![]() |
Share on Facebook | |
|
ਸਿੱਖ ਹੋਣਾ ਹੀ ਜ਼ੁਰਮ
ਹੈ...ਰਾਸ਼ਟਰਪਤੀ ਵਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ
ਦੀ ਅਪੀਲ ਖਾਰਿਜ
ਇਥੇ ਵਰਣਨਯੋਗ ਹੈ ਕਿ ਕਾਂਗਰਸੀ ਆਗੂ ਮਨਿੰਦਰਜੀਤ ਬਿੱਟਾ ਤੇ 1993 'ਚ ਮਾਰੂ ਹਮਲੇ ਦੇ ਦੋਸ਼ 'ਚ ਮੌਤ ਦੀ ਸਜ਼ਾ ਜਾ ਸਾਹਮਣਾ ਕਰ ਰਹੇ ਦਵਿੰਦਰਪਾਲ ਸਿੰਘ ਭੁੱਲਰ ਵਲੋਂ ਆਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦੀ ਅਪੀਲ ਪਾਈ ਗਈ ਸੀ, ਜਿਸ ਤੇ ਜਸਟਿਸ ਜੇ ਐਸ ਸਿੰਘਵੀ ਅਤੇ ਸੀ ਕੇ ਪ੍ਰਸਾਦ ਤੇ ਅਧਾਰਿਤ ਬੈਂਚ ਨੇ ਦਿੱਲੀ ਸਰਕਾਰ ਨੂੰ ਛੇ ਹਫਤਿਆਂ 'ਚ ਜਵਾਬ ਦੇਣ ਲਈ ਆਖਿਆ ਸੀ ਅਤੇ 8 ਸਾਲ ਤੋਂ ਭੁੱਲਰ ਦੀ ਰਹਿਮ ਦੀ ਅਪੀਲ ਤੇ ਫੈਸਲਾ ਲੈਣ ਦੀ ਹੋ ਰਹੀ ਦੇਰੀ ਦੇ ਕਾਰਣ ਵੀ ਪੁੱਛੇ ਸਨ। ਭੁੱਲਰ ਵਲੋਂ ਪੇਸ਼ ਹੁੰਦਿਆਂ ਸੀਨੀਅਰ ਵਕੀਲ ਕੇ ਐਸ ਤੁਲਸੀ ਨੇ ਇਸ ਸਮੇਂ ਦਲੀਲਾਂ ਦਿੱਤੀਆਂ ਸੀ ਕਿ ਭੁੱਲਰ ਨੂੰ ਜਦੋਂ ਤੋਂ ਦੋਸ਼ੀ ਕਰਾਰ ਦਿੱਤਾ ਗਿਆ ਉਦੋਂ ਤੋਂ ਹੀ ਉਸਨੂੰ ਕਾਲ ਕੋਠੜੀ 'ਚ ਰੱਖਿਆ ਜਾ ਰਿਹਾ ਹੈ ਜਿਸ ਕਾਰਣ ਉਸਦਾ ਮਾਨਸਿਕ ਸੰਤੁਲਨ ਵਿਗੜਣ ਤੋਂ ਇਲਾਵਾ ਉਸਨੂੰ ਕਈ ਬਿਮਾਰੀਆਂ ਨੇ ਵੀ ਘੇਰ ਲਿਆ ਹੈ। ਇਸ ਲਈ ਜੇਕਰ ਉਸਨੂੰ ਫਾਂਸੀ ਲਾਉਣ 'ਚ ਐਨੀ ਦੇਰੀ ਹੋਣੀ ਤਾਂ ਉਸਦੀ ਮੌਤ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰ ਦੇਣੀ ਚਾਹੀਦੀ ਹੈ। ਉਨਾਂ ਇਹ ਵੀ ਦਲੀਲ ਦਿੱਤੀ ਸੀ ਕਿ ਕਿਸੇ ਨੂੰ ਮੌਤ ਦੀ ਸਜ਼ਾ ਦੇ ਨਾਲ ਨਾਲ ਉਮਰ ਕੈਦ ਨਹੀਂ ਦਿੱਤੀ ਜਾ ਸਕਦੀ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|