Share on Facebook

Main News Page

ਅਖੌਤੀ ਜਥੇਦਾਰਾਂ ਦੀ ਸ੍ਰ. ਜਸਵੰਤ ਸਿੰਘ ਠੇਕੇਦਾਰ ਵਲੋਂ ਕੀਤੀ ਲਾਹ ਪਾਹ ਦੀ ਵੀਡੀਓ

  ਸਿਆਸੀ ਆਕਾ ਦੇ ਹੱਥਾਂ ਦੀ ਕਠਪੁਤਲੀ ਬਣੇ ਜਥੇਦਾਰਾਂ ਦੇ ਗੈਰ ਸਿਧਾਂਤਕ ਫੈਸਲਿਆਂ ਨੇ ਉਨ੍ਹਾਂ ਨੂੰ ਕੀਤਾ ਕੌਡੀਓਂ ਹਲਕਾ

ਜਿਨ੍ਹਾਂ ਜਥੇਦਾਰਾਂ ਨੂੰ ਸਰਬ ਉੱਚ ਮੰਨਦਿਆਂ ਬੇਹੱਦ ਸਤਿਕਾਰ ਦਿਤਾ ਜਾਂਦਾ ਸੀ, ਅਜ ਉਨ੍ਹਾਂ ਨੂੰ ਸੁਣਨਾ ਪੈ ਰਿਹਾ ਹੈ- ਕੁਝ ਸ਼ਰਮ ਕਰ, ਸ਼ਰਮ ਕਰ...

ਬਠਿੰਡਾ, 21 ਮਈ (ਕਿਰਪਾਲ ਸਿੰਘ): ਇਸ ਨੂੰ ਹੋਣੀ ਕਹੀਏ ਜਾਂ ਆਪਣੀ ਕਰਤੂਤ ਕਿ ਸਿਆਸੀ ਆਕਾ ਦੇ ਹ¤ਥਾਂ ਦੀ ਕਠਪੁਤਲੀ ਬਣੇ ਜਥੇਦਾਰਾਂ ਦੇ ਗੈਰ ਸਿਧਾਂਤਕ ਫੈਸਲਿਆਂ ਨੇ ਉਨ੍ਹਾਂ ਨੂੰ ਇਤਨਾ ਕੌਡੀਓਂ ਹਲਕਾ ਕਰ ਦਿ¤ਤਾ ਹੈ ਕਿ ਜਿਨ੍ਹਾਂ ਜਥੇਦਾਰਾਂ ਨੂੰ ਸਰਬ ਉੱਚ ਮੰਨਦਿਆਂ ਸਿਖਾਂ ਵਲੋਂ ਬੇਹਦ ਸਤਿਕਾਰ ਦਿਤਾ ਜਾਂਦਾ ਸੀ, ਅਜ ਉਨ੍ਹਾਂ ਨੂੰ ਗੁਰਦੁਆਰਿਆਂ ਵਿਚ ਹੀ ਸਿਖਾਂ ਪਾਸੋਂ ਸੁਣਨਾ ਪੈ ਰਿਹਾ ਹੈ-ਠਕੁਝ ਸ਼ਰਮ ਕਰ, ਸ਼ਰਮ ਕਰ।‘‘ ਹੋਇਆ ਇੰਝ ਕਿ ਬੀਤੇ ਐਤਵਾਰ ਭਾਰਤ ਤੋਂ ਪੰਜ ਗ੍ਰੰਥੀ ਇੰਗਲੈਂਡ ਵਿਚ ਪੁਜੇ ਸਨ ਜੋ ਗਰੇਵਜ਼ੈਂਡ ਗੁਰਦੁਆਰਾ ਜੋ ਪਹਿਲਾਂ ਹੀ ਇਕ ਸਾਲ ਤੋਂ ਚਲ ਰਿਹਾ ਹੈ ਦਾ ਦੋਬਾਰਾ ‘ਉਦਘਾਟਨ‘ ਕਰਨ ਵਾਸਤੇ ਸ¤ਦੇ ਹੋਏ ਸਨ। ਇਨ੍ਹਾਂ ਸਾਰਿਆਂ ਦਾ ਇੰਗਲੈਂਡ ਦੇ ਮੁਖ ਗੁਰਦੁਆਰੇ ਸਾਊਥਾਲ ਅਤੇ ਦੋ ਹੋਰ ਗੁਰਦੁਆਰਿਆਂ ਵਿਚ ਵੀ ਪ੍ਰੋਗਰਾਮ ਸੀ। ਪਰ ਇਸ ਤੋਂ ਦੋ ਦਿਨ ਪਹਿਲਾਂ ਸ਼ੁਕਰਵਾਰ ਦੇ ਦਿਨ ਦਲ ਖਾਲਸਾ ਦੇ ਮੋਢੀ ਆਗੂ ਜਥੇਦਾਰ ਜਸਵੰਤ ਸਿੰਘ ਠੇਕੇਦਾਰ ਵਲੋਂ ਇਨ੍ਹਾਂ ਦੇ ਖ਼ਿਲਾਫ਼ ਮੁਜ਼ਾਹਰਾ ਕਰਨ ਦਾ ਐਲਾਣ ਹੋਣ ਮਗਰੋਂ ਇਨ੍ਹਾਂ ਗ੍ਰੰਥੀਆਂ ਨੇ ਸਿਹਤ ਦੀ ਖਰਾਬੀ ਦਾ ਬਹਾਨਾ ਬਣਾ ਕੇ ਆਪਣੇ ਪ੍ਰੋਗਰਾਮ ਰਦ ਕਰ ਦਿਤੇ।

ਬੀਤੇ ਬੁਧਵਾਰ ਦੇ ਦਿਨ ਸਾਊਥਹਾਲ (ਯੂ.ਕੇ.) ਗੁਰਦੁਆਰੇ ਦੀ ਕਮੇਟੀ ਦੇ ਕੁਝ ਮੈਂਬਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ, ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਨੂੰ ਬੁਲਾ ਲਿਆ, ਪਰ ਇਸ ਦੀ ਭਿਣਕ ਜਥੇਦਾਰ ਜਸਵੰਤ ਸਿੰਘ ਠੇਕੇਦਾਰ ਤੇ ਕੁਝ ਹੋਰ ਸਿੰਘਾਂ ਨੂੰ ਮਿਲ ਗਈ, ਇਸ ਲਈ ਉਹ ਜਥੇਦਾਰਾਂ ਨਾਲ ਵੀਚਾਰ ਵਟਾਂਦਰਾ ਕਰਨ ਲਈ ਮੌਕੇ ‘ਤੇ ਪਹੁੰਚ ਗਏ।

ਉਨ੍ਹਾਂ ਨੇ ਗਿਆਨੀ ਇਕਬਾਲ ਸਿੰਘ ਨੂੰ ਪੁਛਿਆ ਕਿ ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਪਹਿਲੀ ਪਤਨੀ ਦੇ ਜੀਵਤ ਹੁੰਦਿਆਂ ਆਮ ਹਾਲਤਾਂ ਵਿਚ ਸਿੱਖ ਦੂਸਰਾ ਵਿਆਹ ਨਹੀਂ ਕਰਵਾ ਸਕਦਾ। ਤੁਸੀ ਦਸੋ ਕਿ ਐਸੇ ਕਿਹੜੇ ਖਾਸ ਹਾਲਤ ਬਣੇ ਕਿ ਪਹਿਲੀਆਂ ਪਤਨੀਆਂ ਦੇ ਜੀਵਤ ਹੁੰਦਿਆਂ ਸਿਰਫ ਆਪਣੀ ਐਸ਼ ਪ੍ਰਸਤੀ ਲਈ ਤੁਸੀਂ ਤਿੰਨ ਵਿਆਹ ਕਰਵਾ ਕੇ ਗੁਰਮਤਿ, ਸਿੱਖ ਰਹਿਤ ਮਰਿਆਦਾ ਅਤੇ ਸਿਖੀ ਨੂੰ ਢਾਹ ਲਾ ਰਹੇ ਹੋ। ਇਕਬਾਲ ਸਿੰਘ ਨੂੰ ਕੋਈ ਜਵਾਬ ਨਾਂਹ ਆਇਆ ਤੇ ਉਸ ਨੂੰ ਸੰਗਤ ਸਾਹਮਣੇ ਬੇਹਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਇਸ ਮਗਰੋਂ ਠੇਕੇਦਾਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਪੁਛਿਆ, ਕਿ ਉਸ ਨੇ ਪਿਛਲੇ ਸਾਲ ਗੁਰਦੁਆਰਾ ਮੀਰੀ ਪੀਰੀ ‘ਤੇ ਹਮਲਾ ਕਰਨ ਵਾਲਿਆਂ ਨੂੰ ਸਿਰੋਪੇ ਕਿਉਂ ਦਿਤੇ ਸਨ? ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਉਹ ਅਕਾਲ ਤਖ਼ਤ ਨੂੰ ਸਮਰਪਿਤ ਸਨ। ਸ੍ਰ. ਜਸਵੰਤ ਸਿੰਘ ਠੇਕੇਦਾਰ ਨੇ ਉਸ ਨੂੰ ਸੰਗਤ ਦੇ ਸਾਹਮਣੇ ਹੀ ਝਾੜ ਪਾਉਂਦਿਆਂ ਕਿਹਾ ‘ਕੁਝ ਸ਼ਰਮ ਕਰ, ਸ਼ਰਮ ਕਰ‘। ਗੁਰਦੁਆਰੇ ‘ਤੇ ਹਮਲੇ ਕਰਨ ਵਾਲੇ ਨੂੰ ਘਟੋ-ਘਟ ਇਕ ਸਿੱਖ ਤਾਂ ਸਿਰੋਪਾ ਨਹੀਂ ਦੇ ਸਕਦਾ; ਇਸ ਹਿਸਾਬ ਤਾਂ ਤੂੰ ਸਿੱਖ ਅਖਵਾਉਣ ਦੇ ਹੀ ਕਾਬਲ ਨਹੀਂ ਹੈਂ, ਤੂੰ ਆਪਣੇ ਆਪ ਨੂੰ ਅਕਾਲ ਤਖ਼ਤ ਦਾ ਜਥੇਦਾਰ ਕਿਸ ਹੈਸੀਅਤ ਵਿਚ ਕਹਾ ਰਿਹਾ ਹੈਂ?‘ ਠੇਕੇਦਾਰ ਦੀ ਇਹ ਝਿੜਕ ਸੁਣ ਕੇ, ਗੁਰਬਚਨ ਸਿੰਘ ਉਥੋਂ ਭਜ ਪਿਆ ਅਤੇ ਉਸ ਦੇ ਸਾਥੀ ਪਲਾਂ ਵਿਚ ਹੀ ਉਸ ਨੂੰ ਲੈ ਕੇ ਗ਼ਾਇਬ ਹੋ ਗਏ। ਇਸ ਸਮੇਂ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਜਾਂਦਿਆਂ ਜਾਂਦਿਆਂ ਦੇ ਪਿਛੇ ਸੰਗਤਾਂ ਨੇ ਖ਼ੂਬ ਤੋਏ ਤੋਏ ਕੀਤੀ। ਇੰਗਲੈਂਡ ਤੋਂ ਡਾ: ਹਰਜਿੰਦਰ ਸਿੰਘ ਦਿਲਗੀਰ ਦੇ ਦਸਣ ਅਨੁਸਾਰ ਜਾਂਦੇ ਹੋਏ ਗਿਆਨੀ ਗੁਰਬਚਨ ਸਿੰਘ ਮੇਜ਼ ‘ਤੇ ਰਖੀ ਹੋਈ ਆਪਣੀ ਕ੍ਰਿਪਾਨ ਚੁਕਣੀ ਹੀ ਭੁਲ ਗਏ ਜਿਹੜੀ ਕਿ ਬਾਅਦ ‘ਚ ਗਿਆਨੀ ਤਰਲੋਚਨ ਸਿੰਘ ਚੁਕ ਕੇ ਲਿਆਏ। ਅਗਲੇ ਦਿਨ ਇਹ ਪੁਜਾਰੀ ਲਾਣਾ ਇੰਗਲੈਂਡ ਤੋਂ ਚੁਪਚਾਪ ਖਿਸਕ ਗਿਆ।

ਜਸਵੰਤ ਸਿੰਘ ਠੇਕੇਦਾਰ, ਟਾਈਗਰ ਜਥਾ, ਭਾਈ ਲਾਲੋ ਫ਼ਾਊਂਡੇਸ਼ਨ, ਗੁਰਮਤਿ ਪ੍ਰਚਾਰ ਸਭਾ ਅਤੇ ਹੋਰ ਗੁਰਮਤਿ ਸੰਸਥਾਵਾਂ ਨੇ ਚੇਤਾਵਨੀ ਦਿਤੀ ਹੈ, ਕਿ ਅਕਾਲ ਤਖ਼ਤ ਦੀ ਨਾਜਾਇਜ਼ ਵਰਤੋਂ ਕਰਨ ਅਤੇ ਤਖ਼ਤਾਂ ਦੀ ਬੇਅਦਬੀ ਕਰਨ ਵਾਲੇ ਕਿਸੇ ਪੁਜਾਰੀ ਨੂੰ ਵੀ ਗੁਰਦੁਆਰਿਆਂ ਵਿਚ ਬੋਲਣ ਨਹੀਂ ਦਿ¤ਤਾ ਜਾਵੇਗਾ। ਉਨ੍ਹਾਂ ਕਿਹਾ ਕਿ, ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਹਰ ਉਸ ਜਾਗਰੂਕ ਸਿੱਖ ਤੋਂ ਡਰ ਲਗਦਾ ਹੈ, ਜਿਹੜਾ ਗੁਰਮਤਿ ਦੀ ਗਲ ਕਰੇ, ਭਾਵੇਂ ਉਹ ਪ੍ਰੋ. ਗੁਰਮੁਖ ਸਿੰਘ ਹੋਣ, ਭਾਗ ਸਿੰਘ ਅੰਬਾਲਾ ਹੋਣ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਣ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਹੋਣ, ਜਾਂ ਫਿਰ ਪ੍ਰੋ. ਦਰਸ਼ਨ ਸਿੰਘ ਖਾਲਸਾ ਹੋਣ। ਪਿਛਲੇ ਸਮੇਂ ‘ਚ ਸਿਖਾਂ ‘ਚ ਇੰਨੀ ਜਾਗਰੂਕਤਾ ਨਹੀਂ ਸੀ, ਇਸ ਕਰਕੇ ਕੋਈ ਵਡੀ ਲਹਿਰ ਖੜੀ ਨਾ ਹੋ ਸਕੀ, ਪਰ ਜਦੋਂ ਦੀ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਛੇਕਣ ਦੀ ਹਿਮਾਕਤ ਕੀਤੀ ਹੈ, ਇਨ੍ਹਾਂ ਜਥੇਦਾਰਾਂ ਦੀ ਤਾਂ ਜਿਸ ਤਰ੍ਹਾਂ ਸ਼ਾਮਤ ਹੀ ਆ ਗਈ ਲਗਦੀ ਹੈ। ਹਿੰਦੋਸਤਾਨ ‘ਚ ਤਾਂ ਇਹ ਬਾਦਲ ਕਰਕੇ ਬਚੇ ਰਹਿੰਦੇ ਨੇ, ਨਹੀਂ ਘਟ ਉਥੇ ਵੀ ਨਾ ਹੋਵੇ। ਕੈਨੇਡਾ, ਅਮਰੀਕਾ ਤੇ ਹੁਣ ਯੂ.ਕੇ. ਦੇ ਵਿਚ ਹੋਈ ਬੇਪਤੀ ਤੋਂ ਇਨ੍ਹਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ। ਪਰ, ਕੁਤੇ ਦੀ ਪੂੰਛ ਚੌਦਾਂ ਸਾਲ ਲੋਹੇ ਦੀ ਨਲੀ ‘ਚ ਪਾਇਆਂ ਵੀ ਟੇਡੀ ਰਹਿੰਦੀ ਹੈ, ਇਹੀ ਹਾਲਤ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਲਗਦੀ ਹੈ, ਇਹੋ ਕਾਰਣ ਹੈ ਕਿ ਹਰ ਥਾਂ ਬੇਪਤੀ ਹੋਣ ਦੇ ਬਾਵਜੂਦ, ਜਿਥੇ ਕੋਈ ਡਾਲਰਾਂ-ਪੌਂਡਾਂ ਦੀ ਹਰੀ ਪਤੀ ਹਿਲਾਉਂਦਾ ਹੈ, ਇਹ ਉਥੇ ਹੀ ਪਹੁੰਚ ਜਾਂਦੇ ਨੇ ਅਤੇ ਇਸ ਤਰ੍ਹਾਂ ਇਹ ਆਪਣੀ ਬੇਪਤੀ ਤਾਂ ਕਰਵਾਉਂਦੇ ਹੀ ਹਨ ਤਖ਼ਤ ਸਾਹਿਬਾਨ ਦੇ ਉੱਚ ਅਹੁਦਿਆਂ ਨੂੰ ਵੀ ਭਾਰੀ ਢਾਹ ਲਾ ਰਹੇ ਹਨ।

ਇਹ ਦਸਣਯੋਗ ਹੈ ਕਿ ਪਿਛਲੇ ਸਾਲ ਗੁਰਦੁਆਰਾ ਮੀਰੀਪੀਰੀ ਵਿਖੇ ਪ੍ਰੋ: ਦਰਸਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਸਿਖੀ ਬਾਣੇ ‘ਚ ਕੁਝ ਲਠਮਾਰ ਅਖੌਤੀ ਸਿਖਾਂ ਨੇ ਗੁਰਦੁਆਰੇ ‘ਤੇ ਹੀ ਹਮਲਾ ਕਰ ਦਿਤਾ ਸੀ। ਪਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਵਾਉਣ ਦੀ ਸ਼ਾਬਾਸ਼ ਦਿੰਦਿਆਂ ਸਿਰੋਪੇ ਦੇ ਕੇ ਸਨਮਾਨਤ ਕੀਤਾ। ਆਪਣੀ ਕੀਤੀ ਇਸ ਭਾਰੀ ਭੁਲ ਕਾਰਣ ਉਸ ਦੀ ਕੀਮਤ ਪਿਛਲੇ ਬੁਧਵਾਰ ਜਥਦਾਰ ਨੂੰ ਆਪਣੀ ਬੇਪਤੀ ਕਰਵਾ ਕੇ ਚੁਕਾਉਣੀ ਪਈ। ਜਦੋਂ ਸਾਊਥਹਾਲ ਵਿਖੇ ਵਾਪਰੀ ਘਟਨਾ ਦੀ ਅਸਲੀਅਤ ਜਾਨਣ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਮੋਬਾਈਲ ਫ਼ੋਨ ‘ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਪੀਏ ਪੁਤਰ ਨੇ ਦਸਿਆ ਉਥੇ ਜੋ ਕੁਝ ਵਾਪਰਿਆ ਇਸ ਬਾਰੇ ਕਿ ਜਥੇਦਾਰ ਹੀ ਕੁਝ ਦਸਣਗੇ ਪਰ ਹਾਲੀ ਉਨ੍ਹਾਂ ਨੇ ਕਿਸੇ ਨਾਲ ਗਲ ਨਹੀਂ ਕਰਨੀ ਕਿਉਂਕਿ ਉਹ ਆਪਣਾ ਦੰਦ ਡਾਕਟਰ ਨੂੰ ਚੈਕ ਕਰਵਾ ਕੇ ਆਏ ਹਨ । ਪਤਾ ਲਗਾ ਹੈ ਕਿ ਅਖੌਤੀ ਜਥੇਦਾਰਾਂ ਦੀ ਸ੍ਰ. ਜਸਵੰਤ ਸਿੰਘ ਠੇਕੇਦਾਰ ਵਲੋਂ ਕੀਤੀ ਲਾਹ ਪਾਹ ਦੀ ਵੀਡੀਓ ਛੇਤੀ ਹੀ ਖਾਲਸਾ ਨਿਊਜ਼ ‘ਤੇ ਪਾਈ ਜਾ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top