Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸ੍ਰੀ ਗੁਰੂ ਸਿੰਘ ਸਭਾ ਸਟਾਕਹੋਮ (ਸਵੀਡਨ) ਵਿਖੇ ਕੀਰਤਨ ਕੀਤਾ

ਮਿਤੀ 29 ਮਈ 2011 ਦਿਨ ਐਤਵਾਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸ੍ਰੀ ਗੁਰੂ ਸਿੰਘ ਸਭਾ ਸਟਾਕਹੋਮ (ਸਵੀਡਨ) ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ 1984 ਦੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ 'ਤੇ

ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥ ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥ ਸ਼ਬਦ ਦਾ ਗਾਇਨ ਕੀਤਾ।

ਵਿਆਖਿਆ ਕਰਦਿਆਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਪ੍ਰੇਰਣਾ ਦਿੰਦਿਆਂ ਅਖੌਤੀ ਦਸਮ ਗ੍ਰੰਥ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦੀ ਪ੍ਰੇਰਣਾ ਦੀਤੀ।

30 ਮਈ 2011 ਦਿਨ ਸੋਮਵਾਰ ਸ਼ਾਮ ਨੂੰ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥ ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥

ਦਾ ਗਾਇਨ ਕੀਤਾ। ਸ਼ਬਦ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਜੂਨ 1984 ਦੇ ਘੱਲੂਘਾਰੇ ਸਮੇਂ ਦਾਸ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਸੀ, ਤਾਂ ਜੋ 1984 ਦੇ ਘੱਲੂਘਾਰੇ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਨਾ ਕਰੇ ਜਾ ਸਕਣ, ਠੀਕ ਉਸੇ ਤਰ੍ਹਾਂ ਅੱਜ ਵੀ ਮੌਜੂਦਾ ਸਰਕਾਰ ਅਤੇ ਅਖੌਤੀ ਜਥੇਦਾਰਾਂ ਵਲੋਂ ਮੇਰੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਥੇ ਇਹ ਦੱਸਣਯੋਗ ਹੈ ਕਿ ਅਖੌਤੀ ਜਥੇਦਾਰਾਂ ਦੇ ਇਸ ਤਰ੍ਹਾਂ ਕਾਰਵਾਈ ਦੇ ਬਾਵਜੂਦ, ਸਿੱਖ ਸੰਗਤਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਭਰਪੂਰ ਸਹਿਯੋਗ ਦੇ ਰਹੀਆਂ ਹਨ, ਅਤੇ ਵੱਖ ਵੱਖ ਦੇਸ਼ਾਂ 'ਚ ਕੀਰਤਨ ਸਮਾਗਮ ਰੱਖ ਰਹੀਆਂ ਹਨ। ਸਵੀਡਨ ਦੀ ਸੰਗਤਾਂ ਨੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਮਾਗਮ ੳਲੀਕਣ ਦੀ ਪ੍ਰਤੀਬੱਧਤਾ ਜਤਾਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top