Share on Facebook

Main News Page

ਟਾਈਗਰ ਜਥਾ ਯੂ.ਕੇ. ਵੱਲੋਂ ਬੁਰਛਾਗਰਦ ਟੋਲੇ ਨੂੰ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਕਰਨ ਤੇ ਸਖ਼ਤ ਵਾਰਨਿੰਗ

31 May 2011 (ਸਾਊਥਾਲ, ਲੰਡਨ)

ਅਖੌਤੀ ਦਸਮ ਗ੍ਰੰਥ ਦਾ ਹਥਿਆਰ ਫੇਲ਼੍ਹ ਹੋਣ ਤੋਂ ਬਾਅਦ, ਸਿੱਖ ਦੁਸ਼ਮਣ ਤਾਕਤਾਂ ਨੇ ਹੁਣ ਸਿੱਖ ਰਹਿਤ ਮਰਿਆਦਾ ਦਾ ਮਸਲਾ ਖੜ੍ਹਾ ਕਰਕੇ, ਸਿੱਖਾਂ ਨੂੰ ਉਲਝਾਉਣ ਦੀ ਹਰਕਤ ਸ਼ੁਰੂ ਕਰ ਲਈ ਹੈ। ਇਸ ਵਿਚ ਸਿਰਫ਼ ਗੁਰੁ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਬਾਣੀਆਂ ਹੀ ਨਹੀਂ, ਬਲਕਿ ਨਿਤਨੇਮ ਦੀਆਂ ਪੰਜ ਤੇ ਸੱਤ ਬਾਣੀਆਂ ਦਾ ਝਗੜਾ ਵੀ ਖੜ੍ਹਾ ਕੀਤਾ ਜਾ ਰਿਹਾ ਹੈ।

ਖ਼ਾਸ ਕਰ ਕੇ ਇੰਗਲੈਂਡ ਵਿਚ ਜਿੱਥੇ ਕੁਝ ਗੁਰਦੁਆਰਿਆਂ ‘ਤੇ ਚੌਕ ਮਹਿਤਾ ਡੇਰਾ ਵਾਲਿਆਂ ਜਾਂ ਹੋਰ ਸਾਧਾਂ ਦੇ ਡੇਰਿਆਂ ਦਾ ਕਬਜ਼ਾ ਹੈ, ਕੁਝ ਧੱਕਾਖੋਰ ਕਿਸਮ ਦੇ ਲੋਕ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੇ ਖ਼ਿਲਾਫ਼ ਪਰਚਾਰ ਕਰਕੇ, ਡੇਰਿਆਂ ਦੀ ਮਰਿਆਦਾ ਲਾਗੂ ਕਰਨ ਦੀ ਸਾਜ਼ਿਸ਼ ਹੇਠ, ਗੁਰਦੁਆਰਿਆਂ ਵਿਚ ਬੁਰਛਾਗਰਦੀ ਅਤੇ ਦਹਿਸ਼ਤਗਰਦੀ ਦੀਆਂ ਹਰਕਤਾਂ ਤੇ ਉਤਰ ਆਏ ਹਨ।

ਇਸ ਦੀ ਮਿਸਾਲ ਬੀਤੇ ਦਿਨ ਰਾਮਗੜ੍ਹੀਆ ਗੁਰਦੁਆਰਾ ਸਲੋਅ ਵਿਚ ਮਿਲੀ, ਜਿੱਥੇ ਸ ਨਿਰਮਲਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦੀ ਹਿਮਾਇਤ ਕੀਤੀ, ਤਾਂ ਇਸ ਬੁਰਛਾਗਰਦ ਟੋਲੇ ਨੇ ਉਸ ਸਿੰਘ ‘ਤੇ ਦੀਵਾਨ ਹਾਲ ਵਿਚ, ਗੁਰੁ ਗ੍ਰੰਥ ਸਾਹਿਬ ਦੀ ਮੌਜੂਦਗੀ ਵਿਚ ਹੀ ਹੱਲਾ ਹੀ ਬੋਲ ਦਿੱਤਾ। ਸੰਗਤਾਂ ਨੇ ਇਸ ਬੁਰਛਾਗਰਦ ਟੋਲੇ ਵੱਲੋਂ ਇਸ ਧੱਕੇ ਸ਼ਾਹੀ ਅਤੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਭਰਪੂਰ ਨਿੰਦਾ ਕੀਤੀ ਗਈ।

ਬੀਤੇ ਦਿਨ ਸਾਊਥਾਲ ਵਿਚ ਪੰਥਕ ਜਥੇਬੰਦੀਆਂ ਦੀ ਇਕ ਮੀਟਿੰਗ ਵਿਚ ਇਸ ਹਰਕਤ ਦਾ ਸਖ਼ਤ ਨੋਟਿਸ ਲਿਆ ਗਿਆ, ਅਤੇ ਇਸ ਬੁਰਛਾਗਰਦ ਟੋਲੇ ਨੂੰ ਵਾਰਨਿੰਗ ਦਿੱਤੀ ਹੈ, ਕਿ ਜੇ ਇਨ੍ਹਾਂ ਨੇ ਗੁਰਦੁਆਰਿਆਂ ਵਿਚ ਅਜਿਹੀ ਹਰਕਤ ਦੁਹਰਾਈ, ਤਾਂ ਇਸ ਦੀ ਭਾਜੀ ਸਵਾ ਸੇਰ ਕਰ ਕੇ ਮੋੜੀ ਜਾਏਗੀ। ਇਸ ਮੀਟਿੰਗ ਵਿਚ ਇਹ ਫ਼ੈਸਲਾ ਵੀ ਲਿਆ ਗਿਆ, ਕਿ ਡਾ ਦਵਿੰਦਰਪਾਲ ਸਿਮਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਵਿੱਢੀ ਜਾਵੇ। ਇਸ ਮੀਟਿੰਗ ਵਿਚ ਟਾਈਗਰ ਜਥਾ ਯੂ.ਕੇ. ਦੇ ਮੁਖੀ ਸ. ਪ੍ਰਭਦੀਪ ਸਿੰਘ ਅਤੇ ਐਗ਼ਜ਼ੈਕਟਿਵ ਦੇ ਮੈਂਬਰਾਂ ਤੋਂ ਇਲਾਵਾ ਸ ਇੰਦਰ ਸਿੰਘ (ਸਿੱਖ ਸਪਰਿਟ ਆਰਗੇਨਾਈਜ਼ੇਸਨ ਯੂ.ਕੇ.), ਮਨਜੀਤ ਸਿੰਘ ਬਾਗੀ (ਯੂਰਪੀਨ ਸਿੱਖ ਧਰਮ ਪਰਚਾਰ ਕਮੇਟੀ), ਸ ਸੇਵਾ ਸਿੰਘ (ਸਿੰਘ ਸਭਾ ਇੰਟਰਨੈਸ਼ਨਲ ਯੂ.ਕੇ,), ਸ ਸੁਖਜਿੰਦਰ ਸਿੰਘ (ਸਿੱਖ ਯੂਥ ਫ਼ਾਰ ਜਸਟਿਸ), ਸ ਜਗਰੂਪ ਸਿੰਘ (ਗੁਰਮਤਿ ਟਕਸਾਲ), ਸ ਹਰਜਿੰਦਰ ਸਿੰਘ (ਗੁਰੂ ਨਾਨਕ ਇੰਸਟੀਚਿਊਟ) ਆਦਿਕ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top