Share on Facebook

Main News Page

ਹਿੰਦੂਤਵੀ ਸੋਚ ਤੇ ਮੀਡੀਆ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੇ ਖਿਲਾਫ ਫਿਰਕੂ ਸੋਚ ਅਧੀਨ ਜ਼ਹਿਰ ਉਗਲ ਕੇ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਤੋਂ ਗੁਰੇਜ਼ ਕਰੇ: ਸਿੱਖ ਫੈਡਰੇਸ਼ਨ ਜਰਮਨ

ਜਰਮਨ:- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਹਿੰਦੋਸਤਾਨ ਦੇ ਰਾਸ਼ਟਰਪਤੀ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਫਾਂਸੀ ਦੀ ਰਿੱਟ ਖਾਰਜ ਕਰਕੇ ਸਿੱਖਾਂ ਨੂੰ ਇੱਕਵਾਰ ਫਿਰ ਬੇਗਾਨਗੀ ਤੇ ਗੁਲਾਮੀ ਦਾ ਅਹਿਸਾਸ ਕਰਾਇਆ ਹੈ। ਸਮੁੱਚੀ ਸਿੱਖ ਕੌਮ ਇਕ ਮੁੱਠ ਹੋਕੇ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਫਾਂਸੀ ਦੇ ਖਿਲਾਫ ਅਵਾਜ਼ ਉਠਾ ਰਿਹੀ ਹੈ। ਉਥੇ ਹਿੰਦੂਤਵੀ ਸੋਚ ਵਾਲੀ ਭਾਜਪਾ, ਸ਼ਿਵ ਸੈਨਾ, ਤੇ ਇਸੇ ਸੋਚ ਦਾ ਧਾਰਨੀ ਇਹਨਾਂ ਦਾ ਮੀਡੀਆ ਆਪਣੇ ਕਿੱਤੇ ਨਾਲ ਧ੍ਰੋਹ ਕਮਾਕੇ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੇ ਖਿਲਾਫ ਪ੍ਰਚਾਰ ਕਰਕੇ ਸਿੱਖ ਕੌਮ ਦੇ ਜ਼ਖਮਾਂ ਤੇ ਨਮਕ ਛਿੜਕਣ ਤੇ ਬਲਦੀ ਉਪਰ ਤੇਲ ਪਾ ਰਿਹਾ ਹੈ।

ਜਿਹੜੇ ਸਿੱਖ ਇਸ ਨਾਲ ਨੁਹ ਮਾਸ ਤੇ ਪਤੀ ਪਤਨੀ ਵਾਲਾ ਰਿਸ਼ਤਾ ਬਣਾਈ ਬੈਠੇ ਹਨ। ਉਹਨਾਂ ਨੂੰ ਆਪਣੇ ਇਹਨਾਂ ਰਿਸ਼ਤੇਦਾਰਾਂ ਨੂੰ ਇਹੋ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਲਈ ਕਹਿਣਾ ਚਾਹੀਦਾ ਹੈ ।ਜਦ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੇ ਖਿਲਾਫ 133 ਗਵਾਹਾਂ ਵਿੱਚੋ ਇਕ ਵੀ ਸਿੱਧੇ ਤੌਰਤੇ ਗਵਾਹੀ ਨਹੀ ਹੋਈ ਤੇ ਉਸ ਕੋਲੋ ਇੱਕ ਕੋਰੇ ਪੇਪਰ ਤੇ ਦਸਖਤ ਕਰਾਕੇ ਉਸੇ ਨੂੰ ਹਲਫੀਆਂ ਬਿਆਨ ਮੰਨਕੇ ਫਾਸੀ ਦੀ ਸਜ਼ਾ ਦਾ ਫੈਸਲਾ ਕਰ ਦਿੱਤਾ। ਜਦ ਕਿ ਦੂਜੇ ਪਾਸੇ ਮਨੁੱਖੀ ਹੱਕਾ ਦਾ ਮਸੀਹਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੇ ਪ੍ਰੈਸ ਨੋਟ ਰਾਹੀ ਹਲਫੀਆਂ ਬਿਆਨ ਦਿੱਤਾ ਸੀ, ਕਿ ਜੇਕਰ ਉਸ ਨੂੰ ਸ਼ਹੀਦ ਕੀਤਾ ਗਿਆ ਉਸਦਾ ਜ਼ਿਮੇਵਾਰ ਕੇ.ਪੀ.ਐਸ ਗਿੱਲ ਹੋਵੇਗਾ। ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰ ਤੋਂ ਚੁੱਕ ਕਿ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਦੇ ਹਲਫੀਆਂ ਬਿਆਨ ਨੂੰ ਅਧਾਰ ਮੰਨ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਾਲਿਆਂ ਵਿੱਚ ਸ਼ਹੀਦ ਕਰਨ ਵਾਲੇ ਬੁਚੱੜ ਕੇ .ਪੀ ਗਿੱਲ ਨੂੰ ਫਾਸੀ ਕਿਉ ਨਹੀ ਦਿੱਤੀ । ਜਦ ਕਿ ਕੇ.ਪੀ.ਐਸ ਗਿੱਲ ਨੇ ਸ਼ਹੀਦ ਭਾਈ ਖਾਲੜਾ ਨੂੰ 25000 ਸਿੱਖਾਂ ਦੀਆਂ ਲਾਵਾਰਿਸ ਕਹਿ ਕੇ ਸਾੜੀਆਂ ਲਾਸ਼ਾਂ ਦਾ ਮਾਮਲਾ ਉਠਾਉਣ ਕਰਕੇ ਕਹਿ ਵੀ ਦਿੱਤਾ ਸੀ ਕਿ ਇਹ ਪੱਚੀ ਹਜ਼ਾਰ ਇੱਕ ਵੀ ਹੋ ਸਕਦੀਆਂ ਹਨ।

ਹਿੰਦੂਤਵੀ ਸੋਚ ਵਾਲਿਆਂ ਤੇ ਇਸ ਦੇ ਮੀਡੀਏ ਨੂੰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਦੋਸ਼ੀ ਦਿੱਲੀ ਤੇ ਹਿੰਦੋਸਤਾਨ ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਗੁਜਰਾਤ ਵਿੱਚ ਮੁਸਲਮਾਨਾਂ ਆਧਰਾਂ ਪ੍ਰਦੇਸ਼ ਤੇ ਉੜੀਸਾ ਵਿੱਚ ਈਸਾਈਆਂ ਦੇ ਕਾਤਲ ਪਾਦਰੀ ਤੇ ਉਸਦੇ ਲੜਕੇ ਜੀਉਦਾ ਸਾੜਨ ਵਾਲੇ ਕਾਤਲ ਦਾਰਾ ਸਿੰਹੁ, ਬੰਬ ਕਾਡਾਂ ਦੀ ਦੋਸ਼ੀ ਸਾਧਵੀ ਪ੍ਰਤਗਿਆ, ਕੈਪਟਨ ਰੋਹਿਤ, ਅਸੀਮਨੰਦ ਨੂੰ ਫਾਂਸੀ ਦੀਆਂ ਸਜ਼ਵਾਂ ਕਿਉਂ ਨਹੀਂ ਉਹ ਦੋਸ਼ੀ ਸ਼ਰੇਆਮ ਦਨ ਦਨਾਉਦੇ ਫਿਰ ਰਹੇ ਹਨ। ਪੰਜਾਬ ਵਿੱਚਲੀ ਹਿੰਦੂਤਵੀ ਸੋਚ ਨੇ ਆਪਣੀ ਫਿਰਕੂ ਸੋਚ ਕਰਕੇ ਸਿੱਖਾਂ ਨੂੰ ਹਿੰਦੋਸਤਾਨ ਵਿੱਚ ਬੇਗਾਨੀ ਦਾ ਅਹਿਸਾਸ ਕਰਾਇਆਂ ਹੈ ਇਸੇ ਕਰਕੇ ਅਣਖ ਤੇ ਗੈਰਤ ਨਾਲ ਜੀਉਣ ਦੇ ਲਈ, ਜਗਦੀ ਜ਼ਮੀਰ ਵਾਲੇ ਸਿੱਖ ਆਪਣੇ ਵੱਖਰੇ ਅਜ਼ਾਦ ਦੇਸ਼ ਲਈ ਜਦੋ ਜਹਿਦ ਕਰ ਰਹੇ ਹਨ। ਸਿੱਖ ਕੌਮ ਦੇ ਲੀਡਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਨਿੱਜੀ ਸਵਾਰਥਾਂ ਤੇ ਕੁਰਸੀ ਦੀ ਖਾਤਰ ਭਾਜਪਾ ਤੇ ਕਾਂਗਰਸ ਦੇ ਖੈਮਿਆਂ ਵਿੱਚ ਜਾਣ ਤੋਂ ਗੁਰੇਜ਼ ਕਰਕੇ ਆਪਣੀ ਸਿੱਖ ਕੌਮ ਨੂੰ ਨਾਲ ਲੈਕੇ ਆਪਣੀ ਹੱਕੀ ਮੰਗ ਆਪਣਾ ਪ੍ਰਭੂਸੱਤਾ ਸੰਪਨ ਦੇਸ਼ ਸਿਰਜਣ ਲਈ ਜਦੋ ਜਹਿਦ ਕਰਨ ਇਹ ਹੀ ਸਿੱਖ ਕੌਮ ਦੀਆਂ ਸਮੱਸਿਆਵਾਂ ਦਾ ਹੱਲ ਹੈ। ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਣ ਵਾਲੇ ਹਰ ਸਿੱਖਾਂ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਫਾਂਸੀ ਨੂੰ ਵੰਗਾਰ ਸਮਝਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਤੇ ਉਸ ਦੀ ਰਿਹਾਈ ਲਈ ਉਪਰਾਲਿਆਂ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਲਈ ਡੱਟ ਜਾਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top