Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰ ਕੇਂਦਰ ਡੱਲ ਵੱਲੋਂ 5ਵਾਂ ਗੁਰਮਤਿ ਚੇਤਨਾ ਕੈਂਪ

ਗੁਰਮਤਿ ਚੇਤਨਾ ਕੈਂਪ ਭਿੱਖੀਵਿੰਡ 21 ਮਈ {ਤਰਨ-ਤਾਰਨ} ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰ ਕੇਂਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ ਵੱਲੋਂ ਸੂਚਿਤ ਕੀਤਾ ਗਿਆ, ਕਿ ਕੇਂਦਰ ਵੱਲੋਂ ਇਸ ਮਹੀਨੇ ਦਾ 5ਵਾਂ ਗੁਰਮਤਿ ਚੇਤਨਾ ਕੈਂਪ ਸ਼ਹੀਦ ਭਗਤ ਸਿੰਘ ਸੀਨੀਅਰ ਸੇਕੰਡਰੀ ਸਕੂਲ ਭਿੰਖੀਵਿੰਡ ਵਿਖੇ ਲਗਾਇਆ ਗਿਆ, ਜਿਸ ਵਿੱਚ ਪੰਜਵੀ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ 600 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਨੂੰ ਕਾਲਜ ਦੇ ਸਟਾਫ ਨੇ ਗੁਰਬਾਣੀ ਇਤਿਹਾਸ ਤੇ ਰਹਿਤ ਮਰਿਯਾਦਾ ਦੇ ਨਾਲ ਨਾਲ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਜਾਣੂ ਕਰਵਾਇਆ। ਚਾਰ ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਲਿਖਤੀ ਪ੍ਰੀਖਿਆ ਲਈ ਗਈ, ਜਿਨ੍ਹਾਂ ਚੋਂ ਪਹਿਲੇ ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਭਿੰਖੀਵਿੰਡ ਵਿਖੇ, ਵਿਸ਼ੇਸ ਗੁਰਮਤਿ ਸਮਾਗਮ ਦੋਰਾਨ ਸ਼ੀਲਡਾਂ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਸਮੇਂ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਦੇ ਸਮਾਪਤੀ ਸਮਾਰੋਹ ਸਮੇ ਪ੍ਰਿੰ. ਮਨਪ੍ਰੀਤ ਕੌਰ, ਚੇਅਰਮੇਨ ਗੁਰਵੇਲ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਸੰਦੀਪ ਸਿੰਘ ਖਾਲੜਾ, ਲਖਵਿੰਦਰ ਸਿੰਘ, ਉਂਕਾਰ ਸਿੰਘ, ਜਗਜੀਤ ਸਿੰਘ, ਪ੍ਰੋ. ਨਛੱਤਰ ਸਿੰਘ ਸਮੂਹ ਮਿਸ਼ਨਰੀ ਸਟਾਫ ਦੇ ਵੀਰ ਹਾਜਰ ਸਨ।



ਸਪੰਰਕ: ਗਿਆਨੀ ਗੁਰਸ਼ਰਨ ਸਿੰਘ ਡੱਲ 98555 98841


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top