Share on Facebook

Main News Page

ਮਾਮੂਲੀ ਲਾਠੀਚਾਰਜ਼ ਨੂੰ 'ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ' ਬਣਾ ਕੇ ਪੇਸ਼ ਕਰ ਰਹੀ ਭਾਜਪਾ ਨੂੰ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਵਰਤਾਏ ਸਾਕਾ ਨੀਲਾ ਤਾਰਾ ਦੌਰਾਨ ਹੋਇਆ ਅੱਤਿਆਚਾਰ ਕਿਉਂ ਨਹੀਂ ਦਿਸਦਾ?: ਭਾਈ ਸਿਰਸਾ, ਭਾਈ ਦਰਵੇਸ਼

* ਬਠਿੰਡਾ ਵਿੱਚ ਤਾਂ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਬਾਦਲ ਦੇ ਅਕਾਲੀ ਯੋਧਿਆਂ ਨੇ ਵੀ ਰੁਜ਼ਗਾਰ ਮੰਗ ਰਹੀਆਂ ਬੀਬੀਆਂ ’ਤੇ ਚੰਗਾ ਹੱਥ ਖੋਲ੍ਹਿਆ ਸੀ, ਉਸ ਸਮੇਂ ਸੁਖਬੀਰ ਦੀ ਉਹ ਐਨਕ ਕਿਥੇ ਗਈ ਸੀ ਜਿਸ ਨਾਲ ਇਸ ਨੂੰ ਚੰਡੀਗੜ੍ਹ ਅਤੇ ਪਿੰਡ ਬਾਦਲ ਤੋਂ ਕਾਫੀ ਦੂਰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਚ ਹੋਇਆ ਲਾਠੀਚਾਰਜ਼ ਦਿੱਸ ਪਿਆ ਹੈ।

ਬਠਿੰਡਾ, 5 ਜੂਨ (ਕਿਰਪਾਲ ਸਿੰਘ): ਬਿਨਾ ਸ਼ੱਕ ਅਸੀਂ ਭ੍ਰਿਸ਼ਟਾਚਾਰ ਦੇ ਖ਼ਿਲਾਫ ਹਾਂ ਤੇ ਇਸ ਵਿਰੁਧ ਵਿੱਢੇ ਕਿਸੇ ਸੱਤਿਆਗ੍ਰਹਿ ਦਾ ਸਮਰੱਥਨ ਕਰਦੇ ਹਾਂ ਪਰ ਰਾਮਦੇਵ ਦੇ ਕਥਿਤ ਮਰਨ ਵਰਤ ਦੀ ਪੋਲ ਖੁੱਲ੍ਹ ਜਾਣ ਅਤੇ ਉਸਨੂੰ ਪੁਲਿਸ ਵਲੋˆ ਹਿਰਾਸਤ ਵਿੱਚ ਲਏ ਜਾਣ ਸਮੇਂ ਰਾਮ ਲੀਲਾ ਗਰਾਊਂਡ ਵਿੱਚ ਮੌਜ਼ੂਦ ਲੋਕਾਂ ਨਾਲ ਪੁਲਿਸ ਦੀ ਹੋਈ ਝੜਪ ਨੂੰ ਭਾਜਪਾ ਤੇ ਉਸਦੇ ਸਹਿਯੋਗੀ ਹਿੰਦੂ ਕੱਟੜਵਾਦੀਆਂ ਵਲੋਂ ਇਤਿਹਾਸ ਦਾ ਸਭ ਤੋਂ ਵੱਡਾ 'ਅਤਿਆਚਾਰ' ਪ੍ਰਚਾਰਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਸ ਨੂੰ ਸਿਰਫ ਹਿੰਦੂ ਸੰਤਾਂ ਅਤੇ ਜੰਤਾ ’ਤੇ ਹੋਇਆ ਤਸ਼ੱਸ਼ਦ ਹੀ ਅਤਿਆਚਾਰ ਦਿੱਸਦਾ ਹੈ ਜਦੋਂ ਕਿ ਘੱਟ ਗਿਣਤੀਆਂ ਦੇ ਹਰ ਰੋਜ਼ ਹੀ ਕੀਤੇ ਜਾ ਰਹੇ ਘਾਣ ਵਿੱਚ ਵੀ ਉਸ ਨੂੰ ਦੇਸ਼ ਭਗਤੀ ਨਜ਼ਰ ਆਉਂਦੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਅਤੇ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕਹੇ। ਉਨ੍ਹਾਂ ਕਿਹਾ ਕਿ ਇਸ ਮਾਮੂਲੀ ਲਾਠੀਚਾਰਜ਼ ਨੂੰ ਭਾਜਪਾ 'ਦੁਨੀਆˆ ਦਾ ਸਭ ਤੋਂ ਵੱਡਾ ਅਤਿਆਚਾਰ' ਬਣਾ ਕੇ ਪੇਸ਼ ਕਰ ਰਹੀ ਹੈ ਜਦ ਕਿ ਸਾਕਾ ਨੀਲਾ ਤਾਰਾ ਦੌਰਾਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋਈਆˆ ਨਿਰਦੋਸ਼ ਸੰਗਤਾਂ, ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਸਨ, ਦੇ ਭਾਰਤੀ ਫੌਜ ਵਲੋਂ ਕੀਤੇ ਵਹਿਸ਼ੀ ਕਤਲੇਆਮ ਨੂੰ ਇਹ ਭਾਜਪਾ ਸ਼ੁਰੂ ਤੋਂ ਹੀ ਜ਼ਾਇਜ ਠਹਿਰਾਉਂਦੀ ਆ ਰਹੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਇਸ ਗੱਲ 'ਤੇ ਵੀ ਰੋਸ ਪ੍ਰਗਟਾ ਰਹੀ ਹੈ ਕਿ ਲੋਕਤੰਤਰੀ ਢੰਗ ਨਾਲ ਬੈਠੇ ਲੋਕਾਂ ਨੂੰ ਵੀ ਕਥਿਤ 'ਮਰਨ ਵਰਤ' 'ਤੇ ਨਹੀˆ ਬੈਠਣ ਦਿੱਤਾ ਗਿਆ। ਜਦ ਕਿ ਇਸੇ ਭਾਜਪਾ ਨੇ ਪੰਜਾਬ ਸਰਕਾਰ ਵਿੱਚ ਹੁੰਦਿਆਂ ਕਦੇ ਵੀ ਸਿੱਖਾˆ ਨੂੰ ਲੋਕਤੰਤਰੀ ਢੰਗ ਨਾਲ ਇੱਕਠੇ ਨਹੀˆ ਹੋਣ ਦਿੱਤਾ। ਪਿਛਲੇ ਸਾਲ ਸਿੱਖ ਕੌਮ ਵਲੋਂ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਕੱਢੇ ਜਾਣ ਵਾਲੇ ਸ਼ਾਂਤਮਈ ਮਾਰਚ ਨੂੰ ਰੋਕਣ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਭਾਜਪਾ ਨੇ ਹੀ ਭੂਮਿਕਾ ਨਿਭਾਈ ਸੀ। ਪੰਜਾਬ ਵਿੱਚ ਕਿਸਾਨ, ਮਜ਼ਦੂਰ, ਮੁਾਲਜ਼ਮ ਅਤੇ ਬੇਰੁਜ਼ਗਾਰ ਜਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਸੱਤਿਆਗ੍ਰਹਿ ਵੀ ਲੋਕਤੰਤਰਕ ਢੰਗ ਹੀ ਜਿਸ ਨੂੰ ਦਬਾਉਣ ਲਈ ਹਰ ਰੋਜ਼ ਹੀ ਸਮੇਤ ਨੌਜਵਾਨ ਲੜਕੀਆਂ ’ਤੇ ਕੀਤੇ ਜਾ ਰਹੇ ਸਖਤ ਲਾਠੀਚਾਰਜ਼ ਲਈ ਵੀ ਸਰਕਾਰ ਵਿੱਚ ਹੋਣ ਦੇ ਨਾਤੇ ਭਾਜਪਾ ਭਾਈਵਾਲ ਹੈ। ਉਨ੍ਹਾਂ ਕਿਹਾ 1982 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਲਈ ਲਾਇਆ ਗਿਆ ਮੋਰਚਾ ਵੀ ਸ਼ਾਂਤਮਈ ਸੱਤਿਆਗ੍ਰਹਿ ਹੀ ਸੀ ਜਿਸ ਨੂੰ ਕੁਚਲਣ ਲਈ ਇਸੇ ਭਾਜਪਾ ਨੇ ਕੇਂਦਰ ਅਤੇ ਪੰਜਾਬ ਵਿੱਚ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਯੂਦ ਸਰਕਾਰ ਦਾ ਸਿਰਫ ਸਾਥ ਹੀ ਨਹੀਂ ਦਿੱਤਾ ਬਲਕਿ ਇਸ ਨੂੰ ਨੀਲਾ ਸਾਕਾ ਤੱਕ ਪਹੁੰਚਾਉਣ ਲਈ ਇੰਦਰਾ ਗਾਂਧੀ ਨੂੰ ਉਤਸ਼ਾਹਤ ਵੀ ਕਰਦੀ ਰਹੀ। ਉਕਤ ਆਗੂਆਂ ਨੇ ਪੁੱਛਿਆ ਕਿ ਕੀ ਇਹ ਲੋਕਤੰਤਰ ਦਾ ਕਤਲ ਨਹੀਂ ਸੀ।

ਪੁਲਿਸ ਵਲੋਂ ਮਜ਼ਬੂਰੀ ਵਿੱਚ ਕੀਤੇ ਗਏ ਮਾਮੂਲੀ ਲਾਠੀਚਾਰਜ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ ਦੱਸਣ ਵਾਲਿਆਂ ਨੂੰ ਸਿੱਖਾਂ, ਮੁਸਲਮਾਨਾਂ, ਤੇ ਇਸਾਈਆਂ ਦੇ ਕਤਲੇਆਮਾਂ ਵਿੱਚ ਕਿਉਂ ਕਦੇ ਅਤਿਆਚਾਰ ਨਜ਼ਰ ਨਹੀਂ ਆਇਆ ਸਗੋਂ ਸਮੇਂ-ਸਮੇਂ ’ਤੇ ਉਨ੍ਹਾਂ ਨੇ ਇਨ੍ਹਾਂ ਕਤਲੇਆਮਾਂ ਨੂੰ ਜ਼ਇਜ ਠਹਿਰਾ ਕੇ ਫ਼ਿਰਕੂ ਕਾਤਲਾਂ ਦੀ ਪਿੱਠ ਹੀ ਥਾਪੜੀ ਹੈ। ਉਕਤ ਆਗੂਆˆ ਨੇ ਕਿਹਾ ਅੰਨਾ ਹਜ਼ਾਰੇ ਨੇ ਵੀ ਇਸੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਮਰਨ ਵਰਤ ਰੱਖਿਆ ਸੀ ਪਰ ਉਸ ਨੇ ਸਾਫ ਲਫ਼ਜ਼ਾਂ ਵਿੱਚ ਐਲਾਣ ਕੀਤਾ ਸੀ ਕਿ ਕਿਸੇ ਸਿਆਸੀ ਨੇਤਾ ਨੂੰ ਉਹ ਆਪਣੇ ਨੇੜੇ ਨਹੀਂ ਢੁੱਕਣ ਦੇਣਗੇ, ਜਿਸ ਤੋਂ ਉਸ ਦੀ ਸੁਹਿਰਦਤਾ ਸਾਫ਼ ਨਜ਼ਰ ਆਉਂਦੀ ਸੀ। ਜੇ ਬਾਬਾ ਰਾਮਦੇਵ ਵੀ ਸੁਹਿਰਦ ਹੁੰਦਾ ਤਾਂ ਉਸ ਨੂੰ ਚਾਹੀਦਾ ਸੀ ਕਿ ਉਹ ਅੰਨਾ ਹਜ਼ਾਰੇ ਦੇ ਸੰਘਰਸ਼ ਨੂੰ ਸਮਰੱਥਨ ਦਿੰਦਾ। ਪਰ ਉਸ ਨੂੰ ਪਤਾ ਸੀ ਕਿ ਅੰਨਾ ਹਜ਼ਾਰੇ ਨੇ ਭਾਜਪਾ, ਆਰਐੱਸਐੱਸ ਅਤੇ ਘੱਟ ਗਿਣਤੀਆਂ ਵਿਰੁਧ ਜ਼ਹਿਰ ਉਗਲਣ ਵਾਲੀ ਰਿਤੰਭਰਾ ਸਾਧਵੀ ਨੂੰ ਨੇੜੇ ਨਹੀਂ ਢੁੱਕਣ ਦੇਣਾ ਇਸ ਲਈ ਫ਼ਿਰਕੂ ਹਿੰਦੂ ਜਮਾਤਾਂ ਦੀ ਸ਼ਹਿ ’ਤੇ ਰਾਮਦੇਵ ਵਲੋਂ ਵੱਖਰੇ ਅੰਦੋਲਣ ਵਿਢਿਆ ਗਿਆ ਅਤੇ ਇਸ ਦੇ ਅਖੌਤੀ 'ਮਰਨ ਵਰਤ' ਨੂੰ ਹਿੰਦੂ ਜਥੇਬੰਦੀਆਂ ਵਲੋਂ ਤੁਰਤ ਦਿੱਤੇ ਸਮਰਥਨ ਤੋਂ ਰਾਮਦੇਵ ਦੇ ਮਨਸ਼ੇ ਪ੍ਰੱਤਖ ਉਜਾਗਰ ਹੋ ਜਾਂਦੇ ਹਨ ਤੇ ਹੋਰ ਕੁਝ ਵੀ ਕਹਿਣਾ ਬਾਕੀ ਨਹੀਂ ਬਚਦਾ।

ਰਾਮ ਲੀਲਾ ਗਰਾਂਊਂਡ ਵਿੱਚ ਹੋਏ ਲਾਠੀਚਾਰਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਨ ਹੁੰਦੇ ਹੋਏ ਉਕਤ ਆਗੁਆਂ ਨੇ ਸਲਾਹ ਦਿੱਤੀ ਕਿ ਉਸ ਨੂੰ ਆਪਣੇ ਆਪ ਨੂੰ ਭਾਜਪਾ ਦੇ ਝੋਲੀਚੁਕ ਬਣਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣੇ ਗਿਰੀਵਾਨ ਵਿੱਚ ਝਾਤੀ ਮਾਰ ਕੇ ਵੇਖਣ ਕਿ ਉਸ ਦਾ ਆਪਣਾ ਪਿੰਡ ਬਾਦਲ ਤਾਂ ਹਰ ਰੋਜ਼ ਹੀ ਰਾਮ ਲੀਲਾ ਗਰਾਊਂਡ ਦੀ ਘਟਨਾ ਨੂੰ ਮਾਤ ਪਾ ਰਿਹਾ ਹੈ ਜਿਥੇ ਆਂਗਣਵਾੜੀ ਵਰਕਰਾਂ ਅਤੇ ਬੇਰੁਜ਼ਗਾਰ ਬੀਬੀਆਂ ’ਤੇ ਲਾਠੀ ਚਾਰਜ਼ ਹੁੰਦਾ ਹੈ। ਬਠਿੰਡਾ ਵਿੱਚ ਤਾਂ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿਚ ਬਾਦਲ ਦੇ ਅਕਾਲੀ ਯੋਧਿਆਂ ਨੇ ਵੀ ਰੁਜ਼ਗਾਰ ਮੰਗ ਰਹੀਆਂ ਬੀਬੀਆਂ ’ਤੇ ਚੰਗਾ ਹੱਥ ਖੋਲ੍ਹਿਆ ਸੀ ਉਸ ਸਮੇਂ ਸੁਖਬੀਰ ਦੀ ਉਹ ਐਨਕ ਕਿਥੇ ਗਈ ਸੀ ਜਿਸ ਨਾਲ ਇਸ ਨੂੰ ਚੰਡੀਗੜ੍ਹ ਅਤੇ ਪਿੰਡ ਬਾਦਲ ਤੋਂ ਕਾਫੀ ਦੂਰ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਚ ਹੋਇਆ ਲਾਠੀਚਾਰਜ਼ ਦਿੱਸ ਪਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top