Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਵਲੋਂ ਲਿਖਤੀ ਧਾਰਮਿਕ ਪ੍ਰੀਖਿਆ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਮਾਲੂਵਾਲ (ਤਰਨ ਤਾਰਨ) ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਚੌਥੀ ਕਲਾਸ ਤੋਂ ਲੈ ਕੇ ਨੌਵੀਂ ਕਲਾਸ ਤੱਕ ਦੇ ਬੱਚਿਆਂ ਦੀ ਲਿਖਤੀ ਧਾਰਮਿਕ ਪ੍ਰੀਖਿਆ ਲਈ ਗਈ, ਜਿਸ ਵਿੱਚ 350 ਬੱਚਿਆਂ ਨੇ ਭਾਗ ਲਿਆ। ਇਸ ਪ੍ਰੀਖਿਆ ਦੇ ਹਰੇਕ ਗਰੁੱਪ ਚੋਂ ਚਾਰ ਬੱਚੇ ਜੇਤੂ ਐਲਾਨੇ ਗਏ ਤੇ ਪਹਿਲੇ, ਦੂਜੇ, ਤੀਜੇ, ਚੌਥੇ ਨੰਬਰ ‘ਤੇ ਆਉਣ ਵਾਲੇ 48 ਬੱਚਿਆਂ ਨੂੰ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਕਰਕੇ ਮੂਮੈਂਟੋ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਭਾਈ ਸੰਦੀਪ ਸਿੰਘ ਖਾਲੜਾ ਨੇ ਬੱਚਿਆਂ ਨੂੰ ਕਿਹਾ, ਕਿ ਸਕੂਲ ਵਿੱਚ ਲਗਾਏ ਜਾ ਰਹੇ ਧਾਰਮਿਕ ਪੀਰੀਅਡਾਂ ਦਾ ਹਰ ਛੇ ਮਹੀਨੇ ਬਾਅਦ ਲਿਖਤੀ ਟੈਸਟ ਲੈਕੇ, ਇਸੇ ਤਰ੍ਹਾਂ ਹੀ ਅਵੱਲ ਰਹਿਣ ਵਾਲੇ ਵਿਧਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਇਆ ਕਰੇਗਾ। ਇਸ ਮੌਕੇ ਭਾਈ ਗੁਰਸ਼ਰਨ ਸਿੰਘ ਡੱਲ, ਕੈਪਟਨ ਬਲਵੰਤ ਸਿੰਘ, ਪ੍ਰਿ. ਚਮਕੌਰ ਸਿੰਘ ਸਮੇਤ ਸਮੂੰਹ ਸਟਾਫ ਹਾਜਿਰ ਸੀ।

ਸੰਦੀਪ ਸਿੰਘ ਖਾਲੜਾ 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top