Share on Facebook

Main News Page

ਗੁਰਮਤਿ ਚੇਤਨਾ ਕੈਂਪ ਮਾੜੀ ਕੰਬੋਕੇ ਅਤੇ ਵਾਂ ਤਾਰਾ ਸਿੰਘ

ਗੁਰਮਤਿ ਗਿਆਨ ਮਿਸਨਰੀ ਕਾਲਜ ਲੁਧਿਆਣਾ ਦੇ ਪ੍ਰਚਾਰ ਕੇਂਦਰ ਡੱਲ ਦੇ ਪ੍ਰਚਾਰਕ ਗਿਆਨੀ ਗੁਰਸ਼ਰਨ ਸਿੰਘ ਡੱਲ ਵੱਲੋਂ ਸੂਚਿਤ ਕੀਤਾ ਗਿਆ ਕਿ ਇਲਾਕੇ ਅੰਦਰ ਲਗਾਤਾਰ ਚਲਾਈ ਜਾ ਰਹੀ ਧਰਮ ਪ੍ਰਚਾਰ ਦੀ ਲਹਿਰ ਤਹਿਤ, ਇਸ ਮਹੀਨੇ ਦਾ ਤੀਸਰਾ ਅਤੇ ਚੌਥਾ, ਚਾਰ ਰੋਜਾ ਗੁਰਮਤਿ ਚੇਤਨਾ ਕੈਂਪ ਪਿੰਡ ਮਾੜੀ ਕੰਬੋਕੇ ਵਿਖੇ 10-5-11 ਤੋ13-5-11 ਤੱਕ ਅਤੇ, ਵਾਂ ਤਾਰਾ ਸਿੰਘ ਵਿਖੇ 14-5-11 ਤੋ 17-5-11 ਤੱਕ ਲਗਾਇਆ ਗਿਆ। ਜਿਸ ਵਿਚ ਤੀਸਰੀ ਕਲਾਸ ਤੋਂ ਲੈ ਕੈ ਬਾਰ੍ਹਵੀਂ ਕਲਾਸ ਤੱਕ ਦੇ 650 ਬੱਚਿਆਂ ਨੇ ਭਾਗ ਲਿਆ। ਬੱਚਿਆਂ ਨੂੰ ਗੁਰੂ ਇਤਿਹਾਸ, ਗੁਰਬਾਣੀ ਸੰਥਿਆ, ਰਹਿਤ ਮਰਿਆਦਾ ਸਬੰਧੀ ਸਿੱਖਿਆ ਦਿੱਤੀ ਗਈ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਸੁਚੇਤ ਕੀਤਾ ਗਿਆ ਤੇ ਸ਼ਾਮ ਨੂੰ ਵੱਖ-ਵੱਖ ਪਿੰਡਾਂ ਵਿੱਚ ਪ੍ਰੋਜੈਕਟਰ ਰਾਹੀਂ ਧਾਰਮਿਕ ਫਿਲਮਾਂ ਵਖਾਈਆਂ ਗਈਆਂ, ਅਤੇ ਵਿਦਿਆਰਥੀਆਂ ਦੇ 15 ਗਰੁੱਪ ਬਨਾਏ ਗਏ।

ਹਰੇਕ ਗਰੁੱਪ ਦੇ ਪਹਿਲੇ ਦੂਸਰੇ, ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਦਾ ਸਮਾਪਤੀ ਸਮਾਰੋਹ ਸ਼ਹੀਦ ਬਾਬਾ ਸੁੱਖਾ ਸਿੰਘ ਗੁਰਦੁਆਰਾ ਮਾੜੀ ਕੰਬੋਕੇ ਵਿਖੇ ਕੀਤਾ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਿੰਘ ਦੋਬਲੀਆਂ ਨੇ ਹਰ ਗਰੁਪ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਦਿਆਰਥੀ ਨੂੰ ਪੰਜ–ਪੰਜ ਸੌ ਰੁਪਏ ਦੇਣ ਦਾ ਐਲਾਨ ਕੀਤਾ। ਇਸ ਸਮੇਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਥਾਈਲੈਂਡ ਸ. ਅਮਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ, ਸੰਦੀਪ ਸਿੰਘ ਖਾਲੜਾ, ਨਛੱਤਰ ਸਿੰਘ, ਦੀਦਾਰ ਸਿੰਘ ਚਾਨਣ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਹਾਜਰ ਸਨ।

ਸਪੰਰਕ : ਗਿਆਨੀ ਗੁਰਸ਼ਰਨ ਸਿੰਘ ਡੱਲ 98555 98841


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top