Share on Facebook

Main News Page

ਹਿੰਦੂਤਵੀਆਂ ਵਲੋਂ ਪੰਜਾਬ ਦੇ ਸ਼ਮਸ਼ਾਨਘਾਟਾਂ ਤੇ ਭਗਵਾਂ ਰੰਗ ਚਾੜ੍ਹਨਾ ਘੱਟ ਗਿਣਤੀਆਂ ਨੂੰ ਵੰਗਾਰ

ਲੰਡਨ- (6 ਜੂਨ,ਪੀ.ਐਸ.ਐਨ) ਸ਼ਮਸ਼ਾਨਘਾਟ ਸਭ ਤੇ ਸਾਂਝੇ ਹੋਇਆ ਕਰਦੇ ਹਨ ਇਹਨਾਂ ਨੂੰ ਕਿਸੇ ਧਰਮ ਦੇ ਵਿਸ਼ੇਸ਼ ਸੂਚਕ ਨਹੀਂ ਦਰਸਾਇਆ ਜਾ ਸਕਦਾ। ਪਰ ਪੰਜਾਬ ਵਿੱਚ ਇਹਨਾਂ ਤੇ ਹਿੰਦੂਤਵੀਆਂ ਵਲੋਂ ਭਗਵਾਂ ਰੰਗ ਚਾੜਨ ਦੀ ਪ੍ਰਕਿਆ ਸ਼ੁਰੂ ਕੀਤੀ ਜਾ ਚੁੱਕੀ ਹੈ, ਜੋ ਕਿ ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਘੱਟ ਗਿਣਤੀਆਂ ਲਈ ਵੰਗਾਰ ਦੀ ਨਿਆਂਈ ਹੈ।

ਵਰਨਣਯੋਗ ਹੈ ਕਿ ਸਿੱਖਾਂ ਵਲੋਂ ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਅਜੇ ਤੱਕ ਨਾਕਾਮਯਾਬ ਰਹੀ ਹੈ। ਅਨੰਦ ਮੈਰਿਜ ਐਕਟ ਲਾਗੂ ਹੋਵੇਗਾ ਜਾਂ ਨਹੀਂ ਪਰ ਹਿੰਦੂਤਵੀਆਂ ਨੇ ਪੰਜਾਬ ਦੇ ਸ਼ਮਸ਼ਾਨਘਾਟਾਂ ਤੇ ਵੀ ਭਗਵਾਂ ਰੰਗ ਚਾੜਿਆ ਜਾ ਰਿਹਾ ਹੈ। ਔਰੰਗਜ਼ੇਬ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਸ਼ੁਰੂਆਤ ਕਸ਼ਮੀਰ ਤੋਂ ਕੀਤੀ ਸੀ, ਕਿਉਂਕਿ ਉੱਥੇ ਉਹਨਾਂ ਦਾ ਪ੍ਰਮੁੱਖ ਮੰਦਰ ਹੈ, ਇਸੇ ਹੀ ਨੀਤੀ ਅਨੁਸਾਰ ਹਿੰਦੂਤਵੀ ਸੋਚ ਦੀ ਧਾਰਨੀ ਇੰਦਰਾ ਨੇ ਸਿੱਖਾਂ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇੱਥੋਂ ਹੀ ਸਿੱਖ ਨਸਲਕੁਸ਼ੀ ਦੀ ਅਰੰਭਤਾ ਕੀਤੀ ਗਈ ਜਿਸ ਅਧੀਨ ਡੇਢ ਲੱਖ ਦੇ ਕਰੀਬ ਸਿੱਖ ਖਤਮ ਕਰ ਦਿੱਤੇ ਗਏ ਅਤੇ ਇਹ ਵਰਤਾਰਾ ਅੱਜ ਵੀ ਜਾਰੀ।

ਇਸੇ ਤਰਾਂ ਹੀ ਹੁਣ ਇਹਨਾਂ ਸ਼ਮਸ਼ਾਨਘਾਟਾਂ ਦੇ ਨਾਮ ਸ਼ਿਵਪੁਰੀ ਰੱਖਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਸਦੀ ਅਰੰਭਤਾ ਵੀ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਗੁਰਦਵਾਰਾ ਸ਼ਹੀਦਾਂ ਦੇ ਸਾਹਮਣੇ ਵਾਲਾ ਸ਼ਮਸ਼ਾਨਘਾਟ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ੁਬੇਗ ਸਿੰਘ ਜੀ ਸਮੇਤ ਭਾਰਤੀ ਫੋਜ ਵਲੋਂ ਸ਼ਹੀਦ ਕੀਤੇ ਗਏ ਬਹੁਤੇ ਸਿੱਖਾਂ ਦੇ ਸੰਸਕਾਰ ਕੀਤੇ ਗਏ ਸਨ। ਇਸਦਾ ਨਾਮ ਵੀ ਸ਼ਿਵਪੁਰੀ ਸ਼ਮਸ਼ਾਨਘਾਟ ਰੱਖ ਕੇ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਹਨ।

ਇਸ ਵਾਸਤੇ ਸਥਾਨਕ ਮੈਂਬਰ ਭਾਜਪਾਈ ਪਾਰਲੀਮੈਂਟ ਮੈਂਬਰ ਨਵਜੋਤ ਸਿੱਧੂ ਵਲੋਂ ਦਸ ਲੱਖ ਰੁਪਏ ਦੀ ਗ੍ਰਾਂਟ ਦਿੱਤ ਗਈ ਹੈ। ਅਜਿਹਾ ਹਿੰਦੂਤਵੀ ਲਾਬੀ ਜਾਣਬੁੱਝ ਕੇ ਸਿੱਖਾਂ ਨੂੰ ਜ਼ਲੀਲ ਕਰਨ ਵਾਸੇ ਕਰ ਰਹੀ ਹੈ। ਭਾਰਤ ਦੀਆਂ ਤਮਾਮ ਘੱਟ ਗਿਣਤੀਆਂ ਵਾਸਤੇ ਇੱਕੋ ਇੱਕ ਰਸਤਾ ਹੈ ਕਿ ਉਹ ਆਪਣੀ ਹੋਂਦ ਬਚਾਉਣ ਲਈ, ਧਾਰਮਿਕ, ਰਾਜਨੀਤਕ, ਆਰਥਿਕ ਹਿਤਾਂ ਦੀ ਸਥਾਈ ਸੁਰੱਖਿਆ ਲਈ ਅਜ਼ਾਦੀ ਦੀਆਂ ਲਹਿਰਾਂ ਨੂੰ ਪ੍ਰਚੰਡ ਕਰ ਦੇਣ ਤਾਂ ਕਿ ਹਿੰਦੂ ਸਾਮਰਾਜ ਤੋਂ ਸਥਾਈ ਤੌਰ ਤੇ ਮੁਕਤ ਹੋ ਕੇ, ਅਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਲ ਬਣ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top