Share on Facebook

Main News Page

ਪੰਜਾਬ ਸ਼ਰਾਬ ਪੱਖੋਂ ਪਹਿਲੇ ਨੰਬਰ ਤੇ ਅਤੇ ਵਿਦਿਆ ‘ਚ 21 ਨੰਬਰ ਤੇ ਪਹੁੰਚਿਆ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲਾਂ-ਕਾਲਜਾਂ ਵਿਚ ਗੁਰਮਤਿ ਸਿਖਲਾਈ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਚੱਲ ਰਹੀ ਲੜੀ ਤਹਿਤ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਿਲ, ਲੁਧਿਆਣਾ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਵਿਚ ਪੰਜ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਦੀ ਸਮਾਪਤੀ ਤੇ ਵਿਦਿਆਰਥੀਆਂ ਨੇ ਜੋ ਕੈਂਪ ਵਿਚ ਸਿਖਿਆ ਉਹ ਸਟੇਜ ਤੇ ਸਾਰਿਆ ਨਾਲ ਸਾਂਝਾ ਕੀਤਾ। ਬ੍ਹਰਵੀ ਜਮਾਤ ਦੀ ਇਕ ਵਿਦਿਆਰਥਣ ਨੇ ਰੋਂਦਿਆਂ ਹੋਇਆ ਕਿਹਾ ਕਿ ਜੇਕਰ ਗੁਰਮਤਿ ਕੈਂਪ ਵਿਚ ਮੈਂ ਹਿੱਸਾ ਨਾ ਲਿਆ ਹੁੰਦਾ ਤਾਂ ਮੈਂ ਆਤਮ ਹੱਤਿਆ ਕਰ ਲੈਣੀ ਸੀ। ਅੱਜ ਮੈਨੂੰ ਗੁਰਮਤਿ ਦੀ ਸੋਝੀ ਆਈ ਹੈ ਕਿ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ।

ਕੈਂਪ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਿਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਜਗਤਾਰ ਸਿੰਘ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।

ਕੈਂਪ ਦੀ ਸਮਾਪਤੀ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਜੇ ਵਿਦਿਆ ਦਾ ਕੁੱਝ ਬਚਾਅ ਹੈ ਤਾਂ ਇਹਨਾਂ ਸੰਸਥਾਵਾਂ ਵਿਚ ਹੈ ਵਰਨਾ ਪੰਜਾਬ ਵਿਦਿਆ ਪੱਖੋਂ ਭਾਰਤ ਵਿਚ 21 ਨੰਬਰ ਤੇ ਪਹੁੰਚੁ ਚੱਕਾ ਹੈ ਅਤੇ ਸ਼ਰਾਬ ਪੱਖੋਂ ਗੁਰੂਆਂ ਦੀ ਧਰਤੀ ਵਾਲਾ ਪੰਜਾਬ ਪਹਿਲੇ ਸਥਾਨ ਤੇ ਚੱਲ ਰਿਹਾ ਹੈ।

ਗੁਰਸਿੱਖ ਫੈਮਲੀ ਕਲੱਬ ਅਤੇ ਸ੍ਰੀ ਵਾਹਿਗੁਰੂ ਟਰਸੱਟ ਦੇ ਸੇਵਾਦਾਰਾਂ ਨੇ ਪੂਰਨ ਸਹਿਯੋਗ ਦੇ ਕੇ ਇਸ ਕੈਂਪ ਨੂੰ ਸਫਲ ਬਣਾਇਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top