Share on Facebook

Main News Page

ਕੀ ਭਾਰਤੀ ਨਿਆਂ-ਪ੍ਰਣਾਲੀ ਤੋਂ ਸਿੱਖਾਂ ਨੂੰ ਕਦੀ ਇਨਸਾਫ ਮਿਲੇਗਾ?:ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਏ. ਐਸ. ੳ. ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਸਰਪੰਚ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਇੰਦਰਜੀਤ ਸਿੰਘ , ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਸੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਝਾ ਬਿਆਂਨ ਜਾਰੀ ਕਰਦਿਆਂ ਕਿਹਾ ਕਿ ਸਦੀਆ ਤੋਂ ਗੁਲਾਮ ਭਾਰਤ ਨੂੰ ਆਜਾਦ ਕਰਾਉਣ ਲਈ ਸਿੱਖਾਂ ਨੇ 93% ਕੁਰਬਾਨੀਆਂ ਦਿਤੀਆ।ਭਾਰਤ ਆਜਾਦ ਹੋ ਗਿਆ ਤੇ ਸਿੱਖ ਕੌਮ ਭਾਰਤ ਦੀ ਗੁਲਾਮੀ ਦੇ ਸੰਗਲਾਂ ਅੰਦਰ ਜਕੜੀ ਗਈ।ਕੁਰਬਾਨੀਆਂ ਤੋਂ ਬਾਅਦ ਭਾਰਤ ਦੇ ਅਖੌਤੀ ਸੰਵਿਧਾਨ ਅੰਦਰ ਸਿੱਖਾਂ ਨੂੰ ਬਿਪਰਾਂ ਨੇ ਬੜੇ ਹੀ ਮੱਹਤਵਪੂਰਨ ਤੋਹਫੇ ਨਾਲ ਨਿਵਾਜਿਆ ਕਿ ਸਿੱਖ ਇਕ ਜਰਾਇਮ ਪੇਸ਼ਾ ਕੌਮ ਹੈ।ਸਿੱਖਾਂ ਵਲੋਂ ਇਤਰਾਜ ਕਰਨ ਤੇ ਜਵਾਬ ਮਿਲਿਆ “ਕਿ ਅਬ ਤੋ ਵਕਤ ਬਦਲ ਗਿਆ ਹੈ” ਸਿੱਖ ਫੇਰ ਨਾ ਸਮਝੇ।ਸਿੱਖਾਂ ਦੇ ਉਤੇ ਹਿੰਦੂ ਮੈਰਿਜ ਐਕਟ ਜਬਰੀ ਥੋਪਿਆ ਗਿਆ ਸਿੱਖਾਂ ਨੇ ਕੋਈ ਬਗਾਵਤ ਨਾ ਕੀਤੀ।

ਸਿੱਖਾਂ ਨੂੰ ਹਿੰਦੂ ਕੌਮ ਦਾ ਹਿੱਸਾ ਪ੍ਰਚਾਰ ਕੇ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਗਿਆ ਸਿੱਖ ਫਿਰ ਵੀ ਚੁੱਪ ਰਹੇ, ਪਰ ਜਦੋ ਇਨ੍ਹਾਂ ਨੇ ਸਿੱਖਾਂ ਦੇ ਪੱਵਿਤਰ ਮਰਕਜ਼ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਗੋਲੀਆਂ ਨਾਲ ਛਲਣੀ ਕੀਤਾ ਉਦੋਂ ਹਰ ਸਿੱਖ ਨੇ ਮਹਿਸੂਸ ਕੀਤਾ ਕਿ ਇਹ ਗੋਲੀਆਂ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਨੂੰ ਨਹੀ ਸਗੋਂ ਸਾਡੀਆਂ ਛਾਤੀਆਂ ਵਿਚ ਲੱਗੀਆਂ ਹਨ ।ਫਿਰ ਕੌਮ ਦੇ ਜੁਝਾਰੂਆਂ ਨੇ ਆਪਣੇ ਵੱਖਰੇ ਦੇਸ਼ ਖਾਲਿਸਤਾਨ ਦੀ ਸਥਾਪਤੀ ਲਈ ਸੰਘਰਸ਼ ਲੜਿਆ ਕਿਉਕਿ ਉਸ ਘੱਲੂਘਾਰੇ ਨੇ ਸਿੱਖਾਂ ਅੰਦਰ ਬੇਗਾਨਗੀ ਦੀ ਨਫਰਤ ਪੈਦਾ ਕਰ ਦਿਤੀ । ਜਿਸ ਤੋਂ ਬੁਖਲਾ ਕੇ ਭਾਰਤੀ ਸਟੇਟ ਦੇ ਜੁਲਮੀ ਢਾਂਚੇ ਨੇ ਲੱਖਾਂ ਕੌਮੀ ਜੁਝਾਰੂਆਂ ਨੂੰ ਗੋਲੀਆ ਮਾਰ ਕੇ ਸ਼ਹੀਦ ਕਰ ਦਿਤਾ ਅਤੇ ਹਜਾਰਾਂ ਨੂੰ ਜੇਲਾਂ ਵਿਚ ਬੰਦ ਕਰ ਦਿਤਾ।ਨਾਭਾ ਜੇਲ ਵਿਚ ਅਨੇਕਾਂ ਜੁਝਾਰੂ ਸੂਰਮੇ ਅਜਿਹੇ ਹਨ ਜਿਨਾਂ ਦੀਆਂ ਸਜਾਵਾਂ ਵੀ ਪੂਰੀਆਂ ਹੋ ਚੁੱਕੀਆ ਹਨ ਪਰ ਉਨਾਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ।

ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਵੀ ਉਨਾਂ ਵਿੱਚੋ ਇਕ ਹੈ ਜਿਸ ਤੇ ਪਾਏ ਝੂਠੇ ਕੇਸ ਵਿੱਰੁਧ ਭਾਰਤੀ ਸਟੇਟ ਕੋਲ ਨਾ ਹੀ ਕੋਈ ਗਵਾਹ ਹੈ ਨਾ ਹੀ ਕੋਈ ਠੋਸ ਸਬੂਤ, ਉਸ ਦੀ ਮੌਤ ਦੀ ਸਜਾ ਬਰਕਰਾਰ ਰਹਿਣੀ ਉਸਦਾ ਗੁਨਾਹ ਸਿੱਖ ਹੋਣਾ ਹੀ ਹੈ । ਦੂਸਰੇ ਪਾਸੇ ਸਰਦਾਰ ਭੁੱਲਰ ਦੇ ਪਰਿਵਾਰ ਦੇ ਬਜੁਰਗਾਂ ਨੂੰ ਜਿੰਨਾਂ ਪੁਲਿਸ ਅਫਸਰਾਂ ਨੇ ਸ਼ਹੀਦ ਕੀਤਾ ਉਨਾਂ ਤੇ ਅਜੇ ਤੱਕ ਕੋਈ ਕੇਸ ਵੀ ਨਹੀ ਚੱਲਿਆ।ਇਥੇ ਹੀ ਬੱਸ ਨਹੀ ਭਾਰਤੀ ਨਿਜ਼ਾਮ ਨੇ ਸਿੱਖਾਂ ਦੇ ਕਾਤਲਾਂ (ਹਿੰਦੂ ਅਤਿਵਾਦੀਆਂ) ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਕਮਲਨਾਥ ਅਤੇ ਅਨੇਕਾਂ ਹੋਰਾਂ ਨੂੰ ਲੋਕਾਂ ਨੂੰ ਕੇਂਦਰ ਵਿਚ ਵਜਾਰਤਾਂ ਦਿਤੀਆ ਹਨ। ਲੰਬਾ ਅਰਸਾ ਪਹਿਲਾਂ ਹਿੰਦੂ ਅਤਵਾਦੀ ਅਸ਼ੋਕ ਕੁਮਾਰ ਸਿੱਖਾਂ ਨੂੰ ਬਦਨਾਮ ਕਰਨ ਲਈ ਜਿਸਦਾ ਫਰਜ਼ੀ ਨਾਂ ਦਾਰਾ ਸਿੰਘ ਰੱਖਿਆ ਗਿਆ ਵਲੋਂ ਉੜੀਸਾ ਵਿਚ ਅਸਟਰੇਲੀਅਨ ਕ੍ਰਿਸ਼ਚਨ ਪ੍ਰਚਾਰਕਾਂ ਦਾ ਕਤਲ ਕੀਤਾ ਗਿਆ, ਉਸ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਪਰ ਹਿੰਦੂ ਹੋਣ ਕਰਕੇ ਰਾਸ਼ਟਰਪਤੀ ਨੇ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿਤਾ ।

ਅਜਿਹੇ ਵਿਤਕਰੇ ਭਰੇ ਕਾਨੂੰਨ ਦੀ ਦੋ ਮੂੰਹੀ ਤਸਵੀਰ ਵੇਖ ਕੇ ਅਸੀ ਸਹਿਜ ਹੀ ਸਮਝ ਸਕਦੇ ਹਾਂ ਕਿ ਭਾਰਤ ਅੰਦਰ ਸਿੱਖਾਂ ਲਈ ਕੋਈ ਕਾਨੂੰਨ ਨਹੀ ਅਤੇ ਨਾ ਹੀ ਇਥੋਂ ਸਿੱਖਾਂ ਨੂੰ ਇਨਸਾਫ ਦੀ ਉਮੀਦ ਰੱਖਣੀ ਚਾਹੀਦੀ ਹੈ, ਅਤੇ ਬਿਪਰ ਸਿਸਟਮ ਦੇ ਵਿਰੁੱਧ ਬੋਲਣ ਵਾਲਾ ਇੰਨਾਂ ਨੂੰ ਹਰ ਸਿੱਖ ਖੂੰਖਾਰ ਅਤਿਵਾਦੀ ਲੱਗਦਾ ਹੈ। ਪਿਛਲੇ 16 ਸਾਲਾਂ ਤੋਂ ਜੇਲ ਅੰਦਰ ਨਰਕ ਗਾਮੀਂ ਜਿੰਦਗੀ ਭੋਗ ਰਿਹਾ ਕੌਮ ਦਾ ਸਨਮਾਨ ਯੋਗ ਗੁਰਸਿੱਖ ਪ੍ਰੋ.ਦਵਿੰਦਰ ਪਾਲ ਸਿੰਘ ਭੁੱਲਰ ਵੀ ਉਨਾਂ ਵਿਚੋ ਇਕ ਹੈ। ਅਸੀ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਿੱਖੋ! ਤੁਹਾਨੂੰ ਇਸ ਭਾਰਤੀ ਕੁਰੱਪਟ ਸਿਸਟਮ ਚੋਂ ਕਦੀ ਵੀ ਇਨਸਾਫ ਨਹੀ ਮਿਲੇਗਾ। ਤੁਹਾਨੂੰ ਆਪਣੇ ਭਵਿੱਖ ਵਾਰੇ ਜਰੂਰ ਸੋਚਣਾ ਹੋਵੇਗਾ, ਨਹੀ ਤਾਂ ਆਉਣ ਵਾਲੇ ਸਮੇਂ ਵਿਚ ਵੀ ਗੁਰੂ-ਪੰਥ ਦੀ ਗੱਲ ਕਰਨ ਵਾਲੇ ਹੋਰ ਵੀ ਅਨੇਕਾਂ ਸਿੰਘ ਸਰਦਾਰ ਭੁੱਲਰ ਦੀ ਤਰਾਂ ਬਿਪਰ-ਕਾਨੂੰਨ ਦੇ ਜੁਲਮਾਂ ਦੇ ਸ਼ਿਕਾਰ ਹੁੰਦੇ ਰਹਿਣਗੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top