂ ਇਤਹਾਸ ਅਤੇ ਗੁਰੂ ਸਿਧਾਂਤਾਂ ਦੇ ਪਾਏ ਹੋਏ ਖਿਲਾਰੇ ਨੂੰ ਇਕਠਾ ਕਰਨ ਤੇ ਲੱਗਾ ਹੋਇਆ ਹੈ। ਨਾਲੇ ਇਹਨਾਂ ਦਾ ਵੀ ਆਪਸ ਵਿੱਚ ਕੋਈ ਤਾਲਮੇਲ ਨਹੀਂ ਅਤੇ ਨਾਂ ਹੀ ਇਹਨਾਂ ਕੋਲ ਕੋਈ ਇਕ ਪ੍ਲੇਟਫਾਰਮ ਹੈ ਙ ਅਤੇ ਫਿਰ ਵੀ ਇਹ ਕੁਝ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪਹਿਲਾਂ ਸਾਡੀਆਂ ਕਿਰਪਾਨਾਂ ਨਾਲ ਟੱਕਰ ਲੈਨੀਂ ਪਵੇਗੀ।

ਇਸ ਕਰਕੇ ਪੰਜਾਬ ਵਿੱਚ ਸਿੱਖਾਂ ਅਤੇ ਬਾਹਰ ਪ੍ਰੋ. ਭੁੱਲਰ ਵਰਗੇ ਵੀਰਾਂ 'ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਤਪ ਕਰ ਰਹੇ ਸਹੀਦ ਸਿੰਘਾਂ ਨੂੰ ਹੁਣ ਆਉਣਾ ਹੀ ਪਵੇਗਾ।

ਰਣਜੋਧ ਸਿੰਘ ਮੋਗਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top