Share on Facebook

Main News Page

ਸਾਰਾ ਦੇਸ਼ ਜਾਣਦਾ ਹੈ, ਕਿ ਭਾਜਪਾ, ਘੱਟ ਗਿਣਤੀਆਂ ਨੂੰ ਨਫਰਤ ਕਰਨ ਵਾਲੀ ਪਾਰਟੀ ਹੈ: ਸ਼ਰੋਮਣੀ ਖਾਲਸਾ ਪੰਚਾਇਤ ਇੰਟਰਨੈਸਨਲ

ਲੁਧਿਆਣਾ 31 ਮਈ ( ) ਭਾਰਤ ਦੀਆਂ ਅਦਾਲਤਾਂ ਵਲੋਂ ਪ੍ਰੋ. ਭੁਲੱਰ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਦਿੱਤੀ ਗਈ ਅਰਜੀ ਨੂੰ ਬਿਨਾ ਵੀਚਾਰ ਕੀਤਿਆਂ ਤੇ ਬੜੀ ਕਾਹਲ਼ੀ ਵਿੱਚ ਰੱਦ ਕਰਨਾ ਕਿਤੇ ਭਾਰਤ ਵਿੱਚ ਰਹਿੰਦੀਆਂ ਘਟ ਗਿਣਤੀਆਂ ਨੂੰ ਇਹ ਐਹਸਾਸ ਕਰਵਾਉਣਾ ਘਟ ਗਿਣਤੀਆਂ ਤੇ ਨਹੀਂ, ਕਿ ਤੁਸੀ ਇਸ ਦੇਸ਼ ਵਿੱਚ ਗੁਲਾਮ ਹੋ ਅਤੇ ਏਹ ਦੇਸ਼ ਸਿਰਫ ਹਿੰਦੂਆਂ ਲਈ ਹੈ, ਅਤੇ ਸਾਡੇ ਵੱਲੋ ਘਟ ਗਿਣਤੀਆਂ ਲਈ ਕੀਤੇ ਗਏ ਹਰ ਫੈਸਲੇ ਨੂੰ ਆਪਣੀ ਤਕਦੀਰ ਸਮਝੋ। ਇਹ ਵਿਚਾਰ ਸ੍ਰ. ਦਲਜੀਤ ਸਿੰਘ ਨੋਇਡਾ ਕਨਵੀਨਰ ਸ਼ਰੋਮਣੀ ਖਾਲਸਾ ਪੰਚਾਇਤ ਇੰਟਰਨੈਸਨਲ (ਉਤਰ ਪ੍ਰਦੇਸ਼)ਨੇ ਏਥੇ ਸਿੱਖ ਚਿੰਤਕਾਂ ਦੀ ਹੋਈ ਇਕ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਕਹੇ। ਉਨ੍ਹਾਂ ਕਿਹਾ ਕਿ ਭਾਰਤ ਵਾਸੀਆਂ ਨੂੰ ਇਹ ਨਹੀਂ ਭੁਲਣਾ ਚਾਹੀਦਾ, ਕਿ ਕਿਸੇ ਵਕਤ ਅਫਗਾਨਿਸਤਾਨ ਤੋਂ ਲੈਕੇ ਦਿੱਲੀ ਤਕ ਸਿੱਖਾਂ ਦਾ ਰਾਜ ਸੀ, ਜੋ ਪਹਾੜੀ ਡੋਗਰਿਆਂ ਦੀ ਗੱਦਾਰੀ (ਹਰਾਮਜਦਗੀ) ਨਾਲ ਅੰਗ੍ਰੇਜਾਂ ਦੇ ਕਬਜ਼ੇ ਵਿੱਚ ਚਲਾ ਗਿਆ ਸੀ, ਉਸਤੋਂ ਬਾਅਦ ਸਿੱਖਾਂ ਨੇ ਸਾਰੇ ਭਾਰਤ ਨੂੰ ਆਪਣਾ ਦੇਸ਼ ਸਮਝਦੇ ਹੋਏ ਭਾਰਤ ਦੀ ਅਜਾਦੀ ਵਾਸਤੇ ਬਾਕੀ ਸਾਰੀਆਂ ਕੌਮਾਂ ਨਾਲੋਂ ਵੱਧ ਕੁਬਾਨੀਆਂ ਕੀਤੀਆਂ ਸੀ।

ਇਸ ਮੌਕੇ 'ਤੇ ਬੋਲਦਿਆਂ ਗੁਰਦੇਵ ਸਿੰਘ ਬਟਾਲਵੀ ਨੇ ਕਿਹਾ ਕਿ ਸਾਡੀ ਜਥੇਬੰਦੀ ਮਹਿਸੂਸ ਕਰਦੀ ਹੈ, ਕਿ ਹੋ ਸਕਦਾ ਹੈ ਰਾਸ਼ਟਰਪਤੀ ਸ੍ਰੀ ਮਤੀ ਪ੍ਰਤੀਭਾ ਪਾਟਿਲ ਨੂੰ ਹੇਠਲੇ ਅਧਿਕਾਰੀਆਂ ਨੇ ਸੱਚ ਤੋਂ ਜਾਣੂ ਹੀ ਨਾਂ ਕਰਵਾਇਆ ਹੋਵੇ? ਉਨ੍ਹਾਂ ਕਿਹਾ ਕਿ ਜਿਥੋਂ ਤਕ ਭਾਰਤੀ ਜਨਤਾ ਪਾਰਟੀ ਵਲੋਂ ਪ੍ਰੋ. ਭੁਲੱਰ ਨੂੰ ਫਾਂਸੀ ਦਿਤੇ ਜਾਣ ਦੀ ਵਕਾਲਤ ਕਰਨਾ ਹੈ, ਸਾਰਾ ਦੇਸ਼ ਜਾਣਦਾ ਹੈ, ਕਿ ਇਹ ਪਾਰਟੀ ਘੱਟ ਗਿਣਤੀਆਂ ਨੂੰ ਨਫਰਤ ਕਰਨ ਵਾਲੀ ਪਾਰਟੀ ਹੈ। ਘੱਟੋ ਘੱਟ ਪਿਛਲੇ ਮਹੀਨੇ ਪੰਜ ਵਿਧਾਨ ਸਭਾਵਾਂ ਵਿੱਚ ਏਹਨਾਂ ਦੇ ਖਿਲਾਫ ਆਏ ਨਤੀਜਿਆਂ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਆਉਣ ਵਾਲੀਆਂ ਚੋਣਾ ਨੂੰ ਵੀ ਧਿਆਨ ਵਿੱਚ ਰਖਣਾ ਚਾਹੀਦਾ ਹੈ। ਉਨ੍ਹਾਂ ਸਾਰੇ ਦੇਸ਼ ਨੂੰ ਸਵਾਲ ਕੀਤਾ ਕਿ ਅਗਰ ਇਸਾਈ ਮਿਸ਼ਨਰੀ ਗ੍ਰਾਹਮ ਨੂੰ ਪ੍ਰਵਾਰ ਸਮੇਤ ਜੀਊਂਦਾ ਸਾੜਨ ਵਾਲੇ ਦੀ ਸਜ਼ਾ ਮਾਅਫ ਹੋ ਸਕਦੀ ਹੈ, ਨਵੰਬਰ 1984 ਦੇ ਸਿੱਖ ਕਤਲਿਆਮ ਦੇ ਦੋਸ਼ੀ ਕਿਸ਼ੋਰੀ ਲਾਲ ਦੀ ਸਜ਼ਾ ਮਾਅਫ ਹੋ ਸਕਦੀ ਹੈ ਤੇ ਪ੍ਰੋ ਭੁਲੱਰ ਦੀ ਸਜ਼ਾ ਮਾਅਫ ਕਿਉਂ ਨਹੀਂ ਹੋ ਸਕਦੀ? ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਜਿੰਦਰ ਸਿੰਘ, ਗੁਰਦੀਪ ਸਿੰਘ, ਹਰਗੋਬਿੰਦ ਸਿੰਘ, ਰਣਜੀਤ ਸਿੰਘ ਵੀ ਸ਼ਾਮਲ ਹੋਏ ਤੇ ਆਪਣੇ ਵੀਚਾਰ ਰੱਖੇ॥
ਜਾਰੀ ਕਰਤਾ
ਗੁਰਦੇਵ ਸਿੰਘ ਬਟਾਲਵੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top