Share on Facebook

Main News Page

ਮਗਰਮੱਛ ਦੇ ਹੰਝੂ - ਹੁਣ ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਦਾ ਸ਼ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ ਹੇਜ਼ ਜਾਗਿਆ

ਰਾਸ਼ਟਰਪਤੀ ਵੱਲੋਂ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਖਾਰਜ਼ ਕੀਤੇ ਜਾਣ ਮਗਰੋਂ ਪੰਥਕ ਜਥੇਬੰਦੀਆਂ ਵਿੱਚ ਬਿਆਨਬਾਜ਼ੀ ਦੀ ਹੋੜ ਲੱਗ ਗਈ ਅਤੇ ਮੀਡੀਆ ਵਾਲੇ ਖਾਲੀ ਥਾਂ ਭਰਨ ਲਈ ਥਾਂ ਥਾਂ ਪ੍ਰੈਸ ਨੋਟ ਛਾਪ ਰਹੇ ਹਨ।

ਪਰ ਕੀ ਅਸਲ ਵਿੱਚ ਕੋਈ ਜਥੇਬੰਦੀ ਇਸ ਮਾਮਲੇ ਵਿੱਚ ਗੰਭੀਰ ਵੀ ਹੈ। ਕਿਸੇ ਜਥੇਬੰਦੀ ਦੇ ਆਗੂ ਨੇ ਪ੍ਰੋ: ਭੁਲਰ ਦਾ ਹਾਲ ਚਾਲ ਜਾਣਨ ਲਈ ਕਦੇ ਉਹਨਾ ਨਾਲ ਮੁਲਾਕਾਤ ਵੀ ਕੀਤੀ ਹੈ ਤਾਂ ਨਿਰਪੱਖ ਸੋਚ ਵਾਲੇ ਸੱਜਣ ਨਿਰਾਸ਼ ਹੋਣਗੇ ਕਿਉਂਕਿ ਬਹੁਤ ਕੁਝ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ। ਬਲਕਿ ਅਜਿਹੇ ਮੌਕੇ ਸਿੱਖ ਸੰਘਰਸ਼ ਨੂੰ ਚੱਲਦਾ ਰੱਖਣ ਦਾ ਵਾਸਤਾ ਪਾ ਕੇ ਪ੍ਰਵਾਸੀਆਂ ਤੋਂ ਫੰਡ ਇਕੱਤਰ ਕਰਨ ਲਈ ਵਰਤ ਲਏ ਜਾਂਦੇ ਹਨ।

ਅੱਜ ਉਪ ਮੁੱਖ ਮੰਤਰੀ ਸੁਖਦੀਪ ਸਿੰਘ ਬਾਦਲ ਦੇ ਹਵਾਲੇ ਨਾਲ ਖ਼ਬਰ ਛਾਪੀ ਹੈ । ਫਾਂਸੀ ਦੀ ਸਜ਼ਾ ਦੀ ਅਪੀਲ ਖਾਰਜ ਕਰਨ ਵਾਲੇ ਫੈਸਲੇ ਤੇ ਦੋਬਾਰਾ ਗੌਰ ਕਰਨ ਲਈ ਕਿਹਾ ਹੈ। ਜਦੋਂ ਪ੍ਰੋ: ਭੁੱਲਰ ਨੂੰ ਤਿਹਾੜ ਤੋਂ ਪੰਜਾਬ ਵਿੱਚ ਤਬਦੀਲ ਕਰਨਾ ਸੀ ਇਸੇ ਸਰਕਾਰ ਨੇ ਜਵਾਬ ਦੇ ਦਿੱਤਾ ਸੀ ਪਰ ਹੁਣ ਸਿੱਖਾਂ ਦਾ ਵੋਟ ਬੈਂਕ ਕੈਸ਼ ਕਰਨ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਹ ਵੀ ਸਪੱਸ਼ਟ ਹੈ ਕਿ ਬਿਆਨ ਸੁਖਬੀਰ ਬਾਦਲ ਵੱਲੋਂ ਨਹੀਂ ਹੋ ਸਕਦਾ ਕਿਉਂਕਿ ਤਾਂ ਖੁਦ ਆਪਣੀ ਮਾਤਾ ਦੀ ਮੌਤ ਦੇ ਦੁੱਖ ਕਾਰਨ ਗਹਿਰੇ ਸਦਮੇ ਵਿੱਚ ਹਨ । ਇਸੇ ਤਰ੍ਹਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਵੀ ਬਿਆਨਬਾਜ਼ੀ ਦੇ ਉਤਾਰੂ ਹਨ ਪਰ ਕਿਉਂ ਨਹੀਂ ਸੋਚਦੇ ਕਿ ਜੋ ਉਹਨਾਂ ਦੇ ' ਆਕਾ ' ਅਜਿਹਾ ਕਰਨ ਲਈ ਤਿਆਰ ਨਹੀਂ ਤਾਂ ਤੁਹਾਡੀਆਂ 'ਸੂਗਰ ਕੋਟਿਡ ਗੱਲਾਂ' ਕੀ ਆਪ ਲੋਕਾਂ ਨੂੰ ਸਮਝ ਨਹੀਂ ਆਉਣਗੀਆਂ। ਸਿੱਖ ਮਾਮਲਿਆਂ ਦੇ ਮੋਹਰੀ ਗਿਣੇ ਜਾਂਦੇ ਪਰਮਜੀਤ ਸਿੰਘ ਸਰਨਾ ਨੇ ਦੂਜੀ ਵਾਰ ਕਾਂਗਰਸ ਦੀ ਚੇਅਰਪ੍ਰਸਨ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ। ਦੋਖੋ ਜੇ 'ਆਸਾਂ ਨੂੰ ਬੂਰ' ਪੈ ਜਾਵੇ । ਬਾਕੀ ਜਥੇਬੰਦੀਆਂ ਵੱਲੋਂ ਕੋਸਿ਼ਸ਼ ਕਰਨ ਦੀ ਬਿਆਨਬਾਜ਼ੀ ਵੀ ਸਾਹਮਣੇ ਆ ਰਹੀ ਹੈ। ਪਰ ਸਵਾਲ ਹੈ ਜੇਕਰ ਸਾਰਿਆਂ ਰਲ ਕੇ ਸੱਚੇ ਦਿਲੋ ਕੋਸਿ਼ਸ਼ ਕੀਤੀ ਹੁੰਦੀ ਤਾਂ ਅੱਜ ਇਹ ਗੱਲ ਨਾ ਵਾਪਰਦੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top