Share on Facebook

Main News Page

ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ, ਸੂਝਵਾਨ ਪ੍ਰਬੰਧਕਾਂ ਅਤੇ ਸਹਿਯੋਗੀ ਸੰਗਤਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਪ੍ਰਿੰਸੀਪਲ ਦੀ ਸੇਵਾ ਸੌਂਪਣ ਤੇ ਵਿਦੇਸ਼ੀ ਵਿਦਵਾਨਾਂ ਅਤੇ ਸੰਗਤਾਂ ਵੱਲੋਂ ਵਾਧਾਈ!

(ਅਵਤਾਰ ਸਿੰਘ ਮਿਸ਼ਨਰੀ/ ਤਰਲੋਚਨ ਸਿੰਘ ਦੁਪਾਲਪੁਰ) ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਾਲੇ ਜੋ ਇੱਕ ਸਕੂਲੀ ਅਧਿਆਪਕ ਤੋਂ ਗ੍ਰੰਥੀ, ਕਥਾਕਾਰ, ਪ੍ਰਚਾਰਕ ਬਣੇ ਜਿਨ੍ਹਾਂ ਨੇ ਲੰਬਾ ਸਮਾਂ ਸ੍ਰੀ ਗੁਰੂ ਸਿੰਘ ਸਭਾ ਬੈਂਕੋਕ ਥਾਈਲੈਂਡ ਵਿਖੇ ਹੈੱਡ ਗ੍ਰੰਥੀ ਕਥਾਵਾਚਕ ਦੀ ਸੇਵਾ ਕੀਤੀ ਅਤੇ ਪੰਥ ਦੇ ਉੱਚਕੋਟੀ ਦੇ ਵਿਦਵਾਨਾਂ ਦੀਆਂ ਰਚਨਾਵਾਂ ਨੂੰ ਪੜਿਆ-ਵਾਚਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਡੀਪਲੀ ਵਿਚਾਰ ਅਤੇ ਹੋਰ ਗ੍ਰੰਥਾਂ ਦੀ ਕੰਪੈਰੇਟਿਵ ਸਟੱਡੀ ਕੀਤੀ ਅਤੇ ਮਨ ਵਿੱਚ ਵਿਚਾਰ ਆਇਆ ਕਿ ਅੱਜ ਦੇ ਸੰਪ੍ਰਦਾਈ ਡੇਰੇਦਾਰ ਸਾਧ ਅਤੇ ਬਹੁਤੇ ਕਥਾਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਇੰਟੇਫਿਕ ਵਿਆਖਿਆ ਕਰਨ ਦੀ ਬਜਾਏ ਸੁਣੀਆਂ-ਸੁਣਾਈਆਂ ਅਤੇ ਮਨਘੜਤ ਕਥਾ-ਕਹਾਣੀਆਂ ਸੁਣਾ-ਸੁਣਾ ਕੇ ਗੁਰੂ ਜੀ ਦੀ ਵਿਚਾਰਧਾਰਾ ਨੂੰ ਅਨਮਤਾਂ ਦੇ ਕਰਮਕਾਂਡਾਂ ਅਤੇ ਵਹਿਮ-ਭਰਮਾਂ ਦੇ ਗਿਲਾਫ ਨਾਲ ਢੱਕੀ ਜਾ ਰਹੇ ਹਨ। ਗੁਰ ਸ਼ਬਦ ਦੇ ਮੂਲ ਭਾਵ ਅਰਥਾਂ ਅਤੇ ਉਪਦੇਸ਼ਾਂ ਨੂੰ ਛੱਡ ਕੇ ਮਿਥਿਹਾਸਕ ਸਾਖੀਆਂ ਦੇ ਹੀ ਉਪਦੇਸ਼ ਦਿੱਤੀ ਜਾ ਰਹੇ ਹਨ। ਪ੍ਰੋ. ਸਾਹਿਬ ਨੇ ਸੋਚਿਆ ਕਿ ਕਿਉਂ ਨਾਂ ਪ੍ਰੋ. ਸਾਹਿਬ ਸਿੰਘ ਜੀ ਡੀ.ਲਿਟ. ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਆਕਰਣ ਸਹਿਤ ਵਿਆਖਿਆ ਵਾਲੇ ਟੀਕੇ ਤੋਂ ਸੇਧ ਲੈ ਕੇ ਅਤੇ ਸ਼ਬਦ ਵਿਆਖਿਆ ਨੂੰ ਹੋਰ ਸਰਲ ਬੋਲੀ ਵਿੱਚ ਸਪਸ਼ਟ ਕੀਤਾ ਜਾਵੇ।

ਇਸ ਲਈ ਉਹ ਪ੍ਰਚਾਰ ਸੇਵਾ ਵਾਸਤੇ ਚਲ ਪਏ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਬਾਣੀ ਦੀ ਨਿਰੋਲ ਭਾਵਅਰਥੀ ਵਿਆਖਿਆ ਕੀਤੀ ਅਤੇ ਗੁਰਮਤਿ ਗਿਆਨ ਸਬੰਧੀ ਪੁਸਤਕਾਂ ਵੀ ਲਿਖੀਆਂ ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸਹਿਯੋਗ ਨਾਲ ਆਡੀਓ ਵੀਡੀਓ ਸੀਡੀਆਂ ਵੀ ਤਿਆਰ ਕੀਤੀਆਂ। ਸ੍ਰ. ਗੁਰਚਰਨ ਸਿੰਘ ਜਿਓਣਵਾਲਾ ਜੀ ਨੇ ਇਨ੍ਹਾਂ ਨੂੰ ਵੰਡਣ ਵਿੱਚ ਅਤੇ ਕਾਲਜ ਦੇ ਸਰਕਲ ਕਾਇਮ ਕਰਨ ਵਿੱਚ ਵੱਡਾ ਸਹਿਯੋਗ ਦਿੱਤਾ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਮਰਹੂਮ ਗਿ. ਜਗਜੀਤ ਸਿੰਘ ਸਿਦਕੀ ਅਤੇ ਸ੍ਰ. ਕੰਵਰਪ੍ਰਤਾਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਜਿੱਥੇ ਪਹਿਲਾਂ ਹੀ ਗੁਰੂ ਗ੍ਰੰਥ ਨੂੰ ਸਮਰਪਤ ਵਿਦਵਾਨ ਮਿਸ਼ਨਰੀ ਪ੍ਰਚਾਰਕ ਤਿਆਰ ਕਰ ਰਿਹਾ ਹੈ ਓਥੇ ਹੁਣ ਗੁਰਮਤਿ ਦੇ ਸੁਲਝੇ ਹੋਏ ਡੂੰਘੇ ਗਿਆਤਾ ਵਿਆਖਿਆਕਾਰ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਨੂੰ ਕਾਲਜ ਦਾ ਪ੍ਰਿੰਸੀਪਲ ਥਾਪ ਕੇ ਦੂਰੰਦੇਸ਼ੀ ਵਾਲੀ ਚੋਣ ਕੀਤੀ ਹੈ। ਅਸੀਂ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ, ਕਾਲਜ ਦੇ ਸੁਲਝੇ ਹੋਏ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੰਦੇ ਹੋਏ ਕਾਮਨਾ ਕਰਦੇ ਹਾਂ ਕਿ ਅਕਾਲ ਪੁਰਖ ਇਨ੍ਹਾਂ ਨੂੰ ਹੋਰ ਵੱਧ ਚੜ੍ਹ ਕੇ ਗੁਰਮਤਿ ਗਿਆਨ ਵਿਦਿਆ ਦਾਨ, ਪ੍ਰਦਾਨ ਪ੍ਰਸਾਰਨ ਅਤੇ ਪ੍ਰਚਾਰਨ ਦਾ ਬਲ ਬਖਸ਼ੇ। ਅੱਜ ਸਿੱਖ ਕੌਮ ਨੂੰ ਅਜਿਹੇ ਗੁਰਮੁ਼ਖ ਵਿਦਵਾਨ ਅਧਿਆਪਕਾਂ ਦੀ ਅਤਿਅੰਤ ਲੋੜ ਹੈ।

-ਸ਼ੁਭ ਕਾਮਨਾਵਾਂ ਸਹਿਤ ਵਧਾਈ ਦਿੰਦੇ ਹੋਏ-

ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਅਤੇ ਡਾ. ਗੁਰਮੀਤ ਸਿੰਘ ਬਰਸਾਲ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, , ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਫਰੀਮਾਂਟ, ਸ੍ਰ. ਗਿਆਨ ਸਿੰਘ ਮਿਸ਼ਨਰੀ, ਸਰਵਜੀਤ ਸਿੰਘ ਅਤੇ ਪ੍ਰੋ. ਮੱਖਨ ਸਿੰਘ ਸੈਕਰਾਮੈਂਟੋ, ਗਿ. ਰਣਜੀਤ ਸਿੰਘ ਮਸਕੀਨ ਮਨਟੀਕਾ, ਸ੍ਰ. ਜੋਰਾ ਸਿੰਘ ਬਰੈਂਟਵੁਡ, ਸ੍ਰ. ਗੁਰਮੀਤ ਸਿੰਘ ਅਤੇ ਸ੍ਰ. ਇਕਬਾਲ ਸਿੰਘ ਐਲ.ਏ., ਸ੍ਰ.ਬਲਕਾਰ ਸਿੰਘ ਸਿੱਖ ਮਿਸ਼ਨਰੀ ਅਤੇ ਭਾਈ ਬਲਵਿੰਦਰ ਸਿੰਘ ਮਿਸ਼ਨਰੀ ਬੇਕਰਸਫੀਲਡ, ਸ੍ਰ. ਚਮਕੌਰ ਸਿੰਘ ਅਤੇ ਸ੍ਰ. ਗੁਰਪ੍ਰੀਤ ਸਿੰਘ ਮਾਨ ਫਰਿਜਨੋ, ਸ੍ਰ. ਅਮਰਦੀਪ ਸਿੰਘ ਅਮਰ ਅਤੇ ਸ੍ਰ. ਜਸਬੀਰ ਸਿੰਘ ਇੰਡਿਆਨਾ, ਸ੍ਰ.ਜਸਮਿਤਰ ਸਿੰਘ ਮੁਜੱਫਰਪੁਰ ਅਤੇ ਸ੍ਰ. ਇੰਦਰ ਸਿੰਘ ਉਮਰਪੁਰੀ ਨਿਊਯਾਰਕ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top