Share on Facebook

Main News Page

ਜੂਨ 84 ਦੇ ਡੋਗਰਿਆਂ ਨੂੰ ਯਾਦ ਕਰਦੇ ਹੋਏ

* ਜੋ ਕੌਮ ਦੇ ਕਾਤਲ ਸਨ ਅਜ਼ ਲਹਿਰਾਉਂਦੇ ਫਿਰਦੇ ਝੰਡੇ, ਜੋ ਕੌਮ ਦੇ ਹੀਰੇ ਸੀ ਦਸੋ ਕਿਉਂ ਸੂਲੀ ਤੇ ਟੰਗੇ?
* ਮੁਰਦਿਆਂ ਤੋਂ ਕਿਸੇ ਤਬਦੀਲੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?

ਜੂਨ 1984 ਨੂੰ ਭਾਰਤੀ ਹਾਕਮਾਂ ਵਲੋਂ ਸਿੱਖ ਕੌਮ ਦੇ ਮੁੱਕਦਸ ਸਥਾਨ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤੇ ਫੋਜੀ ਹਮਲਾ, ਕੌਮ ਦੇ ਮਹਿਬੂਬ ਜਰਨੈਲ ਦੀ ਸ਼ਹਾਦਤ, ਹਜਾਰਾਂ ਸਿੱਖਾਂ ਦਾ ਭਾਰਤੀ ਫੋਰਸਾਂ ਵਲੋਂ ਨਸਲਘਾਤ, ਰੋਸ ਵਜੋਂ ਸਿੱਖਾਂ ਵਲੋਂ ਇੰਦਰਾ ਗਾਂਧੀ ਦਾ ਸੋਧਾ, ਸਿੱਖਾਂ ਦਾ ਪੂਰੇ ਭਾਰਤ ਵਿਚ ਯੋਜਨਾਬੱਧ ਨਸਲਘਾਤ, ਸਿੱਖ ਵਿਰੋਦੀ ਜਬਰ ਜੁਲਮ ਖਿਲਾਫ ਅਤੇ ਖ਼ਾਲਿਸਤਾਨ ਦੀ ਸਰ ਜ਼ਮੀਨ ਲਈ ਚਲੀ ਤੇ ਚਲ ਰਹੀ ਜੁਝਾਰੂ ਤੇ ਰਾਜ਼ਨੀਤਕ ਲਹਿਰ, ਸਭ ਕੁਝ ਸਿੱਖ ਇਤਿਹਾਸ ਦਾ ਹਿਸਾ ਹੈ।  ਅਸੀਂ ਅਕਸਰ ਕੌਮੀਂ ਫੀਲਡ ਵਿਚ ਵਿਚਰਦੇ ਹੋਏ ਕੌਮੀਂ ਸ਼ਹੀਦਾਂ, ਕੌਮ ਪਰਸੱਤ ਰਹਿਨੁਮਾਂ, ਕੌਮ ਦੇ ਵਫਾਦਾਰ ਸੇਵਾਦਾਰਾਂ-ਲੇਖਕਾਂ, ਜੁਝਾਰੂਆਂ, ਪ੍ਰਚਾਰਕਾਂ, ਸਮਾਜ ਸੇਵਕਾਂ ਨੂੰ ਚੇਤੇ ਕਰਣ ਦੀ ਗਲ ਕਰਦੇ ਹਾਂ।

ਪਰ ਜਦ ਅਸੀਂ ਕਹਿ ਰਹੇ ਹਾਂ, ਕਿ ਕੌਮ ਦੇ ਗੱਦਾਰਾਂ ਨੂੰ ਯਾਦ ਕਰਦੇ ਹੋਏ ਤਾਂ ਗਲ ਕੁਝ ਅਜ਼ੀਬ ਵੀ ਲਗ ਸਕਦੀ ਹੈ। ਪਰ ਇਹ ਲਿਖਣ ਦਾ ਕਾਰਣ ਇਹ ਹੈ ਕਿ ਸਿੱਖਾਂ ਨੇ ਸ਼ਹੀਦਾਂ ਨੂੰ ਤਾਂ ਚੇਤੇ ਰਖਿਆ, ਪਰ ਗੱਦਾਰਾਂ ਨੂੰ ਭੁਲ ਗਏ। ਕੌਮ ਨਾਲ ਉਨਾਂ ਦੀ ਪਹਿਚਾਨ ਕਰਵਾਉਣ ਵਿਚ ਕੌਮ ਪਰਸੱਤ ਨਾਕਾਮ ਰਹੇ। ਸ਼ਾਹਿਦ ਏਹੀ ਕਾਰਣ ਹੈ ਕਿ ਅਜ਼ ਕੌਮ ਦੇ ਕਾਤਲ ਕੌਂਮੀਂ ਤਖ਼ਤਾਂ ਦੇ ਵਿਰਾਜਮਾਨ ਹਨ ਅਤੇ ਕੌਮ ਪ੍ਰਸੱਤ ਅਜ਼ ਵੀ ਸਲਾਖਾਂ ਪਿੱਛੇ ਹਨ।

"ਜੋ ਕੌਮ ਦੇ ਕਾਤਲ ਸਨ ਅਜ਼ ਲਹਿਰਾਉਂਦੇ ਫਿਰਦੇ ਝੰਡੇ ਜੋ ਹੀਰੇ ਸੀ ਦਸੋਂ ਕਿਉਂ ਸੂਲੀ ਤੇ ਟੰਗੇ?"

ਇਸ ਲਈ ਆਉ ਕੌਮ ਦੇ ਗੱਧਾਰਾਂ ਨੂੰ ਵੀ ਚੇਤੇ ਕਰ ਲਈਏ ਤਾਂ ਜੋ ਇਨ੍ਹਾਂ ਤੋਂ ਕੌਮ ਦੀ ਜਵਾਨੀ ਨੂੰ ਵਾਕਫ ਕਰਵਾ ਕੇ,ਇਨ੍ਹਾਂ ਤੋਂ ਕੌਮ ਤੇ ਪੰਜਾਬ ਦੇਸ਼ ਦਾ ਤਖ਼ਤ ਅਜ਼ਾਦ ਕਰਵਾ ਸਕੀਏ।ਸਿੱਖਾਂ ਵਿਚ ਅਕਸਰ ਇਹ ਕੰਮੀਂ ਵੇਖੀ ਗਈ ਹੈ ਕਿ ਉਹ ਨਵਿਆਂ ਹਮਲਾਬਰਾਂ ਤੇ ਵਿਰੋਦੀਆਂ ਨੂੰ ਚੇਤੇ ਰੱਖਦੇ ਹਨ, ਪਰ ਲੰਮੇ ਸਮੇਂ ਤੋਂ ਹਮਲਾਵਰ ਬਣੇ ਹੋਇਆਂ ਵਲੋਂ ਧਿਆਨ ਹਟਾ ਲੈਂਦੇ ਹਨ। ਜਿਸ ਨਾਲ ਕੌਮਾਂ ਅਤੇ ਮਨੁਖਾਂ ਦੇ ਸੁਭਾਹ ਨੂੰ ਸਮਜਣ ਵਿਚ ਅਕਸਰ ਭੁਲ ਕਰ ਬੈਠਦੇ ਹਨ। ਸਿੱਖ ਨੌਜਵਾਨਾਂ ਨੂੰ ਇੰਦਰਾ, ਬੇਅੰਤ, ਗਿਲ ਕੇ.ਪੀ, ਗੋਬਿੰਦਰਾਮ, ਸੱਜਣ ਕੁਮਾਰ, ਜਗਦੀਸ਼, ਅੱਡਵਾਨੀ, ਟਾਇਟਲਰ, ...ਚੇਤੇ ਹਨ। ਕਈਆਂ ਨੂੰ ਇਹ ਵੀ ਨਹੀਂ। ਪਰ ਚੰਦੂ-ਗੰਗੂ-ਵਜ਼ੀਰ ਖਾਂ-ਮੀਰ ਮਨੂੰ...ਫਰਖ਼ੁਸ਼ੀਅਰ, ਅਰੰਗਜੇਬ, ਜੱਕਰੀਆ, ਬੇਨਜੀਰ ਭੁਲ ਜਾਂਦੇ ਹਨ। ਇਹ ਸਾਖੀਆਂ ਕਿਸੇ ਧਰਮ ਜਾਂ ਇਲਾਕੇ ਦੇ ਲੋਕਾਂ ਦੀ ਮਾਨਸਿਕਤਾ ਦੀ ਲਖਾਇਕ ਨਹੀਂ ਹਨ। ਬਲਕੇ ਮਨੁੱਖੀ ਨਸਲ ਵਿਚਲੇ ਕੁਝ ਲੋਕਾਂ ਦੀ ਅੱਡਰੀ ਨਸਲ ਦੀ ਗਵਾਹ ਹਨ, ਕਿ ਅਜਿਹੇ ਲੋਕ ਕਿਸੇ ਵੀ ਕੌਮ ਤੇ ਸਮਾਜ ਵਿਚ ਹੋ ਸਕਦੇ ਹਨ, ਪਰ ਕੁਝ ਵਿਚ ਘਟ ਤੇ ਕੁਝ ਵਿਚ ਵੱਧ ਕਿਹਾ ਜਾ ਸਕਦਾ ਹੈ। ਇਨ੍ਹਾਂ ਦਾ ਕਿਸੇ ਕੌਮ ਨਾਲ ਸਬੰਧ ਹੋਣ ਕਰਕੇ ਕਿਸੇ ਪੂਰੀ ਕੌਮ ਜਾਂ ਪੂਰੇ ਇਲਾਕੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਅਜ ਤਕ ਸਿੱਖਾਂ ਵਲੋਂ ਖ਼ਾਲਸਾ ਰਾਜ ਨਾਲ ਨਮਕ ਹਰਾਂਮੀ ਕਰਣ ਵਾਲੇ ਡੋਗਰਿਆਂ ,ਲਾਲ ਸਿੰਹੁ,ਗੁਲਾਬ ਸਿੰਹੁ,ਤੇਜਾ ਸਿੰਹੁ ਆਦਿ ਨੂੰ ਹੀ ਕੌਮ ਦੇ ਸਭ ਤੋਂ ਵੱਡੇ ਗੱਧਾਰ ਕਿਹਾ ਜਾਂਦਾ ਰਿਹਾ ਹੈ।

ਪਰ ਅੱਜ ਜਦੋਂ ਅਸੀ ਕੌਮ ਦੀ ਹਿੱਕ ਤੇ ਹਿੰਦੂ ਰਾਸ਼ਟਰਵਾਦ ਦਾ ਝੰਡਾ ਗੱਡਕੇ ਬੈਠੇ ਅਖੌਤੀ ਅਕਾਲੀ ਪਰਿਵਾਰ ਦੀ ਕੌਮ ਨਾਲ ਕੀਤੀ ਗਈ ਅਤੇ ਕੀਤੀ ਜਾ ਰਹੀ ਦਗਾਬਾਜ਼ੀਆਂ ਦੀ ਦਾਸਤਾਂ ਲਿਖਣੀ ਜਾਂ ਪੜਨੀ ਆਰੰਭ ਕਰਦੇ ਹਾਂ ਤਾਂ ਇਹ ਅਖੌਤੀ ਅਕਾਲੀ ਕੌਮਘਾਤ ਦੀ ਰਾਜਨੀਤੀ ਵਿਚ ਡੋਗਰਿਆਂ ਤੋਂ ਹਜ਼ਾਰਾਂ ਕੋਹ ਅਗੇ ਨਿਕਲ ਗਏ ਨਜ਼ਰ ਆਉਂਦੇ ਹਨ। ਜੇ ਇਹ ਕਹੀਏ ਕਿ ਇਨਾ ਵਿਚ ਡੋਗਰਿਆਂ ਦੀ ਰੂਹ ਪਰਵੇਸ਼ ਕਰ ਗਈ ਹੈ ਤਾਂ ਇਹ ਬੜੀ ਤੁਛ ਜੇਹੀ ਗਲ ਹੋਵੇਗੀ। ਇਸ ਲਈ ਇਹ ਕਹਿਣਾ ਠੀਕ ਹੋਵੇਗਾ ਕਿ ਸੁੱਚਾ ਨੰਦ, ਗੰਗੂ, ਚੰਦੂ, ਭੀਮ ਚੰਦ, ਲਖਪਤ-ਜਸਪਤ ਰਾਇ, ਤੇਜਾ-ਗੁਲਾਬ-ਲਾਲ ਸਿੰਹੁ, ਬੇਅੰਤ ਸਿੰਹੁ ਆਦਿ ਲੋਕਾਂ ਦੀਆਂ ਰੂਹਾਂ ਇੱਕਜੁਟ ਹੋਕੇ ਇਨ੍ਹਾਂ ਤੋਂ ਦੁਨੀ ਲਈ ਦੀਨ ਦਾ ਲਗਾਤਾਰ ਕਤਲ ਕਰਵਾਉਂਦੀਆਂ ਆ ਰਹੀਆਂ ਹਨ। "ਦੀਨ ਗਵਾਇਆ ਦੁਨੀ ਸਿਹੁ ਦੂਨੀ ਨਾ ਚਲੀ ਨਾਲ" ਜਦ ਤਕ ਇਸ ਦੀ ਇਨਾ ਨੂੰ ਸਮਜ ਆਵੇਗੀ ਪਤਾ ਨਹੀਂ ਇਹ ਕੌਮ ਦਾ ਹੋਰ ਕਿਨਾ ਕੋ ਨੁਕਸਾਨ ਕਰਵਾ ਦੇਣਗੇ ? ਇਸ ਲਈ ਇਨ੍ਹਾਂ ਤੋਂ ਕੌਮ ਨੂੰ ਸਚੇਤ ਹੋ ਜਾਣਾ ਚਾਹੀਦਾ ਹੈ,ਸਭ ਕੁਝ ਲੁਟਾ ਕੇ ਹੋਸ਼ ਵਿਚ ਆਏ ਤੋ ਕਿਆ ਹੋਸ਼ ਮੇਂ ਆਏ। ਅਗਲੀ ਗਲ ਕਰਣ ਤੋਂ ਪਹਿਲਾਂ ਅਸੀ ਸੁੱਚਾ ਨੰਦ, ਗੰਗੂ, ਚੰਦੂ ਦੀ ਗੱਧਾਰੀ ਦੇ ਨਾਲ ਹੀ ਮੌਤੀ ਮਹਿਰਾ ਜੀ, ਟੋਡਰ ਮਲ, ਪੀਰ ਬੁੱਧੂ ਸ਼ਾਹ ਜੀ, ਸਾਈਂ ਮੀਆਂ ਮੀਰ ਜੀ ਆਦਿ ਵਲੋਂ ਮਨੁੱਖਤਾ ਨਾਲ ਕੀਤੀ ਗਈ ਵਫਾ ਨੂੰ ਸਤਿਕਾਰ ਸਹਿਤ ਪ੍ਰਣਾਮ ਕਰ ਚਲਦੇ ਹਾਂ। ਪਹਾੜੀ ਰਾਜਿਆਂ ਦੇ ਨਾਲ ਪੀਰ ਬੁੱਧੂ ਸ਼ਾਹ ਜੀ।ਸੁੱਚੇ ਨੰਦ ਤੇ ਗੰਗੂ ਦੇ ਨਾਲ ਟੋਟਰ ਮਲ ਜੀ ਤੇ ਮੋਤੀ ਮਹਿਰੇ ਦੇ ਇਤਿਹਾਸ ਨੂੰ ਵਾਚਨ ਨਾਲ ਸਿੱਖਾਂ ਨੂੰ ਸੰਘਰਸ਼ ਵਿਚ ਨਾਲ ਜਾਂ ਸਾਹਮਣੇ ਖੜੇ ਲੋਕਾਂ ਦੀ ਮਾਨਸਿਕਤਾ ਬਾਰੇ ਕੋਈ ਚੰਗੇ ਤੇ ਦੂਰ ਅੰਦੇਸ਼ ਫੇਸਲੇ ਲੈਣ ਵਿਚ ਅਸਾਨੀ ਹੋ ਸਕਦੀ ਹੈ।

ਅੰਗਰੇਜ ਹਾਕਮ ਦੇ ਨਾਲ ਡੋਗਰੇ ਅਤੇ ਡੋਗਰਿਆਂ ਦੇ ਵਾਰਸ ਮੋਹਨ ਦਾਸ ਕਰਮ ਚੰਦ ਗਾਂਦੀ ਤੇ ਨਹਿਰੂ ਦੀ ਕਹਾਣੀ ਦੇ ਨਾਲ ਜਿਵੇਂ ਬਲਦੇਵ ਸਿੰਘ ਚੇਤੇ ਆ ਜਾਂਦਾ ਹੈ,ਉਂਝ ਹੀ ੧੯੮੪ ਦੇ ਹਮਲੇ ਲਈ ਜਿੱਥੇ ਇੰਦਰਾ ਗਾਂਧੀ,ਅੱਡਵਾਣੀ,ਵੈਦਿਆ ਨੂੰ ਚੇਤੇ ਰੱਖਦੇ ਹਾਂ, ਪਰ ਇਸ ਹਮਲੇ ਦੇ ਮੁਖ ਦੋਸ਼ੀਆਂ ਨੂੰ ਅੱਕਸਰ ਭੁਲ ਜਾਦੇ ਹਾਂ। ਜੇ ਸਾਨੂੰ ਇਹ ਚੇਤੇ ਹੈ ਕਿ ਦਸਮ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਵਿਖੇ ਜੋ ਔਰੰਗਜੇਬ ਦੀ ਫੌਜਾਂ ਦਾ ਘੇਰਾ ਪਿਆ ਸੀ ਉਸ ਫੌਜ ਨੂੰ ਪਹਾੜੀ ਹਿੰਦੂ ਰਾਜ਼ਿਆਂ ਨੇ ਹੀ ਗੁਰੂਸਾਹਿਬ ਵਿਰੁਧ ਔਰੰਗਜੇਬ ਨੂੰ ਗੁੰਮਰਾਹ ਕਰਕੇ ਪੁਆਇਆ ਸੀ। ਡੋਗਰਿਆਂ ਨੇ ਅੰਗਰੇਜਾਂ ਨੂੰ ਯਕੀਨ ਦਿਵਾਇਆ ਸੀ ਕਿ ਤੁਸੀ ਹਮਲਾ ਕਰੋ, ਅਸੀ ਨਾਲ ਸਿੱਖਾਂ ਦੇ ਖੜੇ ਹਾਂ ਪਰ ਮਦਦ ਤੁਹਾਡੀ ਕਰਾਂਗੇ ਅਤੇ ਮੋਕੇ ਤੇ ਸਿੱਖਾਂ ਨੂੰ ਧੋਖਾ ਦੇ ਦੇਵਾਂਗੇ। ਇਹ ਸਿੱਖਾਂ ਤੇ ਅੰਗਰੇਜਾਂ ਦੀ ਆਖਰੀ ਜੰਗ ਸੀ।ਬਿਲਕੁਲ ਇਸੇ ਤਰਜ਼ ਤੇ ਬਾਦਲ-ਲੌਗੋਵਾਲ-ਟੋਹੜਾ ਨੇ ੧੯੮੪ ਵਿਚ ਕੀਤਾ ਹੈ। ਇਕ ਪਾਸੇ ਪੰਥਕ ਰਹਿਨੁਮਾ ਬਣਕੇ ਧਰਮਯੁਧ ਮੋਰਚੇ ਵਿਚ ਖੜੇ ਸਨ। ਪਰ ਅੰਦਰੋਂ ਘਿਉ ਖਿੱਚੜੀ ਸਨ ਇੰਦਰਾਗਾਂਧੀ ਨਾਲ। ਸਿੱਖਾਂ ਨੂੰ ਆਖਦੇ ਰਹੇ ਕਿ ਜੇ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਨੂੰ ਸਾਡੀਆਂ ਲਾਸ਼ਾਂ ਤੋਂ ਲੰਘਕੇ ਕੇ ਜਾਣਾ ਪਵੇਗਾ ਪਰ ਅੰਦਰ ਖਾਤੇ ਇਹ ਡੋਗਰਿਆਂ ਵਾਂਗ ਇੰਦਰਾਂ ਨੂੰ ਚਿੱਠੀਆਂ ਭੇਜਕੇ ਦਰਬਾਰ ਸਾਹਿਬ ਤੇ ਹਮਲਾ ਕਰਣ ਲਈ ਸਹਿਮਤੀ ਦੇਂਦੇ ਰਹੇ। ਇਹ ਸਭ ਕੁਝ ਆਖੋਤੀ ਅਕਾਲੀਆਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਨਜ਼ਾਤ ਪਾਉਣ ਲਈ ਕੀਤਾ। ਇਨ੍ਹਾਂ ਚਿੱਠੀਆਂ ਨੂੰ ਕਈਂ ਵਾਰ ਮੈਂ ਸ਼ਕ ਦੀ ਨਿਗਾਹ ਨਾਲ ਵੀ ਤਕਦਾ ਹਾਂ, ਕਿਤੇ ਇਹ ਸਿੱਖ ਵਿਰੋਧੀ ਹਾਕਮ ਦੀ ਸਾਜਿਸ਼ ਤਾਂ ਨਹੀਂ? ਪਰ ਜੱਦ ਇਨ੍ਹਾਂ ਚਿੱਠੀਆਂ ਦਾ ਅਕਾਲੀ ਦਲ ਦੇ ਲੈਟਰਪੈਡ ਤੇ ਛਪਣਾ ਕਈ ਕਿਤਾਬਾਂ ਦਾ ਹਿਸਾ ਬਣਨਾ ਤੇ ਅਕਾਲੀਆਂ ਵਲੋਂ ਕੋਈ ਨੋਟਿਸ ਨਾ ਲੇਣਾ ਇਹ ਸਿੱਧ ਕਰਦਾ ਹੈ, ਕਿ ਇਹ ਚਿੱਠੀਆਂ ਇਨ੍ਹਾਂ ਬੁਕਲ ਦੇ ਕਾਲੇ ਸੱਪਾਂ ਦੀਆਂ ਹੀ ਹਨ। ਇਸ ਬਾਰੇ ਵਿਸਥਾਰਕ ਜਾਨਕਾਰੀ ਲਈ ਪੜੋ ਮਹਿੰਦਰ ਸਿੰਘ ਪਤਰਕਾਰ ਦੀ ‘ਨੀਂਹ ਰੱਖੀ ਗਈ' ‘ਤੇ ਗੁਰਤੇਜ ਸਿੰਘ {ਆਈ.ਏ.ਐਸ} ਦੀ ‘ਚੱਕਰਵੀਊ'।

ਮੈਂ ੧੯੯੭ ਜੰਮੂ ਜੇਲ ਵਿਚ ਇਕ ਮੈਗਜੀਨ ਵਿਚ ਪੜਿਆ ਸੀ ਕਿ ਟੌਹੜਾ-ਬਾਦਲ-ਤੇ ਇਕ ਹੋਰ ਲੀਡਰ ਸ੍ਰ. ਕਪੂਰ ਸਿੰਘ ਜੀ ਪਾਸੋਂ ਪੁੱਛਣ ਲੱਗੇ ਕਿ ਕੌਮ ਦੀ ਚੜਦੀਕਲਾ ਕਿਵੇਂ ਹੋ ਸਕਦੀ ਹੈ? ਸਿਰਦਾਰ ਕਪੂਰ ਸਿੰਘ ਦਾ ਜੁਆਬ ਸੀ ‘ਜੇ ਤੁਸੀ ਤਿਨੇ ਮਰਜਾਉ'। ਸ਼ਾਇਦ ਸਿਰਦਾਰ ਸਾਹਿਬ ਇਸ ਚੰਡਾਲ ਚੌਂਕੜੀ ਦੀ ਨਸ ਨਸ ਤੋਂ ਵਾਕਫ ਸਨ ਅਤੇ ਉਨ੍ਹਾਂ ਨੂੰ ਇਨਾਂ ਤੋਂ ਕੌਮ ਦੇ ਹੋਣ ਵਾਲੇ ਭਾਰੀ ਨੁਕਸਾਨ ਦਾ ਪੂਰਾ ਅੰਦਾਜਾ ਸੀ।ਯਕੀਨਨ ਜੇ ਇਹ ਬਈਮਾਨ ਮਰਜਾਂਦੇ ਤਾਂ ਕੌਮ ਦਾ ਇਨਾਂ ਘਾਣ ਨਾ ਹੁੰਦਾ। ਅਸੀ ਤਾਂ ਇਨਾਂ ਦੇ ਕੁਝ ਹੀ ਰੂਪ ਵੇਖੇ ਹਨ ਪਰ ਸਿਰਦਾਰ ਸਾਹਿਬ ਨੇ ਤਾਂ ਇਨਾਂ ਦੀਆਂ ਕੌਮ ਮਾਰੂ ਨੀਤੀਆਂ ਨੂੰ ਸੀਨੇ ਤੇ ਹੰਡਾਇਆ ਹੋਇਆ ਹੈ ਪੜ੍ਹੋ ‘ਸਾਚੀ ਸਾਖੀ'। ਵੇਖੋ ਇਹ ਬਾਦਲਕੇ ਹੀ ਹਨ ਜੋ ਭਾਰਤ ਦੇ ਸਬਿਦਾਨ ਨੂੰ ਅੱਗ ਲਾਉਂਦੇ ਹਨ, ਦਰਬਾਰ ਸਾਹਿਬ ਤੇ ਹਮਲੇ ਲਈ ਸੈਂਟਰ ਸਰਕਾਰ ਨੂੰ ਸਮਰਥਣ ਦੇਂਦੇ ਹਨ,ਫਿਰ ਹਮਲਾ ਹੋ ਜਾਣ ਤੇ ਧਰਮੀਂ ਫੌਜੀਆਂ ਨੂੰ ਭਾਰਤ ਵਿਰੁਧ ਬਗਾਵਤ ਕਰਣ ਲਈ ਬੀ.ਬੀ.ਸੀ.ਨੀਊਜ਼ ਤੇ ਅਪੀਲ ਕਰਦੇ ਹਨ। ਇੱਥੇ ਇਕ ਹੋਰ ਉਦਾਰਣ ਅਸੀ ਆਪਨਿਆਂ ਪੜੌਸੀਆਂ ਦੀ ਦੇਣੀ ਵੀ ਠੀਕ ਸਮਜਦੇ ਹਾਂ। ਜੰਮੂ ਕਸ਼ਮੀਰ ਵਿਚ ਦੋ-ਤਿਨ ਵੱਡੀਆਂ ਰਾਜਨੀਤਕ ਪਾਰਟੀਆਂ ਹਨ ਨੈਸ਼ਨਲ ਕਾਨਫਰੰਸ, ਕਾਂਗਰਸ, ਪੀਪਲ ਡੈਮੋਕਰਿਟਕ ਪਾਰਟੀ ਜੋ ਇਲੈਕਸ਼ਨਾਂ ਵਿਚ ਹਿਸਾ ਲੈਂਦੀਆਂ ਹਨ।

ਇਨ੍ਹਾਂ ਤਿਨ੍ਹਾਂ ਵਿਚੋਂ ਮੁਸਲਮਾਨਾਂ ਦੀਆਂ ਦੋ ਹਨ ਪੀ.ਡੀ.ਪੀ.ਤੇ ਐਨ.ਸੀ। ਸਰਕਾਰ ਬਨਾਉਣ ਲਈ ਇਹ ਦੋਵੇਂ ਕਾਂਗਰਸ ਨਾਲ ਵੀ ਗੱਠਬੰਧਨ ਕਰ ਲੈਂਦੀਆਂ ਹਨ ਤੇ ਬੀ.ਜੇ.ਪੀ ਨਾਲ ਵੀ ਪਰ ਜਿੱਥੇ ਗਲ ਇਸਲਾਮ ਤੇ ਕਸ਼ਮੀਰ ਦੇ ਹਿਤਾਂ ਦੀ ਹੋਵੇ ਇਹ ਕਿਸੇ ਨੂੰ ਮਾਫ ਨਹੀਂ ਕਰਦੀਆਂ। ਸਮਰਥਣ ਕਿਸੇ ਦਾ ਵੀ ਕਰਣ ਪਰ ਕਸ਼ਮੀਰ ਦੇ ਹਿਤਾਂ-ਕਸ਼ਮੀਰ ਦੇ ਉਜੜੇ ਪਰਿਵਾਰਾਂ-ਬੰਦੀਆਂ ਲਈ ਹਮੇਸ਼ਾਂ ਕੋਈ ਨਾ ਕੋਈ ਲਾਬਦਾਇਕ ਪ੍ਰੋਗਰਾਮ ਊਲੀਕਦੀਆਂ ਰਹਿੰਦੀਆਂ ਹਨ, ਜਿਸ ਵਿਰੁਧ ਇਨ੍ਹਾਂ ਦੀਆਂ ਆਪਨੀਆਂ ਭਾਈਵਾਲ ਪਾਰਟੀਆਂ ਤੇ ਸੈਂਟਰ ਵਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ, ਪਰ ਇਸ ਦੀ ਪ੍ਰਵਾਹ ਇਨ੍ਹਾਂ ਨੇ ਕਦੀ ਨਹੀਂ ਕੀਤੀ,ਅਲਾਹ ਕਰੇ ਕਿ ਕਦੀ ਕਰਣ ਵੀ ਨਾ। ਪਾਕਿਸਤਾਨ ਜਿੱਥੇ ਗਲ ਉਸਾਮਾਂ ਤੇ ਕੁਝ ਲੋਕਾਂ ਦੀ ਹੋਵੇ ਸਮਜੋਤਾ ਹੋ ਸਕਦਾ ਹੈ, ਪਰ ਜਿੱਥੇ ਗਲ ਇਸਲਾਮ ਦੀ ਹੋਵੇ ਕਿਸੇ ਨੂੰ ਦੋਸਤ ਤੇ ਦੁਸ਼ਮਣ ਬਨਾਉਣ ਤੋਂ ਗੁਰੇਜ਼ ਨਹੀਂ ਕੀਤੀ ਜਾਂਦੀ। ਗਲ ਭਾਵੇਂ ਕਾਂਗਰਸ - ਬੀ.ਜੇ.ਪੀ. ਦੀ ਕਰ ਲਵੋ, ਇਹ ਜਿੰਨੇ ਮਰਜੀ ਇਕ  ਦੂਜੇ ਤੇ ਦੋਸ਼ ਲਗਾਉਣ, ਪਰ ਜਿੱਥੇ ਗਲ ਦੇਸ਼ ਦੇ ਹਿਤਾਂ ਦੀ ਜਾਂ ਹਿੰਦੂਤਵ ਦੀ ਹੋਵੇ ਉੱਥੇ ਇਹ ਇੱਕੱਥੇ ਹਨ ਅਤੇ ੧੯੮੪ ਵਿਚ ਸਿੱਖਾਂ ਦੀ ਨਸਲਘਾਤ ਮੁਹਿੰਮ ਵਿਚ ਇਹ ਬਰਾਬਰ ਦੇ ਭਾਈਵਾਲ ਹਨ, ਅਤੇ ਇਕ ਸਾਡੇ ਅਖੌਤੀ ਅਕਾਲੀ ਲੀਡਰ ਹਨ, ਜੋ ਆਪਨੀ ਕੁਰਸੀ ਤੇ ਪਰਿਵਾਰਕ ਹਿੱਤਾਂ ਲਈ ਕਿਸੇ ਵੀ ਪਾਰਟੀ ਤੇ ਸਰਕਾਰ ਨਾਲ ਸਮਜੋਤਾ ਕਰਣ ਵਿਚ ਮਿੰਟ ਨਹੀਂ ਲਾਉਂਦੇ ਇਸ ਲਈ ਧਰਮ-ਕੌਮ ਤੇ ਪੰਜਾਬ ਨੂੰ ਜਿਨ੍ਹਾਂ ਮਰਜੀ ਘਾਟਾ ਪੈ ਜਾਵੇ, ਬਰਬਾਦੀ ਹੋ ਜਾਵੇ, ਆਪਣੀ ਹੀ ਕੌਮ ਦਾ ਕਤਲ-ਏ-ਆਮ ਕਰਵਾਣਾ ਪਵੇ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਅਜ ਤਕ ਦਾ ਇਤਿਹਾਸ ਤਾਂ ਏਹੀ ਗਵਾਹੀ ਭਰਦਾ ਹੈ। ਗਲ ਇੱਥੇ ਭਾਵੇਂ ਬਾਦਲ ਪਰਿਵਾਰ ਦੀ ਕਰ ਰਹੇ ਹਾਂ ਪਰ ਬਾਕੀ ਦੀਆਂ ਸਟੇਟਾਂ ਤੇ ਦੇਸ਼ਾਂ ਵਿਚ ਵੀ ਬਾਦਲ-ਲੌਗੋਵਾਲ ਜੇਹੇ ਅਖੌਤੀ ਸਿੱਖ ਆਗੂਆਂ ਅਤੇ ਲੌਗੋਵਾਲ-ਫਤਹਿ ਸਿੰਘ ਜੇਹੇ ਅਖੌਤ ਸੰਤਾਂ ਦੀ ਕੋਈ ਘਾਟ ਨਹੀਂ ਹੈ।

ਡੋਗਰਿਆਂ ਨੂੰ ਖ਼ਾਲਸਾ ਰਾਜ ਨਾਲ ਧ੍ਰੋਹ ਕਮਾਉਣ ਤੇ ਅੰਗਰੇਜਾਂ ਦੇ ਝੋਲੀਚੁਕ ਬਣਨ ਕਰਕੇ ਜੇ ਤੋਹਫੇ ਵਜੋਂ ਜੰਮੂ ਕਸ਼ਮੀਰ ਮਿਲਿਆ ਸੀ, ਅਤੇ ਅਖੌਤ ਅਕਾਲੀਆਂ ਨੂੰ ਖ਼ਾਲਸਾ ਪੰਥ ਨਾਲ, ਗੁਰੂ ਅਗੇ ਕੀਤੀ ਗਈ ਅਰਦਾਸ ਨਾਲ ਅਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨਾਲ ਵਿਸ਼ਵਾਸਘਾਤ ਕਰਣ ਅਤੇ ਹਿੰਦੂ ਰਾਸ਼ਟਰ ਵਾਦੀ ਤਾਕਤਾਂ ਅੱਗੇ ਆਪਣੀ ਜਮੀਰ ਗਿਰਵੀ ਰੱਖਣ ਕਰਕੇ ਖੈਰਾਤ ਵਿਚ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਾ ਰਾਜ ਸਿੰਘਾਸਨ ਮਿਲਿਆ ਹੈ।

ਯਾਦ ਰਹੇ ਇਹ ਕੁਝ ਸਮੇਂ ਲਈ ਸੀ। ਉਸ ਤੋਂ ਬਾਅਦ ਹੁਣ ਤਾਂ ਪੰਜਾਬ ਦੇ ਲੋਕਾਂ ਦੀ ਹੀ ਦੇਣ ਹੈ ਜੋ ਇਨ੍ਹਾਂ ਦੇ ਨਾਲ ਤੁਰ ਰਹੇ ਹਨ ਇਨ੍ਹਾਂ ਨੂੰ ਵੋਟਾਂ ਪਾ ਰਹੇ ਹਨ। ਇਨ੍ਹਾਂ ਡੋਗਰਿਆਂ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਤੇ ਬਿਠਾ ਰਹੇ ਹਨ। ਇਨ੍ਹਾਂ ਹਲਾਤਾਂ ਵਿਚ ਜੱਦ ਪੰਜਾਬ ਤੋਂ ਬਹਾਰ ਬੈਠਾ ਸਿੱਖ ਕੌਮ ਲਈ ਚਿੰਤਤ ਹੋਕੇ ਕਿਸੇ ਆਸ ਦੀ ਨਜ਼ਰ ਨਾਲ ਆਪਣੇ ਦੇਸ਼ ਪੰਜਾਬ ਵਲ ਝਾਤ ਮਾਰਦਾ ਹੈ, ਤਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਜਿੱਥੇ ਅਸੀ ਆਗੂਆਂ ਨਾਲ ਗਿਲੇ ਸ਼ਿੱਕਵੇ ਕੀਤੇ ਹਨ, ਉਥੇ ਹੀ ਗਲ ਖਤਮ ਕਰਣ ਤੋਂ ਪਹਿਲਾਂ ਪੰਜਾਬ ਦੀ ਉਸ ਅਵਾਂਮ ਨੂੰ ਵੀ ਕੁਝ ਸੁਆਲ ਕਰ ਰਹੇ ਹਾਂ, ਜੋ ਪੰਥ ਦੀ ਗੱਦਾਰ ਤੇ ਕਾਤਲ ਲੀਡਰਸ਼ਿਪ ਨੂੰ ਵੋਟ ਤੇ ਬਹੁਮਤ ਦੇ ਰਹੀ ਹੈ।

  1. ਕੀ ਤੁਸੀ ਸਿੱਖ ਨਹੀਂ ਹੋ?

  2. ਆਪ ਜੀ ਨੂੰ ੧੯੪੭-੧੯੭੮-੧੯੮੪-੧੯੯੨ ਯਾਦ ਨਹੀਂ ਕਿ ਗੱਦਾਰਾਂ ਦੀ ਬਦੋਲਤ ਕੌਮ ਦਾ ਕਿੰਨਾਂ ਘਾਣ ਹੋਇਆ ਹੈ?

  3. ਆਪ ਜੀ ਨੂੰ ਨਜਰ ਨਹੀਂ ਆ ਰਿਹਾ ਕਿ ਗੁਰੂਆਂ ਅਤੇ ਪੰਥ ਦੀ ਸ਼ਾਨ ਤੇ ਸਨਮਾਨ ਵਿਰੁਧ ਕੁਫਰ ਤੋਲਨ ਤੇ ਸਿੱਖਾਂ ਨੂੰ ਸ਼ਹੀਦ ਕਰਵਾਉਣ ਵਾਲਿਆਂ ਨਿਰੰਕਾਰੀਆਂ, ਭਨਿਆਰਿਆਂ, ਆਸ਼ੂਤੋਸ਼ੀਆਂ, ਰਾਮਰਹੀਮ-ਸਿਰਸੇਵਾਲਿਆਂ, ਜਨਸੰਘ ਵਾਲਿਆਂ, ਦਾ ਅਖੌਤੀ ਅਕਾਲੀ ਸਰਕਾਰ ਵਲੋਂ ਖੁਲਮ ਖੁਲਾ ਸਮਰਥਨ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ ?

  4. ਕੀ ਤੁਸੀਂ ਗਿਆਨ ਜਾਂ ਨਜ਼ਰ ਪੱਖੋਂ ਅੰਨੇ ਹੋ? ਜਾਂ ਫਿਰ ਤੁਸੀਂ ਅਣਖ ਪੱਖੋਂ, ਕੌਮੀਂ ਸੋਚ ਪੱਖੋਂ, ਜ਼ਮੀਰ ਪੱਖੋਂ, ਮੁਰਦਾ ਹੋ? ਤੁਹਾਡੇ ਸ਼ਰੀਰ ਚਲਦੀਆਂ ਫਿਰਦੀਆਂ ਲਾਸ਼ਾਂ ਹਨ ? ਜੇ ਹਾਂ ਤਾਂ ਫਿਰ ਠੀਕ ਹੈ। ਮੁਰਦਿਆਂ ਤੋਂ ਕਿਸੇ ਤਬਦੀਲੀ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।

ਪਰ ਗੁਰੂ ਨਾਨਕ ਸਾਹਿਬ ਦਾ ਹੁਕਮ ਯਾਦ ਰੱਖਣਾ: "ਜੇ ਜੀਵੈ ਪਤਿ ਲਥੀ ਜਾਏ ਸਭੁ ਹਰਾਮ ਜੇਤਾ ਕਿਛ ਖਾਏ"।

ਮਨਮੋਹਨ ਸਿੰਘ ਜੰਮੂ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top