Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ, ਲੁਧਿਆਣਾ ਵਿਖੇ 16 ਤੋਂ 18 ਮਈ 2011 ਤੱਕ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ
ਗੁਰੂ ਨਾਨਕ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਬੱਸੀਆਂ, ਜ਼ਿਲ੍ਹਾ ਲੁਧਿਆਣਾ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਤਿਨ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ 16,17 ਅਤੇ 18 ਮਈ 2011 ਨੂੰ ਲਗਾਇਆ ਗਿਆ। ਇਸ ਕੈਂਪ ਵਿਚ ਛੇਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ 1300 ਬੱਚੇ-ਬੱਚੀਆਂ ਨੇ ਹਿੱਸਾ ਲਿਆ ਅਤੇ ਨੈਤਿਕ ਤੇ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।

ਪ੍ਰਿੰਸੀਪਲ ਗੁਰਬਚਨ ਸਿੰਘ, ਭਾਈ ਹਰਜਿੰਦਰ ਸਿੰਘ ਸਭਰਾ ਅਤੇ ਭਾਈ ਗੁਰਜੰਟ ਸਿੰਘ ਰੂਪੋਵਾਲੀ ਦੀ ਦੇਖਰੇਖ ਹੇਠ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਤੇ ਪਿਆਰ ਨਾਲ ਬੱਚਿਆਂ ਦੇ 18 ਸੈਕਸ਼ਨ ਬਣਾ ਕੇ ਕਲਾਸਾਂ ਲਗਾਈਆਂ। ਖਾਸ ਗੱਲ ਇਹ ਰਹੀ ਕਿ ਸਕੂਲ ਦੇ ਸਮੁੱਚੇ ਸਟਾਫ ਦੀਆਂ ਵੀ ਬਕਾਇਦਾ ਕਲਾਸਾਂ ਲਗਾਈਆਂ ਗਈਆਂ ਟੀਚਿੰਗ ਸਟਾਫ ਨੂੰ ਪੜ੍ਹਾਉਣ ਦੀ ਸੇਵਾ ਪ੍ਰਿੰ. ਗੁਰਬਚਨ ਸਿੰਘ ਜੀ, ਭਾਈ ਹਰਜਿੰਦਰ ਸਿੰਘ ਸਭਰਾ ਅਤੇ ਬਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਨਿਭਾਈ। ਸਟਾਫ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਤੀਸਰੇ ਦਿਨ ਸਮਾਪਤੀ ਸਮਾਗਮ ਸਮੇਂ ਕਾਲਜ ਵੱਲੋਂ ਉਪਰੋਕਤ ਸਖਸ਼ੀਅਤਾਂ ਤੋਂ ਇਲਾਵਾ ਸ. ਪ੍ਰਭਸ਼ਰਨ ਸਿੰਘ ਜੀ ਅਤੇ ਬੀਬੀ ਬਲਦੇਵ ਕੌਰ ਜੀ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਵਿਦਿਆਂਰਥੀਆਂ ਨੇ ਕਵਿਤਾਵਾਂ, ਕਵੀਸ਼ਰੀ, ਧਾਰਮਿਕ ਗੀਤ ਆਦਿਕ ਪੇਸ਼ ਕੀਤੇ।

ਸਾਰੇ ਵਿਦਿਆਰੀਥਆਂ ਤੇ ਸਟਾਫ ਨੂੰ ਮੌਕੇ ਤੇ ਹੀ ਸਵਾਲ ਪੁੱਛੇ ਗਏ। ਠੀਕ ਉੱਤਰ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਸ. ਮਹਿੰਦਰ ਸਿੰਘ ਜੀ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਚਲਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸਕੂਲ ਵਿਚ ਅਸੀਂ ਅਕਤੂਬਰ ਨਵੰਬਰ ਮਹੀਨੇ ‘ਚ ਵੱਡੇ ਪੱਧਰ ਤੇ ਗੁਰਮਤਿ ਕੈਂਪ ਲਗਾਂਵਾਂਗੇ ਇਸ ਕੈਂਪ ਵਿਚ ਬੱਚਿਆਂ ਤੋਂ ਇਲਾਵਾਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਸੱਦਾ ਦਿੱਤਾ ਜਾਵੇਗਾ। ਪ੍ਰਿੰਸੀਪਲ ਸ. ਅਵਤਾਰ ਸਿੰਘ ਜੀ ਨੇ ਕਾਲਜ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

ਕਾਲਜ ਵੱਲੋਂ ਸਾਰੇ ਬੱਚਿਆਂ ਨੂੰ ਮੁਫਤ ਧਾਰਮਿਕ ਕਿਤਾਬਾਂ ਵੰਡੀਆਂ ਗਈਆਂ। ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਦੀ ਤਰਫੋਂ ਪ੍ਰਿੰਸੀਪਲ ਗੁਰਬਚਨ ਸਿੰਘ ਜੀ, ਸ. ਪ੍ਰਭਸ਼ਰਨ ਸਿੰਘ ਜੀ, ਬੀਬੀ ਬਲਦੇਵ ਕੌਰ ਜੀ, ਪ੍ਰਚਾਰਕ ਬਿਕਰਮਜੀਤ ਸਿੰਘ, ਭਾਈ ਗੁਰਜੰਟ ਸਿੰਘ ਰੂਪੋਵਾਲੀ ਅਤੇ ਭਾਈ ਹਰਜਿੰਦਰ ਸਿੰਘ ਸਭਰਾ ਦਾ ਸਨਮਾਨ ਕੀਤਾ ਗਿਆ। ਡਾਇਰੈਕਟਰ ਸ. ਮਹਿੰਦਰ ਸਿੰਘ ਜੀ ਨੇ ਸਕੂਲ ਵੱਲੋਂ 4 ਹਜ਼ਾਰ ਰੁਪਏ ਦੀ ਸੇਵਾ ਕਾਲਜ ਲਈ ਕੀਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top