Share on Facebook

Main News Page

 ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਦੀ ਵਕਾਲਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ, ਸਿੱਖ ਜਗਤ ਬਾਈਕਾਟ ਕਰੇ: ਗਿਆਨੀ ਜਗਤਾਰ ਸਿੰਘ ਜਾਚਕ


 

ਲੁਧਿਆਣਾ 31 ਮਈ: ਭਾਰਤੀ ਜਨਤਾ ਪਾਰਟੀ ਦਾ ਸਮੁੱਚੇ ਸਿੱਖ ਜਗਤ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਕਿਉਂਕਿ, ਇਸ ਦੇ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਪ੍ਰੋ: ਭੁੱਲਰ ਦੀ ਲਾਦੇਨ ਨਾਲ ਤੁਲਨਾ ਕਰਦਿਆਂ ਫਾਂਸੀ ਦੇਣ ਦੀ ਵਕਾਲਤ ਕੀਤੀ ਹੈ। ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਇਹ ਸ਼ਬਦ ਇੱਕ ਪ੍ਰੈਸ ਨੋਟ ਵਿੱਚ ਕਹੇ।

ਉਨ੍ਹਾਂ ਕਿਹਾ ਸਾਨੂੰ ਭੁੱਲਣਾ ਨਹੀ ਚਾਹੀਦਾ ਕਿ ਭਾਜਪਾ ਆਰ. ਐਸ. ਐਸ ਦਾ ਰਾਜਸੀ ਵਿੰਗ ਹੈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਵਲੋਂ ਪੰਥ ਵਿਰੋਧੀ ਜਮਾਤ ਐਲਾਨਿਆ ਜਾ ਚੁੱਕਾ ਹੈ ਅਤੇ ਜਿਸ ਦੇ ਮੁੱਖੀ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਮੰਨਿਆ ਹੈ ਕਿ ਉਸ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਪ੍ਰੇਰਿਆ ਸੀ। 

ਜਾਚਕ ਜੀ ਨੇ ਆਖਿਆ ਕਿ ਜੇ ਪੰਜਾਬ ਸਰਕਾਰ ਪ੍ਰੋ: ਭੁੱਲਰ ਵਿਰੁਧ ਸੁਪਰੀਮ ਕੋਰਟ ਵਿੱਚ ਦਿੱਤਾ ਹਲਫੀਆ ਬਿਆਨ ਵਾਪਸ ਨਹੀ ਲੈਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਫਾਂਸੀ ਦਾ ਸਜ਼ਾ ਮੁਆਫ਼ ਕਰਨ ਲਈ ਕੀਤੀਆਂ ਅਪੀਲਾਂ ਮਗਰਮੱਛ ਦੇ ਹੰਝੂ ਹੀ ਮੰਨੀਆਂ ਜਾਣਗੀਆਂ । ਮਨਪ੍ਰੀਤ ਸਿੰਘ ਬਾਦਲ ਦੀ ਇਸ ਪੱਖੋਂ ਚੁੱਪ ਵੀ ਸਿੱਧ ਕਰਦੀ ਹੈ ਕਿ ਉਹ ਵੀ ਆਪਣੇ ਚਾਚੇ ਵਾਂਗ ਕੇਂਦਰ ਵਿੱਚ ਬੈਠੀ ਪੰਥ ਵਿਰੋਧੀ ਲਾਬੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਣ ਲਈ ਯਤਨਸ਼ੀਲ ਹੈ।

ਅਜੋਕੀ ਰਾਜਨੀਤਕ ਸਥਿਤੀ ਵਿੱਚ ਸਮੂਹ ਸਿੱਖ ਜਥੇਬੰਦੀਆਂ ਦੇ ਸਾਂਝੇ ਯਤਨ ਪ੍ਰੋ: ਭੁੱਲਰ ਦੇ ਗਲ਼ ਵਿੱਚ ਪਏ ਫਾਂਸੀ ਦੇ ਫੰਧੇ ਨੂੰ ਤੋੜਣ ਦੀ ਸਮਰਥਾ ਰਖਦੇ ਹਨ । ਬਸ ਹੁਣ ਲੋੜ ਤਾਂ ਧੜੇਬੰਦੀ ਤੋਂ ਉਪਰ ਉੱਠ ਕੇ ਪੰਥਕ ਅਵਾਜ਼ ਬਣਨ ਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top