Share on Facebook

Main News Page

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਦੇਣ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਉਂਣ ਲਈ ਮਤਾ

(ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਭਾਰਤ ਸਰਕਾਰ ਵਲੋਂ ਫਾਂਸੀ ਦੀ ਸਜ਼ਾ ਦੇਣ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਉਂਣ ਲਈ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਰਜਿਸਟਰਡ ਸੰਸਥਾਵਾਂ ਤੇ ਕਲੱਬਾਂ ਵਲੋਂ ਆਪਣੀ ਕਾਰਵਾਈ ਵਿਚ ਹੇਠ ਲਿਖਿਆ ਮਤਾ ਪਾਕੇ ਭੇਜਣ ਦੀ ਅਪੀਲ। ਵਧੇਰੇ ਜਾਣਕਾਰੀ ਲਈ ਸੰਪਰਕ: 98554 01843)

ਮਤਾ

ਅਸੀਂ ਸਮੂਹ ਅਹੁਦੇਦਾਰ (ਗ੍ਰਾਮ ਪੰਚਾਇਤ ਜਾਂ ਰਜਿਸਟਰਡ ਸੰਸਥਾ ਜਾਂ ਕਲੱਬ ਦਾ ਨਾਮ ਤੇ ਪਤਾ) ਅੱਜ ਤਰੀਕ (ਮਤਾ ਪਾਉਂਣ ਦੀ ਤਰੀਕ) ਨੂੰ ਹੋਈ ਇਕੱਤਰਤਾ ਵਿਚ ਭਾਰਤ ਸਰਕਾਰ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਪੁੱਤਰ ਸਵ: ਬਲਵੰਤ ਸਿੰਘ, ਵਾਸੀ ਪਿੰਡ ਦਿਆਲਪੁਰਾ ਭਾਈਕਾ, ਜਿਲ੍ਹਾ ਬਠਿੰਡਾ (ਪੰਜਾਬ) ਹਾਲ ਨਜ਼ਰਬੰਦ ਜਨਵਰੀ 1995 ਤੋਂ ਤਿਹਾੜ ਜੇਲ੍ਹ, ਦਿੱਲੀ, ਦੀ ਫਾਂਸੀ ਦੀ ਸਜ਼ਾ ਦੇਣ ਦੇ ਫੈਸਲੇ ਨਾਲ ਅਸਹਿਮਤੀ ਪਰਗਟ ਕਰਦੇ ਹਾਂ। ਪ੍ਰੋ. ਭੁੱਲਰ ਪਿਛਲੇ ਕਰੀਬ 17 ਸਾਲ ਤੋਂ ਕੈਦ ਕੱਟ ਰਹੇ ਹਨ ਅਤੇ ਇਸ ਵੇਲੇ ਉਹ ਅਨੇਕਾਂ ਸਰੀਰਕ ਤੇ ਮਾਨਸਕ ਬਿਮਾਰੀਆਂ ਤੋਂ ਪੀੜਤ ਹਨ।

ਅਸੀਂ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਲ, ਪ੍ਰਧਾਨ ਮੰਤਰੀ  ਸ੍ਰ. ਮਨਮੋਹਣ ਸਿੰਘ ਤੇ ਗ੍ਰਹਿ ਮੰਤਰੀ ਸ੍ਰੀ ਪੀ. ਚਿਦੰਬਰਮ ਨੂੰ ਅਪੀਲ ਕਰਦੇ ਹਾਂ ਕਿ ਕਾਨੂੰਨੀ ਅਤੇ ਮਨੁੱਖੀ ਪੱਖ ਵਿਚਾਰ ਕੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਖਤਮ ਕਰਕੇ ਉਹਨਾਂ ਨੂੰ ਤੁਰੰਤ ਰਿਹਾਈ ਦਿੱਤੀ ਜਾਵੇ।

(ਗ੍ਰਾਮ ਪੰਚਾਇਤ ਜਾਂ ਕੱਲਬ ਦੀ ਮੋਹਰ ਅਤੇ ਸਮੂਹ ਅਹੁਦੇਦਾਰਾਂ ਦੇ ਦਸਤਖ਼ਤ) Click here to Download the Appeal ਮਤਾ

ਇਸ ਮਤੇ ਨੂੰ ਹੇਠ ਲਿਖੇ ਪਤਿਆਂ ਉੱਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਜਾਵੇ ਜਾਂ ਫੈਕਸ ਕੀਤੇ ਜਾਣ:

  1. ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਰਾਸ਼ਟਰਪਤੀ ਭਾਰਤ, ਰਾਸ਼ਟਪਤੀ ਭਵਨ, ਨਵੀਂ ਦਿੱਲੀ-110004 ਫੋਨ ਨੰਬਰ: 011-23015321, ਫੈਕਸ ਨੰਬਰ: 011-23017290, 23017824
  2. ਸ੍ਰ. ਮਨਮੋਹਣ ਸਿੰਘ, ਪ੍ਰਧਾਨ ਮੰਤਰੀ ਭਾਰਤ, 7 ਰੇਸ ਕੋਰਸ ਰੋਡ, ਨਵੀਂ ਦਿੱਲੀ-110011
    ਫੋਨ ਨੰਬਰ: 011-23018939, 23018668, 23015470. ਫੈਕਸ ਨੰਬਰ: 011-23015603
  3. ਸ੍ਰੀ ਪੀ. ਚਿਦੰਬਰਮ, ਗ੍ਰਹਿ ਮੰਤਰੀ ਭਾਰਤ, ਕਮਰਾ ਨੰਬਰ 104, ਨਾਰਥ ਬਲਾਕ, ਨਵੀਂ ਦਿੱਲੀ-110001. ਫੋਨ ਨੰਬਰ: 011-23092462, 23094686, 23093750 ਫੈਕਸ ਨੰਬਰ: 011-23094221

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top