Share on Facebook

Main News Page

ਆਰ.ਐਸ.ਐਸ ਦੇ ਨਾਲ ਸੰਬੰਧਾਂ ਬਾਰੇ ਗਿਆਨੀ ਠਾਕੁਰ ਸਿੰਘ ਟਕਸਾਲੀ ਨੇ ਮੰਗੀ ਮੁਆਫੀ

* ਗਿਆਨੀ ਠਾਕੁਰ ਸਿੰਘ ਸੱਚ ਬੋਲਦਾ ਹੈ, ਤਾਂ ਸਾਡੇ ਨਾਲ ਚਰਚਾ ਕਰ: ਸਿੱਖ ਵਿਚਾਰ ਮੰਚ
* ਰੇਡਿਓ ਉਪਰ ਬਾਬੇ ਬਾਰੇ ਹੋਈ ਚਰਚਾ ਜਰੂਰ ਸੁਣੋ ਜੀ: ਸਿੱਖ ਵਿਚਾਰ ਮੰਚ
* ਕੌਮ ਅੰਦਰ ਪੈਦਾ ਹੋ ਰਿਹਾ ਵਿਵਾਦ ਮੰਦਭਾਗਾ ਹੈ: ਡਾ: ਉਦੋਕੇ
* ਬਾਬਾ ਦੱਸੇ ਕਿ ਅਨੰਦਪੁਰ ਦਾ ਕਿਹੜਾ ਵਿਆਕਤੀ ਪਾਗਲ ਹੋਇਆ ਹੈ?: ਪ੍ਰਿ: ਸੁਰਿੰਦਰ ਸਿੰਘ
* ਅਰਦਾਸ ਕਰੂੰਗਾ ਕਿ ਮੇਰੇ ਵਿਰੋਧੀਆ ਦੀ ਜੁਬਾਨ ਵਿੱਚ ਕੀੜੇ ਪੈ ਜਾਣਗ: ਗਿਆਨੀ ਠਾਕੁਰ ਸਿੰਘ
* ਜੇ ਬਾਬਾ ਬੰਦੇ ਦਾ ਪੁੱਤ ਹੈ ਤਾਂ ਮੈਨੂੰ ਦੱਸੇ ਕਿ ਅਨੰਦਪੁਰ ਦਾ ਕਿਹੜਾ ਵਿਆਕਤੀ ਪਾਗਲ ਹੋਇਆ ਹੈ: ਪ੍ਰਿ: ਸੁਰਿੰਦਰ ਸਿੰਘ
* ਟਿੱਪਣੀ:  ਵਾਹ ਜੀ ਵਾਹ...ਸਰਬੱਤ ਦੇ ਭਲੇ ਦੀ ਜਗ੍ਹਾ ਹੁਣ ਸਾਧਾਂ ਵਲੋਂ ਕੀੜ੍ਹੇ ਪੈਣ ਦੀ ਅਰਦਾਸ?

ਬਠਿੰਡਾ- (30 ਮਈ, ਕਿਰਪਾਲ ਸਿੰਘ):- ਆਰ.ਐਸ.ਐਸ ਦੇ ਖਾਸ ਕਰਿੰਦੇ ਅਤੇ ਸਿੱਖੀ ਭੇਸ ਵਿੱਚ ਬ੍ਰਾਹਮਣਵਾਦ ਦਾ ਪਰਚਾਰ ਕਰਨ ਵਾਲੇ ਅਖੌਤੀ ਟਕਸਾਲੀ ਸਿੱਖ ਪਰਚਾਰਕ ਗਿਆਨੀ ਠਾਕੁਰ ਸਿੰਘ ਦੀਆਂ ਪੰਥ ਵਿਰੋਧੀ ਕਾਰਵਾਈਆ ਅਤੇ ਗੁਰਮਤਿ ਵਿਚਾਰਧਾਰਾ ਅਤੇ ਗੁਰਬਾਣੀ ਨੂੰ ਵਿਗਾੜਨ ਦੀਆਂ ਹੁਜਤਾਂ ਦਾ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਤਿਵੇਂ ਤਿਵੇਂ ਹੀ ਸੰਗਤ ਵਿੱਚ ਉਸ ਪ੍ਰਤੀ ਜਾਗਰੂਕਤਾ ਵੀ ਪੈਦਾ ਹੁੰਦੀ ਜਾ ਰਹੀ ਅਤੇ ਉਸ ਦੀ ਸਿੱਖਾਂ ਵਿੱਚ ਲੋਕਪ੍ਰਿਅਤਾ ਦਾ ਗ੍ਰਾਫ ਵੀ ਘੱਟ ਕੇ ਜੀਰੋ ਵੱਲ ਆਉਂਦਾ ਜਾ ਰਿਹਾ ਹੈ। ਦਰਅਸਲ ਗੁਰਬਾਣੀ ਵਿਚਾਰਧਾਰਾ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਇਕ ਬਹੁਤ ਹੀ ਖੂਬਸੂਰਤ ਘਟਨਾ ਦਾ ਜ਼ਿਕਰ ਕਰਦੇ ਆਖਦੇ ਹਨ ਕਿ ਜੰਗਲ ਦੇ ਬਾਕੀ ਜਾਨਵਰਾਂ ਤੋਂ ਡਰ ਕੇ ਇਕ ਗਿੱਦੜ ਸ਼ਹਿਰ ਵਿੱਚ ਜਾ ਵੜਿਆ ਅਤੇ ਇਕ ਨੀਲਾਰੀ ਦੇ ਮੱਟ ਵਿੱਚ ਡਿੱਗ ਪਿਆ, ਉਸ ਮੱਟ ਵਿੱਚ ਨੀਲਾ ਰੰਗ ਘੋਲਿਆ ਹੋਇਆ ਸੀ ਜਿਸ ਨਾਲ ਗਿੱਦੜ ਦਾ ਸਾਰਾ ਰੰਗ ਨੀਲਾ ਹੋ ਗਿਆ ਅਤੇ ਉਹ ਬੜਾ ਹੈਰਾਨ ਹੋਇਆ ਕਿ ਮੇਰਾ ਰੰਗ ਸਭ ਨਾਲੋਂ ਵੱਖਰਾ ਹੋ ਗਿਆ ਹੈ। ਅਖੀਰ ਉਹ ਫਿਰ ਜੰਗਲ ਵਿੱਚ ਜਾ ਵੜਿਆ ਅਤੇ ਜੰਗਲ ਵਿੱਚ ਜਾ ਕੇ ਇਕ ਉਚੀ ਜਗ੍ਹਾ ਤੇ ਬੈਠ ਕੇ ਸਾਰੇ ਜਾਨਵਰਾਂ ਨੂੰ ਕਹਿਣ ਲੱਗਾ ਕਿ ਮੈਂ ਤੁਹਾਡਾ ਰਾਜਾ ਹਾਂ ਅਤੇ ਪਰਮਾਤਮਾ ਨੇ ਮੈਨੂੰ ਖਾਸ ਰੰਗ ਦਾ ਬਣਾ ਕੇ ਭੇਜਿਆ ਹੈ।ਸਾਰੇ ਜਾਨਵਰ ਉਸ ਦਾ ਵੱਖਰਾ ਰੰਗ ਵੇਖ ਕੇ ਇਹ ਗੱਲ ਮੰਨ ਗਏ ਅਤੇ ਉਹ ਉਹਨਾਂ ਮੂਰਖਾਂ ਉਪਰ ਰਾਜ ਕਰਨ ਲੱਗਾ।

ਭਾਈ ਗੁਰਦਾਸ ਜੀ ਲਿਖਦੇ ਹਨ ਕਿ,

ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ ॥ ਜੰਗਲ ਅੰਦਰ ਜਾਇ ਕੇ ਪਖੰਡ ਕਮੱਤਾ॥
ਦਰ ਸੇਵੇ ਮਿਰਗਾਵਲੀ ਹੋਏ ਬਹੇ ਅਵੱਤਾ ॥ ਬੋਲਣ ਪਾਜ ਉਘੇੜਿਆ ਜਿਉਂ ਮੂਲੀ ਪੱਤਾ॥

ਇਕ ਦਿਨ ਮੀਂਹ ਪੈ ਕੇ ਹੱਟਿਆ ਸੀ, ਸੋ ਕੁਝ ਤਾਂ ਵੈਸੇ ਹੀ ਉਸ ਨੀਲੇ ਗਿਦੜ ਦਾ ਰੰਗ ਲਹਿ ਗਿਆ ਦੂਸਰਾ ਜਦੋਂ ਬਾਕੀ ਸਾਰੇ ਗਿੱਦੜ ਸ਼ਾਮ ਨੂੰ ਉਚੀ ਉਚੀ ਹੂਕ ਰਹੇ ਸਨ ਉਸ ਤੋਂ ਰਹਿਆ ਨਾ ਗਿਆ, ਅਤੇ ਉਹ ਵੀ ਹੂਕਣ ਲੱਗ ਪਿਆ, ਹੂਕਣ ਦੀ ਦੇਰ ਸੀ ਕਿ ਸਭ ਨੁੰ ਉਸ ਦੀ ਕਰਤੂਤ ਦਾ ਪਤਾ ਲੱਗ ਗਿਆ ਅਤੇ ਬਾਕੀ ਜਾਨਵਰਾਂ ਨੇ ਢਾਹ ਕੇ ਸੋਧਾ ਲਾ ਦਿੱਤਾ। ਕੁੱਝ ਇਸ ਤਰਾਂ ਹੀ ਇਸ ਅਖੌਤੀ ਪ੍ਰਚਾਰਕ ਨਾਲ ਹੋਇਆ ਹੈ, ਕੁਝ ਸਮਾਂ ਤਾਂ ਲੋਕ ਇਸ ਦੇ ਗੋਰਖਧੰਦੇ ਅਤੇ ਸ਼ਬਦ ਜਾਲ ਵਿੱਚ ਫਸਦੇ ਰਹੇ, ਪਰ ਜਦੋਂ ਇਸ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਹੁਣ ਇਕ ਦਮ ਸੰਗਤ ਵਿੱਚ ਏਨੀ ਜਾਗਰਤੀ ਆ ਗਈ, ਇਹ ਕਿਸੇ ਇਕ ਵੀ ਜਗ੍ਹਾ ਉਪਰ ਸੰਗਤਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਿਆ, ਅਤੇ ਆਪਣਾ ਘੜਿਆ-ਘੜਾਇਆ ਉਤਰ ਦਿੰਦਾ ਰਿਹਾ ਕਿ ਸਵਾਲ ਪੁੱਛਣ ਵਾਲਿਆਂ ਦੀ ਅਵਸਥਾ ਮੇਰੇ ਜਿੰਨੀ ਉਚੀ ਨਹੀਂ ਹੈ। ਪਰ ਹੁਣ ਜਦੋਂ ਇਸ ਦੀਆਂ ਆਰ.ਐਸ.ਐਸ ਨਾਲ ਮਿਲ ਕੇ ਸਿੱਖ ਵਿਚਾਰਧਾਰਾ ਦੀ ਕੀਤੀ ਜਾ ਰਹੀ ਬ੍ਰਾਹਮਣਵਾਦੀ ਰੰਗਤ ਦਾ ਪਤਾ ਸੰਗਤਾਂ ਨੂੰ ਲੱਗ ਗਿਆ ਹੈ, ਤਾਂ ਇਸ ਦੇ ਸਾਰੇ ਚਾਟੜੇ ਆਪਣੇ ਰੋਹ ਦਾ ਸ਼ਿਕਾਰ ਪੰਜਾਬ ਸਪੈਕਟ੍ਰਮ ਦੇ ਮੁਖ ਸੰਪਾਦਕ ਡਾ:ਸੁਖਪ੍ਰੀਤ ਸਿੰਘ ਉਦੋਕੇ ਨੂੰ ਬਣਾ ਰਹੇ ਹਨ, ਕਿਉਂਕਿ ਡਾ: ਉਦੋਕੇ ਨੇ ਹੀ ਸਿੱਖ ਧਰਮ ਵਿੱਚ ਘੁਸਪੈਠ ਕਰ ਚੁੱਕੀ ਆਰ.ਐਸ.ਐਸ ਦਾ ਪਾਜ ਉਘੇੜਿਆ ਸੀ, ਇਸ ਕਰਕੇ ਇਸ ਮਸਲੇ ਵਿੱਚ ਉਹਨਾਂ ਦਾ ਨਾਲ ਆਉਣਾ ਸੁਭਾਵਿਕ ਹੈ।

ਜ਼ਿਕਰਯੋਗ ਹੈ, ਕਿ ਇਸ ਅਖੌਤੀ ਗਿਆਨੀ ਠਾਕੁਰ ਸਿੰਘ ਨੇ ਆਪਣੇ ਆਪ ਨੂੰ ਬ੍ਰਹਮਗਿਆਨੀ ਸਿੱਧ ਕਰਨ ਲਈ ਅਤੇ ਮਹਾਨ ਟਕਸਾਲੀ ਸਿੱਧ ਕਰਨ ਲਈ ਕਈ ਤਰਾਂ ਦੇ ਝੂਠ ਸਟੇਜਾਂ ਉਪਰ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੋਲੇ, ਅਤੇ ਸੰਤ ਜਰਨੈਲ ਸਿੰਘ ਹੋਰਾਂ ਦਾ ਨਜਦੀਕੀ ਸਾਥੀ ਅਖਵਾ ਕੇ ਸਿੱਖ ਨੌਜਵਾਨੀ ਨੂੰ ਕਰਮਕਾਂਡੀ ਬਣਾਉਣ ਲਈ ਇਸ ਨੇ ਪੂਰੀ ਵਾਹ ਲਗਾਈ। ਕਾਫੀ ਨੌਜਵਾਨ ਇਸ ਅਤੇ ਅਨਪੜ੍ਹ ਵੀਰ ਇਸ ਦੇ ਚੁੰਗਲ ਵਿੱਚ ਫੱਸ ਗਏ ਅਤੇ ਇਸ ਨੇ ਇਤਿਹਾਸ ਤੋਂ ਸੱਖਣੀਆ ਝੂਠੀਆਂ ਕਹਾਣੀਆਂ ਨਾਲ ਵਿਦੇਸ਼ਾ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਲਈ। ਵਿਦੇਸ਼ਾਂ ਵਿੱਚ ਇਹ ਜਿੰਨੀ ਵੀ ਸੰਘ ਦੀ ਵਿਚਾਰਧਾਰਾ ਦਾ ਪ੍ਰਵਾਹ ਕਰ ਸਕਦਾ ਸੀ ਇਸ ਨੇ ਕੀਤਾ।

ਹੌਲ਼ੀ ਹੌਲ਼ੀ ਇਸ ਦੇ ਤਨ ਉਪਰ ਲੱਗੇ ਨੀਲੇ ਰੰਗ ਦਾ ਅਸਰ ਲਹਿਣਾ ਸ਼ੁਰੂ ਹੋ ਗਿਆ, ਅਤੇ ਉਸ ਵੇਲੇ ਇਸ ਦੀ ਭਿਆਨਕ ਪੰਥ ਵਿਰੋਧੀ ਸ਼ਕਲ ਸੰਗਤਾਂ ਸਾਹਮਣੇ ਆਈ ਜਦੋਂ ਇਹ ਪੰਥ ਵਿਰੋਧੀ ਜਥੇਬੰਦੀ ਆਰ.ਐਸ.ਐਸ. ਦੀ ਸਿੱਖ ਵਿਰੋਧੀ ਸ਼ਾਖਾ ਦੇ ਮੁਖੀ ਰੁਲਦਾ ਸਿੰਹੁ ਦੇ ਘਰ ਉਸ ਦੇ ਪੁੱਤਰ ਦੀ ਮੌਤ ਦਾ ਅਫਸੋਸ ਕਰਨ ਗਿਆ ਅਤੇ ਇਸ ਤੋਂ ਇਸ ਦੇ ਸੰਘ ਨਾਲ ਸੰਬੰਧਾਂ ਦੇ ਖੁਲਾਸੇ ਦੀ ਅਰੰਭਤਾ ਹੋ ਗਈ।

ਇਹ ਨੇ ਵਿਦੇਸ਼ਾਂ ਦੀਆ ਸਿੱਖ ਸਟੇਜਾਂ ਉਪਰ ਐਸੀਆ ਬੇਥਵੀਆਂ ਕਥਾ ਕਾਹਣੀਆ ਸੁਣਾਈਆਂ ਕਿ ਆਮ ਜਾਗਰੂਕ ਇਨਸਾਨ ਹੈਰਾਨ ਹੋ ਜਾਂਦਾ ਹੈ,

- ਇਸ ਨੇ ਕਿਹਾ, ਕਿ ਮੈਂ ਕਥਾ ਕਰ ਰਿਹਾ ਸੀ, ਤਾਂ ਗੁਰੁ ਗ੍ਰੰਥ ਸਾਹਿਬ ਜੀ ਉਪਰ ਕੇਸਰ ਦੇ ਛਿੱਟੇ ਪਏ
- ਮੇਰੀ ਕਥਾ ਸੁਣਨ ਸ਼ਹੀਦ ਸਿੰਘ ਆਉਂਦੇ ਹਨ
- ਸੰਸਾਰ ਵਿੱਚ ਦੋ ਤਿੰਨ ਗੁਰਸਿਖ ਹਨ ਜੋ ਮੇਰੀ ਕਥਾ ਨੂੰ ਬ੍ਰਹਮ ਗਿਆਨ ਨਾਲ ਸੁਣਦੇ ਹਨ
- ਸ਼ਹੀਦਾਂ ਦੇ ਸਰੂਪ( ਵੀਹ ਵੀਹ ਫੱਟ ਲੰਮੇ) ਵੇਖ ਕੇ ਆਨੰਦਪੁਰ ਸਾਹਿਬ ਦਾ ਇਕ ਗ੍ਰੰਥੀ ਪਾਗਲ ਹੋ ਗਿਆ
- ਸ਼ਹੀਦ ਜਨਰਲ ਸ਼ੁਬੇਗ ਸ਼ਿੰਘ ਜੀ ਮੇਰੀ ਗੋਦ ਵਿੱਚ 5 ਜੂਨ ਨੂੰ ਸ਼ਹੀਦ ਹੋਏ
- ਸਿੱਖ ਲਵ ਕੁਸ਼ ਦੀ ਔਲਾਦ ਹਨ।
ਇਸ ਤੋਂ ਇਲਾਵਾ ਇਸ ਨੇ ਹੋਰ ਵੀ ਕਈ ਐਸੀਆਂ ਮਨਘੜਤ ਗੱਲਾਂ ਗੁਰੁ ਪਾਤਸ਼ਾਹ ਜੀ ਦੀ ਹਜੂਰੀ ਵਿੱਚ ਕੀਤੀਆਂ, ਜਿਸ ਤੋਂ ਇਸ ਦੇ ਗੁਰਸਿਖੀ ਹੇਜ ਦਾ ਲਿਬਾਸ ਲਹਿਣਾ ਸ਼ੁਰੂ ਹੋ ਗਿਆ।

ਜੂਨ 2010 ਵਿੱਚ ਇਸ ਨੇ ਨਿਊਜੀਲੈਂਡ ਵਿੱਖੇ ਘੱਲੂਘਾਰਾ ਜੂਨ 1984 ਬਾਰੇ ਬੋਲਦਿਆਂ ਕਈ ਐਸੀਆਂ ਗਲਤ ਬਿਆਨੀਆਂ ਕੀਤੀਆਂ ਅਤੇ ਫਿਰ ਦੁਹਰਾਇਆ ਕਿ ਜਨਰਲ ਸ਼ੁਬੇਗ ਸਿੰਘ ਜੀ ਮੇਰੀ ਗੋਦ ਵਿੱਚ ਸ਼ਹੀਦ ਹੋਏ। ਪਰੰਤੂ ਗੁਰੂ ਘਰ ਟਾਕਾਨਿਨੀ ਦੇ ਪ੍ਰਬੰਧਕਾਂ ਨੂੰ ਜਦੋਂ ਇਸ ਦੀ ਕਥਾ ਝੂਠ ਦਾ ਪੁਲੰਦਾ ਲੱਗੀ ਤਾਂ ਉਹਨਾਂ ਨੇ ਜੂਨ 1984 ਉਪਰ ਲੈਕਚਰ ਕਰਨ ਲਈ ਡਾ: ਸੁਖਪ੍ਰੀਤ ਸਿੰਘ ਉਦੋਕੇ ਨੂੰ ਬੁਲਾ ਲਿਆ। ਜਦੋਂ ਡਾ: ਉਦੋਕੇ ਨੇ ਜੂਨ 84 ਦੇ ਸਾਰੇ ਹਾਲਾਤ ਸਬੂਤਾਂ ਸਹਿਤ ਬਿਆਨ ਕੀਤੇ ਅਤੇ ਇਸ ਦਾ ਪਾਜ ਉਘੇੜਿਆ ਕਿ ਇਹ ਤਾਂ ਕੇਵਲ ਸ਼ਰੋਮਣੀ ਕਮੇਟੀ ਦਾ ਰਾਗੀ ਸੀ, ਅਤੇ ਇਹ ਤਾਂ 5 ਜੂਨ ਤੋਂ ਪਹਿਲਾਂ ਹੀ ਹੱਥ ਖੜੇ ਕਰ ਕੇ ਲੋਂਗੋਵਾਲ ਗਦਾਰ ਦਾ ਸ਼ਨਾਖਤੀ ਕਾਰਡ ਦਿਖਾ ਕੇ ਬਾਹਰ ਆ ਗਿਆ ਸੀ, ਤਾਂ ਇਸ ਦੇ ਗੁੰਡਿਆਂ ਨੇ ਡਾ: ਉਦੋਕੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਤੇ ਉਸ ਦੇ ਸਾਥੀ ਇਹਨਾਂ ਅੱਗੇ ਅੜ੍ਹ ਗਏ ਅਤੇ ਇਸ ਦੇ ਗੁੰਡਿਆ ਨੇ ਕਿਹਾ, ਕਿ ਬਹਿ ਕੇ ਗੱਲ ਨਿਬੇੜੋ, ਉਦੋਕੇ ਇਹ ਕਹਿ ਕੇ ਉਠ ਗਿਆ ਕਿ ਸੰਘ ਦੇ ਕਰਿੰਦਿਆਂ ਨਾਲ ਮੇਰਾ ਕੋਈ ਸਮਝੌਤਾ ਨਹੀਂ ਹੋ ਸਕਦਾ।

ਉਸ ਤੋਂ ਬਾਅਦ ਇਸ ਦੀ ਟੋਲੀ ਨੇ ਡਾ: ਉਦੋਕੇ ਉਪਰ ਕਈ ਤਰਾਂ ਦੇ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਅਤੇ ਵੇਖਣ ਵਖਾਉਣ ਦੀਆ ਗੱਲਾਂ ਕੀਤੀਆ।

ਹੁਣ ਜਦੋਂ 2011 ਦੇ ਮਈ ਮਹੀਨੇ ਬਾਬਾ ਠਾਕੁਰ ਸਿੰਘ ਫਿਰ ਨਿਊਜੀਲੈਂਡ ਆਇਆ ਤਾਂ ਰੇਡਿਓ ਸਪਾਈਸ ਦੇ ਪ੍ਰੋਗ੍ਰਾਮ (ਸਿੱਖ ਇਤਿਹਾਸ ਦੇ ਖੂਨੀ ਪੱਤਰੇ) ਕਰਤਾ ਕੁਲਦੀਪ ਸਿੰਘ ਅਤੇ ਸਾਹਿਬ ਸਿੰਘ ਨੇ ਇਸ ਸੰਘੀ ਬਾਬੇ ਨੂੰ ਵੰਗਾਰਿਆ, ਕਿ ਉਹ ਪਹਿਲਾਂ ਆਪਣੇ ਸੰਘ ਨਾਲ ਸੰਬੰਧਾਂ, ਗੁਰਬਾਣੀ ਗਲਤ ਵਿਆਖਿਆ, ਸਿੱਖ ਸਿਧਾਂਤਾਂ ਦੀ ਤੋੜ ਮਰੋੜ, ਅਤੇ ਜੂਨ 84 ਬਾਰੇ ਆਪਣਾ ਪੱਖ ਸਪੱਸ਼ਟ ਕਰੇ ਅਤੇ ਸਪੱਸ਼ਟੀਕਰਨ ਦਵੇ ਤਾਂ ਬਾਬਾ ਸਾਹਮਣੇ ਨਾ ਆਇਆ। ਇਸ ਪ੍ਰੋਗ੍ਰਾਮ ਵਿੱਚ ਜੂਨ 84 ਦੇ ਚਸ਼ਮਦੀਦ ਗਵਾਹ ਭਾਈ ਸੁਖਵੰਤ ਸਿੰਘ ਬੱਲੂ ਜਲਾਲਾਬਾਦ (ਫੋਨ ਨੰਬਰ-98763-68313)ਜੋ ਕਿ ਜੂਨ 84 ਵਿੱਚ ਸਰਕਾਰ ਦੇ ਖਿਲਾਫ ਲੜੇ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀ ਸਨ ਨੇ ਦਸਿੱਆ, ਕਿ ਇਸ ਨਾਮ ਜਾ ਕੋਈ ਵਿਆਕਤੀ ਸਾਡੇ ਨਾਲ ਅਕਾਲ ਤਖਤ ਉਪਰ ਨਹੀਂ ਸੀ, ਇਹ ਬਿਲਕੁਲ ਝੂਠ ਬੋਲ ਰਿਹਾ ਹੈ, ਅਤੇ ਜ਼ਿਕਰਯੋਗ ਹੈ ਕਿ 6 ਜੂਨ ਨੂੰ ਗ੍ਰਿਫਤਾਰ ਹੋਣ ਤੋਂ ਬਾਅਦ ਇਹ ਸਿੰਘ 8 ਜੋਧਪੁਰ ਜੇਲ੍ਹ ਵਿੱਚ ਰਿਹਾ ਅਤੇ ਉਸ ਨੇ ਇਸ ਪਖੰਡੀ ਠਾਕੁਰ ਸਿੰਘ ਨੂੰ ਸਵਾਲ ਕੀਤਾ, ਕਿ ਉਹ ਜੇਲ੍ਹ ਵਿੱਚ ਕਿਉਂ ਨਹੀਂ ਗਏ, ਜੇਕਰ ਉਹ ਘੱਲੂਘਾਰੇ ਦੌਰਾਨ ਅੰਦਰ ਸਨ। ਸਾਲ ਹੈਰਾਨਗੀ ਦੀ ਗੱਲ ਕਿ ਸਾਰੇ ਸਰੋਤਿਆਂ ਨੇ ਵੀ ਬਾਬੇ ਦਾ ਪੜਦਾ ਫਾਸ਼ ਕਰਨ ਵਾਲੇ ਇਸ ਪ੍ਰੋਗ੍ਰਾਮ ਨੂੰ ਸਲਾਹਿਆ। ਜਦੋਂ ਸਿੱਖ ਵਿਚਾਰ ਮੰਚ ਦੇ ਇਹਨਾਂ ਵੀਰਾਂ ਨੂੰ ਰੇਡਿਓ ਪ੍ਰੋਗਰਾਮ ਉਪਰ ਬਾਬੇ ਦੀ ਤਰਫੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ, ਤਾਂ ਪੰਥਕ ਵਿਚਾਰ ਮੰਚ ਦੇ ਵੀਰਾਂ ਨੇ ਇਸ ਦੇ ਕਾਰਨਾਮਿਆਂ ਦੇ ਪੋਸਟਰ ਛਪਵਾ ਕੇ ਵੰਡੇ, ਜਿਸ ਵਿੱਚ ਲਿਖਿਆ ਸੀ ਕਿ,

ਆਰ.ਐਸ.ਐਸ ਦਾ ਪਾਲਿਆ ਹੋਇਆ ਭਗਵਾ ਸਾਧ ਆਖੌਤੀ ਕਥਾਕਾਰ ਠਾਕੁਰ ਸਿੰਘ ਸੰਗਤ ਦੀ ਕਚਿਹਰੀ ਵਿੱਚ ਜਵਾਬ ਦੇਵੇ:
  1. ਇਸ ਦੇ ਆਰ.ਐਸ.ਐਸ ਦੀ ਸਿੱਖ ਵਿਰੋਧੀ ਸ਼ਾਖਾ ਰਾਸ਼ਟਰੀ ਸਿਂਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਹੁ ਨਾਲ ਇਸ ਦੇ ਕੀ ਸੰਬੰਧ ਹਨ?
  2. ਸਿੱਖ ਨੌਜਵਾਨ ਤਾਂ ਰੁਲਦਾ ਸਿੰਹੁ ਕਤਲ ਕੇਸ ਵਿੱਚ ਜੇਲਾਂ ਭੁਗਤ ਰਹੇ ਹਨ ਅਤੇ ਇਹ ਉਸ ਪੰਥ ਦੋਖੀ ਦੇ ਪਰਿਵਾਰ ਨਾਲ ਨੇੜਤਾ ਕਿਉਂ ਨਿਭਾ ਰਿਹਾ ਹੈ?
  3. ਕੀ ਇਸ ਨੇ ਰੁਲਦਾ ਸਿੰਹੁ ਦੇ ਲੜਕੇ ਦੀ ਮੌਤ ਉਪਰ ਅਫਸੋਸ ਪਰਗਟ ਕਰਦਿਆਂ ਆਪਣੇ ਅਤੇ ਆਰ.ਐਸ.ਐਸ ਦੇ ਪੁਰਾਣੇ ਸੰਬੰਧਾਂ ਦਾ ਖੁਲਾਸਾ ਨਹੀਂ ਕੀਤਾ?
  4. ਸਿੱਖ ਨੌਜਵਾਨੀ ਤਾਂ ਜੇਲ੍ਹਾਂ ਵਿੱਚ ਰੁਲ ਰਹੀ ਹੈ ਪਰ ਇਹ ਰੁਲਦਾ ਸਿੰਹੁ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਮਾਇਕ ਮਦਦ ਕਿਉਂ ਕਰ ਰਿਹਾ ਹੈ?
  5. ਕੀ ਇਸ ਨੇ 2010 ਜੂਨ ਵਿੱਚ ਇਸ ਨੇ ਨਿਊਜੀਲੈਂਡ ਦੇ ਟੌਰੰਗਾ ਦੇ ਗੁਰੂਘਰ ਵਿਖੇ ਗੁਰੁ ਗ੍ਰੰਥ ਜੀ ਦੀ ਹਜੂਰੀ ਵਿੱਚ ਝੂਠ ਨਹੀਂ ਬੋਲਿਆ ਕਿ ਜਨਰਲ ਸ਼ੁਬੇਗ ਸਿੰਘ ਜੀ ਮੇਰੀ ਗੋਦ ਵਿੱਚ ਸ਼ਹੀਦ ਹੋਏ ਹਨ ਅਤੇ ਜਦੋਂ ਡਾ: ਸੁਖਪ੍ਰੀਤ ਸਿੰਘ ਉਦੋਕੇ ਨੇ ਸਟੇਜ ਉਪਰ ਇਸ ਦੇ ਝੂਠ ਦਾ ਪਰਦਾ ਫਾਸ਼ ਕੀਤਾ ਕਿ ਇਹ ਤਾਂ 5 ਜੂਨ 1984 ਦੀ ਸਵੇਰ ਨੂੰ ਹੀ ਹੱਥ ਖੜ੍ਹੇ ਕਰਕੇ ਬਾਹਰ ਆ ਗਿਆ ਸੀ ਅਤੇ ਜਨਰਲ ਸਾਹਿਬ ਤਾਂ 5 ਜੂਨ ਦੀ ਅੱਧੀ ਰਾਤ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੀ ਗੋਦ ਵਿੱਚ ਆ ਕੇ ਸ਼ਹੀਦ ਹੋਏ ਤਾਂ ਇਸ ਨੂੰ ਕੋਈ ਜਵਾਬ ਨਾ ਔੜਿਆ?
  6. ਕੀ ਇਹ ਕੌਮ ਦੇ ਗਦਾਰ ਲੋਂਗੋਵਾਲ ਦਾ ਨਾਮ ਲੈ ਕੇ ਫੌਜ ਦੇ ਸਾਹਮਣੇ ਪੇਸ਼ ਨਹੀਂ ਹੋਇਆ ਅਤੇ ਇਸ ਕੋਲ ਸ਼ਰੋਮਣੀ ਕਮੇਟੀ ਦਾ ਸਪੈਸ਼ਲ ਪਾਸ ਨਹੀਂ ਸੀ?
  7. ਕੀ ਇਹ ਝੂਠ ਹੈ ਕਿ ਇਸ ਦੀ ਗਲਤ ਬਿਆਨੀ ਦਾ ਜਦੋਂ ਡਾ: ਉਦੋਕੇ ਨੇ ਪਰਦਾ ਫਾਸ਼ ਕੀਤਾ ਤਾਂ ਇਸ ਦੇ ਗੁੰਡਿਆਂ ਨੇ ਡਾ: ਉਦੋਕੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਦੋਕੇ ਅਤੇ ਅਤੇ ਉਸ ਦੇ ਸਾਥੀ ਦੋਸਤ ਇਹਨਾਂ ਅੱਗੇ ਅੜ੍ਹ ਗਏ ਤਾਂ ਇਹ ਤਰਲਿਆਂ ਉਪਰ ਆ ਗਏ ਅਤੇ ਕਹਿਣ ਲੱਗੇ ਕਿ ‘ਮਿਲ ਬੈਠ' ਕੇ ਮਸਲਾ ਹੱਲ ਕਰ ਲਓ ਪਰ ਡਾ: ਉਦੋਕੇ ਨੇ ਜਵਾਬ ਦਿੱਤਾ ਕਿ ਆਰ.ਐਸ.ਐਸ ਦੇ ਕਰਿੰਦਿਆਂ ਨਾਲ ਮੇਰੀ ਕੋਈ ਸੁਲ੍ਹਾ ਨਹੀਂ ਹੋ ਸਕਦੀ।
  8. ਕੀ ਇਸ ਨੇ ਯੂਰਪ ਦੇ ਗੁਰੁ ਘਰਾਂ ਵਿੱਚ ਆਰ.ਐਸ.ਐਸ ਦੀ ਨੀਤੀ ਦਾ ਪ੍ਰਚਾਰ ਕਰਦਿਆਂ ਇਹ ਨਹੀਂ ਕਿਹਾ ਕਿ ਸਿੱਖ ਲਵ-ਕੁਛ ਦੇ ਵੰਸ਼ਜ਼ ਹਨ?
  9. ਕੀ ਇਸ ਇਟਲੀ ਦੇ ਗੁਰੂਘਰਾਂ ਵਿੱਚ ਬੱਚਿਆਂ ਦੇ ਕੈਂਪ ਦੌਰਾਨ ਇਸ ਨੇ ਇਹ ਲਿਖਵਾਇਆ ਅਤੇ ਪੜ੍ਹਾਇਆ ਨਹੀਂ ਕਿ ਸਿੱਖ ਲਵ-ਕੁਛ ਦੇ ਵੰਸ਼ਜ਼ ਹਨ?
  1. ਕੀ ਆਰ.ਐਸ.ਐਸ ਦੀ ਨੀਤੀ ਅਧੀਨ ਹੀ ਇਸਨੇ ਦਮਦਮੀ ਟਕਸਾਲ ਦੇ ਵਿਰੋਧ ਵਿੱਚ ਇਕ ਹੋਰ ਟਕਸਾਲ ਖੋਹਲਣ ਦਾ ਯਤਨ ਨਹੀਂ ਕੀਤਾ? ਤਾਂ ਜੋ ਗੁਰਮਤਿ ਵਿਚਾਰਧਾਰਾ ਦਾ ਬ੍ਰਾਹਮਣੀ ਕਰਨ ਕੀਤਾ ਜਾ ਸਕੇ?

  2. ਕੀ ਇਸ ਨੇ ਆਸਟਰੇਲ਼ੀਆ ਵਿਖੇ ਕਥਾ ਦੌਰਾਨ ਇਹ ਗੱਲ ਨਹੀਂ ਕਹੀ ਕਿ ਮੈਂ ਜਿਥੇ ਵੀ ਕਥਾ ਕਰ ਰਿਹਾ ਹੁੰਦਾ ਹਾਂ ਦੁਨੀਆ ਵਿੱਚ ਕੇਵਲ ਦੋ ਗੁਰਸਿੱਖ ਹਨ ਜੋ ਮੈਨੂੰ ਹਰ ਜਗ੍ਹਾ ਸੁਣ ਰਹੇ ਹੁੰਦੇ ਹਨ । ਇਹ ਪਾਖੰਡੀ ਕੀ ਉਹਨਾਂ ਗੁਰਸਿਖਾਂ ਦੇ ਨਾਮ ਦੱਸ ਸਕਦਾ ਹੇ ਤਾਂ ਜੋ ਸਿੱਖ ਸੰਗਤ ਵੀ ਉਹਨਾਂ ਦੇ ਦਰਸ਼ਣ ਕਰ ਸਕੇ।

  3. ਕੀ ਇਹ ਪਾਖੰਡੀ ਸਾਧ ਆਰ.ਐਸ.ਐਸ ਦੇ ਖਿਲਾਫ ਇਕ ਸ਼ਬਦ ਵੀ ਬੋਲਦਾ ਹੈ।

  4. ਕੀ ਇਹ ਪਾਖੰਡੀ ਰੁਲਦਾ ਸਿੰਹੁ ਨੂੰ ਗੁਰ ਬਾਈ ਕਹਿ ਕੇ ਸੰਬੋਧਨ ਨਹੀਂ ਕਰਦਾ ਰਿਹਾ?

  5. ਕੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਿੱਖਾ ਦੇ ਖੂਨ ਪਸੀਨੇ ਦੀ ਕਮਾਈ ਸੰਘ ਦੀਆ ਸਿੱਖ ਵਿਰੋਧੀ ਸ਼ਾਖਾਵਾਂ ਨੂੰ ਵਿਦੇਸ਼ਾਂ ਵਿੱਚ ਸਥਾਪਿਤ ਕਰਨ ਲਈ ਨਹੀਂ ਵਰਤ ਰਿਹਾ?

  6. ਕੀ ਇਹ ਨੇ 2004 ਵਿੱਚ ਰੁਲਦਾ ਸਿੰਹੁ ਦੀ ਬੈਠਕ ਕਨੇਡਾ ਦੇ ਕੁਝ ਨਕਲੀ ਖਾਲਿਸਤਾਨੀਆਂ ਨਾਲ ਨਹੀਂ ਕਰਵਾਈ?

  7. ਕੀ ਇਹ ਵਿਦੇਸ਼ਾਂ ਵਿੱਚ ਬੈਠੇ ਪੰਥਕ ਜੂਝਾਰੂਆਂ ਦੀ ਸਾਰੀ ਜਾਣਕਾਰੀ ਭਾਰਤ ਦੀਆਂ ਸੂਹੀਆ ਏਜੰਸੀਆਂ ਨੂੰ ਨਹੀਂ ਦਿੰਦਾ?

ਦਾਸਰੇ - ਪੰਥਕ ਵਿਚਾਰ ਮੰਚ

ਬਾਬੇ ਵਲੋਂ ਇਸ ਦਾ ਵੀ ਕੋਈ ਤਸੱਲੀਯੋਗ ਜਵਾਬ ਨਾ ਆਇਆ, ਅਤੇ ਬਾਬੇ ਨੇ ਇਹ ਪ੍ਰਚਾਰਨਾਂ ਸ਼ੁਰੂ ਕੀਤਾ, ਕਿ ਉਹ ਗੁਰੁ ਸਾਹਿਬ ਦੇ ਸਾਹਮਣੇ ਅਰਦਾਸ ਕਰੇਗਾ, ਕਿ ਜੇ ਮੈਂ ਗਲਤ ਹਾਂ ਤਾਂ ਮੇਰੀ ਨਹੀਂ ਤਾਂ ਮੇਰੇ ਵਿਰੋਧੀਆਂ ਦੀ ਜੁਬਾਨ ਵਿੱਚ ਸੱਤ ਦਿਨ ਦੇ ਅੰਦਰ ਅੰਦਰ ਕੀੜੇ ਪੈ ਜਾਣਗੇ।

ਇਹ ਬਿਆਨ ਬਾਜੀ ਕਰਨ ਤੋਂ ਬਾਅਦ ਜਦ ਬਾਬਾ ਕਥਾ ਕਰਨ ਲਈ ਟਾਕਾਨਿਨੀ ਆਇਆ, ਤਾਂ ਪੰਥਕ ਵਿਚਾਰ ਮੰਚ ਦੇ ਵੀਰਾਂ ਨੇ ਆਪਣੇ ਨਾਮ ਲਿਖ ਕੇ ਪਰਚੀ ਦਿੱਤੀ, ਕਿ ਬਾਬਾ ਜੀ ਕੀੜ੍ਹੇ ਪੈਣ ਦੀ ਅਰਦਾਸ ਕਰੋ, ਤਾਂ ਬਾਬੇ ਨੇ ਕਿਹਾ ਕਿ ਵਿਧੀ ਨਹੀਂ ਹੈ, ਮੈਂ ਵਿਧੀ ਅਨੁਸਾਰ ਅਰਦਾਸ ਕਰੂੰਗਾਂ ਅਤੇ ਨਾਲ ਹੀ ਕਿਹਾ ਕਿ ਜਿਹੜੇ ਮੇਰੇ ਵਿਰੋਧੀ ਹਨ ਉਹ ਭਾਰਤ ਵਿੱਚਲੇ ਆਪਣੇ ਐਡਰੈਸ ਦੇਣ ਤਾਂ ਮੈਂ ਅਰਦਾਸ ਜਾਂ ਸਪੱਸ਼ਟੀਕਰਨ ਦਊਂਗਾ। (ਇਹ ਸਭ ਕੁਝ ਆਪ ਜੀ ਸੁਣ ਸਕਦੇ ਹੋ) ਜਦੋਂ ਕੁਝ ਵੀਰਾਂ ਨੇ ਉਹ ਵੀ ਦੇ ਦਿੱਤੇ ਅਤੇ ਨਾਲ ਹੀ ਇਹ ਸੁਨੇਹਾ ਵੀ ਦੇ ਦਿੱਤਾ, ਕਿ ਹੁਣ ਬਾਬਾ ਸਾਡੇ ਪਤੇ ਭਾਰਤੀ ਸਰਕਾਰ ਨੂੰ ਦੇਵੇਗਾ ਤਾਂ ਬਾਬੇ ਨੇ ਕਿਹਾ ਕਿ ਆਰ.ਐਸ.ਐਸ ਦੇ ਰੁਲਦਾ ਸਿੰਹੁ ਦੇ ਘਰ ਜਾਣਾ ਮੇਰੀ ਗਲਤੀ ਸੀ ਮੈਨੂੰ ਮਾਫ ਕਰੋ ਅੱਗੇ ਤੋਂ ਇੰਝ ਨਹੀਂ ਹੋਵੇਗਾ। ਪਰ ਜਦੋਂ ਵੀਰਾਂ ਨੇ ਅਗਾਂਹ ਹੋਰ ਸਪੱਸ਼ਟੀਕਰਨ ਮੰਗੇ ਤਾਂ ਬਾਬੇ ਨੇ ਕਿਹਾ ਕਿ ਮੇਰੇ ਖਿਲਾਫ ਪੋਸਟਰ ਨਾ ਵੰਡੋ ਮੈਂ ਅਕਾਲ ਤਖਤ ਉਪਰ ਜਾ ਕੇ ਗੱਲ ਕਰੂੰਗਾ।

Click here to listen to audio

ਅਗਲੇ ਦਿਨ ਜਦੋਂ ਰੇਡਿਓ ਪ੍ਰੋਗ੍ਰਾਮ ਉਪਰ ਸਾਹਿਬ ਸਿੰਘ ਅਤੇ ਕੁਲਦੀਪ ਸਿੰਘ ਨੇ ਬਾਬੇ ਦੇ ਅਕਾਲ ਤਖਤ ਬਾਰੇ ਬਿਆਨ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਬਾਬਾ ਤਾਂ ਖੁਦ ਹੀ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰ ਰਿਹਾ ਹੈ ਕਿਉਂ ਕਿ 2004 ਵਿੱਚ ਅਕਾਲ ਤਖਤ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਸੀ ਕਿ ਸਿੱਖ ਆਰ.ਐਸ.ਐਸ ਨੁੰ ਸਹਿਯੋਗ ਨਾ ਦੇਣ ਤਾਂ ਬਾਬਾ 2007 ਤੱਕ ਆਰ.ਐਸ ਐਸ.ਐਸ ਨਾਲ ਸੰਬੰਧ ਰਖਦਾ ਰਿਹਾ ਹੈ।

ਇਸ ਬਾਰੇ ਜਦੋਂ ਡਾ: ਉਦੋਕੇ ਨਾਲ ਉਹਨਾਂ ਦੇ ਫੋਨ ਨੰਬਰ 98722 72004 ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਭਾਵੇਂ ਕਿ ਕੌਮ ਅੰਦਰ ਪੈਦਾ ਹੋ ਰਿਹਾ ਇਹ ਵਿਵਾਦ ਮੰਦਭਾਗਾ ਹੈ, ਜੋ ਕੁਝ ਰੇਡਿਓ ਉਪਰ ਵੀਰਾਂ ਨੇ ਬਿਆਨ ਕੀਤਾ ਹੈ ਉਹ ਬਿਲਕੁਲ ਕੁਝ ਇੰਝ ਹੀ ਵਾਪਰਿਆ ਸੀ।

ਅਨੰਦਪੁਰ ਸਾਹਿਬ ਵਿਖੇ ਕਿਸੇ ਸਿੰਘ ਦੇ ਸ਼ਹੀਦਾਂ ਦੇ ਦਰਸ਼ਨ ਕਰਨ ਉਪਰੰਤ ਪਾਗਲ ਹੋ ਜਾਣ ਬਾਰੇ, ਜਦੋਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਦੇ ਪ੍ਰਿ: ਸੁਰਿੰਦਰ ਸਿੰਘ ਨਾਲ 98550 98750 ਉਪਰ ਸੰਪਰਕ ਕੀਤਾ, ਤਾਂ ਉਹਨਾਂ ਨੇ ਕਿਹਾ ਬਾਬਾ ਝੂਠ ਬੋਲ ਰਿਹਾ ਹੈ, ਜੇ ਬਾਬਾ ਬੰਦੇ ਦਾ ਪੁੱਤ ਹੈ ਤਾਂ ਮੈਨੂੰ ਦੱਸੇ ਕਿ ਅਨੰਦਪੁਰ ਦਾ ਕਿਹੜਾ ਵਿਆਕਤੀ ਪਾਗਲ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top