Share on Facebook

Main News Page

ਹਿੰਦੂਤਵੀ ਅੱਤਵਾਦੀਆਂ ਨੇ ਪੰਜਾਬ ਸਪੈਕਟ੍ਰਮ ਨੂੰ ਭੇਜਿਆ ਧਮਕੀ ਪੱਤਰ

 

ਮਿਤੀ 31 ਮਈ 2011 ਨੂੰ ਪੰਜਾਬ ਸਪੈਕਟ੍ਰਮ ਦੇ ਸੰਪਾਦਕ ਨੂੰ ਈਮੇਲ ਦੇ ਰਾਹੀਂ ਹਿੰਦੂ ਅੱਤਵਾਦੀ ਜਥੇਬੰਦੀ ਸ਼ਿਵ ਸੈਨਾ ਦੇ ਲੈਟਰ ਹੈਡ ਉੱਪਰ ਇੱਕ ਧਮਕੀ ਭਰਿਆ ਪੱਤਰ ਬਰਾਮਦ ਹੋਇਆ, ਜਿਸ ਵਿਚ ਪੰਜਾਬ ਸਪੈਕਟ੍ਰਮ ਦੇ ਸੰਪਾਦਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਅਤੇ ਨਾਲ ਹੀ ਭੱਦੀ ਸ਼ਬਦਾਵਲੀ ਵਰਤੀ ਹੋਈ ਹੈ।ਉਨ੍ਹਾਂ ਵਲੋਂ ਭੇਜੇ ਧਮਕੀ ਪੱਤਰ ਵਿਚ ਲਿਖਿਆ ਹੋਇਆ ਹੈ,

|| ਚੇਤਾਵਨੀ ||

ਭਾਰਤੀ ਮਾਤਰ ਭੂਮੀ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਪੰਜਾਬ ਸਪੈਕਟ੍ਰਮ ਦੇ ਸੰਪਾਦਕ ਸਾਹਿਬ

|| ਰਾਮ ਰਾਮ ||

ਤੁਸੀਂ ਜਿਸ ਤਰ੍ਹਾਂ ਭਾਰਤ ਭੂਮੀ ਦੇ ਰੱਖਿਅਕਾਂ ਨੂੰ ਬਾਰ ਬਾਰ ਲਲਕਾਰ ਰਹੇ ਹੋ ਇਹ ਤੁਹਾਡੇ ਅਤੇ ਦੇਸ਼ ਲਈ ਹਿੱਤਕਾਰੀ ਨਹੀਂ ਹੈ। ਸੰਪਾਦਕ ਮਹੋਦਿਆ ਉਦੋਕੇ ਅਸੀਂ ਇਹ ਵੀ ਜਾਣਦੇ ਹਾਂ ਕਿ ਤੂੰ ਇੱਕ ਨਿਹਾਇਤ ਹੀ ਚਰਿੱਤਰਹੀਣ ਇਨਸਾਨ ਹੈ ਜਿਸ ਦੇ ਬਾਰੇ ਵਿਚ ਸਾਡੇ ਕੋਲ ਇੱਕ ਨਹੀਂ ਅਨੇਕਾਂ ਸਬੂਤ ਹਨ ਪਰ ਤੂੰ ਜਾਣ ਬੁੱਝ ਭਾਰਤੀ ਸੰਸਕਰਿਤੀ ਦੀ ਰੱਖਿਆ ਕਰਨ ਵਾਲੇ ਸ਼ਿਵ ਸੈਨਕਾਂ ਦੇ ਬਾਰੇ ਬੇਹੂਦਾ ਗੱਲ੍ਹਾਂ ਬਣਾ ਬਣਾ ਕੇ ਪ੍ਰਕਾਸ਼ਿਤ ਕਰ ਰਿਹਾ ਹੈ। ਇਸ ਤਰ੍ਹਾਂ ਤੂੰ ਇਹ ਦੇਸ਼ ਧਰੋਹ ਦਾ ਕੰਮ ਅੰਰਭਿਆ ਹੈ ਇਸ ਦੇ ਭਿਆਨਕ ਸਿੱਟੇ ਵੀ ਤੈਨੂੰ ਭੁਗਤਣੇ ਪੈਣਗੇ।

ਅਸੀਂ ਭਾਰਤੀ ਸੰਸਕ੍ਰਿਤੀ ਦੇ ਸਮਾਜਿਕ ਦਾਇਰੇ ਵਿਚ ਰਹਿੰਦੇ ਹੋਏ ਤੁਹਾਨੂੰ ਚਿਤਾਵਨੀ ਦਿੰਦੇ ਹਾਂ ਕਿ ਜੇ ਤੁਸੀਂ ਹਿੰਦੂ ਧਰਮ, ਸੰਸਕ੍ਰਿਤੀ ਅਤੇ ਸਾਡੇ ਸਤਿਕਾਰਯੋਗ ਸੰਤ ਜਨ੍ਹਾਂ ਦੇ ਬਾਰੇ ਇਹ ਕੂੜ ਪ੍ਰਚਾਰ ਬੰਦ ਨਾ ਕੀਤਾ ਬਦਲੇ ਦੀ ਅੱਗ ਦੇ ਜਿਹੜੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਤੁਸੀਂ ਖੁਦ ਜਿੰਮੇਵਾਰ ਹੋਵੋਗੇ।

ਅਖੀਰ ਵਿਚ ਨਵੇਂ ਬਣੇ ਅੱਤਵਾਦੀ ਅਤੇ ਆਪਣੇ ਆਪ ਨੂੰ ਬਹੁਤ ਵੱਡਾ ਤੀਸ ਮਾਰ ਕਾਂ ਲੇਖਕ ਸਮਝਣ ਵਾਲੇ ਪਾਕਿਸਤਾਨ ਦੇ ਪਾਲਤੂ ਕੁੱਤੇ ਉਦੋਕੇ ਅਸੀਂ ਤੈਨੂੰ ਆਖਰੀ ਚਿਤਾਵਨੀ ਦਿੰਦੇ ਹਾਂ ਜੇਕਰ ਅੱਜ ਤੋਂ ਬਾਅਦ ਪੰਜਾਬ ਸਪੈਕਟ੍ਰਮ ਨਾਮਕ ਰੋਜ਼ਾਨਾ ਅਖਬਾਰ ਵਿਚ ਜ਼ਹਿਰ ਉਘਲਣਾ ਬੰਦ ਨਾ ਕੀਤਾ ਤਾਂ ਸਾਡੇ ਸ਼ਿਵ ਸੈਨਿਕ ਤੁਹਾਨੂੰ ਸਵਾਹ ਵਿਚ ਬਦਲਣ ਵਿਚ ਦੇਰ ਨਹੀਂ ਕਰਨਗੇ ਅਤੇ ਤੂੰ ਤੇ ਪਹਿਲਾਂ ਵੀ ਸਾਡੇ ਨਾਲ ਮੱਥਾ ਲਾਉਣ ਦਾ ਨਤੀਜਾ ਦੇਖ ਚੁੱਕਾ ਹੈਂ। ਯਾਦ ਨਹੀਂ ਤਾਂ 2004 ਅਤੇ 2007 ਨੂੰ ਯਾਦ ਕਰ ਲੈ ਸ਼ਾਇਦ ਕੁਝ ਯਾਦ ਆ ਜਾਵੇ।

ਜੋ ਹਮਸੇ ਟਕਰਾਏਗਾ , ਚੂਰ ਚੂਰ ਹੋ ਜਾਏਗਾ

ਜੈ ਰਾਮ
ਵਿਨਾਇਕ ਰਾਜਵੜੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top